ਗੁਰੂਗ੍ਰਾਮ ਦੇ ਸੈਕਟਰ 76-80 ਵਿੱਚ 104.95 ਕਰੋੜ ਰੁਪਏ ਨਾਲ ਬਣੇਗੀ ਮਾਸਟਰ ਸਟ੍ਰਾਮ ਵਾਟਰ ਡੇ੍ਰਨ
ਕੇਐਮਪੀ ਐਕਸਪ੍ਰੈਸ ਵੇ ਦੇ ਮਾਨੇਸਰ-ਪਲਵਲ ਬਲਾਕ ਦੀ ਮੁਰੰਮਤ 'ਤੇ 48 ਕਰੋੜ ਰੁਪਏ ਹੋਣਗੇ ਖਰਚ
ਮੁੱਖ ਮੰਤਰੀ ਨੇ ਗੁਣਵੱਤਾਪੂਰਣ ਢੰਗ ਨਾਲ ਪਰਿਯੋਜਨਾਵਾਂ ਨੂੰ ਸਮੇਂ 'ਤੇ ਪੂਰਾ ਕਰਨ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੋਮਵਾਰ ਨੂੰ ਦੇਰ ਸ਼ਾਮ ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ (ਐਚਪੀਡਬਲਿਯੂਪੀਸੀ) ਦੀ ਮੀਟਿੰਗ ਆਯੋਜਿਤ ਹੋਈ, ਜਿਸ ਵਿੱਚ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਅਤੇ ਜਨਸਹੂਲਤਾਂ ਨਾਲ ਜੁੜੀ ਮਹਤੱਵਪੂਰਣ ਪਰਿਯੋਜਨਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇੰਨ੍ਹਾਂ ਪਰਿਯੋਜਨਾਵਾਂ 'ਤੇ ਕੁੱਲ 523 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਨਾਲ ਜਲ ਸਪਲਾਈ, ਸਵੱਛਤਾ, ਉਦਯੋਗਿਕ ਢਾਂਚਾ, ਆਵਾਜਾਈ ਸਹੂਲਤ ਅਤੇ ਉਦਯੋਗਿਕ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ।
ਮੀਟਿੰਗ ਵਿੱਚ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਸ੍ਰੀ ਰਣਬੀਰ ਗੰਗਵਾ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਮੌਜੂਦ ਰਹੇ। ਮੀਟਿੰਗ ਵਿੱਚ ਵੱਖ-ਵੱਖ ਬੋਲੀਦਾਤਾਵਾਂ ਨਾਲ ਨੈਗੋਸਇਏਸ਼ਨ ਦੇ ਬਾਅਦ ਦਰਾਂ ਤੈਅ ਕਰ ਕੇ ਲਗਭਗ 23 ਕਰੋੜ ਰੁਪਏ ਦੀ ਬਚਤ ਕੀਤੀ ਗਈ ਹੈ।
ਮੀਟਿੰਗ ਵਿੱਚ ਬਾਦਸ਼ਾਹਪੁਰ, ਫਰੀਦਾਬਾਦ ਵਿੱਚ 45 ਐਮਐਲਡੀ ਸਮਰੱਥਾ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਅਤੇ ਟਰਸ਼ਰੀ ਟ੍ਰੀਟਮੈਂਟ ਪਲਾਂਟ ਦੇ ਨਿਰਮਾਣ ਨੂੰ ਮੰਜੂਰੀ ਦਿੱਤੀ ਗਈ, ਜਿਸ ਦੀ ਅੰਦਾਜਾ ਲਾਗਤ 58 ਕਰੋੜ ਰੁਪਏ ਹੈ। ਇਹ ਪਰਿਯੋਜਨਾ ਸ਼ਹਿਰੀ ਖੇਤਰ ਵਿੱਚ ਸਵੱਛਤਾ ਅਤੇ ਪਾਣੀ ਰੀਸਾਈਕਲਿੰਗ ਦੇ ਯਤਨਾਂ ਨੂੰ ਮਜਬੂਤੀ ਦਵੇਗੀ।
ਜਲ ਸਪਲਾਈ ਪ੍ਰਣਾਲੀ ਨੂੰ ਸੁਚਾਰੂ ਬਣਾਏ ਰੱਖਣ ਦੇ ਉਦੇਸ਼ ਨਾਲ ਮਾਸਟਰ ਰੈਨੀਵੈਲ ਲਾਇਨ ਦੇ ਸੰਚਾਲਨ ਅਤੇ ਰੱਖਰਖਾਵ ਲਈ ਵੀ ਕੰਟੇ੍ਰੈਕਟ ਨੁੰ ਮੰਜੁਰੀ ਦਿੱਤੀ ਗਈ। ਇਸ ਪਰਿਯੋਜਨਾ ਵਿੱਚ 22 ਰੈਨੀਵੈਲ, 100 ਟਿਯੂਬਵੈਲ, ਪੰਪਿੰਗ ਮਸ਼ੀਨਰੀ, ਬਿਜਲੀ ਉਪਕਰਣਾਂ ਅਤੇ ਹੋਰ ਜਰੂਰੀ ਢਾਂਚੇ ਦੇ ਰੱਖਰਖਾਵ ਅਤੇ ਮੁਰੰਮਤ ਕੰਮ ਸ਼ਾਮਲ ਹਨ, ਜਿਨ੍ਹਾਂ 'ਤੇ ਲਗਭਗ 25 ਕਰੋੜ ਰੁਪਏ ਦੀ ਲਾਗਤ ਆਵੇਗੀ।
ਮੀਟਿੰਗ ਵਿੱਚ ਗੁਰੂਗ੍ਰਾਮ ਦੇ ਨਵੇਂ ਸੈਕਟਰ 76-80 ਵਿੱਚ ਮਾਸਟਰ ਸਟ੍ਰਾਮ ਵਾਟਰ ਡੇ੍ਰਨ ਦੇ ਨਿਰਮਾਣ ਲਈ 104.95 ਕਰੋੜ ਰੁਪਏ ਮੰਜੂਰ ਕੀਤੇ ਗਏ, ਜਿਸ ਨਾਲ ਬਰਸਾਤੀ ਜਲ ਨਿਕਾਸੀ ਦੀ ਸਮੱਸਿਆ ਦਾ ਸਥਾਈ ਹੱਲ ਹੋਵੇਗਾ। ਇਸ ਤੋਂ ਇਲਾਵਾ, ਸੜਕ ਬੁਨਿਆਦੀ ਢਾਂਚਾ ਨੁੰ ਮਜਬੂਤ ਕਰਨ ਲਈ ਕੇਐਮਪੀ ਐਕਸਪ੍ਰੈਸ ਵੇ ਦੇ ਮਾਨੇਸਰਰ-ਪਲਵਲ ਬਲਾਕ (ਲਗਭਗ 60 ਕਿਲੋਮੀਟਰ) ਦੀ ਮੁਰੰਮਤ 'ਤੇ 48 ਕਰੋੜ ਰੁਪਏ ਮੰਜੂਰ ਕੀਤੇ ਗਏ।
ਉਦਯੋਗਿਕ ਖੇਤਰ ਵਿੱਚ ਪ੍ਰਦੂਸ਼ਣ ਕੰਟਰੋਲ ਅਤੇ ਵਾਤਾਵਰਣ ਸਰੰਖਣ ਲਈ ਐਚਐਸਆਈਆਈਡੀਸੀ ਇੰਡਸਟ੍ਰਿਅਲ ਏਸਟੇਟ, ਬਰਵਾਲਾ, ਪੰਚਕੂਲਾ ਵਿੱਚ 3 ਐਮਐਲਡੀ ਸਮਰੱਥਾ ਦਾ ਸੀਈਟੀਪੀ ਸਥਾਪਿਤ ਕਰਨ ਨੂੰ ਵੀ ਮੰਜੂਰੀ ਦਿੱਤੀ ਗਈ। ਇਸ 'ਤੇ ਲਗਭਗ 17.50 ਕਰੋੜ ਰੁਪਏ ਦੀ ਲਾਗਤ ਆਵੇਗੀ। ਉੱਥੇ ਹੀ, ਇਸੀ ਤਰ੍ਹਾਂ, ਆਈਐਮਟੀ ਫਰੀਦਾਬਾਦ ਵਿੱਚ 10.5 ਐਮਐਲਡੀ ਸਮਰੱਥਾ ਦੇ ਸੀਈਟੀਪੀ ਦੀ ਸਥਾਪਨਾ ਲਈ 44 ਕਰੋੜ ਰੁਪਏ ਦੀ ਮੰਜੂਰੀ ਦਿੱਤੀ ਗਈ।
ਮੀਟਿੰਗ ਵਿੱਚ ਸਟੋਰੇਜ ਢਾਂਚੇ ਨੂੰ ਮਜਬੂਤ ਕਰਨ ਲਈ, ਐਫਐਮਡੀ ਪਰਿਸਰ, ਮੇਹੂਵਾਲਾ, ਜ਼ਿਲ੍ਹਾ ਫਤਿਹਾਬਾਦ ਵਿੱਚ 37,884 ਮੀਟ੍ਰਿਕ ਟਨ ਸਮਰੱਥਾ ਵਾਲੇ ਗੋਦਾਮਾਂ ਅਤੇ ਸਬੰਧਿਤ ਕੰਮਾਂ ਦੀ ਸਥਾਪਨਾ ਤਹਿਤ 15.85 ਕਰੋੜ ਰੁਪਏ ਮੰਜੂਰ ਕੀਤੇ ਗਏ। ਨਾਲ ਹੀ, ਪੰਡਿਤ ਦੀਨ ਦਿਆਲ ਉਪਾਧਿਆਏ ਸਿਹਤ ਵਿਗਿਆਨ ਯੂਨੀਵਰਸਿਟੀ, ਕੁਟੇਲ ਕਰਨਾਲ ਵਿੱਚ ਪ੍ਰਾਈਵੇਟ ਵਾਰਡ ਦੇ ਨਿਰਮਾਣ ਅਤੇ ਹੋਰ ਕੰਮਾਂ ਲਈ ਵੀ 30.44 ਕਰੋੜ ਰੁਪਏ ਦੀ ਮੰਜੂਰੀ ਪ੍ਰਦਾਨ ਕੀਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਪਰਿਯੋਜਨਾਵਾਂ ਨਾਲ ਨਾ ਸਿਰਫ ਬੁਨਿਆਦੀ ਢਾਂਚੇ ਵਿੱਚ ਵਿਆਪਕ ਸੁਧਾਰ ਹੋਵੇਗਾ, ਸਗੋ ਉਦਯੋਗਿਕ ਵਿਕਾਸ, ਵਾਤਾਵਰਣ ਸਰੰਖਣ ਅਤੇ ਜਨਸਹੂਲਤਾਂ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮੇਂਬੱਧ ਅਤੇ ਗੁਣਵੱਤਾਪੂਰਣ ਕੰਮ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਪ੍ਰਿੰਸੀਪਲ ਏਡਵਾਈਜਰ ਅਰਬਨ ਡਿਵੇਲਪਮੈਂਟ ਸ੍ਰੀ ਡੀਐਸ ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਸਪਲਾਈ ਅਤੇ ਨਿਪਟਾਨ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਪੰਕਜ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਮੌਜੂਦ ਰਹੇ।