ਚੰਡੀਗੜ੍ਹ : ਵਿਭਾਜਨ ਵਿਭੀਸ਼ਿਕਾ ਯਾਦਗਾਰ ਦਿਵਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਫਰੀਦਾਬਾਦ ਜਿਲ੍ਹੇ ਵਿੱਚ 564 ਕਰੋੜ 27 ਲੱਖ ਰੁਪਏ ਦੀ ਲਾਗਤ ਨਾਲ 29 ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇੰਨ੍ਹਾਂ ਵਿੱਚ 61 ਕਰੋੜ 20 ਲੱਖ ਰੁਪਏ ਦੀ ਲਾਗਤ ਵਾਲੀ 7 ਪਰਿਯੋਜਨਾਵਾਂ ਦਾ ਉਦਘਾਟਨ ਅਤੇ 433 ਕਰੋੜ 15 ਲੱਖ ਰੁਪਏ ਦੀ ਲਾਗਤ ਵਾਲੀ 22 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ।
ਇਸ ਮੌਕੇ 'ਤੇ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ, ਕੇਂਦਰੀ ਰਾਜ ਮੰਤਰੀ ਸ੍ਰੀ ਕ੍ਰਿਸ਼ਣ ਪਾਲ ਗੁੱਜਰ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ, ਕੈਬੀਨੇਟ ਮੰਤਰੀ ਸ੍ਰੀ ਵਿਪੁਲ ਗੋਇਲ ਮੌਜੂਦ ਰਹੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਬਦੋਲੀ ਵਿੱਚ 3 ਕਰੋੜ 24 ਲੱਖ ਰੁਪਏ, ਸਰਕਾਰੀ ਬਾਲ ਸੀਨੀਅਰ ਸੈਕੇਂਡਰੀ ਸਕੂਲ ਐਨਆਈਟੀ -1 ਵਿੱਚ 3 ਕਰੋੜ 14 ਲੱਖ ਰੁਪਏ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਤਿਗਾਂਓ ਵਿੱਚ 3 ਕਰੋੜ 96 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਭਵਨਾਂ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਰਕਾਰੀ ਪ੍ਰਾਈਮਰੀ ਸਕੂਲ ਸੈਕਟਰ-23, ਵਲੱਭਗੜ੍ਹ ਵਿੱਚ ਇੱਕ ਕਰੋੜ ਰੁਪਏ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਸੈਕਟਰ-22, ਵਲੱਭਗੜ੍ਹ ਵਿੱਚ 4 ਕਰੋੜ 42 ਲੱਖ ਰੁਪਏ ਦੀ ਲਾਗਤ ਨਾਲ ਬਣੇ ਭਵਨਾਂ ਦਾ ਉਦਘਾਟਨ ਕੀਤਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਗ੍ਰਾਮੀਣ ਕਨੈਕਟੀਵਿਟੀ ਨੂੰ ਪ੍ਰੋਤਸਾਹਨ ਦੇਣ ਲਈ ਪਿੰਡ ਮਹਾਵਤਪੁਰ (ਭਾਸਕੋਲਾ) ਵਿੱਚ ਯਮੁਨਾ ਨਦੀ 'ਤੇ 3 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਬਣੇ ਪੈਟੂਨ ਬ੍ਰਿਜ ਅਤੇ ਖੇੜੀ ਗੁਜਰਾਂ ਵਿੱਚ 42 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ 26 ਕੇਵੀ ਸਬ-ਸਟੇਸ਼ਨ ਦਾ ਉਦਘਾਟਨ ਕੀਤਾ।
ਮੁੱਖ ਮੰਤਰੀ ਨੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਸਾਗਰਪੁਰ ਵਲੱਭਗੜ੍ਹ ਵਿੱਚ 3 ਕਰੋੜ 31 ਲੱਖ ਰੁਪਏ, ਖੇੜੀ ਕਲਾਂ, ਫਰੀਦਾਬਾਦ ਵਿੱਚ 3 ਕਰੋੜ 10 ਲੱਖ ਰੁਪਏ ਅਤੇ ਸੈਕਟਰ 7 ਤੇ 8, ਵਲੱਭਗੜ੍ਹ ਵਿੱਚ 1 ਕਰੋੜ 1 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਨਵੇਂ ਸਕੂਲ ਭਵਨਾਂ ਦਾ ਨੀਂਹ ਪੱਥਰ ਰੱਖਿਆ। ਪ੍ਰਸਾਸ਼ਨਿਕ ਸਹੂਲਤਾਂ ਦੇ ਵਿਸਤਾਰ ਤਹਿਤ ਬੜਖਲ ਵਿੱਚ 31 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਐਸਡੀਓ ਸਿਵਲ ਕੰਪਲੈਕਟ ਦਾ ਵੀ ਮੁੱਖ ਮੰਤਰੀ ਨੇ ਨੀਂਹ ਪੱਕਰ ਰੱਖਿਆ।
ਸਿਹਤ ਖੇਤਰ ਵਿੱਚ, ਵੀਕੋ ਹਸਪਤਾਲ ਫਰੀਦਾਬਾਦ ਵਿੱਚ 161 ਕਰੋੜ 11 ਲੱਖ ਰੁਪਏ ਦੀ ਲਾਗਤ ਨਾਲ ਮਦਰ ਐਂਡ ਚਾਈਲਡ ਹਸਪਤਾਲ ਅਤੇ ਸਰਵਿਸ ਬਲਾਕ ਅਤੇ ਸ੍ਰੀ ਅਟਲ ਬਿਹਾਰੀ ਵਾਜਪੇਯੀ ਸਰਕਾਰੀ ਮੈਡੀਕਲ ਕਾਲਜ, ਛਾਇਸਾ ਵਿੱਚ 21 ਕਰੋੜ 33 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਕ੍ਰਿਟਿਕਲ ਕੇਅਰ ਹਸਪਤਾਲ ਬਲਾਕ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਨੇ ਖੇਡ ਅਤੇ ਬੁਨਿਆਦੀ ਢਾਂਚਾ ਵਿਕਾਸ ਤਹਿਤ ਪਿੰਡ ਬੁਖਾਰਪੁਰ ਵਿੱਚ 7 ਕਰੋੜ 22 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਵਲੱਭਗੜ੍ਹ -ਪਾਲੀ-ਧੌਜ-ਸੋਹਨਾ ਰੋਡ 'ਤੇ 69 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਬਣਾਏ ੧ਾਣ ਵਾਲੇ ਆਰਓਬੀ ਤੇ ਪਿੰਡ ਅਟਾਲੀ ਤੋਂ ਸੈਕਟਰ-25, ਫਰੀਦਾਬਾਦ ਤੱਕ 77ਅ ਕਰੋੜ ਰੁਪਏ ਦੀ ਲਾਗਤ ਵਾਲੀ ਪੇਯਜਲ ਪਰਿਯੋਜਨਾ ਦਾ ਵੀ ਮੁੱਖ ਮੰਤਰੀ ਨੇ ਨੀਂਹ ਪੱਥਰ ਰੱਖਿਆ।
ਪ੍ਰਥਲਾ, ਤਿਗਾਂਓ, ਮੋਹਨਾ, ਅਟਾਲੀ, ਵਲੱਪਗੜ੍ਹ, ਬਾਦਸ਼ਾਹਪੁਰ, ਦਲੇਲਪੁਰ, ਸਰੂਪਪੁਰ ਸਮੇਤ ਵੱਖ-ਵੱਖ ਖੇਤਰਾਂ ਵਿੱਚ 17 ਤੋਂ ਵੱਧ ਸੜਕਾਂ ਦੇ ਨਿਰਮਾਣ, ਸੁਧਾਰ ਅਤੇ ਵਿਸ਼ੇਸ਼ ਮੁਰੰਮ ਕੰਮ ਲਈ 55 ਕਰੋੜ ਰੁਪਏ ਦੀ ਪਰਿਯੋਜਨਾਵਾਂ ਦਾ ਮੁੱਖ ਮੰਤਰੀ ਨੇ ਨੀਂਹ ਪੱਥਰ ਰੱਖਿਆ।