ਖੇਡਾਂ ਦੇ ਸਾਮਾਨ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵਿਸ਼ੇਸ਼ ਯਤਨਾਂ ਨਾਲ ਜਾਰੀ ਹੋਇਆ 45 ਲੱਖ ਦਾ ਬਜਟ
ਚੰਡੀਗੜ੍ਹ : ਹਰਿਆਣਾ ਰਾਜ ਬਾਲ ਵਿਕਾਸ ਪਰਿਸ਼ਦ ਦੀ ਵਾਇਸ ਪ੍ਰੈਸੀਡੈਂਟ ਸ੍ਰੀਮਤੀ ਸੁਮਨ ਸੈਣੀ ਨੇ ਕਿਹਾ ਕਿ ਹਰਿਆਣਾ ਦੀ ਮਿੱਟੀ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ। ਇਸ ਮਿੱਟੀ 'ਤੇ ਹੋਨਹਾਰ ਖੇਡ ਪ੍ਰਤਿਭਾਵਾਂ ਦੀ ਕੋਈ ਕਮੀ ਨਹੀਂ ਹੈ। ਇੰਨ੍ਹਾਂ ਪ੍ਰਤੀਭਾਵਾਂ ਵਿੱਚ ਨਿਖਾਰ ਲਿਆਉਣ ਲਈ ਸੂਬਾ ਸਰਕਾਰ ਵੱਲੋਂ ਤਮਾਮ ਖੇਡ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜਿਸ ਦੇ ਚਲਦੇ ਅੱਜ ਹਰਿਆਣਾ ਦੇ ਖਿਡਾਰੀਆਂ ਨੇ ਹਰ ਕੌਮਾਂਤਰੀ ਖੇਡ ਵਿੱਚ ਮੈਡਲਾਂ ਦੀ ਝੜੀ ਲਗਾ ਦਿੱਤੀ ਹੈ। ਦੁਨੀਆ ਵਿੱਚ ਹਰਿਆਣਾ ਦਾ ਨਾਮ ਖੇਡਾਂ ਵਜੋ ਜਾਣਿਆ ਜਾਂਦਾ ਹੈ।
ਵਾਇਸ ਪ੍ਰੈਸੀਡੈਂਟ ਸੁਮਨ ਸੈਣੀ ਸੋਮਵਾਰ ਨੁੰ ਕੁਰੂਕਸ਼ੇਤਰ ਵਿੱਚ ਖੇਡ ਵਿਭਾਗ ਵੱਲੋਂ ਆਯੋਜਿਤ ਖੇਡ ਸਮਾਨ ਵੰਡ ਸਮਾਰੋਹ ਵਿੱਚ ਬੋਲ ਰਹੀ ਸੀ। ਇਸ ਤੋਂ ਪਹਿਲਾਂ ਵਾਇਸ ਪ੍ਰੈਸੀਡੈਂਟ ਨੇ ਪਿੰਡ ਬੀਂਟ, ਬੀੜ ਪਿਪਲੀ, ਧਨੌਰਾ ਜਾਟਾਨ, ਦੋਦਲਾ ਪਿੰਡ ਪੰਚਾਇਤ ਨੂੰ ਖੇਡਾਂ ਦਾ ਸਮਾਨ ਵੰਡਿਆ ਅਤੇ 111 ਪਿੰਡਾਂ ਦੇ ਸਰਪੰਚਾਂ ਅਤੇ ਪ੍ਰਤੀਨਿਧੀਆਂ ਨੂੰ 45 ਲੱਖ ਰੁਪਏ ਦੀ ਲਾਗਤ ਨਾਲ 11 ਖੇਡਾਂ ਦਾ ਸਮਾਨ ਉਪਲਬਧ ਕਰਵਾਇਆ ਗਿਆ।
ਉਨ੍ਹਾਂ ਨੇ ਲਾਡਵਾ ਵਿਧਾਨਸਭਾ ਦੇ ਖੇਡ ਸਨਮਾਨ ਹਾਸਲ ਕਰਨ ਵਾਲੇ 111 ਸਰਪੰਚਾਂ ਅਤੇ ਪ੍ਰਤੀਨਿਧੀਆਂ ਦਾ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਿਨ-ਰਾਤ ਲਾਡਵਾ ਹਲਕਾ ਦੇ ਵਿਕਾਸ ਕੰਮਾਂ ਨੂੰ ਲੈ ਕੇ ਕੰਮ ਕਰਦੇ ਹਨ। ਉਨ੍ਹਾਂ ਦੇ ਵਿਜਨ ਹੈ ਕਿ ਲਾਡਵਾ ਹਲਕੇ ਦਾ ਯੁਵਾ ਨਸ਼ੇ ਵਰਗੀ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਅੱਗੇ ਵੱਧਣ।
ਉਨ੍ਹਾਂ ਨੇ ਕਿਹਾ ਕਿ ਹੁਣੀ ਹਾਲ ਵਿੱਚ ਹੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣਤ ਧਨੌਰਾ ਜਾਟਾਨ ਦੇ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਹੈ। ਇਸ ਖੇਡ ਸਟੇਡੀਅਮ ਵਿੱਚ ਖਿਡਾਰੀਆਂ ਨੂੰ ਉੱਚ ਪੱਧਰੀ ਖੇਡ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਸਰਕਾਰ ਦਾ ਯਤਨ ਹੈ ਕਿ ਪਿੰਡ ਪੱਧਰ 'ਤੇ ਖੇਡਾਂ ਦੇ ਇੰਫ੍ਰਾਸਟਕਚਰ ਨੂੰ ਮਜਬੂਤ ਕੀਤਾ ਜਾਵੇ ਅਤੇ ਪਿੰਡਾਂ ਦੀ ਖੇਡ ਪ੍ਰਤਿਭਾਵਾਂ ਸਾਹਮਣੇ ਆਉਣ। ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਅਤੇ ਮਜਬੂਤ ਹਰਿਆਣਾ ਦਾ ਨਿਰਮਾਣ ਕਰਦੇ ਹੋਏ ਸਰਕਾਰ ਨੇ ਖੇਡਾਂ ਦੇ ਖੇਡਰਾਂ ਵਿੱਚ ਵਰਨਣਯੋਗ ਅਤੇ ਸਰਾਹਨੀ ਕੰਮ ਕੀਤੇ ਹਨ। ਸਰਕਾਰ ਦੀ ਸੋਚ ਹੈ ਕਿ ਖੇਡ ਜੀਵਨ ਦਾ ਅਭਿੰਨ ਅੰਗ ਹਨ। ਇਸ ਨੂੰ ਸਿਰਫ ਮਨੋਰੰਜਨ ਦਾ ਸਾਧਨ ਨਾ ਸਮਝਿਆ ਜਾਵੇ। ਖੇਡ ਨਾਲ ਹੀ ਮਨੁੱਖ ਦੇ ਜੀਵਨ ਵਿੱਚ ਅਨੁਸਾਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ।
ਵਾਇਸ ਪ੍ਰੈਸੀਡੇਂਟ ਨੈ ਕਿਹਾ ਕਿ ਹਰਿਆਣਾ ਦੀ ਮਿੱਟੀ ਵਿੱਚ ਤਿਆਰ ਹੋਏ ਪਹਿਲਵਾਨ, ਕਬੱਡੀ, ਹਾਕੀ, ਕੁਸ਼ਤੀ ਦੇ ਖਿਡਾਰੀ ਕੌਮਾਂਤਰੀ ਪੱਧਰ 'ਤੇ ਨਾਮ ਰੋਸ਼ਨ ਕਰ ਰਹੇ ਹਨ। ਸਰਕਾਰ ਦੀ ਸੋਚ ਹੈ ਕਿ ਸੂਬੇ ਦੇ ਵਿਕਾਸ ਲਈ ਨੌਜੁਆਨਾਂ ਦਾ ਸਿਹਤਮੰਦ ਹੋਣਾ ਜਰੂਰੀ ਹੈ। ਇਹ ਨੌਜੁਆਨ ਤਾਂਹੀ ਸਿਹਤਮੰਦ ਰਹੇਗਾ ਜਦੋਂ ਖੇਡਾਂ ਦੇ ਨਾਲ ਜੁੜਨਗੇ। ਹੁਣ ਮੁੱਖ ਮੰਤਰੀ ਨਾਇਸ ਸਿੰਘ ਸੈਣੀ ਨੇ ਲਾਡਵਾ ਵਿਧਨਾਭਸਾ ਦੇ ਪਿੰਡ ਪੰਚਾਇਤ ਦੀ ਡਿਮਾਂਡ ਅਨੁਸਾਰ 11 ਤਰ੍ਹਾ ਦੇ ਖੇਡਾਂ ਦਾ ਸਮਾਨ ਉਪਲਬਧ ਕਰਵਾਇਆ ਹੈ। ਸਾਰੇ ਨੌਜੁਆਨ ਇਸ ਸਮਾਨ ਦੀ ਸਹੀ ਵਰਤੋ ਕਰਨ, ਚੰਗਾ ਖੇਡਣ ਅਤੇ ਸੂਬੇ ਦਾ ਨਾਮ ਰੋਸ਼ਨ ਕਰਨ।