ਚੰਡੀਗੜ੍ਹ : ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨਾਗਾਲੈਂਡ ਦੇ ਰਾਜਪਾਲ ਸ੍ਰੀ ਲਾ ਗਣੇਸ਼ਨ ਦੇ ਅਚਾਨਕ ਨਿਧਨ 'ਤੇ ਡੂੰਗਾਂ ਦੁੱਖ ਪ੍ਰਗਟਾਵਾ ਕੀਤਾ ਹੈ। ਸ੍ਰੀ ਲਾ ਗਣੇਸ਼ਨ ਜੀ ਦਾ ਚੇੱਨਈ ਵਿੱਚ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
ਆਪਣੇ ਸ਼ੋਕ ਸੰਦੇਸ਼ ਵਿੱਚ, ਰਾਜਪਾਲ ਪ੍ਰੋ. ਘੋਸ਼ ਨੇ ਕਿਹਾ ਕਿ ਸ੍ਰੀ ਲਾ ਗਣੇਸ਼ਨ ਜੀ ਦੇ ਅਚਾਨਕ ਦੇਹਾਂਤ ਦੀ ਖਬਰ ਸੁਣ ਕੇ ਮੈਨੂੰ ਡੂੰਗਾ ਦੁੱਖ ਹੋਇਆ ਹੈ। ਮੇਰਾ ਉਨ੍ਹਾਂ ਨਾਲ ਲੰਬੇ ਸਮੇ ਤੱਕ ਅਤੇ ਆਤਮਿਕ ਜੁੜਾਵ ਸੀ ਅਤੇ ਮੈਂ ਉਨ੍ਹਾਂ ਵਿੱਚ ਹਮੇਸ਼ਾ ਇੱਕ ਮਹਾਨ ਵਿਅਕਤੀਤਵ ਦਾ ਦਰਸ਼ਨ ਕੀਤਾ।
ਉਨ੍ਹਾਂ ਨੇ ਕਿਹਾ, ਸ੍ਰੀ ਲਾ ਗਣੇਸ਼ਨ ਆਪਣੀ ਜਿੰਮੇਦਾਰੀਆਂ ਪ੍ਰਤੀ ਸਮਰਪਿਤ ਸਨ ਅਤੇ ਤਮਿਲਨਾਡੂ ਦੇ ਲੋਕਾਂ ਦੀ ਭਲਾਈ ਅਤੇ ਤਰੱਕੀ ਲਈ ਅਣਥਕ ਯਤਨ ਕਰਦੇ ਰਹੇ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਪ੍ਰਤੀ ਮੇਰੀ ਹਾਰਦਿਕ ਸੰਵੇਦਨਾ। ਪਰਮਾਤਮਾ ਇਸ ਵਿਛੜੀ ਰੁਹ ਨੂੰ ਸ਼ਾਂਤੀ ਪ੍ਰਦਾਨ ਕਰਨ।