ਹਰਿਆਣਾ ਟ੍ਰਾਂਸਜੇਂਡਰ ਕਮਿਊਨਿਟੀ ਦੀ ਮਦਦ ਨਾਲ ਕੁੜੀਆਂ ਦੇ ਜਨਮ ਦਾ ਮਨਾਇਆ ਜਾਵੇਗਾ ਜਸ਼ਨ
ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਨੈ ਹਰਿਆਣਾ ਵਿੱਚ ਲਿੰਗਨੁਪਾਤ ਵਿੱਚ ਸੁਧਾਰ ਤਹਿਤ ਰਾਜ ਟਾਸਕ ਫੋਰਸ ਦੀ ਹਫਤਾਵਾਰ ਮੀਟਿੰਗ ਦੀ ਅਗਵਾਈ ਕੀਤੀ
ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਦੇ ਨਿਰਦੇਸ਼ਾਂ ਅਨੁਸਾਰ ਹਰਿਆਣਾ ਵਿੱਚ ਲਿੰਗਨੁਪਾਤ ਵਿੱਚ ਸੁਧਾਰ ਤਹਿਤ ਰਾਜ ਟਾਸਕ ਫੋਰਸ (ਐਸਟੀਐਫ) ਦੀ ਹਫਤਾਵਾਰ ਮੀਟਿੰਗ ਅੱਜ ਇੱਥੇ ਆਯੋਜਿਤ ਮੁੱਖ ਸਕੱਤਰ, ਸਿਹਤ ਸ੍ਰੀ ਸੁਧੀਰ ਰਾਜਪਾਲ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਤਹਿਤ ਅਵੈਧ ਗਰਭਪਾਤ 'ਤੇ ਰੋਕ ਲਗਾਉਣ ਅਤੇ ਰਾਜ ਦੇ ਲਿੰਗਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਦੇ ਯਤਨਾਂ ਨੂੰ ਤੇਜ ਕਰਨ 'ਤੇ ਜੋਰ ਦਿੱਤਾ ਗਿਆ।
ਮੀਟਿੰਗ ਵਿੱਚ ਦਸਿਆ ਗਿਆ ਕਿ ਸੂਬਾ ਸਰਕਾਰ ਦੇ ਲਗਾਤਾਰ ਯਤਨਾਂ ਨਾਲ ਉਤਸਾਹਜਨਕ ਨਤੀਜੇ ਸਾਹਮਣੇ ਆਏ ਹਨ, ਇਸ ਸਾਲ (2025) 1 ਜਨਵਰੀ ਤੋਂ 31 ਜੁਲਾਈ ਤੱਕ ਸੂਬੇ ਦਾ ਲਿੰਗਨੁਪਾਤ ਸੁਧਰ ਕੇ 907 ਹੋ ਗਿਆ ਹੈ, ਜੋ ਪਿਛਲੇ ਸਾਲ ਇਸੀ ਸਮੇਂ ਦੌਰਾਨ 889 ਸੀ। ਵਧੀਕ ਮੁੱਖ ਸਕੱਤਰ ਨੇ ਅਵੈਧ ਗਰਭਪਾਤ ਖਿਲਾਫ ਸਖਤ ਕਾਰਵਾਈ ਦੀ ਜਰੂਰਤ 'ਤੇ ਜੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਡਾਕਟਰਾਂ ਦੇ ਲਾਇਸੈਂਸ ਰੱਦ ਕਰਨਾ ਵੀ ਸ਼ਾਮਿਲ ਹੈ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਾਰੇ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ (ਐਮਟੀਪੀ) ਅਤੇ 12 ਹਫਤੇ ਤੋਂ ਵੱਧ ਦੇ ਗਰਭਪਾਤ ਦੇ ਮਾਮਲਿਆਂ ਵਿੱਚ ਰਿਵਰਸ ਟ੍ਰੈਕਿੰਗ ਲਾਗੂ ਕਰ ਰਿਹਾ ਹੈ, ਖਾਸ ਕੇ ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਮਹਿਲਾਵਾਂ ਦੀ ਪਹਿਲਾਂ ਤੋਂ ਹੀ ਇੱਕ ਜਾਂ ਵੱਧ ਕੁੜੀਆਂ ਹਨ। ਇਕੱਲੇ ਜੁਲਾਈ ਵਿੱਚ ਸ਼ੱਕੀ ਰਿਵਰਸ ਟੈ੍ਰਕਿੰਗ ਮਾਮਲਿਆਂ ਵਿੱਚ 32 ਐਫਆਈਆਰ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 32 ਗਿਰਫਤਾਰੀਆਂ ਹੋਈਆਂ। ਇਸ ਤੋਂ ਇਲਾਵਾ, ਚਾਰ ਹੋਰ ਮਾਮਲਿਆਂ ਵਿੱਚ ਐਫਆਈਆਰ ਪ੍ਰਕ੍ਰਿਆਧੀਨ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਿਜੀ ਹਸਪਤਾਲਾਂ ਅਤੇ ਕਲੀਨਿਕਸ ਨੂੰ 38 ਨੋਟਿਸ ਜਾਰੀ ਕੀਤੇ ਗਏ ਹਨ।
ਇੱਕ ਅਨੋਖੀ ਅਤੇ ਸਮਾਵੇਸ਼ੀ ਪਹਿਲਕਦਮੀ ਤਹਿਤ ਵਧੀਕ ਮੁੱਖ ਸਕੱਤਰ ਨੇ ਨਿਰਦੇਸ਼ ਦਿੱਤਾ ਕਿ ਟ੍ਰਾਂਸਜੇਂਡਰ ਕਮਿਉਨਿਟੀ ਪੂਰੇ ਸੂਬੇ ਵਿੱਚ ਕੁੜੀਆਂ ਦੇ ਜਨਮ ਦਾ ਜਸ਼ਨ ਮਨਾਉਣ ਵਿੱਚ ਸਰਗਰਮ ਰੂਪ ਨਾਲ ਸ਼ਾਮਿਲ ਹਨ। ਇਸ ਯਤਨ ਤਹਿਤ ਟ੍ਰਾਂਸਜੇਂਡਰ ਕਮਿਊਨਿਟੀ ਦੇ ਮੈਂਬਰ ਉਨ੍ਹਂਾਂ ਘਰਾਂ ਵਿੱਚ ਜਾਣਗੇ, ਜਿੱਥੇ ਕੁੜੀ ਦਾ ਜਨਮ ਹੁੰਦਾ ਹੈ। ਠੀਕ ਉਦਾਂ ਹੀ ਜਿਵੇਂ ਉਹ ਰਿਵਾਇਤੀ ਰੂਪ ਨਾਲ ਮੁੰਡਿਆਂ ਦੇ ਜਨਮ 'ਤੇ ਕਰਦੇ ਹਨ ਅਤੇ ਕੁੜੀ ਦੇ ਪਰਿਵਾਰ ਨੂੰ ਤੁਹਾਡੀ ਬੇਟੀ ਹਮਾਰੀ ਬੇਟੀ ਯੋਜਨਾ ਤਹਿਤ ਐਲਆਈਸੀ ਵਿੱਚ ਨਿਵੇਸ਼ ਕੀਤੇ ਗਏ 21,000 ਰੁਪਏ ਦਾ ਪ੍ਰਮਾਣ ਪੱਤਰ ਪ੍ਰਦਾਨ ਕਰਣਗੇ। ਇਸ ਦੇ ਲਈ, ਹਰਿਆਣਾ ਸਰਕਾਰ ਟ੍ਰਾਂਸਜੇਂਡਰ ਕਮਿਉਨਿਟੀ ਨੂੰ ਵੀ ਪ੍ਰੋਤਸਾਹਿਤ ਕਰੇਗੀ ਅਤੇ ਅਜਿਹੇ ਟ੍ਰਾਂਸਜੇਂਡਰਾਂ ਦਾ ਘੱਟੋ ਘੱਟ 1,100 ਰੁਪਏ ਦੀ ਰਕਮ ਦੇਣ ਦਾ ਪ੍ਰਸਤਾਵ ਹੈ। ਇਹ ਪੂਰੀ ਮੁਹਿੰਮ ਸਬੰਧਿਤ ਜਿਲ੍ਹਾ ਦੇ ਮੁੱਖ ਮੈਡੀਕਲ ਅਧਿਕਾਰੀ (ਸੀਐਮਓ) ਦੀ ਦੇਖਰੇਖ ਵਿੱਚ ਚਲਾਈ ਜਾਵੇਗੀ। ਵਧੀਕ ਮੁੱਖ ਸਕੱਤਰ ਨੇ ਲਿੰਗ ਨਿਰਧਾਰਣ ਟੇਸਟਾਂ ਅਤੇ ਅਵੈਧ ਗਰਭਪਾਤ ਵਿੱਚ ਸ਼ਾਮਿਲ ਆਈਵੀਐਫ ਕੇਂਦਰਾਂ ਦੇ ਖਿਲਾਫ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ। ਇਹ ਫੈਸਲਾ ਕੀਤਾ ਗਿਆ ਕਿ ਬਿਹਤਰ ਨਿਗਰਾਨੀ ਲਈ ਆਈਵੀਐਫ ਰਾਹੀਂ ਹੋਣ ਵਾਲੇ ਸਾਰੇ ਇਮਪਲਾਂਟੇਸ਼ਨਾਂ ਨੂੰ ਜਨਮ ਤੋਂ ਪਹਿਲਾਂ ਦੀ ਦੇਖਭਾਲ (ਏਐਨਸੀ) ਤਹਿਤ ਰਜਿਸਟਰਡ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਪੁਲਿਸ ਵਿਭਾਗ ਨੂੰ ਅਵੈਧ ਗਰਭਪਾਤ ਕੇਂਦਰਾਂ 'ਤੇ ਨਜਰ ਰੱਖਣ ਅਤੇ ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ ਸਿਹਤ ਵਿਭਾਗ ਦੀ ਟੀਮਾਂ ਦੇ ਨਾਲ ਸਰਗਰਮ ਰੂਪ ਨਾਲ ਤਾਲਮੇਲ ਕਰਨ ਲਈ ਵੀ ਕਿਹਾ, ਨਾਲ ਹੀ ਅਗਲੇ ਹਫਤੇ ਤੱਕ ਹੁਣ ਤੱਕ ਦਰਜ ਕੀਤੀ ਗਈ ਐਫਆਈਆਰ ਵਿੱਚ ਹੋਈ ਪ੍ਰਗਤੀ 'ਤੇ ਰਿਪੋਰਟ ਵੀ ਮੰਗੀ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਦਸਿਆ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ 'ਤੇ ਇੱਕ ਜਾਗਰੁਕਤਾ ਇਸ਼ਤਿਹਾਰ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਪੂਰੇ ਸੂਬੇ ਦੇ ਸਿਨੇਮਾਘਰਾਂ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ।
ਮੀਟਿੰਗ ਵਿੱਚ ਸਿਹਤ ਵਿਭਾਗ ਦੇ ਸਕੱਤਰ ਅਤੇ ਕੌਮੀ ਸਿਹਤ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਰਿਪੂਦਮਨ ਸਿੰਘ ਢਿੱਲੋਂ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।