ਪਟਿਆਲਾ : ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸਾਸਕ ਮਨੀਸ਼ਾ ਰਾਣਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਬੀਤੇ ਦਿਨ ਅਰਬਨ ਅਸਟੇਟ, ਫੇਜ-2, ਵਿਖੇ ਪੈਦੀ ਪੈਰੀਫੇਰੀ ਰੋਡ ਦਾ ਨਿਰੀਖਣ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਇਸ ਸੜਕ ‘ਤੇ ਕਾਫੀ ਖੱਡੇ ਹਨ ਜਿਨ੍ਹਾਂ ਨੂੰ ਭਰਵਾਉਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਮੌਕੇ ‘ਤੇ ਹਾਜ਼ਰ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਇਸ ਰੋਡ ‘ਤੇ ਪੈਂਦੇ ਖੱਡਿਆਂ ਨੂੰ ਤੁਰੰਤ ਭਰਵਾਇਆ ਜਾਵੇ। ਜਿਸ ਸਬੰਧੀ ਮਿਤੀ ਅੱਜ ਅਰਬਨ ਅਸਟੇਟ, ਫੇਜ-2 ਦੀ ਪੈਰੀਫੇਰੀ ਰੋਡ ‘ਤੇ ਪਏ ਖੱਡਿਆਂ ਨੂੰ ਭਰਵਾਉਣ ਲਈ ਟਾਈਲ ਲਗਵਾਕੇ ਕੰਮ ਸੁਰੂ ਕਰਵਾ ਦਿੱਤਾ ਗਿਆ ਹੈ ਅਤੇ ਸੜਕ ਉਪਰ ਲੁੱਕ ਪਾਉਣ ਦਾ ਕੰਮ ਬਰਸਾਤਾਂ ਦੇ ਮੌਸਮ ਤੋਂ ਬਾਅਦ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀਡੀਏ ਇਸ ਗੱਲੋਂ ਵਚਨਬੱਧ ਹੈ ਕਿ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।