ਖੋਜ, ਸਿਹਤ, ਖੇਤੀਬਾੜੀ ਤਕਨਾਲੋਜੀ, ਉਨੱਤ ਸਿੰਚਾਈ ਪ੍ਰਣਾਲੀ, ਆਰਟੀਫੀਸ਼ਿਅਲ ਇੰਟੈਲੀਜੈਂਸ, ਵੇਸਟ ਵਾਟਰ ਹੋਰ ਵਿਸ਼ਿਆਂ 'ਤੇ ਹੋਈ ਚਰਚਾ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੋਜ, ਸਿਹਤ, ਖੇਤੀਬਾੜੀ ਤਕਨਾਲੋਜੀ, ਉਨੱਤ ਸਿੰਚਾਈ ਪ੍ਰਣਾਲੀ, ਆਰਟੀਫੀਸ਼ਿਅਲ ਇੰਟੈਲੀਜੈਂਸ, ਵੇਸਟ ਵਾਟਰ ਸਮੇਤ ਹੋਰ ਖੇਤਰਾਂ ਵਿੱਚ ਆਧੁਨਿਕ ਤਕਨੀਕ ਨਾਲ ਹਰਿਆਣਾ ਅਤੇ ਇਜ਼ਰਾਇਲ ਮਿਲ ਕੇ ਕੰੰਮ ਕਰਣਗੇ ਅਤੇ ਅੱਗੇ ਵੱਧਣਗੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਸੰਤ ਕਬੀਰ ਕੁਟੀਰ ਚੰਡੀਗੜ੍ਹ ਵਿੱਚ ਭਾਰਤ ਵਿੱਚ ਇਜ਼ਰਾਇਲ ਦੇ ਰਾਜਦੂਤ ਰੂਬੇਨ ਅਜ਼ਾਰ ਨੇ ਸ਼ਿਸ਼ਟਾਚਾਰ ਮੁਲਾਕਾਤ ਕਰ ਆਪਸੀ ਸਹਿਯੋਗ ਨਾਲ ਹੋਰ ਵਿਸ਼ਿਆਂ 'ਤੇ ਚਰਚਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਹਰਿਆਣਾ ਵਿੱਚ ਸੈਂਟਰ ਆਫ ਐਕਸੀਲੈਂਸ ਸਥਾਪਿਤ ਕਰਨ 'ਤੇ ਜੋਰ ਦਿੱਤਾ ਗਿਆ। ਇਸ ਤੋਂ ਇਲਾਵਾ, ਇੰਟੀਗ੍ਰੇਟੇਡ ਏਵੀਏਸ਼ਨ ਹੱਬ ਹਿਸਾਰ, ਓਵਰਸੀਜ਼ ਪਲੇਸਮੈਂਟ ਵੱਧ ਕੰਮ ਕਰਨ 'ਤੇ ਜੋਰ ਦਿੱਤਾ ਗਿਆ। ਹਰਿਆਣਾ ਵਿਦੇਸ਼ ਸਹਿਯੋਗ ਵਿਭਾਗ ਤਹਿਤ ਓਵਰਸੀਜ਼ ਪਲੇਸਮੈਂਟ ਰਾਹੀਂ ਹੁਣ ਤੱਕ 180 ਤੋਂ ਵੱਧ ਯੁਵਾ ਇਜ਼ਰਾਇਲ ਵਿੱਚ ਨੌਕਰੀ ਕਰ ਰਹੇ ਹਨ। ਇਸ ਤੋਂ ਇਲਾਵਾ, ਸਿਹਤ ਖੇਤਰ ਲਈ ਇਜ਼ਰਾਇਲ ਤੋਂ ਪੰਜ ਹਜਾਰ ਨਰਸਾਂ ਨੂੰ ਨੋਕਰੀ ਦੇਣ ਦੀ ਮੰਗ ਪੂਰੇ ਦੇਸ਼ ਵਿੱਚ ਆਈ ਹੈ। ਜਿਸ ਵਿੱਚ ਹਰਿਆਣਾ ਅਤੇ ਭਾਗੀਦਾਰੀ ਵਧਾਉਣਾ ਚਾਹ ਰਿਹਾ ਹੈ। ਇਸ ਤੋਂ ਇਲਾਵਾ, ਸੂਬੇ ਵਿੱਚ ਗਲੋਬਲ ਆਰਟੀਫੀਸ਼ਿਅਲ ਇੰਟੈਲੀਜੈਂਸ (ਏਆਈ) ਸੈਂਟਰ ਸਥਾਪਿਤ ਕਰਨ ਨੂੰ ਲੈ ਕੇ ਵਿਸਤਾਰ ਨਾਲ ਚਰਚਾ ਹੋਈ। ਤਾਂ ਜੋ ਨੌਜੁਆਨਾਂ ਨੂੰ ਆਧੁਨਿਕ ਏਆਈ ਸਕਿਲ ਵਿੱਚ ਸਿਖਲਾਈ ਦੇਣਾ ਅਤੇ ਸੂਬੇ ਵਿੱਚ ਤਕਨੀਕੀ ਨਵਾਚਾਰ ਨੁੰ ਪ੍ਰੋਤਸਾਹਨ ਮਿਲ ਸਕੇ।
ਉਨਾਂ ਨੇ ਦਸਿਆ ਕਿ ਹਰਿਆਣਾ ਰਾਜ ਇਜ਼ਰਾਇਲ ਦੇ ਨਾਲ ਹੋਰ ਵੱਖ-ਵੱਖ ਖੇਤਰਾਂ ਵਿੱਚ ਭਾਗੀਦਾਰੀ ਵਧਾਉਣਾ ਚਾਹੁੰਦਾ ਹੈ। ਹਰਿਆਣਾ ਵਿੱਚ ਵੇਸਟ ਵਾਟਰ ਨੂੰ ਸਿੰਚਾਈ ਵਿੱਚ ਵਰਤੋ ਕਰਨ ਤੇ ਪਾਣੀ ਨੂੰ ਖੇਤੀਬਾੜੀ ਯੋਗ ਅਤੇ ਪੀਣ ਯੋਗ ਬਨਾਉਣ ਲਈ ਇਜ਼ਰਾਇਲ ਦੇ ਨਾਲ ਨਵੀਂ ਤਕਨੀਕ 'ਤੇ ਕੰਮ ਕਰਣਗੇ। ਤਾਂ ਜੋ ਵੇਸਟ ਵਾਟਰ ਦੀ ਵਰਤੋ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕੇ ਤਲਾਸ਼ਨ, ਦੂਜੇ ਦੇਸ਼ਾਂ ਨਾਲ ਰਿਸ਼ਤਿਆਂ ਨੂੰ ਹੋਰ ਮਜਬੂਤ ਕਰਨ ਲਈ ਵਿਦੇਸ਼ ਸਹਿਯੋਗ ਵਿਭਾਗ ਬਣਾਇਆ ਹੈ। ਵਿਦੇਸ਼ਾਂ ਵਿੱਚ ਹਰਿਆਣਾ ਦੇ ਨੌਜੁਆਨਾਂ ਨੂੰ ਰੁਜ਼ਗਾਰ ਮਿਲੇ ਅਤੇ ਨਿਰਯਾਤ ਨੂੰ ਦੁਗਣਾ ਵਧਾਉਣ ਲਈ ਵਿਦੇਸ਼ੀ ਸਹਿਯੋਗ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਇਜ਼ਰਾਇਲ ਦੇ ਰਾਜਦੂਤ ਰੂਬੇਨ ਅਜ਼ਾਰ ਨੂੰ ਗੀਤਾ ਦੀ ਇੱਕ ਕਾਪੀ ਭੇਂਟ ਕੀਤੀ। ਇਸ ਮੌਕੇ 'ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਹਰਿਆਣਾ ਵਿਦੇਸ਼ ਸਹਿਯੋਗ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ ਅਤੇ ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਸ੍ਰੀ ਪਵਨ ਚੌਧਰੀ ਮੌਜੂਦ ਰਹੇ।