ਆਪਰੇਸ਼ਨ ਸਿੰਦੂਰ ਨੇ ਭਾਰਤ ਦੀ ਬੇਟਿਆਂ ਦੇ ਬਹਾਦਰੀ ਨੂੰ ਦਰਸ਼ਾਇਆ : ਨਾਇਬ ਸਿੰਘ ਸੈਣੀ
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਵਿੱਚ ਨਵਾ ਭਾਰਤ ਮਜਬੂਤ, ਸਵੈ-ਨਿਰਭਰ ਅਤੇ ਤੇਜ ਗਤੀ ਨਾਲ ਵੱਧ ਰਿਹਾ ਹੈ ਅੱਗੇ : ਮੁੱਖ ਮੰਤਰੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੰਤ ਕਬੀਰ ਕੁਟੀਰ, ਚੰਡੀਗੜ੍ਹ ਤੋਂ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਵਿਖਾਕੇ ਰਵਾਨਾ ਕੀਤਾ, ਜੋ ਪੰਜਾਬ ਤੋਂ ਹੁੰਦੇ ਹੋਏ ਕਸ਼ਮੀਰ ਦੇ ਇਤਿਹਾਸਕ ਲਾਲ ਚੌਂਕ ਤੱਕ ਜਾਵੇਗੀ। ਮੀਡੀਆ ਵਿਦਿਆਰਥੀ ਸੰਘ ਵੱਲੋਂ ਆਯੋਜਿਤ ਇਸ ਯਾਤਰਾ ਦਾ ਟੀਚਾ ਦੇਸ਼ ਭਰ ਵਿੱਚ ਏਕਤਾ ਦੇ ਸੰਦੇਸ਼ ਨੂੰ ਵਾਧਾ ਦੇਵੇਗਾ, ਕੌਮੀ ਝੰਡੇ ਪ੍ਰਤੀ ਸਨਮਾਨ ਨੂੰ ਵਧਾਵਾ ਅਤੇ ਭਾਈਚਾਰੇ ਨੂੰ ਮਜਬੂਤ ਕਰਨਾ ਹੈ। ਇਹ ਯਾਤਰਾ 18 ਅਗਸਤ ਨੂੰ ਸਮਾਪਤ ਹੋਵੇਗੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ 'ਤੇ ਬੋਲਦੇ ਹੋਏ ਐਸੋਸਇਏਸ਼ਨ ਦੇ ਅਧਿਕਾਰੀਆਂ ਅਤੇ ਮੈਂਬਰਾਂ ਖਾਸ ਤੌਰ 'ਤੇ ਯਾਤਰਾ ਵਿੱਚ ਭਾਗ ਲੈਣ ਵਾਲੀ 100 ਤੋਂ ਵੱਧ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਪੂਰੀ ਯਾਤਰਾ ਦੀ ਅਗਵਾਈ ਅਤੇ ਪ੍ਰਬੰਧਨ ਵਿਦਿਆਰਥਣਾਂ ਵੱਲੋਂ ਕੀਤਾ ਜਾ ਰਿਹਾ ਹੈ। ਜਦੋਂ ਸਾਡੀ ਬੇਟਿਆਂ ਕਿਸੇ ਵੀ ਅਭਿਆਨ ਦੀ ਅਗਵਾਈ ਕਰਦੀਆਂ ਹਨ ਤਾਂ ਉਸ ਵਿੱਚ ਸੰਵੇਦਨਸ਼ੀਤਾ, ਪੱਕਾ ਸੰਕਲਪ ਕਈ ਗੁਣਾ ਵੱਧ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ ਨਾ ਸਿਰਫ਼ ਹਰਿਆਣਾ ਦੀ ਬੇਟੀਆਂ ਦੀ ਹਿੰਮਤ ਨੂੰ ਦਰਸ਼ਾਉਂਦੀ ਹੈ ਸਗੋਂ ਪੂਰੇ ਦੇਸ਼ ਦੀ ਮਹਿਲਾਵਾਂ ਦੀ ਸ਼ਕਤੀ ਦਾ ਵੀ ਪ੍ਰਤੀਨਿਧੀਤਵ ਕਰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਵੱਲੋਂ ਪਿਛਲੇ 11 ਸਾਲਾਂ ਵਿੱਚ ਮਹਿਲਾ ਸਸ਼ਕਤੀਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਕੀਤਾ ਗਿਆ ਆਪਰੇਸ਼ਨ ਸਿੰਦੂਰ ਭਾਰਤ ਦੀ ਆਪਣੀ ਸੰਪ੍ਰਭੁਤਾ ਦੀ ਰੱਖਿਆ ਦੇ ਸੰਕਲਪ ਦਾ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਦੋ ਬੇਟੀਆਂ ਵਿੰਗ ਕਮਾਂਡਰ ਵਯੋਮਿਕਾ ਸਿੰਘ ਅਤੇ ਕਰਨਲ ਸੋਫਿਆ ਕੁਰੈਸ਼ੀ ਨੇ ਅੱਗੇ ਵੱਧ ਕੇ ਪ੍ਰਧਾਨਗੀ ਕੀਤੀ ਅਤੇ ਬਹਾਦਰੀ ਅਤੇ ਮਾਣ ਨਾਲ ਦੇਸ਼ ਨੂੰ ਆਪਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਇਹ ਸੰਕਲਪ ਹੈ ਕਿ ਜੋ ਕੋਈ ਵੀ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਹਿੰਮਤ ਕਰੇਗਾ ਉਹ ਸਾਡੇ ਬਹਾਦਰ ਸੈਨਿਕਾਂ ਵੱਲੋਂ ਉਚੀਤ ਜੁਆਬ ਦਿੱਤਾ ਜਾਵੇਗਾ। ਅੱਜ ਦਾ ਭਾਰਤ ਇੱਕ ਨਵਾਂ ਭਾਰਤ ਹੈ ਜੋ ਮਜਬੂਤ, ਸਵੈ-ਨਿਰਭਰ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਤੇਜ ਗਤੀ ਨਾਲ ਅੱਗੇ ਵੱਧ ਰਿਹਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਿਰੰਗਾ ਸਾਡੇ ਦਿਲਾਂ ਵਿੱਚ ਹੈ, ਸਾਡੇ ਕੰਮਾਂ ਵਿੱਚ ਹੈ ਅਤੇ ਇਹ ਸਾਡਾ ਮਾਣ ਹੈ। ਇਹ ਸਾਡੇ ਪੁਰਖਾਂ ਦੇ ਬਲਿਦਾਨ ਅਤੇ ਦੇਸ਼ਭਗਤੀ ਦੀ ਅਮੁੱਲ ਵਿਰਾਸਤ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਦਿਨ ਬਾਅਦ ਦੇਸ਼ 15 ਅਗਸਤ ਨੂੰ ਵੱਡੇ ਉਤਸਾਹ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਆਪਣਾ ਸੁਤੰਤਰਤਾ ਦਿਵਸ ਮਨਾਵੇਗਾ। ਉਨ੍ਹਾਂ ਨੇ ਸਾਰੇ ਸੁਤੰਤਰਤਾ ਦਿਵਸ ਦੀ ਸੁਭਕਾਮਨਾਵਾਂ ਵੀ ਦਿੱਤੀ।
ਮੁੱਖ ਮੰਤਰੀ ਨੇ ਇਸ ਦੌਰਾਨ ਭਾਰਤ ਮਾਤਾ ਦੀ ਮੂਰਤੀ 'ਤੇ ਫੁੱਲ ਮਾਲਾਵਾਂ ਭੇਂਟ ਕੀਤੀ। ਪੋ੍ਰਗਰਾਮ ਵਿੱਚ ਭਾਰਤ ਮਾਤਾ ਦੀ ਜੈਅ, ਵੰਦੇ ਮਾਤਰਮ ਅਤੇ ਜੈਅ ਹਿੰਦ ਦੇ ਦੇਸ਼ਭਗਤੀ ਭਰੇ ਨਾਰੇ ਗੂੰਜ ਉਠੇ। ਇਸ ਮੌਕੇ 'ਤੇ ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ, ਮੀਡੀਆ ਵਿਦਿਆਰਥੀ ਸੰਘ ਦੇ ਮੈਂਬਰ ਅਤੇ ਸੀਨਿਅਰ ਅਧਿਕਾਰੀ ਮੌਜ਼ੂਦ ਸਨ।