ਮੁੱਖ ਮੰਤਰੀ ਨੇ ਕੀਤਾ ਐਲਾਨ, ਵੰਡ ਨਾਲ ਜੁੜੇ ਸਾਹਿਤ ਅਤੇ ਦਸਤਾਵੇਜਾਂ ਦੀ ਲੱਗੇਗੀ ਪ੍ਰਦਰਸ਼ਨੀ
ਯਾਦਗਾਰ ਦੇ ਨਿਰਮਾਣ ਤਹਿਤ ਮੁੱਖ ਮੰਤਰੀ ਨੇ ਕੀਤੀ 51 ਲੱਖ ਰੁਪਏ ਦੇਣ ਦਾ ਐਲਾਨ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਫਰੀਦਾਬਾਦ ਵਿੱਚ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਮੌਕੇ 'ਤੇ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਵਿੱਚ 1947 ਦੇ ਭਾਰਤ ਵੰਡ ਦੀ ਭੀਸ਼ਣ ਤਰਾਸਦੀ ਨੂੰ ਯਾਦ ਕਰਦੇ ਹੋਏ ਲੱਖਾਂ ਵਿਸਥਾਪਿਤ ਪਰਿਵਾਰਾਂ ਦੀ ਪੀੜਾ ਅਤੇ ਸੰਘਰਸ਼ ਨੂੰ ਨਮਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਵੰਡ ਨਾਲ ਸਬੰਧਿਤ ਸਾਿਹਤ ਅਤੇ ਦਸਤਾਵੇਜਾਂ ਦੀ ਪ੍ਰਦਰਸ਼ਣੀ ਲਗਾਈ ਜਾਵੇਗੀ ਤਾਂ ੧ੋ ਲੋਕਾਂ ਨੂੰ ਵੰਡ ਦੇ ਬਾਰੇ ਵਿੱਚ ਜਾਣਕਾਰੀ ਮਿਲ ਸਕੇ। ਨਾਲ ਹੀ, ਵਿਭਾਜਨ ਵਿਭੀਸ਼ਿਕਾ ਦੇ ਵਿਸ਼ਾ ਨੂੰ ਸਕੂਲੀ ਕੋਰਸ ਵਿੱਚ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਸਾਡੇ ਪੁਰਖਿਆਂ ਨੈ ਜੋ ਜੁਲਮ ਜਾਣਕਾਰੀ ਆਉਣ ਵਾਲੀ ਪੀੜੀਆਂ ਨੂੰ ਮਿਲ ਕਸੇ।
ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਕਿਹਾ ਕਿ ਸਮਾਜਿਕ ਰਿਵਾਇਤਾਂ ਕਾਰਨ ਬੇਟੀਆਂ ਦੇ ਵਿਆਹ ਦੇ ਬਾਅਦ ਉਨ੍ਹਾਂ ਦਾ ਨਾਮ ਬਦਲ ਦਿੱਤਾ ਜਾਂਦਾ ਹੈ ਅਤੇ ਦਸਤਾਵੇਜਾਂ ਵਿੱਚ ਨਾਮ ਬਦਲਣ ਕਾਰਨ ਮੁਸ਼ਕਲਾਂ ਆਉਂਦੀਆਂ ਹਨ, ਇਸ ਦੇ ਲਈ ਹਰਿਆਣਾ ਸਰਕਾਰ ਵੱਲੋਂ ਨਾਮ ਵਿੱਚ ਸੋਧ ਕਰਨ ਲਈ ਇੱਕ ਵਿਸ਼ੇਸ਼ ਪ੍ਰਾਵਧਾਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਮੌਕੇ 'ਤੇ ਕੁਰੂਕਸ਼ੇਤਰ ਵਿੱਚ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਸਮਾਰਕ ਦੇ ਨਿਰਮਾਣ ਲਈ ਆਪਣੇ ਏਛਿੱਕ ਫੰਡ ਤੋਂ 51 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਨੇ ਵੰਡ ਦਾ ਸੰਤਾਪ ਝੇਲਣ ਵਾਲੇ ਪੁਰਖਿਆਂ ਨੂੰ ਸਨਮਾਨ ਦਿੰਦੇ ਹੋਏ ਪ੍ਰਤੀਕਾਤਮਕ ਰੂਪ ਨਾਲ ਸਰਦਾਰ ਮੇਹਰ ਸਿੰਘ ਭਾਈਆ, ਜੋ ਵੰਡ ਦੇ ਸਮੇਂ ਸਿਰਫ 7 ਸਾਲ ਦੇ ਸਨ, ਉਨ੍ਹਾਂ ਨੂੰ ਸ਼ਾਲ ਪਹਿਨਾ ਕੇ ਸਲਮਾਨਿਤ ਕੀਤਾ।
ਮੁੱਖ ਮੰਤਰੀ ਨੇ ਵਿਭਾਜਨ ਦੀ ਵਿਭੀਸ਼ਿਕਾ ਵਿੱਚ ਜਾਣ ਗਵਾਉਣ ਵਾਲੇ ਪੁਰਖਿਆਂ ਨੂੰ ਭਾਵਪੂਰਣ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਇਹ ਦਿਨ ਸਾਨੂੰ ਸਾਲ 1947 ਦੇ ਉਸ ਭਿਆਨਕ ਸਮੇਂ ਦੀ ਯਾਦ ਦਿਵਾਉਂਦਾ ਹੈ, ਜਦੋਂ ਭਾਰਤ ਦੀ ਵੰਡ ਹੋਈ ਸੀ। ਇਸ ਵੰਡ ਨੇ ਨਾ ਸਿਰਫ ਦੇਸ਼ ਨੂੰ ਦੋ ਟੁਕੜਿਆਂ ਵਿੱਚ ਵੰਡਿਆਂ, ਸਗੋ ਲੱਖਾਂ ਪਰਿਵਾਰਾਂ ਦੇ ਜੀਵਨ ਵਿੱਚ ਇੱਕ ਡੁੰਘਾ ਅਤੇ ਦਰਦਨਾਕ ਅਧਿਆਏ ਵੀ ਲਿੱਖ ਦਿੱਤਾ। ਉਨ੍ਹਾਂ ਦੇ ਦੁੱਖ ਤੋਂ ਆਹਤ ਹੋ ਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ ਵੰਡ ਨੂੰ 20ਵੀਂ ਸ਼ਤਾਬਦੀ ਦੀ ਸੱਭ ਤੋਂ ਵੱਡੀ ਤਰਾਸਦੀ ਕਿਹਾ। ਉਨ੍ਹਾਂ ਨੇ 15 ਅਗਸਤ, 2021 ਨੂੰ ਸੁਤੰਤਰਤਾ ਦਿਵਸ 'ਤੇ ਆਜਾਦੀ ਦੇ ਅੰਮ੍ਰਿਤ ਮਹੋਤਸਵ ਦੀ ਸ਼ੁਰੂਆਤ ਕਰਦੇ ਹੋਏ ਇਸ ਵੰਡ ਵਿੱਚ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਯਾਦ ਵਿੱਚ ਵਿਭਾਜਨ ਵਿਭੀਸ਼ਿਕਾ ਯਾਦਗਾਰ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ।
ਦੇਸ਼ ਦੀ ਵੰਡ ਦੇ ਦਰਦ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੀ ਇਸ ਭੂਮੀ ਨੇ ਵੰਡ ਦੇ ਦਰਦ ਨੂੰ ਕੁੱਝ ਵੱਧ ਹੀ ਸਹਿਨ ਕੀਤਾ ਹੈ। ਇੱਥੋਂ ਅਨੇਕ ਪਰਿਵਾਰ ਪਾਕੀਸਤਾਨ ਤਾਂ ਗਏ ਹੀ, ਉਸ ਸਮੇਂ ਦੇ ਪੱਛਮੀ ਪੰਜਾਬ ਤੋਂ ਉਜੜ ਕੇ ਆਉਣ ਵਾਲੇ ਪਰਿਵਾਰਾਂ ਦੀ ਗਿਣਤੀ ਵੀ ਹੋਰ ਸੂਬਿਆਂ ਦੀ ਤੁਲਣਾ ਵਿੱਚ ਵੱਧ ਹੈ। ਬੇਸ਼ੱਕ ਅੱਜ ਦੇਸ਼ ਬਹੁਤ ਅੱਗੇ ਵੱਧ ਗਿਆ ਹੈ, ਦੁਨੀਆ ਦਾ ਸੱਭ ਤੋਂ ਵੱਡਾ ਲੋਕਤੰਤਰ ਅਤੇ ਚੌਥੀ ਸੱਭ ਤੋਂ ਵੱਡੀ ਆਰਥਵਿਵਸਥਾ ਬਣ ਗਿਆ ਹੈ, ਪਰ ਦੇਸ਼ ਦੀ ਵੰਡ ਦੇ ਦਰਦ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਫਰੀਦਾਬਾਦ ਸ਼ਹਿਰ ਉਸ ਤਰਾਸਦੀ ਦਾ ਜਿੰਦਾ-ਜਾਗਦਾ ਪ੍ਰਮਾਣ ਹੈ। ਜਦੋਂ ਦੇਸ਼ ਦੀ ਵੰਡ ਹੋਈ, ਤਾਂ ਲੱਖਾਂ ਲੋਕ ਆਪਣਾ ਸੱਭ ਕੁੱਝ ਛੱਡ ਕੇ ਇੱਥੇ ਆਏ ਸਨ। ਇਹ ਉਹ ਲੋਕ ਸਨ, ਜਿਨ੍ਹਾਂ ਨੈ ਆਪਣੇ ਘਰ-ਬਾਰ, ਆਪਣੀ ਜਮੀਨਾਂ ਅਤੇ ਆਪਣੀ ਵਿਰਾਸਤ ਖੋ ਦਿੱਤੀ ਸੀ। ਉਨ੍ਹਾਂ ਦੇ ਸਾਹਮਣੇ ਇੱਕ ਅਨਿਸ਼ਚਤ ਭਵਿੱਖ ਸੀ, ਪਰ ਉਨ੍ਹਾਂ ਦੇ ਹੌਂਸਲੇ ਬੁਲੰਦ ਸਨ। ਫਰੀਦਾਬਾਦ ਨੂੰ ਉਨ੍ਹਾਂ ਦੇ ਪੁਨਰਵਾਸ ਦੇ ਲਈ ਇੱਕ ਨਵਾਂ ਸ਼ਹਿਰ ਬਨਾਉਣ ਦਾ ਫੈਸਲਾ ਕੀਤਾ ਗਿਆ। ਇਹ ਸਿਰਫ ਇੱਕ ਸ਼ਹਿਰ ਨਹੀਂ , ਸਗੋ ਆਸ ਦੀ ਇੱਕ ਨਵੀਂ ਕਿਰਣ ਸੀ। ਵਿਸਥਾਪਿਤ ਲੋਕਾਂ ਨੈ ਆਪਣੇ ਮਿਹਨਤ ਅਤੇ ਲਗਨ ਨਾਲ ਇਸ ਸ਼ਹਿਰ ਨੂੰ ਖੜਾ ਕੀਤਾ। ਉਨ੍ਹਾਂ ਨੇ ਨਾ ਸਿਰਫ ਆਪਣੇ ਲਈ ਇੱਕ ਨਵਾਂ ਸ਼ਹਿਰ ਬਣਾਇਆ, ਸਗੋ ਇਸ ਸ਼ਹਿਰ ਨੂੰ ਹਰਿਆਣਾ ਦਾ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵੀ ਬਣਾ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵਿਭਾਜਨ ਨੂੰ ਵਿਭੀਸ਼ਿਕਾ ਦੇ ਪੀੜਤ ਲੋਕਾਂ ਦੀ ਯਾਦ ਵਿੱਚ ਫਰੀਦਾਬਾਦ ਦੇ ਬੜਖਲ ਵਿੱਚ ਇੱਕ ਸਮਾਰਕ ਬਣਾਇਆ ਗਿਆ ਹੈ। ਸੂਬੇ ਵਿੱਚ ਹੋਰ ਥਾਵਾਂ 'ਤੇ ਵੀ ਵਿਭਾਜਨ ਵਿਭੀਸ਼ਿਕਾ ਸਮਾਰਕ ਬਣਾਏ ਜਾ ਰਹੇ ਹਨ। ਕੁਰੂਕਸ਼ੇਤਰ ਦੇ ਮਸਾਨਾ ਪਿੰਡ ਵਿੱਚ ਵਿਸ਼ਵ ਪੱਧਰੀ ਸ਼ਹੀਦੀ ਸਮਾਰਕ ਬਣਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਹ ਦਿਨ ਦੁੱਖ ਅਤੇ ਸੋਗ ਮਨਾਉਣ ਦਾ ਦਿਨ ਤਾਂ ਹੈ ਹੀ, ਸਗੋ ਇਹ ਸਾਨੂੱ ਸਿੱਖ ਵੀ ਦਿੰਦਾ ਹੈ ਕਿ ਸਾਨੂੰ ਆਪਣੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਏ ਰੱਖਣਾ ਹੈ। ਸਾਨੂੰ ਉਨ੍ਹਾਂ ਗਲਤੀਆਂ ਤੋਂ ਸਿੱਖਣਾ ਹੋਵੇਗਾ, ਜਿਨ੍ਹਾਂ ਨੇ ਇੰਨ੍ਹੀ ਵੱਡੀ ਤਰਾਸਦੀ ਨੂੰ ਜਨਮ ਦਿੱਤਾ। ਸਾਡੇ ਲਈ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਧਰਮ, ਜਾਤੀ ਅਤੇ ਭਾਸ਼ਾ ਦੇ ਨਾਮ 'ਤੇ ਨਫਰਤ ਫੈਲਾਉਣ ਕਿੰਨ੍ਹਾ ਖਤਰਨਾਕ ਹੋ ਸਕਦਾ ਹੈ।
ਸਮਾਜਿਕ ਏਕਤਾ ਦੇ ਧਾਗੇ ਜਦੋਂ ਟੁੱਟਦੇ ਹਨ ਤਾਂ ਦੇਸ਼ ਵੀ ਟੁੱਟ ਜਾਇਆ ਕਰਦੇ ਹਨ
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਮਾਂ ਦੇ ਸਮੂਤਾਂ ਨੇ ਕਿਸੇ ਦਾ ਡਰ ਨਹੀਂ ਮੰਨਿਆ, ਕਿਸੀ ਲਾਲਚ ਵਿੱਚ ਨਹੀਂ ਆਏ ਅਤੇ ਆਪਣੇ ਦੇਸ਼, ਧਰਮ ਤੇ ਸਵਾਭੀਮਾਨ ਨੂੰ ਤਰਜੀਹ ਦਿੰਦੇ ਹੋਏ ਦਰ-ਦਰ ਦੀ ਠੋਕਰਾਂ ਖਾਣਾ ਸਵੀਕਾਰ ਕੀਤਾ। ਭੁੱਖੇ ਪਿਆਸੇ ਖਾਲੀ ਹੱਥ ਮਿਹਨਤ ਕੀਤੀ ਅਤੇ ਫਿਰ ਤੋਂ ਆਪਣੇ ਆਸ਼ਿਆਨੇ ਬਣਾਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਪਰਿਵਾਰਾਂ ਨੇ ਅਤੇ ਉਨ੍ਹਾਂ ਦੀ ਨਵੀਂ ਪੀੜੀਆਂ ਨੇ ਹਰਿਆਣਾ ਦੇ ਵਿਕਾਸ ਵਿੱਚ ਵਰਨਣਯੋਗ ਭੁਮਿਕਾ ਨਿਭਾਈ ਹੈ। ਅੱਜ ਅਸੀਂ ਜੋ ਵਿਕਸਿਤ ਹਰਿਆਣਾ ਦੇਖ ਰਹੇ ਹਨ, ਇਸ ਨੂੰ ਬਨਾਉਣ ਵਿੱਚ ਉਨ੍ਹਾਂ ਮਿਹਨਤਕਸ਼ ਲੋਕਾਂ ਵੱਲੋਂ ਵਧਾਏ ਗਏ ਪਸੀਨੇ ਦਾ ਵੱਡਾ ਯੋਗਦਾਨ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਸਾਨੂੰ ਭਾਈਚਾਰੇ ਦੇ ਸੰਦੇਸ਼ ਦਿੰਦਾ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਰਹੇਗਾ ਕਿ ਸਮਾਜਿਕ ਏਕਤਾ ਦੇ ਸੂਤਰ ਜਦੋਂ ਟੁੱਟਕੇ ਹਨ ਤਾਂ ਦੇਸ਼ ਵੀ ਟੁੱਟ ਜਾਇਆ ਕਰਦੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਉਸ ਤਰਾਸਦੀ ਤੋਂ ਸਬਕ ਲੈਂਦੇ ਹੋਏ ਪ੍ਰੇਮ, ਪਿਆਰ ਅਤੇ ਭਾਈਚਾਰੇ ਨੂੰ ਮਜਬੁਤ ਕਰਨ ਦਾ ਸੰਕਲਪ ਲੈਣ। ਅਸੀਂ ਸਾਰੇ ਮਿਲ ਕੇ ਇਹ ਸੰਕਲਪ ਲੈਣ ਕਿ ਅਸੀਂ ਇੱਕ ਅਜਿਹੇ ਹਰਿਆਣਾ ਅਤੇ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰਣਗੇ, ਜਿੱਥੇ ਭਾਈਚਾਰ, ਸ਼ਾਂਤੀ ਅਤੇ ਸਦਭਾਵ ਸਰਵੋਚ ਹੈ। ਅਸੀਂ ਆਉਣ ਵਾਲੀ ਪੀੜੀਆਂ ਨੂੰ ਇੱਕ ਅਜਿਹਾ ਸਮਾਜ ਦਵਾਂਗੇ,ਜੋ ਇੱਕਜੁੱਟਤਾ ਅਤੇ ਮਨੁੱਖਤਾ ਦੀ ਮਿਸਾਲ ਪੇਸ਼ ਕਰੇਗਾ।
ਕਾਂਗਰਸ ਨੇ ਵੀਰਾਂ ਦੀ ਸ਼ਹਾਦਤ ਨੂੰ ਭੁਲਾ ਦਿੱਤਾ, ਵਿਭਾਜਨ ਦੀ ਵਿਭੀਸ਼ਿਕਾ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਝਕਝੋਰ ਦਿੱਤਾ - ਕੇਂਦਰੀ ਮੰਤਰੀ ਮਨੋਹਰ ਲਾਲ
ਪ੍ਰੋਗਰਾਮ ਵਿੱਚ ਕੇਂਦਰੀ ਬਿਜਲੀ, ਆਵਾਸਨ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਜਾਦੀ ਤੋਂ ਪਹਿਲਾਂ ਦੇਸ਼ ਦੀ ਵੰਡ ਹੋਣਾ ਇੱਕ ਅਜਿਹੀ ਘਟਨਾ ਸੀ, ਜਿਸ ਨੇ ਲੱਖ ਲੋਕਾਂ ਦੇ ਜੀਵਨ ਨੂੰ ਝਕਝੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਸ ਦੌਰ ਵਿੱਚ ਲੋਕ ਜਾਨ ਬਚਾਉਣ ਲਈ ਨਹੀਂ, ਸੋਗ ਦੇਸ਼ ਪ੍ਰੇਮ ਅਤੇ ਆਪਣੇ ਧਰਮ 'ਤੇ ਅੜਿੰਗ ਰਹਿਣ ਲਈ ਇੱਥੇ ਆਏ ਸਨ। ਉੱਥੇ ਧਰਮ ਬਦਲ ਕੇ ਜਾਨ, ਜਮੀਨ-ਜਾਇਦਾਦ ਸੱਭ ਬੱਚ ਸਕਦੀ ਸੀ, ਪਰ ਉਨ੍ਹਾਂ ਨੇ ਇਹ ਰਸਤਾ ਨਹੀਂ ਚੁਣਿਆ। ਉਸ ਸਮੇਂ ਵੀ ਕਿਹਾ ਜਾਂਦਾ ਸੀ ਕਿ ਆਜਾਦੀ ਭਲੇ ਦੇਰ ਨਾਲ ਮਿਲੀ ਪਰ ਵੰਡ ਨਹੀਂ ਹੋਣੀ ਚਾਹੀਦੀ ਸੀ। ਉਨ੍ਹਾਂ ਨੇ ਕਿਹਾ ਕਿ ੧ੋ ਪਰਿਵਾਰ ਪੱਛਮੀ ਪੰਜਾਬ ਤੋਂ ਆਏ ਸਨ, ਉਦੋਂ ਤਾਂ ਪਾਕੀਸਤਾਨ ਬਣਿਆ ਵੀ ਨਹੀਂ ਸੀ, ਫਿਰ ਵੀ ਉਨ੍ਹਾਂ ਪਰਿਵਾਰਾਂ ਨੂੰ ਪਾਕੀਸਤਾਨੀ ਅਤੇ ਰਿਫਯੂਜੀ ਕਿਹਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਉਸ ਦੌਰ ਵਿੱਚ ਵਿਸਥਾਪਿਤਾਂ ਨੂੰ ਰਾਖਵਾਂ ਦੇਣ ਦਾ ਪ੍ਰਸਤਾਵ ਆਇਆ ਤਾਂ ਸਮਾਜ ਨੇ ਇੱਕਜੁੱਟ ਹੋ ਕੇ ਕਿਹਾ ਕਿ ਉਨ੍ਹਾਂ ਨੂੰ ਰਾਖਵਾਂ ਨਹੀਂ ਚਾਹੀਦਾ ਹੈ। ਉਨ੍ਹਾਂ ਲੋਕਾਂ ਨੇ ਵਪਾਰ, ਸਿਖਿਆ ਅਤੇ ਸਮਾਜਿਕ ਉਥਾਨ ਵਿੱਚ ਮਿਹਨਤ ਦੇ ਨਾਲ ਪ੍ਰਗਤੀ ਕੀਤੀ। ਸਾਡੀ ਪਹਿਚਾਣ ਭਾਰਤੀ ਨਾਗਰਿਕ ਵਜੋ ਹੈ ਅਤੇ ਸੂਬੇ ਵਜੋ ਅਸੀਂ ਹਰਿਆਣਵੀਂ ਹਨ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਜਾਦੀ ਵਿੱਚ ਅਨੇਕ ਵੀਰਾਂ ਦਾ ਯੋਗਦਾਨ ਰਿਹਾ। ਕਾਂਗਰਸ ਨੇ ਉਸ ਸਮੇਂ ਸ਼ਹਾਦਤ ਨੂੰ ਯਾਦ ਕਰਨ ਦੀ ਥਾ ਸੱਭ ਭੁੱਲ ਜਾਣਾ ਸਹੀ ਸਮਝਿਆ। ਕਾਂਗਰਸ ਦੇ ਪਰਿਵਾਰਵਾਦ 'ਤੇ ਵਾਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਇੰਦਰਾਂ ਗਾਂਧੀ ਦੇ ਸਮੇਂ ਵਿੱਚ ਸ਼ੁਰੂ ਹੋਇਆ, ਜਿਨ੍ਹਾਂ ਨੇ ਲੋਕਤੰਤਰ ਦੀ ਹਤਿਆ ਕਰਦੇ ਹੋਏ ਐਮਰਜੈਂਸੀ ਲਗਾਈ। ਅੱਜ ਦੇਸ਼ ਦੀ ਜਨਤਾ ਕਾਂਗਰਸ ਨੂੰ ਸਮਝ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਨੇ ਬੀਜੇਪੀ ਨੂੰ ਵਿਕਲਪ ਵਜੋ ਚੁਣਿਆ ਅਤੇ 2014 ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੋ ਇੱਕ ਸਾਧਾਰਣ ਪਰਿਵਾਰ ਤੋਂ ਹਨ, ਉਨ੍ਹਾਂ ਨੂੰ ਦੇਸ਼ ਦੀ ਕਮਾਨ ਸੌਂਪੀ। ਇਸੀ ਤਰ੍ਹਾ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾ ਕੇ ਲੋਕਤੰਤਰ ਦਾ ਸਨਮਾਨ ਕੀਤਾ ਗਿਆ। ਵੋਟ ਦੀ ਚੋਰੀ ਦੇ ਦੋਸ਼ਾਂ 'ਤੇ ਉਨ੍ਹਾਂ ਨੇ ਕਾਂਗਰਸ ਨੂੰ ਘੇਰਦੇ ਹੋਏ ਕਿਹਾ ਕਿ ਇਹ ਤਾਂ ਚੋਰ ਮਚਾਏ ਸ਼ੋਰ ਦੀ ਸਥਿਤੀ ਹੈ।
ਵਿਭਾਜਨ ਦੇ ਜਿਮੇਵਾਰ ਲੋਕਾਂ ਨੂੰ ਨਾ ਮਾਫ ਕਰਨ, ਨਾ ਭੁਲਣ - ਕੇਂਦਰੀ ਸਹਿਕਾਰਤਾ ਰਾਜ ਮੰਤਰੀ
ਪ੍ਰੋਗਰਾਮ ਵਿੱਚ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਣ ਪਾਲ ਗੁੱਜਰ ਨੈ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ 'ਤੇ ਸੁਤੰਤਰਤਾ ਦਿਵਸ ਤੋਂ ਇੱਕ ਦਿਨ ਪਹਿਲਾਂ ਪੂਰਾ ਦੇਸ਼ ਅੱਜ ਵਿਭਾਜਨ ਵਿਭੀਸ਼ਿਕਾ ਯਾਦਵਾਰ ਦਿਵਸ ਮਨਾ ਰਹੇ ਹਨ। 14 ਅਗਸਤ, 1947 ਦੀ ਉਸ ਕਾਲੀ ਰਾਤ ਨੂੰ ਕੌਣ ਭੁੱਲਾ ਸਕਦਾ ਹੈ। ਜਿੰਨ੍ਹਾ ਅਤੇ ਨਹਿਰੂ ਦੀ ਪ੍ਰਧਾਨ ਮੰਤਰੀ ਬਨਣ ਦੀ ਲਾਲਸਾ ਅਤੇ ਮੁਸਮਿਲ ਲੋਕਾਂ ਦੇ ਧਰਮ ਦੇ ਆਧਾਰ 'ਤੇ ਦੇਸ਼ ਬਨਾਉਣ ਦੀ ਜਿੱਤ ਨੇ ਭਾਰਤ ਦੀ ਵੰਡ ਕਰ ਦਿੱਤੀ। ਲੋਕਾਂ ਨੂੰ ਆਪਣਾ ਘਰਬਾਰ ਛੱਡਣ ਲਈ ਮਜਬੂਤ ਕੀਤਾ। ਮਹਿਲਾਵਾਂ ਦੀ ਆਬਰੂ ਨਾਂਲ ਖਿਲਵਾੜ ਕੀਤਾ ਗਿਆ। ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਉਸ ਵੰਡ ਦੇ ਦਿਨ ਨੂੰ ਆਉਣ ਵਾਲੀ ਪੀੜੀਆਂ ਨੂੰ ਦੱਸਣ ਲਈ ਇਸ ਦਿਵਸ ਨੂੰ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੱਭ ਤੋਂ ਪਹਿਲਾਂ ਦੇਸ਼ ਵਿੱਚ ਇਸ ਦਿਨ ਨੂੰ ਮਨਾਵੁਣ ਦਾ ਕੰਮ ਹਰਿਆਣਾ ਵਿੱਚ ਸ਼ੁਰੂ ਕੀਤਾ।
ਉਨ੍ਹਾਂ ਨੇ ਕਿਹਾ ਕਿ ਉਦੋਂ ਵੀ ਕੁਰਸੀ ਦੀ ਲਾਲਸਾ ਕਾਂਗਰਸ ਨੂੰ ਸੀ, ਇਸ ਦੇਸ਼ ਦੀ ਵੰਡ ਕੀਤੀ ਅਤੇ ਅੱਜ ਵੀ ਕੁਰਸੀ ਦੇ ਕਾਰਨ ਪੂਰੀ ਦੁਨੀਆ ਵਿੱਚ ਭਾਰਤ ਦੀ ਸੇਨਾ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੇ ਹਨ। ਕਾਂਗਰਸ ਪਾਰਟੀ ਨੂੰ ਉਦੋਂ ਵੀ ਦੇਸ਼ ਦੇ ਲੋਕਾਂ 'ਤੇ ਭਰੋਸਾ ਨਹੀਂ ਸੀ। ਅੱਜ ਵੀ ਦੇਸ਼ ਦੀ ਚੁਣੀ ਹੋਈ ਸਰਕਾਰ 'ਤੇ, ਸੇਨਾ 'ਤੇ, ਅਦਾਲਦਾਂ 'ਤੇ, ਸੰਵਿਧਾਨ 'ਤੇ ਅਤੇ ਨਾ ਹੀ ਸੰਵੈਧਾਨਿਕ ਅਦਾਰਿਆਂ 'ਤੇ ਭਰੋਸਾ ਹੈ। ਇਹ ਲੋਕ ਪੂਰੀ ਦੁਨੀਆ ਵਿੱਚ ਭਾਰਤ ਦੇ ਲੋਕਾਂ ਨੂੰ ਅਤੇ ਸੇਨਾ ਨੂੰ ਬਦਨਾਮ ਕਰਨ ਦੇ ਕੰਮ ਕਰ ਰਹੇ ਹਨ।
ਇਸ ਮੌਕੇ 'ਤੇ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਅਤੇ ਪੰਚਨਦ ਸਮਾਰਕ ਟਰਸਟ ਦੇ ਸੂਬਾ ਪ੍ਰਧਾਨ ਸ੍ਰੀ ਸੁਭਾਸ਼ ਸੁਧਾ ਨੇ ਵੀ ਸੰਬੋਧਿਤ ਕੀਤਾ।
ਪ੍ਰੋਗਰਾਮ ਵਿੱਚ ਪੰਚਨੰਦ ਸਮਾਰਕ ਟਰਸਟ ਦੇ ਕੌਮੀ ਚੇਅਰਮੈਨ ਸਵਾਮੀ ਧਰਮਦੇਵ, ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸ੍ਰੀ ਵਿਪੁਲ ਗੋਇਲ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀਮਤੀ ਸ਼ਰੂਤੀ ਚੌਧਰੀ, ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਸ੍ਰੀ ਗੌਰਵ ਗੌਤਮ, ਵਿਧਾਇਕ ਮੂਲਚੰਦ ਸ਼ਰਮਾ, ਸ੍ਰੀ ਸਤੀਸ਼ ਫਾਗਨਾ, ਸ੍ਰੀਮਤੀ ਬਿਮਲਾ ਚੌਧਰੀ, ਸ੍ਰੀ ਦਿਨੇਸ਼ ਅਦਲਖਾ, ਸ੍ਰੀ ਵਿਨੋਦ ਭਿਆਣਾ ਅਤੇ ਸ੍ਰੀ ਲਛਮਣ ਯਾਦਵ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।