ਪ੍ਰਜਾਪਤੀ ਸਮਾਜ ਨੂੰ ਆਧੁਨਿਕ ਤਕਨੀਕ ਨਾਲ ਜੋੜ ਕੇ ਸਸ਼ਕਤ ਬਨਾਉਣ ਲਈ ਹਰਿਆਣਾ ਸਰਕਾਰ ਵਚਨਬੱਧ : ਮੁੱਖ ਮੰਤਰੀ
ਇੱਕ ਮਹੀਨੇ ਵਿੱਚ ਪੂਰਾ ਹੋਇਆ ਸੰਕਲਪ, ਸੂਬੇ ਦੇ 22 ਜ਼ਿਲ੍ਹਿਆਂ ਵਿੱਚ 1 ਲੱਖ ਪਰਿਵਾਰਾਂ ਨੂੰ ਮਿਲਿਆ ਮਿੱਟੀ ਖੁਦਾਈ ਦਾ ਅਧਿਕਾਰ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਜਾਪਤੀ ਸਮਾਜ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਾਰੰਪਰਿਕ ਕਲਾ ਨੂੰ ਆਧੁਨਿਕ ਤਕਨੀਕ ਨਾਲ ਜੋੜਦੇ ਹੋਏ ਉਸ ਨੂੰ ਸਸ਼ਕਤ ਬਨਾਉਣ। ਨਾਲ ਹੀ ਸਰਕਾਰੀ ਯੋਜਨਾਵਾਂ ਦਾ ਲਾਭ ਚੁੱਕਦੇ ਹੋਏ ਨਵੀਂ ਤਕਨੀਕਾਂ ਨੂੰ ਅਪਨਾ ਕੇ ਅਤੇ ਆਪਣੇ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਬਾਜਾਰ ਦੀ ਮੰਗ ਅਨੁਸਾਰ ਕੰਮ ਕਰਦੇ ਹੋਏ ਅੱਗੇ ਵੱਧਣ।
ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਵਿੱਚ ਪ੍ਰਜਾਪਤੀ ਸਮਾਜ ਦੇ ਪਰਿਵਾਰਾਂ ਨੂੰ ਯੋਗਤਾ ਸਰਟੀਫਿਕੇਟ ਵੰਡ ਲਈ ਆਯੋਜਿਤ ਇੱਕ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਉਨ੍ਹਾਂ ਨੇ ਯੋਜਨਾ ਦੇ ਲਾਭਾਰਥਿਆਂ ਨੂੰ ਸਰਟੀਫਿਕੇਟ ਸੌਂਪੇ। ਇਹ ਪ੍ਰੋਗਰਾਮ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਇੱਕ ਸਾਥ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲਗਭਗ 1,00,000 ਪਰਿਵਾਰਾਂ ਨੂੰ ਭੂਮੀ ਯੋਗਤਾ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਯੋਜਨਾ ਤਹਿਤ ਲਗਭਗ 1700 ਪਿੰਡਾਂ ਵਿੱਚ ਪ੍ਰਜਾਪਤੀ ਸਮਾਜ ਨੂੰ ਮਿੱਟੀ ਖੁਦਾਈ ਦਾ ਸਾਮੁਹਿਕ ਅਧਿਕਾਰ ਦੇਣ ਲਈ ਯੋਗਤਾ ਸਰਟੀਫਿਕੇਟ ਜਾਰੀ ਕੀਤੇ ਗਏ ਹਨ।
ਇਹ ਸਰਕੀਫਿਕੇਟ ਗ੍ਰਾਮ ਸ਼ਾਮਲਾਤ ਭੂਮੀ ਨਿਯਮਾਵਲੀ 1964 ਤਹਿਤ ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ ਸਰਟੀਫਿਕੇਟਾਂ ਰਾਹੀਂ ਪ੍ਰਜਾਪਤੀ ਸਮਾਜ ਦੇ ਲੋਕਾਂ ਨੂੰ ਆਪਣੀ ਕਲਾ ਨੂੰ ਨਵੀਂ ਦਿਸ਼ਾ ਦੇਣ ਦਾ ਮੌਕਾ ਮਿਲੇਗਾ, ਉਨ੍ਹਾਂ ਦੇ ਸੁਪਨਿਆਂ ਨੂੰ ਨਵੇ ਪੰਖ ਲਗਣਗੇ ਅਤੇ ਹੁਣ ਉਨ੍ਹਾਂ ਨੂੰ ਆਪਣੇ ਉਤਪਾਦ ਨਿਰਮਾਣ ਲਈ ਦੂਰ ਨਹੀਂ ਜਾਣਾ ਪਵੇਗਾ।
ਵਰਣਯੋਗ ਹੈ ਕਿ ਗਤ 13 ਜੁਲਾਈ ਨੂੰ ਭਿਵਾਨੀ ਵਿੱਚ ਆਯੋਜਿਤ ਦਕਸ਼ ਪ੍ਰਜਾਪਤੀ ਜੈਯੰਤੀ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਜਾਪਤੀ ਸਮਾਜ ਨੂੰ ਭੂਮੀ ਯੋਗਤਾ ਸਰਟੀਫਿਕੇਟ ਪ੍ਰਦਾਨ ਕਰਨ ਦਾ ਸੰਕਲਪ ਲਿਆ ਸੀ, ਜਿਸ ਨੂੰ ਸਿਰਫ਼ ਇੱਕ ਮਹੀਨੇ ਅੰਦਰ ਪੂਰਾ ਕੀਤਾ ਗਿਆ ਹੈ। ਇਹ ਰਾਜ ਸਰਕਾਰ ਦੀ ਕਾਰਜਸ਼ੈਲੀ ਦਾ ਪ੍ਰਮਾਣ ਹੈ ਜਿਸ ਵਿੱਚ ਕਥਨੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀ ਹੈ।
ਪ੍ਰਜਾਪਤੀ ਸਮਾਜ ਨੂੰ ਮਿਹਨਤੀ, ਇਮਾਨਦਾਰ ਅਤੇ ਹੁਨਰਮੰਦ ਦੱਸਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਿੱਟੀ ਦੇ ਬਰਤਨ ਬਨਾਉਦ ਦੀ ਕਲਾ ਸਾਡੀ ਸਭਿਆਚਾਰਕ ਵਿਰਾਸਤ ਰਹੀ ਹੈ ਪਰ ਸਮੇ ਦੇ ਨਾਲ ਇਸ ਹੁਨਰ ਨੂੰ ਉਹ ਮਨਮਾਨ ਅਤੇ ਮੌਕੇ ਨਹੀਂ ਮਿਲੇ, ਜਿਸ ਦਾ ਪ੍ਰਜਾਪਤੀ ਸਮਾਜ ਹੱਕਦਾਰ ਸੀ। ਨਵੀਂ ਪੀਢੀ ਨੂੰ ਇਸ ਕਲਾ ਨਾਲ ਜੋੜਨ ਲਈ ਜਰੂਰੀ ਸਰੋਤ ਸਮੇ ਸਿਰ ਮੁਹੱਈਆ ਨਹੀਂ ਕਰਾਏ ਗਏ।
ਕਾਂਗ੍ਰੇਸ ਸ਼ਾਸਨ ਵਿੱਚ ਪ੍ਰਜਾਪਤੀ ਸਮਾਜ ਦੇ ਕਾਰਜਸਥਲਾਂ 'ਤੇ ਹੋਏ ਕਬਜੇ- ਮੁੱਖ ਮੰਤਰੀ
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹਰੇਕ ਪਿੰਡ ਵਿੱਚ ਪ੍ਰਜਾਪਤੀ ਸਮਾਜ ਲਈ ਮਿੱਟੀ ਲੈਣ ਲਈ ਭੂਮੀ ਉਪਲਬਧ ਹੁੰਦੀ ਸੀ ਪਰ ਪਹਿਲਾਂ ਦੀ ਸਰਕਾਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਕਾਂਗ੍ਰੇਸ ਸ਼ਾਸਨਕਾਲ ਵਿੱਚ ਤਾਂ ਪ੍ਰਜਾਪਤੀ ਸਮਾਜ ਦੇ ਕਾਰਜਸਥਲਾਂ 'ਤੇ ਕਬਜੇ ਤੱਕ ਕਰ ਲਏ ਗਏ। ਇਨ੍ਹਾਂ ਹੀ ਨਹੀਂ ਉਸ ਸਮੇ ਸੱਤਾ ਵਿੱਚ ਬੈਠੇ ਲੋਕਾਂ ਨੇ ਪ੍ਰਜਾਪਤੀ ਸਮਾਜ ਦੇ ਵਿਰੁਧ ਸ਼ੜਯੰਤਰ ਰਚਕੇ ਉਨ੍ਹਾਂ ਦਾ ਰੁਜਗਾਰ ਖੋਹਣ ਦਾ ਯਤਨ ਕੀਤਾ। ਪਿੰਡਾਂ ਵਿੱਚ 100-100 ਵਰਗ ਗਜ ਦੇ ਪਲਾਟ ਦੇਣ ਦਾ ਦਿਖਾਵਟੀ ਵਾਦਾ ਕੀਤਾ ਗਿਆ ਅਤੇ ਉਹ ਪਲਾਟ ਉਸੇ ਭੂਮੀ 'ਤੇ ਕੱਟੇ ਗਏ ਜਿੱਥੇ ਪ੍ਰਜਾਪਤੀ ਸਮਾਜ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ। ਅਜਿਹੀ ਨੀਤੀਆਂ ਕਾਰਨ ਇਸ ਸਮਾਜ ਦਾ ਰੁਜਗਾਰ ਲਗਭਗ ਠਪ ਹੋ ਗਿਆ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਭਦਾ ਸਾਥ, ਸਭਦਾ ਵਿਕਾਸ, ਸਭਦਾ ਵਿਸ਼ਵਾਸ ਅਤੇ ਸਭਦਾ ਪ੍ਰਯਾਸ ਦੇ ਮੰਤਰ ਨੂੰ ਸਾਕਾਰ ਕਰਦੇ ਹੋਏ ਹਰਿਆਣਾ ਸਰਕਾਰ ਸੂਬੇ ਦੇ ਹਰੇਕ ਮਿਹਨਤਕਸ਼ ਸਮਾਜ ਨੂੰ ਸਨਮਾਨ ਅਤੇ ਤਰੱਕੀ ਦੇ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਰਾਜ ਸਰਕਾਰ ਵੱਲੋਂ ਪਿਛੜਾ ਵਰਗ ਦੇ ਉਤਥਾਨ ਅਤੇ ਭਲਾਈ ਲਈ ਚਲਾਈ ਜਾ ਰਹੀ ਵੱਖ ਵੱਖ ਯੋਜਨਾਵਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਮਾਟੀ ਦੀ ਕਲਾ ਦਾ ਗਠਨ ਕੀਤਾ ਗਿਆ ਹੈ ਜਿਸ ਨਾਲ ਮਿੱਟੀ ਦੇ ਬਰਤਨ ਅਤੇ ਕਲਾਤਮਕ ਚੀਜਾਂ ਬਨਾਉਣ ਵਾਲਿਆਂ ਨੂੰ ਪ੍ਰੋਤਸਾਹਨ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛੜਾ ਵਰਗ ਲਈ ਕ੍ਰੀਮੀ ਲੇਅਰ ਦੀ ਸਾਲਾਨਾ ਆਮਦਨ ਸੀਮਾ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕਰ ਦਿੱਤੀ ਗਈ ਹੈ। ਨਾਲ ਹੀ ਪੰਚਾਇਤ ਰਾਜ ਸੰਸਥਾਵਾਂ ਵਿੱਚ ਪਿਛੜਾ ਵਰਗ ੲ ਨੂੰ 8 ਫੀਸਦੀ ਪ੍ਰਤੀਨਿਧੀਤਵ ਦਿੱਤਾ ਗਿਆ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਸਿੱਖਿਆ, ਸਮਾਜ ਭਲਾਈ, ਸਕੋਲਰਸ਼ਿਪ ਅਤੇ ਹੋਰ ਖੇਤਰਾਂ ਵਿੱਚ ਪਿਛੜਾ ਵਰਗ ਦੀ ਭਲਾਈ ਸੰਚਾਲਿਤ ਯੋਜਨਾਵਾਂ ਦਾ ਵੀ ਵਿਸਥਾਰ ਨਾਲ ਵਰਣਨ ਕੀਤਾ।
ਹਰਿਆਣਾ ਸਰਕਾਰ ਦੇ 217 ਵਿੱਚੋਂ 41 ਸੰਕਲਪ ਪੂਰੇ, 90 ਇਸ ਸਾਲ ਦੇ ਅੰਤ ਤੱਕ ਪੂਰੇ ਹੋਣਗੇ
ਮੁੱਖ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਸੂਬੇ ਦੀ ਜਨਤਾ ਨਾਲ ਕੀਤੇ ਗਏ 217 ਸੰਕਲਪਾਂ ਵਿੱਚੋਂ 41 ਸੰਕਲਪ ਪੂਰੇ ਕਰ ਲਏ ਹਨ ਅਤੇ ਸਾਲ ਦੇ ਅੰਤ ਤੱਕ 90 ਹੋਰ ਸੰਕਲਪ ਪੂਰੇ ਕਰ ਲਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿੱਚ ਮਹਿਲਾਵਾਂ ਨੂੰ 500 ਰੁਪਏ ਵਿੱਚ ਰਸੋਈ ਗੈਸ ਸਿਲੇਂਡਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇੱਕ ਰੁੱਖ ਮਾਂ ਦੇ ਨਾਮ ਅਤੇ ਸਵੱਛਤਾ ਅਭਿਆਨ ਵਿੱਚ ਜੁੜਨ ਦੀ ਅਪੀਲ
ਉਨ੍ਹਾਂ ਨੇ ਮੌਜ਼ੂਦ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇੱਕ ਰੁੱਖ ਮਾਂ ਦੇ ਨਾਮ ਅਭਿਆਨ ਵਿੱਚ ਸਰਗਰਮੀ ਭਾਗੀਦਾਰੀ ਨਿਭਾਉਣ ਅਤੇ ਕਿਸੇ ਵੀ ਮਹੱਤਵਪੂਰਨ ਮੌਕੇ 'ਤੇ ਇੱਕ ਰੁੱਖ ਜਰੂਰ ਲਗਾ ਕੇ ਉਨ੍ਹਾਂ ਦੀ ਦੇਖਭਾਲ ਵੀ ਕਰਨ ਤਾਂ ਜੋ ਵਾਤਾਵਰਣ ਸਰੰਖਣ ਵਿੱਚ ਯੋਗਦਾਨ ਦਿੱਤਾ ਜਾ ਸਕੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਵੱਛਤਾ ਅਭਿਆਨ ਵਿੱਚ ਵੀ ਸਰਗਰਮੀ ਮਦਦ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸੂਬੇ ਵਿੱਚ 1 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਕਾਨ ਉਪਲਬਧ ਕਰਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇ ਵਿੱਚ ਇਸ ਯੋਜਨਾ ਨੂੰ ਹੋਰ ਤੇਜੀ ਨਾਲ ਅੱਗੇ ਵਧਾਇਆ ਜਾਵੇਗਾ।
ਵਿਦੇਸ਼ਾਂ ਤੱਕ ਪਹੁੰਚੇਗੀ ਪ੍ਰਜਾਪਤੀ ਸਮਾਜ ਦੀ ਕਲਾ, ਸਾਂਝਾ ਬਾਜਾਰ ਤੋਂ ਮਿਲੇਗਾ ਨਵਾਂ ਮੰਚ
ਇਸ ਮੌਕੇ 'ਤੇ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਦੂਰਦਰਸ਼ੀ ਸੋਚ ਹੈ ਕਿ ਪ੍ਰਜਾਪਤੀ ਸਮਾਜ ਦੀ ਕਲਾ ਨੂੰ ਸਿਰਫ਼ ਪਿੰਡ ਤੱਕ ਸੀਮਤ ਨਾ ਰੱਖ ਕੇ ਵਿਦੇਸ਼ਾਂ ਤੱਕ ਪਹੁੰਚਾਇਆ ਜਾਵੇ ਅਤੇ ਪਰੰਪਰਾ ਦੀ ਮਹੱਤਾ ਨੂੰ ਦਰਸ਼ਾਉਂਦਾ ਹੈ। ਸ੍ਰੀ ਪੰਵਾਰ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਰਾਜ ਸਰਕਾਰ ਸੰਤਾਂ ਅਤੇ ਗੁਰੂਆਂ ਦੀ ਜੈਯੰਤੀ ਨੂੰ ਸਰਕਾਰੀ ਪੱਧਰ 'ਤੇ ਮਨਾਉਣ ਦਾ ਕੰਮ ਕਰ ਰਹੀ ਹੈ। ਨਾਲ ਹੀ ਸੈਲਫ਼ ਹੈਲਪ ਗਰੁਪ ਲਈ ਸਾਂਝਾ ਬਾਜਾਰ ਖੋਲਣ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੇ ਹੱਥਾਂ ਨਾਲ ਬਣੇ ਉਤਪਾਦਾਂ ਨੂੰ ਇੱਕ ਸਥਾਈ ਮੰਚ ਅਤੇ ਬਾਜਾਰ ਮੁਹੱਈਆ ਹੋ ਸਕੇ ਅਤੇ ਉਹ ਆਪਣੇ ਉਤਪਾਦ ਆਸਾਨੀ ਨਾਲ ਬੇਚ ਸਕਣ।
ਭਿਵਾਨੀ ਵਿੱਚ ਮੁੱਖ ਮੰਤਰੀ ਦਾ ਐਲਾਨ ਹੋਇਆ ਸਾਰਥਕ-ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ
ਇਸ ਦੌਰਾਨ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਪ੍ਰਜਾਪਤੀ ਸਮਾਜ ਵੱਲੋਂ ਬਣਾਏ ਗਏ ਬਰਤਨਾਂ ਵਿੱਚ ਪੰਚਤੱਤ ਮੌਜ਼ੂਦ ਹੁੰਦੇ ਹਨ ਜੋ ਸਾਡੀ ਸਿਹਤ ਲਈ ਲਾਭਦਾਇਕ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਗਾਂ ਜਰੂਰ ਪਾਲਣੀ ਚਾਹੀਦੀ ਹੈ ਜਿਸ ਨਾਲ ਸਾਡੀ ਸੰਸਕ੍ਰਿਤੀ ਵੀ ਜਿੰਦਾ ਰਵੇਗੀ। ਸੂਬਾ ਸਰਕਾਰ ਵੱਲੋਂ ਦੇਸੀ ਗਾਂ ਖਰੀਦਣ 'ਤੇ 30,000 ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਭਿਵਾਨੀ ਵਿੱਚ ਕੀਤੀ ਗਈ ਘੋਸ਼ਣਾ ਅੱਜ ਸਾਰਥਕ ਸਾਬਿਤ ਹੋ ਰਹੀ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਚੇਅਰਮੈਨ ਸ੍ਰੀ ਧਰਮ ਸਿੰਘ ਮਿਰਜਾਪੁਰ, ਭਾਜਪਾ ਜ਼ਿਲ੍ਹਾ ਪ੍ਰਧਾਨ ਸ੍ਰੀ ਤਜੇਂਦਰ ਸਿੰਘ ਗੋਲਡੀ, ਜੈਭਗਵਾਨ ਸ਼ਰਮਾ ਸਮੇਤ ਪ੍ਰਜਾਪਤੀ ਸਮਾਜ ਦੇ ਕਈ ਮਾਣਯੋਗ ਵਿਅਕਤੀ ਵੀ ਮੌਜ਼ੂਦ ਰਹੇ।