“ਬਹੁਤ ਲੰਮੇ ਸਮੇ ਤੋ ਵੱਖ-ਵੱਖ ਅਕਾਲੀ ਦਲਾਂ ਤੇ ਸਿਆਸੀ ਜਮਾਤਾਂ ਨਾਲ ਸੰਬੰਧਤ ਉਹ ਆਗੂ ਜਿਨ੍ਹਾਂ ਨੇ ਬੀਤੇ ਸਮੇ ਵਿਚ ਸਿੱਖ ਕੌਮ ਤੇ ਪੰਜਾਬੀਆਂ ਨਾਲ ਵੱਡੇ ਧੋਖੇ ਫਰੇਬ ਕਰਕੇ, ਆਪਣੇ ਸਿਆਸੀ ਤੇ ਹਕੂਮਤੀ ਰੁਤਬਿਆ ਦੀ ਦੁਰਵਰਤੋ ਕਰਕੇ ਜਮੀਨਾਂ-ਜਾਇਦਾਦਾਂ ਦੇ ਗੈਰ ਕਾਨੂੰਨੀ ਢੰਗ ਨਾਲ ਕੇਵਲ ਭੰਡਾਰ ਹੀ ਇਕੱਤਰ ਨਹੀ ਕੀਤੇ ਬਲਕਿ ਸਿੱਖੀ ਸੰਸਥਾਵਾਂ ਦੇ ਮਾਣ-ਸਨਮਾਨ, ਮਰਿਯਾਦਾਵਾ, ਪ੍ਰੰਪਰਾਵਾਂ ਤੇ ਨਿਯਮਾਂ ਦਾ ਵੱਡੇ ਪੱਧਰ ਉਤੇ ਘਾਣ ਵੀ ਕਰਦੇ ਰਹੇ ਹਨ ।