ਚੰਡੀਗੜ੍ਹ, 6 ਅਗਸਤ-ਹਰਿਆਣਾ 18ਵੇਂ ਸ਼ਹਿਰੀ ਗਤੀਸ਼ੀਲਤਾ ਭਾਰਤ ਕਾਨਫਰੰਸ-ਕੰਮ-ਪ੍ਰਦਰਸ਼ਨੀ ਦੀ ਮੇਜ਼ਬਾਨੀ ਕਰੇਗਾ। ਇਹ ਕਾਨਫਰੰਸ 7 ਅਤੇ 9 ਨਵੰਬਰ, 2025 ਤੱਕ ਗੁਰੂਗ੍ਰਾਮ ਵਿੱਚ ਆਯੋਜਿਤ ਕੀਤੀ ਜਾਵੇਗੀ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਦੀ ਅਗਵਾਈ ਵਿੱਚ ਅੱਜ ਇੱਥੇ ਹੋਈ ਇੱਕ ਉੱਚ ਪੱਧਰ ਦੀ ਮੀਟਿੰਗ ਵਿੱਚ ਇਸ ਕੌਮਾਂਤਰੀ ਆਯੋਜਨ ਦੀ ਤਿਆਰੀਆਂ ਦੀ ਸਮੀਖਿਆ ਕੀਤੀ ਗਈ।
ਯੂਐਮਆਈ ਕਾਨਫਰੰਸ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਤੱਤਵਾਧਾਨ ਵਿੱਚ ਹੋਣ ਵਾਲਾ ਇੱਕ ਪ੍ਰਮੁੱਖ ਸਾਲਾਨਾ ਪ੍ਰੋਗਰਾਮ ਹੈ। ਇਹ ਕਾਨਫਰੰਸ ਸ਼ਹਿਰੀ ਟ੍ਰਾਂਸਪੋਰਟ ਅਤੇ ਗਤੀਸ਼ੀਲਤਾ ਦੇ ਖੇਤਰ ਵਿੱਚ ਉਭਰਦੇ ਮੁੱਦਿਆਂ, ਰੂਝਾਨਾਂ, ਨਵਾਚਾਰਾਂ ਅਤੇ ਚੁਣੌਤਿਆਂ 'ਤੇ ਵਿਚਾਰ ਸਾਂਝਾ ਕਰਨ ਲਈ ਹਿਤਧਾਰਕਾਂ ਲਈ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਮੰਚ ਵੱਜੋ ਕੰਮ ਕਰਦਾ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਇਸ ਆਯੋਜਨ ਦੀ ਮੇਜ਼ਬਾਨੀ ਹਰਿਆਣਾ ਲਈ ਮਾਣ ਦੀ ਗੱਲ ਹੈ। ਇਹ ਕਾਨਫਰੰਸ ਲਗਾਤਾਰ ਸ਼ਹਿਰੀ ਵਿਕਾਸ, ਸਮਾਰਟ ਟ੍ਰਾਂਸਪੋਰਟ ਸਮਾਧਾਨਾਂ ਅਤੇ ਬੁਨਿਆਦੀ ਢਾਂਚੇ ਦੇ ਨਵਾਚਾਰ ਵਿੱਚ ਰਾਜ ਦੀ ਤਰੱਕੀ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ।
ਇਸ ਸਾਲ ਦੀ ਕਾਨਫਰੰਸ ਦਾ ਵਿਸ਼ਾ ਸ਼ਹਿਰੀ ਵਿਕਾਸ ਅਤੇ ਗਤੀਸ਼ੀਲਤਾ ਸੰਪਰਕ ਹੈ ਜੋ ਨਿਯੋਜਿਤ ਸ਼ਹਿਰੀ ਵਿਕਾਸ ਅਤੇ ਸਮਰਥ ਟ੍ਰਾਂਸਪੋਰਟ ਪ੍ਰਣਾਲਿਆਂ ਵਿੱਚਕਾਰ ਮਹੱਤਵਪੂਰਨ ਇੰਟਰਲਿੰਕੇਜ 'ਤੇ ਕੇਂਦਰਿਤ ਹੋਵੇਗੀ ਜਿਸ ਵਿੱਚ ਭਾਰਤ ਸਮੇਤ ਵੱਖ ਵੱਖ ਦੇਸ਼ਾਂ ਦੇ ਨੀਤੀ ਨਿਰਮਾਤਾ, ਉਦਯੋਗ ਜਗਤ ਦੇ ਮਾਹਿਰ, ਸ਼ੋਧਕਰਤਾ ਅਤੇ ਪ੍ਰਤੀਨਿਧੀ ਹਿੱਸਾ ਲੈਣਗੇ।
ਮੁੱਖ ਸੈਸ਼ਨਾਂ ਤੋਂ ਇਲਾਵਾ, ਇਸ ਪ੍ਰੋਗਰਾਮ ਵਿੱਚ ਤਕਨੀਕੀ ਦੌਰਾ ਅਤੇ ਵਿਰਾਸਤ ਸਥਲ ਵੀ ਸ਼ਾਮਲ ਹੋਣਗੇ ਜਿਨ੍ਹਾਂ ਵਿੱਚੋ ਪ੍ਰਤੀਨਿਧੀਆਂ ਨੂੰ ਖੇਤਰ ਦੀ ਖੁਸ਼ਹਾਲ ਸੰਸਕ੍ਰਿਤੀ ਅਤੇ ਸ਼ਹਿਰੀ ਟ੍ਰਾਂਸਪੋਰਟ ਪਹਿਲਾਂ ਦੀ ਝਾਕੀ ਵੇਖਣ ਨੂੰ ਮਿਲੇਗੀ।