Monday, January 12, 2026
BREAKING NEWS

Haryana

ਉਭਰਦੇ ਭਾਰਤ ਦੀ ਸੁਰੱਖਿਆ ਨੂੰ ਹੋਰ ਮਜਬੂਤੀ -ਸੀਆਈਐਸਐਫ ਦੀ ਗਿਣਤੀ ਵੱਧ ਕੇ ਹੋਈ 2.2 ਲੱਖ, ਅਗਲੇ 5 ਸਾਲਾਂ ਤੱਕ ਹਰ ਸਾਲ 14,000 ਹੋਣਗੀਆਂ ਨਵੀਂ ਭਰਤੀਆਂ

August 07, 2025 11:00 PM
SehajTimes

ਚੰਡੀਗੜ੍ਹ : ਉਦਯੋਗਿਕ ਸੁਰੱਖਿਆ ਨੂੰ ਹੋਰ ਮਜਬੂਤੀ ਦੇਣ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਸੁਰੱਖਿਅਤ ਅਧਾਰ ਦੇਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦੇ ਹੋਏ ਗ੍ਰਹਿ ਮੰਤਰਾਲੇ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਅਧਿਕਾਰਤ ਗਿਣਤੀ ਨੂੰ 1,62,000 ਤੋਂ ਵਧਾ ਕੇ 2,20,000 ਕਰਨ ਦੀ ਮੰਜ਼ੂਰੀ ਦਿੱਤੀ ਹੈ। ਇਹ ਇਤਿਹਾਸਕ ਫੈਸਲਾ ਭਾਰਤ ਦੀ ਸੁਰੱਖਿਆ ਨੀਤੀਆਂ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਿਤ ਹੋਵੇਗਾ, ਜੋ ਉਦਯੋਗਿਕ ਸੁਰੱਖਿਆ ਨੂੰ ਹੋਰ ਮਜਬੂਤ ਕਰਨ ਅਤੇ ਰੁਜਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਮਦਦ ਕਰੇਗਾ।

ਪੰਜਾਬ ਹਰਿਆਣਾ ਸਿਵਿਲ ਸਕੱਤਰੇਤ ਦੇ ਯੂਨਿਟ ਕਮਾਂਡਰ ਸ੍ਰੀ ਲਲਿਤ ਪੰਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਦੀ ਅਰਥਵਿਵਸਥਾ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ ਅਤੇ ਇਸ ਨੂੰ ਸੁਚਾਰੂ ਰੂਪ ਨਾਲ ਸੰਚਾਲਿਤ ਰੱਖਣ ਲਈ ਸੁਰੱਖਿਆ ਦੇ ਤੰਤਰ ਨੂੰ ਮਜਬੂਤ ਕਰਨਾ ਜਰੂਰੀ ਹੈ। ਇਸ ਵਿਸਥਾਰ ਨਾਲ ਸੀਆਈਐਸਐਫ ਦੀ ਤੈਨਾਤੀ ਕਈ ਮਹੱਤਵਪੂਰਨ ਖੇਤਰਾਂ ਵਿੱਚ ਹੋਵੇਗੀ ਜਿਨ੍ਹਾਂ ਵਿੱਚੋਂ ਵਿਮਾਨਨ ਖੇਤਰ, ਬੰਦਰਗਾਹ, ਥਰਮਲ ਪਾਵਰ ਪਲਾਂਟਸ, ਪਰਮਾਣੁ ਪ੍ਰਤਿਸ਼ਠਾਨ, ਜਲ ਵਿਦਯੁਤ ਸੰਯੰਤਰ ਅਤੇ ਜੰਮੂ-ਕਸ਼ਮੀਰ ਸਥਿਤ ਜਲੇ ਜਿਹੇ ਸੰਵੇਦਨਸ਼ੀਲ ਖੇਦਰ ਸ਼ਾਮਲ ਹਨ। ਇਸ ਦੇ ਇਲਾਵਾ ਛੱਤੀਸਗੜ੍ਹ ਜਿਹੇ ਰਾਜ਼੍ਹਿਆਂ ਵਿੱਚ ਵਾਮਪੰਥੀ ਉਗਰਵਾਦ ਵਿੱਚ ਘਾਟ ਨਾਲ ਨਵੇਂ ਉਦਯੋਗਿਕ ਕੇਂਦਰਾਂ ਦਾ ਉਭਰਨਾ ਸੰਭਵ ਹੈ, ਜਿਸ ਦੇ ਲਈ ਸੀਆਈਐਸਐਫ ਦੀ ਮੌਜ਼ੂਦਗੀ ਨੂੰ ਹੋਰ ਮਜਬੂਤੀ ਨਾਲ ਵਧਾਉਣਾ ਜਰੂਰੀ ਹੋ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੀ ਸੁਰੱਖਿਆ ਨੂੰ ਮਜਬੂਤ ਕਰਨ ਲੲ ਸੀਆਈਐਸਐਫ ਵਿੱਚ ਤੈਨਾਤ ਕਰਮਿਆਂ ਦੀ ਗਿਣਤੀ ਵਿੱਚ ਵਿਸਥਾਰ ਕੀਤਾ ਜਾ ਰਿਹਾ ਹੈ। ਸਾਲ 2024 ਵਿੱਚ 13,230 ਨਵੇਂ ਕਰਮਿਆਂ ਦੀ ਭਰਤੀ ਕੀਤੀ ਗਈ ਅਤੇ 2025 ਵਿੱਚ 24,098 ਅਹੁਦਿਆਂ ਪ੍ਰਕਿਰਿਆ ਜਾਰੀ ਹੈ। ਅਗਲੇ ਪੰਜ ਸਾਲਾਂ ਵਿੱਚ ਹਰ ਸਾਲ ਲਗਭਗ 14,000 ਨਵੇਂ ਜਵਾਨ ਸੀਆਈਐਸਐਫ ਵਿੱਚ ਸ਼ਾਮਲ ਕੀਤੇ ਜਾਣਗੇ। ਇਨ੍ਹਾਂ ਭਰਤੀਆਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵੀ ਵੱਧਣ ਦੀ ਉੱਮੀਦ ਹੈ ਜਿਸੇ ਸੀਆਈਐਸਐਫ ਦੀ ਉਨ੍ਹਾਂ ਨੀਤੀਆਂ ਦਾ ਸਮਰਥਨ ਪ੍ਰਾਪਤ ਹੈ ਜੋ ਮਹਿਲਾਵਾਂ ਨੂੰ ਹਰ ਪੱਧਰ 'ਤੇ ਪ੍ਰਤੀਨਿਧਤਾ ਦੇਣ ਦੀ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਬਲ ਦੀ ਤਾਕਤ ਵਿੱਚ ਇਹ ਇਜਾਫਾ ਇੱਕ ਨਵੀਂ ਬਟਾਨਿਅਨ ਦੇ ਗਠਨ ਦਾ ਰਸਤਾ ਵੀ ਤੈਅ ਕਰੇਗਾ ਜੋ ਆਂਤਰਿਕ ਸੁਰੱਖਿਆ, ਅਮਰਜੈਂਸੀ ਤੈਨਾਤੀ ਜਿਹੀ ਜਰੂਰਤਾਂ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਇਸ ਦੇ ਇਲਾਵਾ ਪਿਛਲੇ ਸਾਲ ਸੀਆਈਐਸਐਫ ਨੇ ਆਪਣੀ ਸੁਰੱਖਿਆ ਵਿੰਗ ਤਹਿਤ ਸੱਤ ਨਵੀਂ ਇਕਾਇਆਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਵਿੱਚ ਸੰਸਦ ਭਵਨ ਅਤੇ ਇਟਾ ਦੀ ਪਰਿਯੋਜਨਾਵਾਂ ਵਿੱਚ ਫਾਇਰਬ੍ਰਿਗੇਡ ਦੀ ਦੋ ਨਵੀਂ ਇਕਾਇਆਂ ਵੀ ਸ਼ਾਮਲ ਕੀਤੀ ਗਈਆਂ ਹਨ।

ਸ੍ਰੀ ਪੰਵਾਰ ਨੇ ਦੱਸਿਆ ਕਿ ਇਹ ਵਿਸਥਾਰ ਨਾ ਸਿਰਫ਼ ਭਾਰਤ ਦੇ ਵਧਦੇ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਨਾਲ ਮੇਲ ਖਾਂਦਾ ਹੈ ਸਗੋਂ ਇਹ ਦੇਸ਼ ਦੀ ਪ੍ਰਮੁੱਖ ਕੌਮੀ ਸੰਪਤੀਆਂ ਦੀ ਸੁਰੱਖਿਆ ਵਿੱਚ ਸੀਆਈਐਸਐਫ ਦੀ ਵਧਦੀ ਭੂਮਿਕਾ ਨੂੰ ਵੀ ਦਰਸ਼ਾਉਂਦਾ ਹੈ। ਇਹ ਵਿਸਥਾਰ ਬਦਲਦੇ ਸੁਰੱਖਿਆ ਅਨੁਸਾਰ ਸੀਆਈਐਸਐਫ ਦੀ ਛਮਤਾਵਾਂ ਨੂੰ ਸਸ਼ਕਤ ਬਨਾਉਣ ਦੀ ਦਿਸ਼ਾ ਵਿੱਚ ਗਤੀ ਅਨੁਸਾਰ ਇੱਕ ਮਜਬੂਦ ਅਤੇ ਸਤਰਕ ਸੁਰੱਖਿਆ ਇਕਾਈ ਬਣੀ ਰਵੇ।

Have something to say? Post your comment

 

More in Haryana

ਏਨੀਮਿਆ ਮੁਕਤ ਭਾਰਤ ਮੁਹਿੰਮ ਵਿੱਚ ਹਰਿਆਣਾ ਮੋਹਰੀ ਸੂਬਾ ਬਣ ਕੇ ਉਭਰਿਆ : ਸਿਹਤ ਮੰਤਰੀ ਆਰਤੀ ਸਿੰਘ ਰਾਓ

ਲੋਕ ਨਿਰਮਾਣ ਵਿਭਾਗ ਖੁਦ ਨੂੰ ਇੱਕ ਬ੍ਰਾਂਡ ਵਜੋ ਸਥਾਪਿਤ ਕਰੇ : ਰਣਬੀਰ ਗੰਗਵਾ

ਸੂਬੇ ਦੇ ਬਜਟ ਨੂੰ ਰੁਜ਼ਗਾਰਪਰਕ ਅਤੇ ਉਦਯੋਗਾਂ ਦੇ ਅਨੁਕੂਲ ਬਨਾਉਣਾ ਸਰਕਾਰ ਦਾ ਟੀਚਾ : ਮੁੱਖ ਮੰਤਰੀ

ਹਰਿਆਣਾ ਇਨਲੈਂਡ ਮੱਛੀ ਪਾਲਣ ਵਿੱਚ ਮੋਹਰੀ ਸੂਬੇ ਵਜੋ ਉਭਰਿਆ : ਸ਼ਿਆਮ ਸਿੰਘ ਰਾਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਚਪੀਪੀਸੀ ਅਤੇ ਐਚਪੀਡਬਲਿਯੂਪੀਸੀ ਦੀ ਮੀਟਿੰਗਾਂ ਦੀ ਅਗਵਾਈ ਕੀਤੀ, ਇਸ ਵਿੱਚ ਲਗਭਗ 40.62 ਕਰੋੜ ਰੁਪਏ ਦੀ ਬਚੱਤ ਹੋਈ

ਵਿਕਸਿਤ ਭਾਰਤ-ਜੀ ਰਾਮ ਜੀ ਐਕਟ 'ਤੇ ਦੁਸ਼ਪ੍ਰਚਾਰ ਕਰ ਰਹੇ ਕਾਂਗ੍ਰੇਸ ਅਤੇ ਇੰਡੀ ਗਠਬੰਧਨ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ, ਮੁੱਖ ਮੰਤਰੀ ਨੇ ਵਿਗਿਆਨਕਾਂ ਨੂੰ ਕੀਤੀ ਅਪੀਲ

ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਅਤੇ ਰਾਸ਼ਟਰੀ ਸਕੱਤਰ ਓਮਪ੍ਰਕਾਸ਼ ਧਨਖੜ ਨੇ ਕੀਤਾ ਸ਼ਹੀਦ ਕਰਣ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ

ਹਰਿਆਣਾ ਵਿੱਚ ਜਲਦੀ ਦਿੱਤੀ ਜਾਵੇਗੀ ਨੌਜੁਆਨਾਂ ਨੂੰ ਵੱਡੀ ਗਿਣਤੀ ਵਿੱਚ ਨੋਕਰੀਆਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹੁਣ ਤਿੰਨ ਦਿਨ ਵਿੱਚ ਮਿਲੇਗਾ ਵਜਨ ਅਤੇ ਮਾਪ ਦੇ ਫੈਰੀਫਿਕੇਸ਼ਨ ਦਾ ਆਨਲਾਇਨ ਸਰਟੀਫਿਕੇਟ