ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਿਲ੍ਹਾ ਸਿਵਲ ਹਸਪਤਾਲਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ
ਸਿਵਲ ਹਸਪਤਾਲਾਂ ਵਿੱਚ ਆਉਣ ਵਾਲੇ ਹਰੇਕ ਮਰੀਜ ਨੂੰ ਜਰੂਰੀ ਮੈਡੀਕਲ ਸਹੂਲਤ ਉਪਲਬਧ ਕਰਵਾਉਣਾ ਸਰਕਾਰ ਦਾ ਟੀਚਾ : ਮੁੱਖ ਮੰਤਰੀ
ਚੰਡੀਗੜ੍ਹ : ਹਰਿਆਣਾ ਦੇ ਸਿਹਤ ਵਿਭਾਗ ਨੇ ਸੂਬੇ ਦੇ ਸਿਵਲ ਹਸਪਤਾਲਾਂ ਦੇ ਅਧੁਨੀਕੀਕਰਣ ਦੀ ਦਿਸ਼ਾ ਵਿੱਚ ਇੱਕ ਇਤਹਾਸਕ ਕਦਮ ਚੁੱਕਦੇ ਹੋਏ ਇੰਨ੍ਹਾਂ ਹਸਪਤਾਲਾਂ ਨੂੰ ਨਿਜੀ ਸਿਹਤ ਸਹੂਲਤਾਂ ਦੇ ਮਾਨਕਾਂ ਅਨੁਰੂਪ ਉਨੱਤ ਕਰਨ ਲਈ ਇੱਕ ਬਦਲਾਅਕਾਰੀ ਪਹਿਲ ਸ਼ੁਰੂ ਕੀਤੀ ਹੈ। ਇਹ ਪਹਿਲ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਕੀਤੀ ਗਈ ਬਜਟ ਐਲਾਨਾਂ ਨੂੰ ਪੂਰਾ ਕਰਦੀ ਹੈ।
ਇਹ ਦੂਰਦਰਸ਼ੀ ਯਤਨ ਵਿਆਪਕ ਬੁਨਿਆਦੀ ਢਾਂਚੇ ਦੇ ਨਵੀਨੀਕਰਣ 'ਤੇ ਕੇਂਦ੍ਰਿਤ ਹੈ, ਜਿਸ ਵਿੱਚ ਪਖਾਨੇ ਦੀ ਮੁਰੰਮਤ ਤੋਂ ਲੈ ਕੇ ਸਫੇਦੀ ਅਤੇ ਰੰਗ-ਰੋਗਨ ਤੱਕ ਸੱਭ ਕੁੱਝ ਸ਼ਾਮਿਲ ਹੈ। ਇਸ ਦਾ ਉਦੇਸ਼ ਰੋਗੀਆਂ ਨੂੰ ਸਵੱਛ ਵਾਤਾਵਰਣ ਉਪਲਬਧ ਕਰਾਉਣਾ ਹੈ।
ਇਹ ਜਾਣਕਾਰੀ ਅੱਜ ਇੱਥੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਜਿਲ੍ਹਾ ਸਿਵਲ ਹਸਪਤਾਲਾਂ ਦੀ ਸਮੀਖਿਆ ਮੀਟਿੰਗ ਵਿੱਚ ਦਿੱਤੀ ਗਈ।
8 ਸਿਵਲ ਹਸਪਤਾਲਾਂ ਵਿੱਚ ਵਿਸ਼ੇਸ਼ ਮੁਰੰਮਤ ਅਤੇ ਨਵੀਨੀਕਰਣ ਦਾ ਕੰਮ ਜਾਰੀ
ਮੀਟਿੰਗ ਵਿੱਚ ਦਸਿਆ ਗਿਆ ਕਿ ਪੰਚਕੂਲਾ, ਜੀਂਦ, ਗੁਰੂਗ੍ਰਾਮ, ਕੈਥਲ, ਮਾਂਡੀਖੇੜਾ (ਨੁੰਹ), ਰਿਵਾੜੀ, ਸਿਰਸਾ ਅਤੇ ਕੁਰੂਕਸ਼ੇਤਰ ਸਮੇਤ 8 ਸਿਵਲ ਹਸਪਤਾਲਾਂ ਵਿੱਚ ਵਿਸ਼ੇਸ਼ ਮੁਰੰਮਤ ਅਤੇ ਨਵੀਨੀਕਰਣ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਅੰਬਾਲਾ, ਭਿਵਾਨੀ, ਪਲਵਲ, ਕਰਨਾਲ, ਪਾਣੀਪਤ, ਸੋਨੀਪਤ, ਝੱਜਰ, ਨਾਰਨੌਲ, ਫਤਿਹਾਬਾਦ, ਫਰੀਦਾਬਾਦ, ਰੋਹਤਕ, ਹਿਸਾਰ ਅਤੇ ਚਰਖੀ ਦਾਦਰੀ ਸਮੇਤ 13 ਜਿਲ੍ਹਾ ਹਸਪਤਾਲਾਂ ਵਿੱਚ ਵੀ ਜਲਦੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ।
ਇਸ ਯੋਜਨਾ ਵਿੱਚ ਜਿਵੇਂ ਕਿ ਬਿਜਲੀ ਦੀ ਮੁਰੰਮਤ, ਬਿਹਤਰ ਰੋਸ਼ਨੀ ਵਿਵਸਥਾ ਅਤੇ ਰੋਗੀ ਦੇਖਭਾਲ ਅਤੇ ਕਰਮਚਾਰੀਆਂ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਲਈ ਭਰੋਸੇਮੰਦਗੀ ਏਅਰ ਮੰਡੀਸ਼ਨਿੰਗ ਆਦਿ ਜਰੂਰੀ ਸਹੂਲਤਾਂ ਦਾ ਪ੍ਰਮੁੱਖ ਅੱਪਗੇ੍ਰਡ ਸ਼ਾਮਿਲ ਹੈ। ਅੰਦੂਰਣੀ ਸੜਕਾਂ ਦੀ ਮੁਰੰਮਤ ਅਤੇ ਹਸਪਤਾਲ ਦੇ ਸੰਕੇਤਾਂ ਨੂੰ ਅੱਪਡੇਟ ਕਰਨ ਵਰਗੇ ਵਿਵਹਾਰਕ ਸੁਧਾਰਾਂ ਨਾਲ ਆਵਾਜਾਈ ਆਸਾਨ ਹੋ ਜਾਵੇਗੀ ਅਤੇ ਯਾਤਰੀਆਂ ਅਤੇ ਸਿਹਤ ਕਰਮਚਾਰੀਆਂ, ਦੋਨਾਂ ਲਈ ਇੱਕ ਸਵਾਗਤਯੋਗ ਮਾਹੌਲ ਤਿਆਰ ਹੋਵੇਗਾ। ਹਸਪਤਾਲ ਭਵਨਾਂ ਦੇ ਅਨੁਭਾਗਾਂ ਦਾ ਅਪਡੇਟ ਕੀਤਾ ਜਾਵੇਗਾ, ਨਵੀਂ ਫਾਇਰ ਸੁਰੱਖਿਆ ਪ੍ਰਣਾਲੀਆਂ ਬਣਾਈਆਂ ਜਾਣਗੀਆਂ ਅਤੇ ਬਾਗਬਾਨੀ ਸੁਧਾਂਰ ਰਾਹੀਂ ਵੱਧ ਹਰਿਆਲੀ ਲਿਆਈ ਜਾਵੇਗੀ।
ਨਿਜੀ ਹਸਪਤਾਲ 'ਤੇ ਨਿਰਭਰਤਾ ਘੱਟ ਕਰਨ ਲਈ ਸਾਰੇ ਸਿਵਲ ਹਸਪਤਾਲਾਂ ਨੂੰ ਉਨੱਤ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਦਨ ਵਿੱਚ ਪੂਰੇ ਸੂਬੇ ਦੇ ਸਾਰੇ ਸਿਵਲ ਹਸਪਤਾਲਾਂ ਦੇ ਆਧੁਨੀਕੀਕਰਣ ਅਤੇ ਉਨ੍ਹਾਂ ਨੂੰ ਮਰੀਜਾਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰਾਜ ਸਰਕਾਰ ਦੀ ਇਸ ਪ੍ਰਤੀਬੱਧਤਾ 'ਤੇ ਜੋਰ ਦਿੱਤਾ ਕਿ ਸਿਵਲ ਹਸਪਤਾਲ ਆਉਣ ਵਾਲੇ ਹਰ ਮੀਰਜ ਨੂੰ ਸਾਰੀ ਜਰੂਰੀ ਸੇਵਾਵਾਂ ਮਿਲਣ। ਉਨ੍ਹਾਂ ਨੇ ਕਿਹਾ ਕਿ ਸਾਰੇ ਸਿਵਲ ਹਸਪਤਾਲਾਂ ਨੂੰ ਉਨੱਤ ਉਪਚਾਰ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਲਾਜ ਲਈ ਨਿਜੀ ਹਸਪਤਾਲਾਂ ਵਿੱਚ ਨਾ ਜਾਣਾ ਪਵੇ।
ਮਰੀਜਾਂ ਦੇ ਇਲਾਜ ਸਬੰਧੀ ਸਾਰੇ ਮੈਡੀਕਲ ਸਮੱਗਰੀਆਂ ਨੂੰ ਬਿਹਤਰ ਸਥਿਤੀ ਰੱਖਿਆ ਜਾਵੇ
ਮੁੱਖ ਮੰਤਰੀ ਨੇ ਜਿਲ੍ਹਾ ਹਸਪਤਾਲਾਂ ਵਿੱਚ ਮਰੀਜਾਂ ਲਈ ਉਪਲਬਧ ਸੇਵਾਵਾਂ ਦੀ ਵੀ ਸਮੀਖਿਆ ਕੀਤੀ, ਜਿਨ੍ਹਾਂ ਵਿੱਚ ਨਿਜੀ ਰੂਮ, ਸੀਟੀ ਸਕੈਨ, ਅਲਟਰਾਸਾਊਂਡ, ਐਮਆਰਆਈ, ਸਵੈਚਾਲਿਤ ਲੈਬਾਂ, ਬਲੱਡ ਬੈਂਕ ਅਤੇ ਐਕਸ-ਰੇ ਸ਼ਾਮਿਲ ਹਨ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਮਰੀਜਾਂ ਨੂੰ ਬਿਨ੍ਹਾਂ ਰੁਕਾਵਟ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੀ ਮਸ਼ੀਨਾਂ ਨੂੰ ਚੰਗੀ ਸਥਿਤੀ ਵਿੱਚ ਰੱਖਿਆ ਜਾਵੇ। ਉਨ੍ਹਾਂ ਨੇ ਮਸ਼ੀਨਾਂ ਨੂੰ ਪ੍ਰਭਾਵੀ ਢੰਗ ਨਾਲ ਸੰਚਾਲਿਤ ਕਰਨ ਲਈ ਕਾਫੀ ਕਰਮਚਾਰੀਆਂ ਦੀ ਉਪਲਬਧਤਾ ਯਕੀਨੀ ਕਰਨ ਦੀ ਜਰੂਰਤ 'ਤੇ ਵੀ ਜੋਰ ਦਿੱਤਾ।
ਡਾਕਟਰਾਂ ਦੇ 450 ਖਾਲੀ ਅਸਾਮੀਆਂ 'ਤੇ ਨਿਯੁਕਤੀ ਪ੍ਰਕ੍ਰਿਆ ਜਲਦ ਸ਼ੁਰੂ ਹੋਵੇਗੀ, ਜਿਸ ਨਾਲ ਗੁਣਵੱਤਾਪੂਰਣ ਸਿਹਤ ਸੇਵਾ ਨੁੰ ਪ੍ਰੋਤਸਾਹਨ ਮਿਲੇਗਾ
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਪੂਰੇ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਕਾਫੀ ਗਿਣਤੀ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਉਪਲਬਧਤਾ ਯਕੀਨੀ ਕੀਤੀ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਲੋਕਾਂ ਨੂੰ ਗੁਣਵੱਤਾਪੂਰਣ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਯਤਨਾਂ ਨੂੰ ਮਜਬੂਤ ਕਰਨ ਲਈ ਡਾਕਟਰਾਂ ਦੇ 450 ਖਾਲੀ ਅਹੁਦਿਆਂ 'ਤੇ ਨਿਯੁਕਤੀ ਦੀ ਪ੍ਰਕ੍ਰਿਆ ਜਲਦੀ ਤੋਂ ਜਲਦੀ ਸ਼ੁਰੂ ਹੋ ਜਾਵੇ।
ਜਿਲ੍ਹਾ ਹਸਪਤਾਲਾਂ ਵਿੱਚ ਜਨ ਔਸ਼ਧੀ ਕੇਂਦਰ ਚੌਵੀ ਘੰਟੇ ਸੰਚਾਲਿਤ ਹੋਣਗੇ
ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਿਲ੍ਹਾ ਹਸਪਤਾਲਾਂ ਵਿੱਚ ਸੰਚਾਲਿਤ ਜਨ ਔਸ਼ਧੀ ਕੇਂਦਰਾਂ ਨੂੰ ਚੌਵੀਂ ਘੰਟੇ ਸੰਚਾਲਿਤ ਕੀਤਾ ਜਾਵੇ। ਇਸ ਦੇ ਲਈ ਇੰਨ੍ਹਾਂ ਕੇਂਦਰਾਂ ਦਾ ਪ੍ਰਬੰਧਨ ਸਹਿਕਾਰੀ ਕਮੇਟੀਆਂ ਰਾਹੀਂ ਕੀਤਾ ਜਾ ਸਕਦਾ ਹੈ। ਮੌਜੂਦਾ ਵਿੱਚ, ਜਨ ਔਸ਼ਧੀ ਕੇਂਦਰ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਕੰਮ ਸਮੇਂ ਦੌਰਾਨ ਸੰਚਾਲਿਤ ਕੀਤੇ ਜਾਂਦੇ ਹਨ ਅਤੇ ਜਨਤਾ ਨੂੰ ਬਾਜਾਰ ਮੁੱਲ ਤੋਂ ਕਾਫੀ ਘੱਟ ਕੀਮਤਾਂ 'ਤੇ ਦਵਾਈਆਂ ਉਪਲਬਧ ਕਰਾਉਂਦੇ ਹਨ। ਦਸਿਆ ਗਿਆ ਕਿ ਸਾਰੇ ਜਿਲ੍ਹਾ ਹਸਪਤਾਲਾਂ ਵਿੱਚ ਸੂਚੀਬੱਧ ਜਰੂਰੀ ਦਵਾਈਆਂ ਦਾ ਕਾਫੀ ਸਟਾਕ ਉਪਲਬਧ ਹੈ। ਦਸੰਬਰ, 2023 ਵਿੱਚ 272 ਤਰ੍ਹਾ ਦੀ ਦਵਾਈਆਂ ਅਤੇ ਹੋਰ ਖਪਤਕਾਰ ਵਸਤੂਆਂ ਅਨੁਬੰਧ ਸੂਚੀ ਵਿੱਚ ਸਨ, ਜੋ ਹੁਣ ਵਰਨਣਯੋਗ ਰੂਪ ਨਾਲ ਵੱਧ ਕੇ 534 ਹੋ ਗਈਆਂ ਹਨ।
ਮੌਜੂਦਾ 114 ਸਰਕਾਰੀ ਰਾਖਵਾਂ ਪੈਜੇਕਾਂ ਵਿੱਚ ਪੰਜ ਨਵੇਂ ਮੈਡੀਕਲ ਅਤੇ ਰਾਜ ਮੈਡੀਕਲ ਪੈਕੇਜ ਜੋੜੇ ਗਏ
ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਤਹਿਤ ਜਨਤਕ ਜਾਂ ਸਰਕਾਰੀ ਹਸਪਤਾਲਾਂ ਦੀ ਭਾਗੀਦਾਰੀ ਵਧਾਉਣ ਅਤੇ ਇਸ ਯੋਜਨਾ ਤਹਿਤ ਮੈਡੀਕਲ ਅਤੇ ਸਰਜੀਕਲ ਪੈਕੇਜਾਂ ਦੇ ਬਹੁਤ ਵੱਧ ਵਰਤੋ ਨੂੰ ਰੋਕਣ ਦੇ ਉਦੇਸ਼ ਨਾਲ, ਹਰਿਆਣਾ ਵਿੱਚ ਉਕਤ ਯੋ੧ਨਾ ਤਹਿਤ ਪਹਿਲਾਂ ਤੋਂ ਹੀ 114 ਸਰਕਾਰੀ ਰਾਖਵਾਂ ਪੈਕੇਜਾਂ ਤੋਂ ਇਲਾਵਾ ਪੰਜ ਮੈਡੀਕਲ ਅਤੇ ਸਰਜੀਕਲ ਮੈਡੀਕਲ ਪੈਕੇਜ ਸਰਕਾਰੀ ਰਾਖਵਾਂ ਕੀਤੇ ਗਏ ਹਨ।
ਰਾਜ ਵਿੱਚ ਲਗਾਤਾਰ ਹੋ ਰਿਹਾ ਲਿੰਗਨੂਪਾਤ ਵਿੱਚ ਵਰਨਣਯੋਗ ਸੁਧਾਰ
ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਸਿਹਤ ਵਿਭਾਗ ਦੇ ਚੈਕਿੰਗ ਮੁਹਿੰਮਾਂ ਦੇ ਚਲਦੇ ਰਾਜ ਵਿੱਚ ਲਿੰਗਨੁਪਾਤ ਵਿੱਚ ਵਰਨਣਯੋਗ ਸੁਧਾਰ ਹੋਇਆ ਹੈ। ਇਹ ਪਿਛਲੇ ਸਾਲ ਜੁਲਾਈ ਦੇ 899 ਤੋਂ ਵੱਧ ਕੇ ਜੁਲਾਈ 2025 ਤੱਕ 907 ਹੋ ਗਿਆ ਹੈ।
ਉਨ੍ਹਾਂ ਨੂੰ ਇਹ ਵੀ ਦਸਿਆ ਗਿਆ ਕਿ ਇੱਕ ਰਾਜ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਅਗਵਾਈ ਹੇਠ ਹਰੇਕ ਮੰਗਲਵਾਰ ਨੂੰ ਸਮੀਖਿਆ ਮੀਟਿੰਗਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਐਮਟੀਪੀ ਕੇਂਦਰਾਂ ਤੋਂ ਪ੍ਰਾਪਤ ਰਿਪੋਰਟਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਨ ਕੀਤਾ ਜਾਂਦਾ ਹੈ ਅਤੇ ਦੋ ਜਿੰਦਾਂ ਕੁੜੀਆਂ ਵਾਲੀ ਜਣੇਪਾ ਮਹਿਲਾਵਾਂ 'ਤੇ ਐਮਟੀਪੀ ਕਰਨ ਵਾਲੇ ਕਿਸੇ ਵੀ ਕੇਂਦਰ ਦੀ ਸਖਤ ਨਿਗਰਾਨੀ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ, ਇੱਕ ਜਾਂ ਵੱਧ ਜਿੰਦੇ ਕੁੜੀਆਂ ਵਾਲੀ ਜਣੇਪਾ ਮਹਿਲਾਵਾਂ ਦੀ ਪਹਿਚਾਣ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੁੰ ਇੱਕ ਆਸ਼ਾ ਜਾਂ ਆਂਗਨਵਾੜੀ ਕਾਰਜਕਰਤਾ ਨਾਲ ਜੋੜਿਆ ਜਾਂਦਾ ਹੈ, ਜੋ ਉਨ੍ਹਾਂ ਦੀ ਜਣੇਪੇ 'ਤੇ ਨਜਰ ਰੱਖਦੀ ਹੈ ਅਤੇ ਸਫਲ ਪ੍ਰਸਵ ਦੇ ਲਈ ਜਰੂਰੀ ਸਹਾਇਤਾ ਪ੍ਰਦਾਨ ਕਰਦੀ ਹੈ। ਇੰਨ੍ਹਾ ਜਣੇਪਾ ਮਹਿਲਾਵਾਂ ਦੇ ਗਰਭਪਾਤ ਜਾਂ ਐਮਟੀਪੀ ਦੇ ਦੁਰਵਰਤੋ ਨੂੰ ਰੋਕਣ ਲਈ ਰਿਵਰਸ -ਟ੍ਰੈਕਿੰਗ ਕੀਤੀ ਜਾ ਰਹੀ ਹੈ।
ਇਸ ਮੌਕੇ 'ਤੇ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਕੌਮੀ ਸਿਹਤ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਅਤੇ ਸਿਹਤ ਵਿਭਾਗ ਦੇ ਸਕੱਤਰ ਸ੍ਰੀ ਰਿਪੂਦਮਨ ਸਿੰਘ, ਮੈਡੀਕਲ ਸਿਖਿਆ ਅਤੇ ਖੋਜ ਡਾਇਰੈਕਟਰ ਸ੍ਰੀ ਯੋਗੇਂਦਰ ਸਿੰਘ, ਹਰਿਆਣਾ ਮੈਡੀਕਲ ਸੇਵਾ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਰਦੇਸ਼ਕ ਡਾ. ਮਨੋਜ, ਸਿਹਤ ਸੇਵਾਵਾਂ ਡਾਇਰੈਕਟਰ ਜਨਰਲ ਡਾ. ਮਨੀਸ਼ ਬੰਸਲ ਅਤੇ ਡਾ. ਕੁਲਦੀਪ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਮੌਰੂਦ ਸਨ।