Saturday, April 25, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸੀਏਸ਼ਨ 295 ਪੰਜਾਬ ਬਲਾਕ ਰਾੜਾ ਸਾਹਿਬ ਵੱਲੋਂ ਫ਼ਲਦਾਰ ਬੂਟੇ ਵੰਡੇ

August 14, 2025 10:58 PM
SehajTimes

ਰਾੜਾ ਸਾਹਿਬ : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਸ਼ਨ 295 ਪੰਜਾਬ ਜ਼ਿਲਾ ਲੁਧਿਆਣਾ ਬਲਾਕ ਰਾੜਾ ਸਾਹਿਬ ਵੱਲੋਂ ਜ਼ਿਲਾ ਪ੍ਰਧਾਨ ਡਾ. ਸੁਖਵਿੰਦਰ ਸਿੰਘ ਅਟਵਾਲ ਤੇ ਬਲਾਕ ਪ੍ਰਧਾਨ ਡਾ. ਬਚਿੱਤਰ ਸਿੰਘ ਦੀ ਅਗਵਾਈ ਹੇਠ ਸਿਮਰਤ ਹੈਲਥ ਕੇਅਰ ਸੈਂਟਰ ਰਾੜਾ ਸਾਹਿਬ ਵਿਖੇ ਫ਼ਲਦਾਰ ਬੂਟਿਆਂ ਦਾ ਲੰਗਰ ਲਗਾਇਆ ਗਿਆ | ਇਸ ਸਮਾਰੋਹ ਵਿੱਚ ਪੰਜਾਬ ਦੇ ਪ੍ਰਧਾਨ ਤੇ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਦੇ ਨਾਲ ਨਿਯੁਕਤ ਜਨਰਲ ਸਕੱਤਰ ਡਾ. ਜਸਵਿੰਦਰ ਕਾਲਖ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਉਹਨਾਂ ਨਾਲ ਡਾ. ਅਜੈਬ ਸਿੰਘ ਧੂਲਕੋਟ ਸਾਬਕਾ ਜ਼ਿਲਾ ਖਜ਼ਾਨਚੀ ਲੁਧਿਆਣਾ ਤੋਂ ਇਲਾਵਾ ਕਾਂਗਰਸ ਪਾਰਟੀ ਹਲਕਾ ਪਾਇਲ ਦੇ ਯੂਥ ਪ੍ਰਧਾਨ ਗੁਰਨਾਜ ਸਿੰਘ ਜੀਰਖ ਉਚੇਚੇ ਤੌਰ ਹਾਜ਼ਰ ਸਨ ਤੇ ਐਸ਼ੋਸੀਏਸ਼ਨ ਵਲੋਂ ਸਵੇਰ ਤੋਂ ਹੀ ਹਰ ਆਉਣ ਜਾਣ ਵਾਲੇ ਰਾਹੀਂ ਅਤੇ ਰਾੜਾ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਫ਼ਲਦਾਰ ਬੂਟੇ ਵੰਡੇ ਗਏ | ਉਪਰੰਤ ਸਿਮਰਤ ਹੈਲਥ ਕੇਅਰ ਸੈਂਟਰ ਰਾੜਾ ਸਾਹਿਬ ਵਿਖੇ ਬਲਾਕ ਮੈਂਬਰਾਂ ਦੀ ਇੱਕ ਭਰਵੀਂ ਮੀਟਿੰਗ ਕੀਤੀ ਗਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਐਸ਼ੋਸੀਏਸ਼ਨ 295 ਪੰਜਾਬ ਦਾ ਮੁੱਖ ਮਾਟੋ ਮਾਨਵ ਸੇਵਾ ਪਰਮੋ ਧਰਮ ਹੈ ਸਾਨੂੰ ਹਮੇਸ਼ਾ ਲੋੜਵੰਦਾ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਅੱਗੇ ਰਹਿਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਫ਼ਲਦਾਰ ਬੂਟੇ ਵੰਡਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ | ਜਿਸ ਨਾਲ ਦਿਨੋਂ ਦਿਨ ਧਰਤੀ ਤੇ ਵੱਧ ਰਹੇ ਪ੍ਰਦੂਸ਼ਣ ਅਤੇ ਘੱਟ ਰਹੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ | ਇਸ ਮੌਕੇ ਬਲਾਕ ਰਾੜਾ ਸਾਹਿਬ ਵਲੋਂ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਦੇ ਜਨਰਲ ਸਕੱਤਰ ਬਣਨ 'ਤੇ ਪੰਜਾਬ ਦੇ ਪ੍ਰਧਾਨ ਡਾ. ਜਸਵਿੰਦਰ ਕਾਲਖ, ਡਾ. ਅਜੈਬ ਸਿੰਘ ਧੂਰਕੋਟ ਅਤੇ ਗੁਰਮੇਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਡਾ. ਬਚਿੱਤਰ ਸਿੰਘ ਰਾਣੋਂ, ਡਾ. ਰਾਮ ਦਿਆਲ ਗੋਸਲ ਜਨਰਲ ਸਕੱਤਰ, ਡਾ. ਰਾਮ ਦਿਆਲ ਬੇਰ ਖਜ਼ਾਨਚੀ, ਡਾ. ਜਗਮੋਹਨ ਸਿੰਘ ਸੋਨੀ ਪ੍ਰੈਸ ਸਕੱਤਰ, ਡਾ. ਨਬੀ ਮੁਹੰਮਦ ਮੀਤ ਪ੍ਰਧਾਨ, ਡਾ. ਬਲਜੀਤ ਘਲੋਟੀ, ਡਾ. ਹਰਭਜਨ ਸਿੰਘ ਘਲੋਟੀ ਸੀਨੀਅਰ ਮੈਂਬਰ, ਜਸਵੀਰ ਸਿੰਘ, ਮਨਪ੍ਰੀਤ ਸਿੰਘ, ਤਲਜਿੰਦਰ ਸਿੰਘ, ਲਖਵੀਰ ਸਿੰਘ, ਬਲਜੀਤ ਸਿੰਘ ਗੋਸਲ, ਦਵਿੰਦਰ ਸਿੰਘ, ਪਵਿੱਤਰ ਸਿੰਘ, ਜਸਵਿੰਦਰ ਸਿੰਘ ਘਣਗਸ, ਡਾ. ਅਨਵਰ ਖਾਨ, ਨਿਰਮਲ ਸਿੰਘ, ਹੈਪੀ ਸਿੰਘ, ਰਣਜੀਤ ਸਿੰਘ ਬੇਰ, ਗੁਰਜੀਤ ਸਿੰਘ ਘਣਗਸ ਅਤੇ ਸਿਮਰਤ ਮੈਡੀਕੇਅਰ ਹਸਪਤਾਲ ਵਲੋਂ ਡਾ. ਸਵਰਨ ਸਿੰਘ, ਡਾ. ਸਿਮਰਤਪਾਲ ਸਿੰਘ ਐਮਬੀਬੀਐਸ, ਡਾ. ਸੁਖਚੈਨ ਸਿੰਘ ਲਾਪਰਾਂ, ਸਟਾਫ਼ ਗੁਰਤੇਜ ਸਿੰਘ, ਕਰਨਵੀਰ ਸਿੰਘ, ਹੁਸਨਪ੍ਰੀਤ ਸਿੰਘ ਜੀਰਖ, ਕੁਲਵਿੰਦਰ ਸਿੰਘ ਜੀਰਖ, ਸਿਮਰਤਪਾਲ ਸਿੰਘ ਜੀਰਖ, ਗੁਰਮੀਤ ਕੌਰ ਅਤੇ ਹਰਮਨ ਆਦਿ ਮੈਂਬਰ ਹਾਜ਼ਰ ਸਨ।

 

Have something to say? Post your comment

 

More in Malwa

ਆਪ 'ਚ ਸ਼ਾਮਲ ਹੋਏ ਅਰੋੜਾ ਪਰਿਵਾਰ ਦਾ ਵਿਧਾਇਕ ਵੱਲੋਂ ਸਨਮਾਨ

ਕਾਲੀ ਮਾਤਾ ਮੰਦਰ ਨੇੜੇ ਪੈਂਡਿੰਗ 'ਰਜਿੰਦਰਾ ਲੇਕ' ਪ੍ਰੋਜੈਕਟ ਨੂੰ ਮਿਲੀ ਰਫ਼ਤਾਰ; ਮੇਅਰ ਕੁੰਦਨ ਗੋਗੀਆ ਨੇ ਮੌਕੇ 'ਤੇ ਜਾ ਕੇ ਲਿਆ ਜਾਇਜ਼ਾ

ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ਧੂਰੀ ਵਿਖੇ ਰਿਹਾਇਸ਼ੀ ਮਕਾਨ ‘ਚ ਕੱਚ ਦੀ ਬੋਤਲ ਵਿੱਚ ਪੈਟਰੋਲ ਨੂੰ ਅੱਗ ਲਗਾ ਕੇ ਸੁੱਟਣ ਵਾਲੀ ਵਾਰਦਾਤ ਹੱਲ- ਸਰਤਾਜ ਸਿੰਘ ਚਾਹਲ

ਪਟਿਆਲਾ ਦੇ ਡੀਐਮ ਡਬਲਯੂ ਵਿਖੇ ਹੋਈ ਨਾਗਰਿਕ ਸੁਰੱਖਿਆ ਮੌਕ ਡਰਿਲ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਤਲੁਜ ਦਰਿਆ ਵਿੱਚ ਮੱਛੀਆਂ ਦੇ ਮਰਨ ਦੀ ਜਾਂਚ;

ਸੰਗਰੂਰ 'ਚ ਸਾਇਰਨ ਵੱਜਣ ਮਗਰੋਂ ਬਲੈਕਆਊਟ ਮੌਕ ਡ੍ਰਿਲ ਮੌਕੇ ਸ਼ਹਿਰ ਦੀ ਬਿਜਲੀ ਰਹੀ ਬੰਦ

ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਸਬੰਧੀ ਡਿਪਟੀ ਡਾਇਰੈਕਟਰ ਸੈਂਸਜ਼ ਓਪਰੇਸ਼ਨ ਵੱਲੋਂ ਡਿਪਟੀ ਕਮਿਸ਼ਨਰ ਨਾਲ ਬੈਠਕ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਣਾ ‘ਚ ਬਚਾਅ ਉਪਰੇਸ਼ਨ ਸਫਲਤਾਪੂਰਵਕ ਮੁਕੰਮਲ

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਲਈ 351 ਆਈ.ਟੀ.ਆਈ. ਸਿੱਖਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ : ਡਾ. ਬਲਜੀਤ ਕੌਰ

ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਬੈਠਾ ਗਿਰੋਹ ਪੁਲਿਸ ਨੇ ਕੀਤਾ ਕਾਬੂ : ਡੀਐਸਪੀ