ਚੰਡੀਗੜ੍ਹ : ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹਿਪਾਲ ਢਾਂਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜ਼ਨ ਹੈ ਕਿ ਸਾਲ 2047 ਤੱਕ ਵਿਕਸਿਤ ਭਾਰਤ ਕੌਮ ਬਣੇ। ਦੇਸ਼ ਦਾ ਵਿਕਸਿਤ ਕੌਮ ਬਨਾਉਣ ਵਿੱਚ ਨੌਜੁਆਨਾਂ ਦੀ ਅਹਿਮ ਭੂਮਿਕਾ ਰਵੇਗੀ। ਭਾਰਤ ਸਭ ਤੋਂ ਉਰਜਾਵਾਨ ਯੁਵਾ ਸ਼ਕਤੀ ਵਾਲਾ ਦੇਸ਼ ਹੈ। ਇੱਥੇ ਦੇ ਨੌਜੁਆਨਾਂ ਦਾ ਹੌਂਸਲਾ ਬੁਲੰਦ ਹੈ। ਜੋ ਇੱਕ ਬਾਰ ਠਾਨ ਲੈਂਦੇ ਹਨ ਉਸ ਨੂੰ ਕਰਕੇ ਛੱਡ ਦੇ ਹਨ। ਜਦੋਂ ਅਸੀ ਦੇਸ਼ ਨੂੰ ਵਿਕਸਿਤ ਬਨਾਉਣ ਦੇ ਸੰਕਲਪ ਨਾਲ ਸੋਵਾਂਗੇ ਅਤੇ ਜਾਗਾਂਗੇ ਤਾਂ ਦੁਨਿਆ ਦੀ ਕੋਈ ਵੀ ਤਾਕਤ ਭਾਰਤ ਨੂੰ ਵਿਕਸਿਤ ਕੌਮ ਬਨਣ ਨਾਲ ਰੋਕ ਨਹੀ ਸਕਦੀ।
ਸਿੱਖਿਆ ਮੰਤਰੀ ਨੇ ਇਹ ਗੱਲ ਅੱਜ ਪਾਣੀਪਤ ਦੇ ਪਿੰਡ ਦੀਵਾਨਾ ਵਿੱਚ ਸਰਕਾਰੀ ਸਕੂਲ ਦੇ ਨਵੀ ਬਣੀ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਸਕੂਲੀ ਬੱਖਿਆਂ ਅਤੇ ਗ੍ਰਾਮੀਣਾਂ ਨੂੰ ਸੰਬੋਧਿਤ ਕਰਦੇ ਹੋਏ ਕਹੀ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਲੰਮੇ ਸਮੇ ਤੋਂ ਵਿਕਸਿਤ ਰਹੀ ਹੈ ਅਤੇ ਸਾਨੂੰ ਆਪਣੀ ਸੰਸਕ੍ਰਿਤੀ ਨੂੰ ਬਣਾਏ ਰੱਖਣਾ ਹੈ। ਨੌਜੁਆਨਾਂ ਨੂੰ ਆਪਣੇ ਅੰਦਰ ਛੁੱਪੇ ਹੋਏ ਟੈਲੇਂਟ ਨੂੰ ਖੋਜਣਾ ਹੈ ਅਤੇ ਉਸ ਵਿੱਚ ਨਿਖਾਰ ਲਿਆਉਣਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਭਗਵਾਨ ਸ੍ਰੀ ਕ੍ਰਿਸ਼ਣ ਦੀ ਸਿੱਖਿਆਵਾਂ ਨੂੰ ਗ੍ਰਹਿਣ ਕਰਨਾ ਹੈ ਅਤੇ ਉਨ੍ਹਾਂ ਦੇ ਸੰਦੇਸ਼ 'ਤੇ ਅਮਲ ਕਰਨਾ ਹੈ। ਕਰਮ ਕਰਨ ਨਾਲ ਹੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਨੁਸ਼ਾਸਨ ਨੂੰ ਪ੍ਰਾਥਮਿਕਤਾ ਦੇਣ। ਆਪਣੇ ਕੰਮ ਨੂੰ ਪੂਰੀ ਲਗਨ ਨਾਲ ਕਰਨ ਅਤੇ ਆਪਣੇ ਗੁਰੂਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇੱਕ ਗੁਰੂ ਹੀ ਅਜਿਹਾ ਰਸਤਾ ਹੈ ਜੋ ਵਿਅਕਤੀ ਨੂੰ ਉਚਾਇਆਂ ਤੱਕ ਲੈਅ ਜਾ ਸਕਦਾ ਹੈ। ਵਿਅਕਤੀ ਨਿਰਮਾਣ ਦਾ ਕੰਮ ਗੁਰੂ ਹੀ ਕਰ ਸਕਦੇ ਹਨ। ਸਾਨੂੰ ਭਾਰਤ ਲਈ ਤਨ-ਮਨ ਨਾਲ ਸਮਰਪਿਤ ਹੋਕੇ ਭਾਰਤ ਦੇਸ਼ ਦੀ ਸੇਵਾ ਕਰਨੀ ਹੈ।
ਸਿੱਖਿਆ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਦੇਸ਼ ਨੂੰ ਵਿਸ਼ਵ ਗੁਰੂ ਬਨਾਉਣ ਦੇ ਇਸ ਮੁਹਿੰਮ ਦਾ ਹਿੱਸਾ ਬਨਣ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਨੌਜੁਆਨਾਂ, ਬੁਜੁਰਗਾਂ, ਮਹਿਲਾਵਾਂ ਦੀ ਬਦੌਲਤ ਅਸੀ ਇਸ ਟੀਚੇ ਨੂੰ ਜਲਦ ਪੂਰਾ ਕਰਾਂਗੇ। ਇਸ ਮੌਕੇ 'ਤੇ ਸਿੱਖਿਆ ਮੰਤਰੀ ਨੇ ਸਕੂਲੀ ਬੱਖਿਆਂ ਵਿੱਚਕਾਰ ਸੰਵਾਦ ਵੀ ਕੀਤਾ ਅਤੇ ਉਨ੍ਹਾਂ ਦੇ ਸਿੱਖਿਆ ਦੇ ਅਨੁਭਵ ਨੂੰ ਜਾਣਿਆ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ।