ਕੁਸ਼ਮੰਤਾ ਕੁਮਾਰ ਬੇਹਰਾ ਨੂੰ ਰਾਜਪਾਲ ਦਾ ਸਕੱਤਰ ਲਗਾਇਆ
ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਆਈਏਐਸ ਅਧਿਕਾਰੀਆਂ ਦੀ ਨਿਯੁਕਤੀ ਅਤੇ ਤਬਾਦਲਾ ਆਦੇਸ਼ ਜਾਰੀ ਕੀਤੇ ਹਨ। ਸਹਿਕਾਰਤਾ ਵਿਭਾਗ ਅਤੇ ਕਾਰਮਿਕ ( ਨਿਯੁਕਤੀ) ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਪ੍ਰਸਤਾਵਿਤ ਹਰਿਆਣਾ ਆਮਦਨ ਵਾਧਾ ਬੋਰਡ ਦੇ ਓਐਸਡੀ ਸ੍ਰੀ ਵਿਜੇਂਦਰ ਕੁਮਾਰ ਨੂੰ ਹਰਿਆਣਾ ਸੈਨਿਕ ਅਤੇ ਅਰਥ- ਸੈਨਿਕ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਵਧੀਕ ਕਾਰਜਭਾਰ ਸੌਂਪਿਆ ਗਿਆ ਹੈ। ਸ੍ਰੀ ਦੁਸ਼ਮੰਤਾ ਕੁਮਾਰ ਬੇਹਰਾ ਨੂੰ ਹਰਿਆਣਾ ਦੇ ਰਾਜਪਾਲ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਟਰ ਜਨਰਲ ਅਤੇ ਸਕੱਤਰ ਕਾਰਜਭਾਰ ਵੀ ਰਵੇਗਾ।