ਸੁਨਾਮ : ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ਼ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਵੱਲੋਂ ਹਲਕਾ ਸੁਨਾਮ ਦੇ ਵੱਖ-ਵੱਖ ਸਰਕਲਾਂ ਲਈ ਨਵੇਂ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ। ਸਰਕਲ ਪ੍ਰਧਾਨਾਂ ਦੀ ਜਾਰੀ ਕੀਤੀ ਸੂਚੀ ਅਨੁਸਾਰ ਸਰਕਲ ਚੀਮਾਂ ਦਰਸ਼ਨ ਸਿੰਘ ਚੀਮਾਂ, ਸਰਕਲ ਢੱਡਰੀਆਂ ਭੁਪਿੰਦਰ ਸਿੰਘ ਢੱਡਰੀਆਂ, ਸਰਕਲ ਗੱਗੜਪੁਰ ਬਲਵਿੰਦਰ ਸਿੰਘ ਅਕਬਰਪੁਰ, ਸਰਕਲ ਸ਼ੇਰੋਂ ਸਤਨਾਮ ਸਿੰਘ ਸ਼ੇਰੋਂ, ਸਰਕਲ ਲੋਂਗੋਵਾਲ ਸੁਖਵਿੰਦਰ ਸਿੰਘ ਮੱਦੀ, ਸਰਕਲ ਬਡਰੁੱਖਾਂ ਦਰਸ਼ਨ ਸਿੰਘ ਉਪਲੀ , ਸਰਕਲ ਸੁਨਾਮ ਸ਼ਹਿਰੀ ਰਮਨਦੀਪ ਸਿੰਘ ਰਾਣਾ ਬਾਲਟੀਆਂ ਵਾਲਾ ਨੂੰ ਸ਼ਾਮਿਲ ਕੀਤਾ ਗਿਆ ਹੈ। ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਇੰਜ. ਵਿਨਰਜੀਤ ਗੋਲਡੀ ਨੇ ਕਿਹਾ ਕਿ ਇਹ ਨਿਯੁਕਤੀਆਂ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਅਤੇ ਵਰਕਰਾਂ ਨੂੰ ਜ਼ਮੀਨੀ ਪੱਧਰ ਤੇ ਲਾਮਬੰਦ ਕਰਨ ਲਈ ਕੀਤੀਆਂ ਗਈਆਂ ਹਨ। ਉਹਨਾਂ ਆਸ ਜਤਾਈ ਕਿ ਨਵੇਂ ਨਿਯੁਕਤ ਸਰਕਲ ਪ੍ਰਧਾਨ ਪਾਰਟੀ ਦੀ ਨੀਤੀ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਭੂਮਿਕਾ ਨਿਭਾਉਣਗੇ।