ਇਹ ਹਰਿਆਣਾ ਅਤੇ ਭਾਰਤ ਨੂੰ ਟੀਬੀ ਮੁਕਤ ਬਨਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ
ਚੰਡੀਗੜ੍ਹ : ਭਾਰਤ ਸਰਕਾਰ ਦਾ ਟੀਚਾ 2025 ਤੱਕ ਦੇਸ਼ ਨੂੰ ਟੀਬੀ ਮੁਕਤ ਬਨਾਉਣਾ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਸਾਰੇ ਵਿਭਾਗ ਅਤੇ ਸੰਸਥਾਨਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਇਸੇ ਦਿਸ਼ਾ ਵਿੱਚ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲਾ ਤਹਿਤ ਆਉਣ ਵਾਲੇ ਸਾਰੇ ਵਿਭਾਗਾਂ ਅਤੇ ਸੰਸਥਾਨਾਂ ਨੂੰ ਟੀਬੀ ਜਾਗਰੂਕਤਾ ਅਤੇ ਖ਼ਾਤਮੇ ਦੀਆਂ ਗਤੀਵਿਧੀਆਂ ਨੂੰ ਯਕੀਨੀ ਕਰਨ ਲਈ ਇੱਕ ਮਹੱਤਵਪੂਰਨ ਨਵਾਂ ਅਭਿਆਨ ਸ਼ੁਰੂ ਕੀਤਾ ਹੈ। ਇਹ ਹਰਿਆਣਾ ਅਤੇ ਭਾਰਤ ਨੂੰ ਟੀਬੀ ਮੁਕਤ ਬਨਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਇਸ ਪਹਿਲ ਤਹਿਤ ਹਰਿਆਣਾ ਰਾਜ ਟੀਬੀ ਸੇਲ ਦੀ ਇੱਕ ਟੀਮ ਨੇ ਪੰਚਕੂਲਾ ਦੇ ਮੇਅਰ ਸ੍ਰੀ ਕੁਲਭੂਸ਼ਣ ਗੋਇਲ ਅਤੇ ਪਾਰਸ਼ਦਾਂ ਨਾਲ ਮੁਲਾਕਾਤ ਕੀਤੀ। ਟੀਮ ਨੇ ਜ਼ਿਲ੍ਹਾਂ ਟੀਬੀ ਅਧਿਕਾਰੀ, ਪੰਚਕੂਲਾ ਡਾ. ਸੰਦੀਪ ਛਾਬੜਾ, ਡਬਲੂਐਚਓ ਸਲਾਹਕਾਰ ਡਾ. ਸੁਖਵੰਤ ਸਿੰਘ, ਮੈਡੀਕਲ ਅਧਿਕਾਰੀ ਡਾ. ਸ਼ਰਣਜੋਤ ਸਿੰਘ ਅਤੇ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸੁਸ੍ਰੀ ਲਲਿਤਾ ਸ਼ਾਮਲ ਸਨ।
ਉਨ੍ਹਾਂ ਨੇ ਸਾਰਿਆਂ ਨੂੰ ਕੌਮੀ ਟੀਬੀ ਖ਼ਾਤਮਾ ਪ੍ਰੋਗਰਾਮ ਬਾਰੇ ਦੱਸਿਆ ਕਿ ਟੀਬੀ ਮੁਕਤ ਭਾਰਤ ਲਈ ਸ਼ਹਿਰੀ ਕਾਰਜ ਮੰਤਰਾਲਾ ਕਿਵੇਂ ਮਦਦ ਕਰ ਸਕਦਾ ਹੈ। ਐਨਟੀਈਪੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾਂ ਦੀ ਮਦਦ ਨਾਲ ਟੀਬੀ ਮੁਕਤ ਭਾਰਤ ਅਭਿਆਨ ਨੂੰ ਇੱਕ ਨਵੀ ਗਤੀ ਮਿਲੇਗੀ। ਇਹ ਸਾਂਝੇਦਾਰੀ ਟੀਬੀ ਦੇ ਵਿਰੁਧ ਲੜਾਈ ਨੂੰ ਮਜਬੂਤ ਕਰੇਗੀ।
ਉਨ੍ਹਾਂ ਨੇ ਦੱਸਿਆ ਕਿ ਟੀਬੀ ਨੂੰ ਰੋਕਣ ਲਈ ਸ਼ਹਿਰੀ ਗੰਦੀ ਬਸਤੀਆਂ ਅਤੇ ਜ਼ਿਆਦਾ ਆਬਾਦੀ ਵਾਲੇ ਇਲਾਕਿਆਂ ਵਿੱਚ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ ਅਤੇ ਟੀਬੀ ਦਾ ਪਤਾ ਲਗਾਉਣ ਲਈ ਸਿਹਤ ਜਾਂਚ ਸ਼ਿਵਰਾਂ ਅਤੇ ਡੋਰ-ਟੂ-ਡੋਰ ਸਰਵੇ ਰਾਹੀਂ ਟੀਬੀ ਦੇ ਮਾਮਲਿਆਂ ਦਾ ਸਰਗਰਮੀ ਨਾਲ ਪਤਾ ਲਗਾਇਆ ਜਾਵੇਗਾ। ਨਾਲ ਹੀ ਸਾਰੀ ਸੰਸਥਾਵਾਂ ਨੂੰ ਜੋੜਨ ਲਈ ਮੰਤਰਾਲੇ ਦੇ ਸਾਰੇ ਸੰਗਠਨ ਜਿਵੇ ਕਿ ਦਫਤਰ, ਸਰਕਾਰੀ ਅਤੇ ਨਿਜੀ ਸੰਸਥਾਵਾਂ ਅਤੇ ਪੀਐਸਯੂ, ਟੀਬੀ ਜਾਗਰੂਕਤਾ ਅਤੇ ਖ਼ਾਤਮੇ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਗੇ।
ਇਸ ਦੇ ਇਲਾਵਾ ਸਾਰੇ ਦਫਤਰਾਂ ਵਿੱਚ ਟੀਬੀ ਦੀ ਰੋਕਥਾਮ, ਜਾਂਚ ਅਤੇ ਇਲਾਜ ਬਾਰੇ ਜਾਣਕਾਰੀ ਦੇਣ ਵਾਲੇ ਪੋਸਟਰ ਲਗਾਏ ਜਾਣਗੇ। ਨਗਰ ਨਿਗਮ ਅਤੇ ਨਗਰ ਪਾਲਿਕਾਵਾਂ ਵੱਲੋਂ ਆਪਣੇ ਖੇਤਰਾਂ ਵਿੱਚ ਲਗਾਤਾਰ ਟੀਬੀ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ। ਸਾਰੇ ਕਰਮਚਾਰੀਆਂ ਨੂੰ ਟੀਬੀ ਦੇ ਲਛਣ, ਇਹ ਕਿਵੇਂ ਫੈਲਦਾ ਹੈ ਅਤੇ ਫ੍ਰੀ ਇਲਾਜ ਦੀ ਸਹੂਲਤਾਂ ਕਿੱਥੇ ਉਪਲਬਧ ਹੈ, ਇਸ ਦੀ ਜਾਣਕਾਰੀ ਦਿੱਤੀ ਜਾਵੇਗੀ। ਮੰਤਰਾਲੇ ਦੇ ਸਾਰੇ ਦਫਤਰਾਂ ਵਿੱਚ ਨਿਕਸ਼ੇ ਮਿੱਤਰ ਬਣਾਏ ਜਾਣਗੇ। ਇਹ ਨਿਕਸ਼ੇ ਮਿੱਤਰ ਟੀਬੀ ਮਰੀਜਾਂ ਨੂੰ ਗੋਦ ਲੈਣਗੇ ਅਤੇ ਉਨ੍ਹਾਂ ਦੀ ਇਲਾਜ ਵਿੱਚ ਮਦਦ ਕਰਣਗੇ। ਹਰਿਆਣਾ ਦੀ ਇਹ ਪਹਿਲ ਟੀਬੀ ਨਾਲ ਲੜਨ ਵਿੱਚ ਸਾਡੀ ਮਦਦ ਕਰੇਗੀ ਅਤੇ ਸਾਨੂੰ ਇੱਕ ਟੀਬੀ ਮੁਕਤ ਹਰਿਆਣਾ ਅਤੇ ਭਾਰਤ ਨੂੰ ਟੀਬੀ ਮੁਕਤ ਬਨਾਉਣ ਦੇ ਟੀਚੇ ਦੇ ਨੇੜੇ ਲਿਆਵੇਗੀ।