ਚੰਡੀਗੜ੍ਹ, 5 ਅਗਸਤ - ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਆਉਣ ਵਾਲੀ 15 ਅਗਸਤ ਤੱਕ ਬੱਸਾਂ ਦੀ ਟ੍ਰੈਕਿੰਗ ਸਿਸਟਮ ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਸਬੰਧ ਵਿੱਚ ਇੱਕ ਐਪ ਵੀ ਬਣਾਈ ਜਾਵੇਗੀ ਜਿਸ ਦੇ ਰਾਹੀਂ ਕੋਈ ਵੀ ਯਾਤਰੀ ਇਹ ਦੇਖ ਸਕਣ ਕਿ ਉਸ ਦੀ ਬੱਸ ਕਿੰਨ੍ਹੇ ਵਜੇ ਆ ਰਹੀ ਹੈ। ਇਸ ਤੋਂ ਇਲਾਵਾ, ਰੋਡਵੇਜ਼ ਵਿੱਚ ਸਮੱਗਰੀ/ਸਮਾਨ ਦਾ ਡਿਜੀਟਲ ਰਿਕਾਰਡ ਰੱਖਿਆ ਜਾਵੇਗਾ।
ਸ੍ਰੀ ਵਿਜ ਅੱਜ ਇੱਥੇ ਚੰਡੀਗੜ੍ਹ ਵਿੱਚ ਮੀਡੀਆ ਪਰਸਨਸ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਮੰਤਰੀ ਬਣਦੇ ਹੀ ਆਦੇਸ਼ ਦਿੱਤੇ ਸਨ ਕਿ ਹਰਿਆਣਾ ਦੀ ਸਾਰੀ ਬੱਸਾਂ ਵਿੱਚ ਟ੍ਰੈਕਿੰਗ ਸਿਸਟਮ ਲਗਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਏਅਰਪੋਰਟ ਦੀ ਤਰਜ 'ਤੇ ਬੱਸ ਅੱਡਿਆਂ 'ਤੇ ਵੀ ਬੱਸਾਂ ਦੇ ਆਉਣ-ਜਾਣ ਦੀ ਸਥਿਤੀ ਦੇ ਬਾਰੇ ਵਿੱਚ ਜਾਣਕਾਰੀ ਉਪਲਬਧ ਕਰਵਾਉਣ ਲਈ ਸਕ੍ਰੀਨਾਂ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।
ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਹਾਈ ਪਾਰਵਰ ਪਰਚੇਜ ਕਮੇਟੀ ਵਿੱਚ ਰੋਡਵੇਜ ਦੇ ਸਮੱਗਰੀਆਂ ਨੂੰ ਖਰੀਦਣ ਲਈ ਪ੍ਰਸਤਾਵ ਭੇਜਿਆ ਜਾ ਚੁੱਕਾ ਹੈ ਅਤੇ ਜਲਦੀ ਹੀ ਇਹ ਸਮੱਗਰੀ ਤੇ ਸਮਾਨ ਆ ਜਾਵੇਗਾ। ਇਸ ਸਬੰਧ ਵਿੱਚ ਉਨ੍ਹਾਂ ਦੇ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਮਾਨ ਦਾ ਡਿਜੀਟਲ ਡਾਟਾ ਰੱਖਿਆ ਜਾਵੇ ਕਿ ਕਿਸ ਗੱਡੀ ਵਿੱਚ ਕਦੋ ਟਾਇਰ ਪਾਇਆ ਗਿਆ, ਕਿੰਨ੍ਹੇ ਕਿਲੋਮੀਟਰ ਗੱਡੀ ਚੱਲੀ ਅਤੇ ਕਦੋਂ ਉਸ ਗੱਡੀ ਦਾ ਟਾਇਰ ਖਰਾਬ ਹੋਇਆ ਹੈ।