ਚੰਡੀਗੜ੍ਹ : ਹਰਿਆਣਾ ਵਿੱਚ 79ਵੇਂ ਸੁਤੰਤਰਤਾ ਦਿਵਸ ਮੌਕੇ 'ਤੇ ਜਿਲ੍ਹਿਆਂ ਵਿੱਚ ਆਯੋਜਿਤ ਸਮਾਰੋਹਾਂ ਵਿੱਚ ਮੁੱਖ ਮਹਿਮਾਨਾਂ ਵੱਲੋਂ 13 ਸਰਕਾਰੀ ਆਈਟੀਆਈ ਦੇ 18 ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਸਫਲ ਲਾਗੂ ਕਰਨ ਵਿੱਚ ਵਧੀਆ ਯਤਨਾਂ ਲਈ ਸਨਮਾਨਿਤ ਕੀਤਾ ਗਿਆ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੇਂਦਰੀ ਬਜਟ 2024-25 ਵਿੱਚ ਐਲਾਨ ਪੀਐਮਆਈਐਸ ਯੋਜਨਾ ਦਾ ਉਦੇਸ਼ ਸਿਖਰ 500 ਕੰਪਨੀਆਂ ਵਿੱਚ ਪੰਜ ਸਾਲਾਂ ਵਿੱਚ ਇੱਕ ਕਰੋੜ ਨੌਜੁਆਨਾਂ ਨੂੰ 12 ਮਹੀਨੇ ਦੀ ਇੰਟਰਨਸ਼ਿਪ ਦਾ ਮੌਕਾ ਪ੍ਰਦਾਨ ਕਰਨਾ ਹੈ। 21 ਤੋਂ 24 ਸਾਲ ਉਮਰ ਦੇ ਉਹ ਯੁਵਾ, ਜਿਨ੍ਹਾਂ ਨੇ ਹਾਈ ਸਕੂਲ, ਹਾਇਰ ਸੈਕੇਂਡਰੀ, ਆਈਟੀਆਈ ਸਰਟੀਫਿਕੇਟ, ਪੋਲੀਟੈਕਨਿਕ ਸੰਸਥਾਨ ਤੋਂ ਡਿਪਲੋਮਾ ਧਾਰਕ ਜਾਂ ਬੀਏ, ਬੀਐਸਸੀ, ਬੀਕਾਮ, ਬੀਸੀਏ, ਬੀਬੀਏ, ਬੀ. ਫਾਰਮਾ ਆਦਿ ਡਿਗਰੀ ਧਾਰਕ ਉਮੀਦਵਾਰ, ਇਸ ਯੋਜਨਾ ਦੇ ਯੋਗ ਹਨ। ਯੋਜਨਾ ਤਹਿਤ 5000 ਰੁਪਏ ਮਹੀਨਾ ਵਜੀਫਾ ਅਤੇ 6,000 ਰੁਪਏ ਦੀ ਇੱਕਮੁਸ਼ਤ ਗ੍ਰਾਂਟ ਰਕਮ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਦਸਿਆ ਕਿ ਕਾਰਪੋਰੇਟ ਕੰਮ ਮੰਤਰਾਲਾ ਵੱਲੋਂ ਅਕਤੂਬਰ 2024 ਵਿੱਚ ਇਸ ਦਾ ਪਹਿਲਾ ਪਾਇਲਟ ਪੜਾਅ ਸ਼ੁਰੂ ਕੀਤਾ ਗਿਆ ਸੀ, ਜੋ ਦਸੰਬਰ 2024 ਵਿੱਚ ਪੂਰਾ ਹੋਇਆ। ਦੂਜ ਪਾਇਲਟ ਪੜਾਅ ਫਰਵਰੀ 2025 ਤੋਂ ਜਾਰੀ ਹੈ। ਹੁਣ ਤੱਕ ਹਰਿਆਣਾ ਦੇ 450 ਤੋਂ ਵੱਧ ਯੁਵਾ ਵੱਖ-ਵੱਖ ਕੰਪਨੀਆਂ ਵਿੱਚ ਇੰਟਰਨਸ਼ਿਪ ਸ਼ੁਰੂ ਕਰ ਚੁੱਕੇ ਹਨ। ਇਸ ਯੋਜਨਾ ਦੇ ਲਾਗੂ ਕਰਨ ਲਈ ਹਰਿਆਣਾ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੂੰ ਨੋਡਲ ਵਿਭਾਗ ਨਾਮਜਦ ਕੀਤਾ ਗਿਆ ਹੈ।
ਬੁਲਾਰੇ ਨੈ ਦਸਿਆ ਕਿ ਇਸ ਯੋਜਨਾ ਦੇ ਪ੍ਰਚਾਰ ਅਤੇ ਲਾਗੂ ਕਰਨ ਲਈ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੇ੍ਰਰਿਤ ਕਰਨ ਤਹਿਤ 13 ਸਰਕਾਰੀ ਵਿਭਾਗਾਂ ਦੇ 18 ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਪੀਐਮਆਈਐਸ ਯੋਜਨਾ ਦਾ ਲਾਭ ਚੁੱਕਣ ਲਈ ਉਮੀਦਵਾਰਾਂ ਨੂੰ ਪੇ੍ਰਰਿਤ ਕਰਨ ਅਤੇ ਪ੍ਰੋਤਸਾਹਿਤ ਕਰਨ ਵਿੱਚ ਵਰਨਣਯੋਗ ਯੋਗਦਾਨ ਦੇਣ ਵਾਲੇ ਆਈਟੀਆਈ ਅਦਾਰਿਆਂ ਨੂੰ 15 ਅਗਸਤ ਨੂੰ ਸੁਤੰਤਰਤਾ ਦਿਵਸ ਸਮਾਰੋਹ ਮੌਕੇ 'ਤੇ ਉਨ੍ਹਾਂ ਦੇ ਸਬੰਧਿਤ ਜਿਲ੍ਹਿਆਂ ਵਿੱਚ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਇੰਨ੍ਹਾਂ 18 ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਰਕਾਰੀ ਯੋਜਨਾਵਾਂ ਦੇ ਪ੍ਰਚਾਰ-ਪ੍ਰਸਾਰ ਅਤੇ ਪ੍ਰਭਾਵੀ ਲਾਗੂ ਕਰਨ ਵਿੱਚ ਵਧੀਆ ਯੋਗਦਾਨ ਦੇਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੱਗੇ ਵੀ ਸਨਮਾਨਿਤ ਕੀਤਾ ਜਾਵੇਗਾ।