ਚੰਡੀਗੜ੍ਹ : ਹਰਿਆਣਾ ਅਨੁਸੂਚਿਤ ਜਾਤੀ ਵਿਤ ਅਤੇ ਵਿਕਾਸ ਨਿਗਮ ਨੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀ ਆਮਦਣ ਪੈਦਾ ਕਰਨ/ ਖੁਦ ਦੇ ਰੁਜਗਾਰ ਲਈ ਸੁਖਮ ਵਿਤ ਯੋਜਨਾ ਰਾਹੀਂ 100000 ਰੁਪਏ ਅਤੇ ਟਰਮ ਲੋਨ ਰਾਹੀਂ 200000 ਰੁਪਏ ਦੇ ਕਰਜੇ ਲਈ ਅਰਜ਼ਿਆਂ ਮੰਗੀਆਂ ਹਨ।
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਲੋਨ ਲਈ ਅਨੁਸੂਚਿਤ ਜਾਤੀ ਦਾ ਕੋਈ ਵੀ ਵਿਅਕਤੀ ਜਿਸ ਦੀ ਉਮਰ 18ਤੋਂ 45 ਸਾਲ ਹੈ ਅਤੇ ਪਰਿਵਾਰ ਦੀ ਆਮਦਣ ਤਿੰਨ ਲੱਖ ਰੁਪਏ ਤੋਂ ਘੱਟ ਹੈ, ਉਹ ਕਰਜੇ ਲਈ ਆਪਣੇ ਦਸਤਾਵੇਜ਼ ਜਿਵੇਂ ਅਧਾਰ ਕਾਰਡ, ਜਾਤੀ ਪ੍ਰਮਾਣ ਪੱਤਰ, ਪਰਿਵਾਰ ਪਛਾਣ ਪੱਤਰ, ਪੈਨ ਕਾਰਡ ਅਤੇ ਬੈਂਕ ਕਾਪੀ , ਪਾਸਪੋਰਟ ਸਾਇਜ ਦੋ ਫੋਟੋ ਲੈਅ ਕੇ ਹਰਿਆਣਾ ਅਨੁਸੂਚਿਤ ਜਾਤੀ ਵਿਤ ਅਤੇ ਵਿਕਾਸ ਨਿਗਮ, ਪਲਾਟ ਨੰਬਰ 199, ਇੰਡਸਟ੍ਰਿਅਲ ਏਰਿਆ ਫੇਸ-1, ਪੰਚਕੂਲਾ ਫੋਨ ਨੰਬਰ 0172- 2991227 ਨਾਲ ਸੰਪਰਕ ਕਰ ਸਕਦੇ ਹਨ ਜਾਂ hscfdc.org.in ਸਾਇਟ 'ਤੇ ਕਲਿਕ ਕਰਕੇ ਵੀ ਆਨਲਾਇਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਰਜਿਸਟ੍ਰੇਸ਼ਨ ਕਰਨ ਦੀ ਅੰਤਮ ਮਿਤੀ 21 ਅਗਸਤ 2025 ਹੈ।