ਊਰਜਾ ਮੰਤਰੀ ਸ੍ਰੀ ਅਨਿਲ ਵਿਜ ਹੁਣ ਯਮੁਨਾਨਗਰ ਵਿੱਚ ਲਹਿਰਾਉਣਗੇ ਰਾਸ਼ਟਰੀ ਝੰਡਾ
ਚੰਡੀਗੜ੍ਹ : ਸੁਤੰਤਰਤਾ ਦਿਵਸ ਦੇ ਮੌਕੇ 'ਤੇ 15 ਅਗਸਤ ਨੂੰ ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਅੰਬਾਲਾ ਸ਼ਹਿਰ ਵਿੱਚ ਜਦੋਂ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਰੋਹਤਕ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ, ਪੂਰੇ ਸੂਬੇ ਵਿੱਚ ਸਵੇਰੇ 9:00 ਵਜੇ ਝੰਡਾ ਲਹਿਰਾਇਆ ਜਾਵੇਗਾ।
ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਪਾਣੀਪਤ ਜਦੋਂ ਕਿ ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਕ੍ਰਿਸ਼ਣ ਲਾਲ ਮਿੱਢਾ ਕਰਨਾਲ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ।
ਊਰਜਾ ਮੰਤਰੀ ਸ੍ਰੀ ਅਨਿਲ ਵਿਜ ਯਮੁਨਾਨਗਰ/ਜਗਾਧਰੀ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਥਾਨੇਸਰ/ਕੁਰੂਕਸ਼ੇਤਰ, ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਰਿਵਾੜੀ,ਸਕੂਲਾ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਕੈਥਲ ਅਤੇ ਰਾਜਸਵ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨਾਰਨੌਲ (ਮਹੇਂਦਰਗੜ੍ਹ) ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ।
ਇਸੇ ਤਰ੍ਹਾਂ ਸਹਿਕਾਰਤਾ ਮੰਤਰੀ ਸ੍ਰੀ ਅਰਵਿੰਦ ਸ਼ਰਮਾ ਸੋਨੀਪਤ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਗੁਰੁਗ੍ਰਾਮ , ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਫਤਿਹਾਬਾਦ, ਸਮਾਜਿਕ ਨਿਆਂ ਅਤੇ ਅਧਿਕਾਰਤਾ, ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗ ਭਲਾਈ ਅਤੇ ਅੰਤੋਂਦੇਯ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਹਿਸਾਰ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਪੰਚਕੂਲਾ ਅਤੇ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੂੰਹ ਵਿੱਚ ਝੰਡਾ ਲਹਿਰਾਉਣਗੇ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਸਿਰਸਾ ਅਤੇ ਯੁਵਾ ਅਧਿਕਾਰਤਾ ਅਤੇ ਉਦਮਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਫਰੀਦਾਬਾਦ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ।
ਅੰਬਾਲਾ ਜਿਲ੍ਹੇ ਦੇ ਨਰਾਇਣਗੜ੍ਹ ਵਿੱਚ ਅੰਬਾਲਾ ਦੇ ਡਿਵੀਜ਼ਨਲ ਕਮਿਸ਼ਨਰ ਅਤੇ ਬਰਾੜਾ ਵਿੱਚ ਵਿਧਾਇਕ ਨਿਖਿਲ ਮਦਾਨ, ਭਿਵਾਨੀ ਜ਼ਿਲ੍ਹੇ ਦੇ ਲੋਹਾਰੂ ਵਿੱਚ ਵਿਧਾਇਕ ਘਨਸ਼ਾਮ ਸਰਾਫ, ਭਿਵਾਨੀ ਵਿੱਚ ਰਾਜਸਭਾ ਸਾਂਸਦ ਕਿਰਣ ਚੌਧਰੀ, ਤੋਸ਼ਾਮ ਵਿੱਚ ਸਬ-ਡਿਵੀਜਨਲ ਅਧਿਕਾਰੀ (ਸਿਵਲ), ਸਿਵਾਨੀ ਵਿੱਚ ਵਿਧਾਇਕ ਕਪੂਰ ਸਿੰਘ, ਬਾਡਰਾ ਵਿੱਚ ਵਿਧਾਇਕ ਉਮੇਦ ਸਿੰਘ ਅਤੇ ਚਰਖੀ ਦਾਦਰੀ ਵਿੱਚ ਲੋਕਸਭਾ ਸਾਂਸਦ ਧਰਮਵੀਰ ਸਿੰਘ ਮੁੱਖ ਮਹਿਮਾਨ ਰਹਿਣਗੇ।
ਫਰੀਦਾਬਾਦ ਜ਼ਿਲ੍ਹੇ ਦੇ ਬੜਖਲ ਵਿੱਚ ਵਿਧਾਇਕ ਧਨੇਸ਼ ਅਦਲਖਾ ਅਤੇ ਵਲੱਭਗੜ੍ਹ ਵਿੱਚ ਵਿਧਾਇਕ ਮੂਲਚੰਦ ਸ਼ਰਮਾ, ਫਤਿਹਾਬਾਦ ਜ਼ਿਲ੍ਹੇ ਦੇ ਟੋਹਾਨਾ ਵਿੱਚ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਸੁਮਨ ਖੀਚੜ ਅਤੇ ਰਤਿਆ ਵਿੱਚ ਰਾਜਸਭਾ ਸਾਂਸਦ ਸੁਭਾਸ਼ ਬਰਾਲਾ, ਗੁਰੂਗ੍ਰਾਮ ਜ਼ਿਲ੍ਹੇ ਦੇ ਪਟੌਦੀ ਵਿੱਚ ਵਿਧਾਇਕ ਬਿਮਲਾ ਚੌਧਰੀ, ਬਾਦਸ਼ਾਹਪੁਰ ਵਿੱਚ ਵਿਧਾਇਕ ਲੱਛਮਣ ਸਿੰਘ ਯਾਦਵ, ਮਾਨੇਸਰ ਵਿੱਚ ਵਿਧਾਇਕ ਮੁਕੇਸ਼ ਸ਼ਰਮਾ, ਸੋਹਨਾ ਵਿੱਚ ਵਿਧਾਇਕ ਤੇਜਪਾਲ ਤੰਵਰ, ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਵਿੱਚ ਵਿਧਾਇਕ ਰਣਧੀਰ ਪਨਿਹਾਰ, ਹਾਂਸੀ ਵਿੱਚ ਵਿਧਾਇਕ ਵਿਨੋਦ ਭਿਆਨਾ ਅਤੇ ਬਰਵਾਲਾ ਵਿੱਚ ਵਿਧਾਇਕ ਸਾਵਿਤਰੀ ਜਿੰਦਲ ਝੰਡਾ ਲਹਿਰਾਉਣਗੇ।
ਝੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਵਿੱਚ ਵਿਧਾਇਕ ਰਾਜੇਸ਼ ਜੂਨ, ਬਾਦਲੀ ਵਿੱਚ ਰਾਜਸਭਾ ਸਾਂਸਦ ਕਾਰਤੀਕੇਯ ਸ਼ਰਮਾ, ਝੱਜਰ ਵਿੱਚ ਰਾਜਸਭਾ ਸਾਂਸਦ ਰਾਮ ਚੰਦਰ ਜਾਂਗੜਾ, ਬੇਰੀ ਵਿੱਚ ਵਿਧਾਇਕ ਸੁਨੀਲ ਸਤਪਾਲ ਸਾਂਗਵਾਨ, ਜੀਂਦ ਜ਼ਿਲ੍ਹੇ ਦੇ ਜੁਲਾਨਾ ਵਿੱਚ ਹਿਸਾਰ ਦੇ ਡਿਵੀਜਨਲ ਕਮਿਸ਼ਨਰ, ਸਫੀਦੋਂ ਵਿੱਚ ਵਿਧਾਇਕ ਰਾਮਕੁਮਾਰ ਗੌਤਮ, ਜੀਂਦ ਵਿੱਚ ਰਾਜਸਭਾ ਸਾਂਸਦ ਰੇਖਾ ਸ਼ਰਮਾ, ਉਚਾਨਾ ਕਲਾਂ ਵਿੱਚ ਵਿਧਾਇਕ ਦੇਵੇਂਦਰ ਚਤਰਭੁੱਜ ਅੱਤਰੀ, ਨਰਵਾਨਾ ਵਿੱਚ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਮਨੀਸ਼ਾ ਰਾਣੀ , ਕੈਥਲ ਜ਼ਿਲ੍ਹੇ ਦੇ ਗੁਹਲਾ ਵਿੱਚ ਲੋਕਸਭਾ ਸਾਂਸਦ ਨਵੀਨ ਜਿੰਦਲ ਅਤੇ ਕਲਾਇਤ ਵਿੱਚ ਵਿਧਾੲਕ ਸਤਪਾਲ ਜਾਂਬਾ ਮੁੱਖ ਮਹਿਮਾਨ ਹੋਣਗੇ।
ਕਰਨਾਲ ਜ਼ਿਲ੍ਹੇ ਦੇ ਨੀਲੋਖੇੜੀ ਵਿੱਚ ਵਿਧਾਇਕ ਭਗਵਾਨਾ ਦਾਸ, ਇੰਦਰੀ ਵਿੱਚ ਵਿਧਾਇਕ ਰਾਜਮਕੁਮਾਰ ਕਸ਼ਯਪ, ਘਰੌਂਡਾ ਵਿੱਚ ਵਿਧਾਇਕ ਜਗਮੋਹਨ ਆਨੰਦ ਅਤੇ ਅਸੰਧ ਵਿੱਚ ਵਿਧਾਇਕ ਯੋਗੇਂਦਰ ਸਿੰਘ ਰਾਣਾ, ਕੁਰੂਕਸ਼ੇਤਰ ਜ਼ਿਲ੍ਹੇ ਦੇ ਲਾਡਵਾ ਵਿੱਚ ਸਬ-ਡਿਵੀਜਨਲ ਅਧਿਕਾਰੀ (ਸਿਵਲ), ਸ਼ਾਹਬਾਦ ਵਿੱਚ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਕਮਲਜੀਤ ਕੌਰ ਅਤੇ ਪਿਹੋਵਾ ਵਿੱਚ ਵਿਧਾਇਕ ਪ੍ਰਮੋਦ ਕੁਮਾਰ ਵਿਜ ਝੰਡਾ ਲਹਿਰਾਉਣਗੇ।
ਮਹੇਂਦਰਗੜ੍ਹ ਜ਼ਿਲ੍ਹੇ ਦੇ ਮੁੱਖ ਦਫ਼ਤਰ ਨਾਰਨੌਲ ਵਿੱਚ ਵਿਧਾਇਕ ਓਮਪ੍ਰਕਾਸ਼ ਯਾਦਵ, ਕਨੀਨਾ ਵਿੱਚ ਵਿਧਾਇਕ ਕੰਵਰ ਸਿੰਘ ਅਤੇ ਨਾਂਗਲ ਚੌਧਰੀ ਵਿੱਚ ਗੁਰੂਗ੍ਰਾਮ ਦੇ ਡਿਵੀਜ਼ਨਲ ਕਮਿਸ਼ਨਰ, ਨੁੰਹ ਜ਼ਿਲ੍ਹੇ ਦੇ ਫਿਰੋਜਪੁਰ ਝਿਰਕਾ ਵਿੱਚ ਫਰੀਦਾਬਾਦ ਦੇ ਡਿਵੀਜਨਲ ਕਮਿਸ਼ਨਰ, ਤਾਵੜੂ ਵਿੱਚ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਜਾਨ ਮੋਹਮਦ, ਪੁੰਨਹਾਨਾ ਵਿੱਚ ਸਬ-ਡਿਵੀਜ਼ਨਲ ਅਧਿਕਾਰੀ (ਸਿਵਲ) , ਪਲਵਲ ਜ਼ਿਲ੍ਹੇ ਦੇ ਹਥੀਨ ਵਿੱਚ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਰੇਖਾ, ਹੋਡਲ ਵਿੱਚ ਵਿਧਾਇਕ ਹਰੇਂਦਰ ਸਿੰਘ ਅਤੇ ਪਲਵਲ ਵਿੱਚ ਵਿਧਾਇਕ ਸਤੀਸ਼ ਕੁਮਾਰ ਫਾਗਨਾ ਮੁੱਖ ਮਹਿਮਾਨ ਹੋਣਗੇ।
ਪੰਚਕੂਲਾ ਜ਼ਿਲ੍ਹੇ ਦੇ ਕਾਲਕਾ ਵਿੱਚ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਪਾਣੀਪਤ ਜ਼ਿਲ੍ਹੇ ਦੇ ਇਸਰਾਨਾ ਵਿੱਚ ਸਬ-ਡਿਵੀਜ਼ਨਲ ਅਧਿਕਾਰੀ (ਸਿਵਲ), ਸਮਾਲਖਾ ਵਿੱਚ ਵਿਧਾਇਕ ਮਨਮੋਹਨ ਭਡਾਨਾ , ਰਿਵਾੜੀ ਜ਼ਿਲ੍ਹੇ ਦੇ ਬਾਵਲ ਵਿੱਚ ਵਿਧਾਇਕ ਡਾ. ਕ੍ਰਿਸ਼ਣ ਕੁਮਾਰ , ਕੋਸਲੀ ਵਿੱਚ ਵਿਧਾਇਕ ਅਨਿਲ ਯਾਦਵ, ਰੋਹਤਕ ਜ਼ਿਲ੍ਹੇ ਦੇ ਮਹਿਮ ਵਿੱਚ ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ, ਸਾਂਪਲਾ ਵਿੱਚ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਮੰਜੂ ਹੁੱਡਾ, ਸਿਰਸਾ ਜ਼ਿਲ੍ਹੇ ਦੇ ਕਾਲਾਂਵਾਲੀ, ਡੱਬਵਾਲੀ ਅਤੇ ਏਲਨਾਬਾਦ ਵਿੱਚ ਸਬ-ਡਿਵੀਜਨਲ ਅਧਿਕਾਰੀ (ਸਿਵਲ), ਸੋਨੀਪਤ ਜ਼ਿਲ੍ਹੇ ਦੇ ਗਨੌਰ ਵਿੱਚ ਵਿਧਾਇਕ ਦੇਵੇਂਦਰ ਕਾਦਿਆਨ, ਖਰਖੌਦਾ ਵਿੱਚ ਵਿਧਾਇਕ ਪਵਨ ਖਰਖੌਦਾ ਅਤੇ ਗੋਹਾਨਾ ਵਿੱਚ ਵਿਧਾਇਕ ਕ੍ਰਿਸ਼ਣਾ ਗਹਿਲਾਵਤ ਮੁੱਖ ਮਹਿਮਾਨ ਹੋਣਗੇ।
ਯਮੁਨਾਨਗਰ ਜ਼ਿਲ੍ਹੇ ਦੇ ਬਿਲਾਸਪੁਰ ਵਿੱਚ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਰਮੇਸ਼ ਚੰਦ, ਛਛਰੌਲੀ ਵਿੱਚ ਵਿਧਾਇਕ ਘਨਸ਼ਾਮ ਦਾਸ ਅਰੋੜਾ, ਅਤੇ ਰਾਦੌਰ ਵਿੱਚ ਸਬ-ਡਿਵੀਜ਼ਨਲ ਅਧਿਕਾਰੀ (ਸਿਵਲ), ਰਾਸ਼ਟਰ ਝੰਡਾ ਲਹਿਰਾਉਣਗੇ।
ਜੇਕਰ ਕਿਸੇ ਕਾਰਣਾ ਨਾਲ ਮੰਤਰੀਆਂ ਜਾਂ ਰਾਜ ਮੰਤਰੀਆਂ ਵਿੱਚੋਂ ਕੋਈ ਨਿਰਧਾਰਿਤ ਥਾਂ 'ਤੇ ਨਹੀਂ ਪਹੁੰਚ ਪਾਉਂਦਾ ਤਾਂ ਉੱਥੇ ਸਬੰਧਿਤ ਡਿਪਟੀ ਕਮਿਸ਼ਨਰ ਝੰਡਾ ਲਹਿਰਾਉਣਗੇ।