ਵਿਪੱਖ ਦੇ ਨੇਤਾ ਲਗਾਉਂਦੇ ਸਨ ਨੌਕਰੀਆਂ ਦੀ ਬੋਲੀ, ਜਦੋਂ ਕਿ ਸਾਡੀ ਸਰਕਾਰ ਨੌਜੁਆਨਾਂ ਨੂੰ ਮੈਰਿਟ ਦੇ ਅਧਾਰ 'ਤੇ ਦੇ ਰਹੀ ਨੌਕਰੀਆਂ : ਮੁੱਖ ਮੰਤਰੀ
ਸਰਕਾਰ ਦਾ ਟੀਚਾ ਸਸ਼ਕਤ, ਸਮਾਵੇਸ਼ੀ ਅਤੇ ਸਵੈ-ਨਿਰਭਰ ਹਰਿਆਣਾ ਦਾ ਨਿਰਮਾਣ : ਨਾਇਬ ਸਿੰਘ ਸੈਣੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਰਮਚਾਰੀ ਰਾਜ ਦੀ ਪ੍ਰਸ਼ਾਸਣਿਕ ਵਿਵਸਥਾ ਦੀ ਰੀਢ ਹਨ ਅਤੇ ਸੂਬੇ ਦੇ ਵਿਕਾਸ ਵਿੱਚ ਉਨ੍ਹਾਂ ਦੀ ਭੂਮੀਕਾ ਬਹੁਤ ਮਹੱਤਵਪੂਰਨ ਹੈ। ਕਰਮਚਾਰੀਆਂ ਦਾ ਕਾਰਜਖੇਤਰ ਭਾਵੇਂ ਜੋ ਵੀ ਹੋਵੇ ਭਾਵਨਾ ਸਿਰਫ਼ ਇੱਕ ਹੋਣੀ ਚਾਹੀਦੀ ਹੈ-ਜਨਭਲਾਈ ਸਰਵੋਪਰੀ। ਮੁੱਖ ਮੰਤਰੀ ਨੇ ਕਰਮਚਾਰੀਆਂ ਨੇ ਅਪੀਲ ਕੀਤੀ ਕਿ ਸਾਰੇ ਇੱਕ ਟੀਮ ਵਾਂਗ ਮਿਲ ਕੇ ਇੱਕ ਸਸ਼ਕਤ, ਸਮਾਵੇਸ਼ੀ ਅਤੇ ਸਵੈ-ਨਿਰਭਰ ਹਰਿਆਣਾ ਦਾ ਨਿਰਮਾਣ ਕਰਨ।
ਮੁੱਖ ਮੰਤਰੀ ਸ਼ਨਿਵਾਰ ਨੂੰ ਪੰਚਕੂਲਾ ਵਿੱਚ ਆਯੋਜਿਤ ਨਵਨਿਯੁਕਤ ਗਰੁਪ-ਡੀ ਕਰਮਚਾਰੀਆਂ ਦੇ ਪਰਿਚਯਾਤਮਕ ਪ੍ਰੋਗਰਾਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਸਾਰੇ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਰਕਾਰੀ ਨੌਕਰੀ ਸਿਰਫ਼ ਨੌਕਰੀ ਨਹੀਂ ਹੁੰਦੀ ਸਗੋਂ ਇਹ ਉਸ ਮਾਤਰਭੂਮੀ ਦੀ ਸੇਵਾ ਦਾ ਮੌਕਾ ਹੁੰਦਾ ਹੈ ਜਿਸ ਨੇ ਸਾਨੂੰ ਸਭ ਕੁੱਝ ਦਿੱਤਾ। ਉਸ ਸਮਾਜ ਦੀ ਸੇਵਾ ਜਿਸ ਨੇ ਸਾਨੂੰ ਪਛਾਣ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਜਨਤਾ ਅਤੇ ਸ਼ਾਸਨ ਵਿੱਚਕਾਰ ਸਭ ਤੋਂ ਮਹੱਤਵਪੂਰਨ ਕੜੀ ਹੁੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਕਾਸ ਅਤੇ ਨਵਾਚਾਰ ਦੀ ਧਰਤੀ ਹੈ। ਹਰਿਆਣਾ ਅੱਜ ਦੇਸ਼ ਵਿੱਚ ਇੱਕ ਅਗਰਣੀ ਰਾਜ ਦੇ ਰੂਪ ਵਿੱਚ ਉਭਰਿਆ ਹੈ। ਖੇਤੀਬਾੜੀ, ਉਦਯੋਗ, ਸਿੱਖਿਆ, ਖੇਡ, ਮਹਿਲਾ ਸਸ਼ਕਤੀਕਰਣ, ਡਿਜ਼ਿਟਲ ਗਵਰਨੇਂਸ ਜਿਹੇ ਹਰ ਖੇਤਰ ਵਿੱਚ ਅਸੀ ਨਵੀਂ ਉੱਚਾਈਆਂ ਨੂੰ ਛੋਹ ਰਹੇ ਹਨ। ਇਹ ਸਫਲਤਾ ਸਾਡੇ ਮਿਹਨਤੀ ਅਤੇ ਇਮਾਨਦਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਹੈ ਜੋ ਦਿਨ-ਰਾਤ ਆਪਣੀ ਡਿਯੂਟੀ ਦਾ ਪਾਲਨ ਕਰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਅਤੇ ਸੂਬੇ ਵਿੱਚ ਹਰ ਖੇਤਰ ਵਿੱਚ ਇੱਕ ਵੱਡਾ ਬਦਲਾਓ ਵੇਖਣ ਨੂੰ ਮਿਲਿਆ ਹੈ। ਸਾਲ 2014 ਵਿੱਚ ਭਾਰਤ ਅਰਥਵਿਵਸਥਾ ਦੇ ਮਾਮਲੇ ਵਿੱਚ ਦੁਨਿਆ ਵਿੱਚ 14ਵੇਂ ਸਥਾਨ 'ਤੇ ਸੀ, ਪਰ ਪਿਛਲੇ 11 ਸਾਲਾਂ ਵਿੱਚ ਆਰਥਿਕ ਉੱਨਤੀ ਤੋਂ ਬਾਅਦ ਅੱਜ ਭਾਰਤ ਦੀ ਅਰਥਵਿਵਸਥਾ ਦੁਨਿਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕੀ ਹੈ।
ਸ੍ਰੀ ਨਾਇਬ ਸਿਘ ਸੈਣੀ ਨੇ ਵਿਪੱਖ ਦੇ ਨੇਤਾਵਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਧਾਨਸਭਾ ਚੌਣਾਂ ਦੌਰਾਨ ਵਿਪੱਖ ਦੇ ਇੱਕ ਨੇਤਾ ਚੌਣ ਪ੍ਰਚਾਰ ਦੌਰਾਨ ਕਹਿ ਰਹੇ ਸਨ ਕਿ ਮੈਨੂੰ 50 ਵੋਟ ਦਵੋ ਅਤੇ ਮੈਂ ਇੱਕ ਨੌਕਰੀ ਦੇਵਾਂਗਾ। ਨੌਕਰੀਆਂ ਦੀ ਬੋਲਿਆਂ ਲਗ ਰਹੀ ਸੀ ਪਰ ਸਾਡੀ ਸਰਕਾਰ ਨੇ ਅੱਜ ਇਸ ਤਰਾਂ ਦੇ ਸਿਸਟਮ ਵਿਰੁਧ ਸਖ਼ਤ ਰੁਖ਼ ਅਪਨਾਇਆ ਅਤੇ ਮੈਰਿਟ ਦੇ ਅਧਾਰ 'ਤੇ ਨੌਕਰੀਆਂ ਦਿੱਤੀ। ਅੱਜ ਗਰੀਬ ਪਰਿਵਾਰ ਦੇ ਬੱਚੇ ਵੀ ਸਰਕਾਰੀ ਨੌਕਰੀ ਵਿੱਚ ਆ ਰਹੇ ਹਨ , ਉਨ੍ਹਾਂ ਦੇ ਸੁਪਨੇ ਹੁਣ ਪੂਰੇ ਹੋ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਲਈ ਸਰਕਾਰ ਸਿਖਲਾਈ, ਕੌਸ਼ਲ ਵਿਕਾਸ ਅਤੇ ਭਲਾਈ ਲਈ ਸਦਾ ਨਾਲ ਹੈ। ਹਰ ਪੱਧਰ 'ਤੇ ਇੱਕ ਬੇਹਤਰ ਕੰਮ ਸਭਿਆਚਾਰ, ਆਧੁਨਿਕ ਇੰਫ੍ਰਾਸਟ੍ਰਕਚਰ ਅਤੇ ਡਿਜ਼ਿਟਲ ਪ੍ਰਕਿਰਿਆਵਾਂ ਨੂੰ ਵਾਧਾ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਪਣੇ ਤਿੱਜੇ ਕਾਰਜਕਾਲ ਵਿੱਚ 30 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀ ਹਨ। ਗਰੁਪ ਸੀ ਅਤੇ ਡੀ ਦੇ ਅਹੁਦਿਆਂ 'ਤੇ ਭਰਤੀ ਲਈ ਇੰਟਰਵਿਯੂ ਖਤਮ ਕਰ ਲਿਖਿਤ ਪਰਿਖਿਆ ਦਾ ਪ੍ਰਾਵਧਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਯੂਨਿਫਾਇਡ ਪੇਂਸ਼ਨ ਸਕੀਮ ਦੀ ਤਰਜ 'ਤੇ ਹਰਿਆਣਾ ਦੇ ਕਰਮਚਾਰੀਆਂ ਨੂੰ ਵੀ ਯੂ.ਪੀ.ਐਸ. ਦਾ ਲਾਭ 1 ਅਗਸਤ 2025 ਨਾਲ ਦਿੱਤਾ ਹੈ। ਇਸ ਦੀ ਸੂਚਨਾ ਪਿਛਲੀ 2 ਜੁਲਾਈ ਨੂੰ ਕੀਤੀ ਜਾ ਚੁੱਕੀ ਹੈ। ਇਸ ਸਕੀਮ ਦਾ ਲਾਭ ਹਰਿਆਣਾ ਸਰਕਾਰ ਦੇ 2 ਲੱਖ ਕਰਮਚਾਰੀਆਂ ਨੂੰ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਗਤ 26 ਅਤੇ 27 ਜੁਲਾਈ ਨੂੰ ਗਰੁਪ ਸੀ ਲਈ ਆਯੋਜਿਤ ਕਾਮਨ ਪਾਤਰਤਾ ਪਰਿਖਿਆ ਦਾ ਸਫਲਤਾਪੂਰਕ ਆਯੋਜਨ ਕੀਤਾ ਗਿਆ ਜਿਸ ਵਿੱਚ ਅਧਿਕਾਰੀਆਂ, ਕਰਮਚਾਰੀਆਂ, ਰੋਡਵੇਜ਼ ਵਿਭਾਗ, ਨਿਜੀ ਸਕੂਲਾਂ ਸਮੇਤ ਹੋਰ ਸਬੰਧਿਤ ਐਨਜੀਓ ਨੇ ਆਪਣਾ ਯੋਗਦਾਨ ਦੇ ਕੇ ਨੂਜੁਆਨਾਂ ਨੂੰ ਪਰੀਖਿਆ ਸੈਂਟਰਾਂ ਤੱਕ ਅਸਾਨੀ ਨਾਲ ਪਹੁੰਚਾਇਆ।
ਹਰਿਆਣਾ ਵਿੱਚ ਹੁਣ ਸਿਫਾਰਿਸ਼ ਨਾਲ ਨਹੀਂ, ਮਿਹਨਤ ਨਾਲ ਮਿਲ ਰਹੀ ਸਰਕਾਰੀ ਨੌਕਰੀ-ਰਾਜ ਮੰਤਰੀ ਗੌਰਵ ਗੌਤਮ
ਖੇਡ, ਯੁਵਾ ਅਧਿਕਾਰਤਾ ਅਤੇ ਉਦਮੀਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਨਾ ਪਰਚੀ ਅਤੇ ਬਿਨਾ ਖਰਚੀ ਦੀ ਨੀਤੀ ਤਹਿਤ 24000 ਨੂਜੁਆਨਾਂ ਨੂੰ ਪਾਰਦਰਸ਼ੀ ਢੰਗ ਨਾਲ ਰੁਜਗਾਰ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨਾਲ ਉਨ੍ਹਾਂ ਨੇ ਪੂਰਾ ਕਰਕੇ ਵਿਖਾਇਆ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਸ਼ੀਰਵਾਦ ਨਾਲ ਉਨ੍ਹਾਂ ਨੌਜੁਆਨਾਂ ਦੇ ਪ੍ਰਤੀਨਿਧੀ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਇਸ ਭੂਮੀਕਾ ਨੂੰ ਉਹ ਪੂਰੀ ਨਿਸ਼ਠਾ ਨਾਲ ਨਿਭਾ ਰਹੇ ਹਨ।
ਸ੍ਰੀ ਗੌਤਮ ਨੇ ਕਿਹਾ ਕਿ ਅੱਜ ਹਰਿਆਣਾ ਪਾਰਦਰਸ਼ਿਤਾ ਅਤੇ ਇਮਾਨਦਾਰੀ ਦੇ ਮਾਮਲੇ ਵਿੱਚ ਦੇਸ਼ ਵਿੱਚ ਸਭ ਤੋਂ ਅੱਗੇ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਸੂਬੇ ਵਿੱਚ ਪੈਰਾਲਿਸਿਸ ਸਰਕਾਰ ਚੱਲ ਰਹੀ ਸੀ। ਇੱਥੇ ਤੱਕ ਕਿ ਨੌਜੁਆਨਾਂ ਨੂੰ ਨੌਕਰੀ ਲਈ ਨੇਤਾਵਾਂ ਅਤੇ ਦਲਾਲਾਂ ਦੇ ਚੱਕਰ ਲਗਾਉਣੇ ਪੈਂਦੇ ਸਨ ਪਰ ਅੱਜ ਉਹੀ ਯੁਵਾ ਕੋਚਿੰਗ ਸੈਂਟਰ, ਖੇਡ ਮੈਦਾਨ ਅਤੇ ਲਾਇਬੇ੍ਰਰੀ ਵਿੱਚ ਮਿਹਨਤ ਕਰਦੇ ਵਿਖਾਈ ਦਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਬਿਨਾਂ ਕਿਸੇ ਸਿਫਾਰਿਸ਼ ਅਤੇ ਖਰਚ ਦੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ। ਇਹ ਸਿਰਫ਼ ਇੱਕ ਨਾਰਾ ਨਹੀਂ ਸਗੋਂ ਇੱਕ ਮਜਬੂਤ ਨੀਂਵ ਹੈ ਜੋ ਆਉਣ ਵਾਲੇ ਸਮੇ ਵਿੱਚ ਹਰਿਆਣਾ ਨੂੰ ਇਮਾਨਦਾਰੀ ਅਤੇ ਪਾਰਦਰਸ਼ਿਤਾ ਦੀ ਮਿਸਾਲ ਵੱਜੋਂ ਸਥਾਪਿਤ ਕਰੇਗਾ।
ਇਸ ਮੌਕੇ 'ਤੇ ਵਿਧਾਇਕ ਸ੍ਰੀਮਤੀ ਸ਼ਕਤੀ ਰਾਨੀ ਸ਼ਰਮਾ, ਸਾਬਕਾ ਵਿਧਾਨਸਭਾ ਚੇਅਰਮੈਨ ਸ੍ਰੀ ਗਿਆਨ ਚੰਦ ਗੁਪਤਾ, ਪੰਚਕੂਲਾ ਦੇ ਮੇਅਰ ਸ੍ਰੀ ਕੁਲਭੂਸ਼ਣ ਗੋਇਲ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਸੂਚਨਾ,
...