ਹੁਸ਼ਿਆਰਪੁਰ : “ਬਹੁਤ ਲੰਮੇ ਸਮੇ ਤੋ ਵੱਖ-ਵੱਖ ਅਕਾਲੀ ਦਲਾਂ ਤੇ ਸਿਆਸੀ ਜਮਾਤਾਂ ਨਾਲ ਸੰਬੰਧਤ ਉਹ ਆਗੂ ਜਿਨ੍ਹਾਂ ਨੇ ਬੀਤੇ ਸਮੇ ਵਿਚ ਸਿੱਖ ਕੌਮ ਤੇ ਪੰਜਾਬੀਆਂ ਨਾਲ ਵੱਡੇ ਧੋਖੇ ਫਰੇਬ ਕਰਕੇ, ਆਪਣੇ ਸਿਆਸੀ ਤੇ ਹਕੂਮਤੀ ਰੁਤਬਿਆ ਦੀ ਦੁਰਵਰਤੋ ਕਰਕੇ ਜਮੀਨਾਂ-ਜਾਇਦਾਦਾਂ ਦੇ ਗੈਰ ਕਾਨੂੰਨੀ ਢੰਗ ਨਾਲ ਕੇਵਲ ਭੰਡਾਰ ਹੀ ਇਕੱਤਰ ਨਹੀ ਕੀਤੇ ਬਲਕਿ ਸਿੱਖੀ ਸੰਸਥਾਵਾਂ ਦੇ ਮਾਣ-ਸਨਮਾਨ, ਮਰਿਯਾਦਾਵਾ, ਪ੍ਰੰਪਰਾਵਾਂ ਤੇ ਨਿਯਮਾਂ ਦਾ ਵੱਡੇ ਪੱਧਰ ਉਤੇ ਘਾਣ ਵੀ ਕਰਦੇ ਰਹੇ ਹਨ । ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਇਹ ਆਗੂ ਸਿੱਖ ਨੌਜਵਾਨੀ ਦਾ ਕਤਲੇਆਮ ਕਰਵਾਉਣ, ਜ਼ਬਰ ਜਨਾਹ ਕਰਵਾਉਣ, ਬੇਅਦਬੀਆ ਕਰਵਾਉਣ ਅਤੇ ਸਿੱਖਾਂ ਦੇ ਕਾਤਲਾਂ ਨੂੰ ਅਤੇ ਬੇਅਦਬੀ ਕਰਵਾਉਣ ਵਾਲਿਆ ਨੂੰ ਬਚਾਉਣ ਦੇ ਅਮਲ ਕਰਕੇ ਇਹ ਲੋਕ ਸਿੱਖ ਕੌਮ ਵਿਚ ਪੂਰੀ ਤਰ੍ਹਾਂ ਮਨਫੀ ਹੋ ਚੁੱਕੇ ਹਨ । ਉਹ ਅਕਸਰ ਹੀ ਸਮੇ-ਸਮੇ ਤੇ ਸਾਡੇ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਕੇ ਸਿੱਖ ਕੌਮ ਵਿਚ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਤਾਕ ਵਿਚ ਰਹਿੰਦੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਸਾਹਿਬਾਨ ਵੱਲੋਂ ਇਸ ਦਾ ਗੰਭੀਰ ਨੋਟਿਸ ਲੈ ਕੇ ਲਏ ਗਏ ਫੈਸਲੇ ਦਾ ਸਵਾਗਤ ਕਰਦੇ ਹੋਏ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਬਾਗੀ ਅਤੇ ਦਾਗੀ ਅਖੌਤੀ ਅਕਾਲੀ ਆਗੂ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿਸ ਕਰਦੇ ਆ ਰਹੇ ਹਨ ਅਤੇ ਇਸ ਹੋ ਰਹੇ ਗੈਰ ਧਾਰਮਿਕ ਅਤੇ ਗੈਰ ਸਮਾਜਿਕ ਅਮਲ ਨੂੰ ਸਖਤੀ ਨਾਲ ਰੋਕਣ ਲਈ ਪੰਥਕ ਸਖਸੀਅਤਾਂ ਅਤੇ ਪੰਥ ਦਾ ਦਰਦ ਰੱਖਣ ਵਾਲੇ ਸੁਹਿਰਦ ਸੰਗਠਨਾਂ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰਨਾਂ ਜਥੇਦਾਰ ਸਾਹਿਬਾਨ ਨੂੰ ਇਸ ਹੋ ਰਹੀ ਦੁਰਵਰਤੋ ਨੂੰ ਰੋਕਣ ਲਈ ਉੱਚੀ ਆਵਾਜ ਉੱਠਦੀ ਆ ਰਹੀ ਸੀ । ਜਿਸ ਨੂੰ ਮੁੱਖ ਰੱਖਦੇ ਹੋਏ ਤਖਤ ਸਾਹਿਬਾਨਾਂ ਦੇ ਜਥੇਦਾਰ ਤੇ ਸਿੰਘ ਸਾਹਿਬਾਨਾਂ ਨੇ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਤੋ ਇਸ ਸੰਸਥਾਂ ਦੇ ਨਾਮ ਦੀ ਕਿਸੇ ਵੀ ਵੱਲੋ ਵਰਤੋ ਕਰਨ ਤੇ ਰੋਕ ਲਗਾਉਣ ਦਾ ਅਤੇ ਅਜਿਹੇ ਆਗੂਆ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਫੈਸਲਾ ਕੀਤਾ ਹੈ । ਉਹ ਸਵਾਗਤਯੋਗ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਪ੍ਰਸੰਸਾ ਕਰਦਾ ਹੈ ।