ਸੁਨਾਮ : ਚਾਈਲਡ ਕੇਅਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਦੇ ਵਿਦਿਆਰਥੀ ਰੋਹਿਤ ਸਿੰਘ ਨੇ ਪੰਜਾਬ ਸਕੂਲ ਦੀਆਂ ਜੋਨ ਪੱਧਰੀ ਖੇਡਾਂ ਵਿੱਚ ਹਿੱਸਾ ਲੈਂਦਿਆਂ ਕੁਸ਼ਤੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪਵਨਜੀਤ ਸਿੰਘ ਹੰਝਰਾ ਨੇ ਦੱਸਿਆ ਕਿ ਹੌਲੀ ਹਾਰਟ ਸਕੂਲ ਛਾਜਲੀ ਵਿਖੇ ਸੁਨਾਮ ਜੋਨ ਦੇ ਹੋਏ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀ ਰੋਹਿਤ ਸਿੰਘ ਨੇ ਕੁਸ਼ਤੀ ਅੰਡਰ -19 ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀ ਖਿਡਾਰੀਆਂ ਨੂੰ ਮਾਤ ਦੇਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਆਖਿਆ ਕਿ ਸੁਨਾਮ ਜੋਨ ਦੀਆਂ ਖੇਡਾਂ ਵਿੱਚ ਚਾਈਲਡ ਕੇਅਰ ਇੰਟਰਨੈਸ਼ਨਲ ਸੀ. ਸੈ. ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਦੀ ਸਭ ਤੋਂ ਪੁਰਾਣੀ ਖੇਡ ਕੁਸ਼ਤੀ ਅੰਡਰ -19 ਵਿੱਚ ਭਾਗ ਲਿਆ। ਸਕੂਲ ਵਿੱਚ ਅੰਡਰ-19 ਤੋਂ ਇਲਾਵਾ ਅੰਡਰ -14, ਅੰਡਰ- 17, ਕੁਸ਼ਤੀ ਮੁਕਾਬਲੇ ਕਰਵਾਏ ਗਏ । ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਬੜੇ ਹੀ ਜੋਸ਼ ਨਾਲ ਭਾਗ ਲਿਆ। ਜਿਸ ਵਿੱਚ ਪਿੰਡ ਖੋਖਰ, ਛਾਜਲੀ, ਜਖੇਪਲ, ਸੁਨਾਮ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹੋਏ। ਚਾਈਲਡ ਕੇਅਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰੋਹਿਤ ਸਿੰਘ ਨੇ (ਅੰਡਰ- 19) ਕੁਸ਼ਤੀ (ਗਰੀਕੋ ) ਭਾਰ - 74 ਕਿਲੋ ਭਾਰ ਵਰਗ ਵਿੱਚ ਵਿਰੋਧੀ ਖਿਡਾਰੀਆਂ ਨੂੰ ਪਛਾੜਕੇ ਪਹਿਲਾਂ ਸਥਾਨ ਹਾਸਿਲ ਕੀਤਾ ਤੇ ਜਿਲ੍ਹਾ ਪੱਧਰ ਦੀ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਆਪਣਾ ਸਥਾਨ ਬਣਾਇਆ ।