ਚੰਡੀਗੜ੍ਹ : ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਮਿਸ਼ਨ ਓਲੰਪਿਕ 2036 ਵਿੱਚ ਹਰਿਆਣਾ ਵੱਲੋਂ ਜਿਆਦਾ ਤੋਂ ਜਿਆਦਾ ਖਿਡਾਰੀ ਸ਼ਾਮਲ ਹੋਣ ਅਤੇ ਸੂਬੇ ਦੇ ਕਿਸੇ ਵੀ ਸਟੇਡਿਅਮ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਨਾ ਹੋਵੇ ਇਸੇ ਨੂੰ ਲੈਅ ਕੇ ਬੁੱਧਵਾਰ ਨੂੰ ਪਾਣੀਪਤ ਵਿੱਚ ਸਥਿਤ ਛੱਤਰਪਤੀ ਸ਼ਿਵਾਜੀ ਸਟੇਡਿਅਮ ਦਾ ਅਚਾਨਕ ਨਿਰੀਖਣ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਖਿਡਾਰੀਆਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਨਾ ਰੱਖਿਆ ਜਾਵੇ ਨਹੀਂ ਤਾਂ ਸਬੰਧਿਤ ਅਧਿਕਾਰੀਆਂ ਵਿਰੁਧ ਐਕਸ਼ਨ ਲਿਆ ਜਾਵੇਗਾ।
ਉਨ੍ਹਾਂ ਨੇ ਸਾਫ਼ ਤੌਰ 'ਤੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੀ ਸਾਫ਼ ਮੰਸ਼ਾ ਹੈ ਕਿ ਹਰਿਆਣਾ ਦੀ ਮੈਡਲ ਲਿਆਉਣ ਵਿੱਚ ਜਿਆਦਾ ਤੋਂ ਜਿਆਦਾ ਭਾਗੀਦਾਰੀ ਹੋਵੇ। ਨਿਰੀਖਣ ਦੌਰਾਨ ਖੇਡ ਮੰਤਰੀ ਨੇ ਸਟੇਡਿਅਮ ਵਿੱਚ ਆਉਣ ਵਾਲੇ ਖਿਡਾਰੀਆਂ ਤੋਂ ਵੀ ਉੱਥੇ ਪ੍ਰਦਾਨ ਕੀਤੀ ਜਾ ਰਹੀ ਸਹੂਲਤਾਂ ਬਾਰੇ ਜਾਣਕਾਰੀ ਲਈ।
ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਾਰਿਆਂ ਖੇਡ ਸਹੂਲਤਾਂ ਸਮੇ ਸਿਰ ਢੰਗ ਨਾਲ ਪੂਰੀ ਕੀਤੀ ਜਾਵੇ ਅਤੇ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਅਸਹੂਲਤ ਨਾ ਹੋਵੇ। ਉਨ੍ਹਾਂ ਨੇ ਖਿਡਾਰੀ ਬੱਖਿਆਂ ਨਾਲ ਸੰਵਾਦ ਕਰ ਉਨ੍ਹਾਂ ਦਾ ਉਤਸਾਹ ਵਧਾਇਆ ਅਤੇ ਉਨ੍ਹਾਂ ਨੂੰ 2036 ਓਲੰਪਿਕ ਵਿੱਚ ਹਰਿਆਣਾ ਲਈ 36 ਮੈਡਲ ਲਿਆਉਣ ਦੇ ਵਾਅਦੇ ਲਈ ਪ੍ਰੇਰਿਤ ਕੀਤਾ।
ਖੇਡ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਅੱਜ ਦੇਸ਼ ਅਤੇ ਸੂਬੇ ਵਿੱਚ ਖੇਡਾਂ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਹਰਿਆਣਾ ਦੇ ਹੋਣਹਾਰ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣਾ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਆਪਣੀ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਵੀ ਕਾਮਨਾ ਕੀਤੀ।