ਮਾਜਰੀ : ਸਥਾਨਕ ਕਸਬੇ ਦੇ ਮਾਜਰੀ ਚੌਂਕ ਵਿਖੇ ਸਥਿਤ ਗੁਰਦੁਆਰਾ ਗੜੀ ਭੋਰਖਾ ਸਾਹਿਬ ਵਿਖੇ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਦਲਜੀਤ ਸਿੰਘ ਜੀਤਾ ਫਾਟਵਾਂ ਪ੍ਰਧਾਨ ਜ਼ਿਲ੍ਹਾ ਮੋਹਾਲੀ ਦੀ ਅਗਵਾਈ ਵਿੱਚ ਹੋਈ। ਜਿਸ ਦੌਰਾਨ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਲੈਂਡ ਪੂਲਿੰਗ ਸਕੀਮ ਕਿਸਾਨਾਂ ਤੇ ਜਬਰਦਸਤੀ ਥੋਪਣਾ ਉਸ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਗਿਆ ਅਤੇ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ 4 ਅਗਸਤ ਨੂੰ ਪੰਜਾਬ ਭਰ ਵਿੱਚ ਡੀਸੀ ਦਫਤਰਾਂ ਦੇ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਜਾਵੇਗਾ, ਉਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਕਿਸਾਨੀ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਜਿਵੇਂ 2025 ਬਿਜਲੀ ਐਕਟ ਚਿੱਪ ਵਾਲੇ ਮੀਟਰਾਂ ਦਾ ਸਖਤ ਵਿਰੋਧ ਅਤੇ ਹੋਰ ਮੰਨੀਆਂ ਹੋਈਆਂ ਮੰਗਾਂ ਨੂੰ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਗਿਆ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਗੁਰਿੰਦਰ ਸਿੰਘ ਭੰਗੂ ਨੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਦੱਸਿਆ ਕਿ ਲੈਂਡ ਪੂਲਿੰਗ ਸਕੀਮ ਸਿਰਫ ਕਿਸਾਨਾਂ ਅਤੇ ਜਮੀਨਾਂ ਦਾ ਹੀ ਉਜਾੜਾ ਨਹੀਂ ਕਰਦੀ, ਸਗੋਂ ਜਿਸ ਹਿਸਾਬ ਨਾਲ ਪੰਜਾਬ ਦੀ 65,533 ਏਕੜ 116 ਪਿੰਡਾਂ ਦੀ ਜਮੀਨ ਅਕਵਾਇਰ ਹੋਵੇਗੀ, ਉਸ ਦਾ ਮਨਰੇਗਾ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਦੁਕਾਨਦਾਰਾਂ ਤੇ ਵੀ ਬਹੁਤ ਵੱਡਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਮੋਹਾਲੀ ਜ਼ਿਲ੍ਹਾ ਤਾਂ ਪਹਿਲਾਂ ਤੋਂ ਹੀ ਇਸ ਸਕੀਮ ਤਹਿਤ ਜਮੀਨਾਂ ਦਾ ਉਜਾੜਾ ਕਰਾ ਚੁੱਕਿਆ ਤੇ ਸੰਤਾਪ ਭੋਗ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਝੂਠ ਪ੍ਰਚਾਰ ਕਰ ਰਹੇ ਹਨ ਕਿ ਇਸ ਨਾਲ ਕਿਸਾਨਾਂ ਦਾ ਫਾਇਦਾ ਹੋਵੇਗਾ, ਜਦਕਿ ਇਹ ਸਿੱਧੇ ਰੂਪ ਵਿੱਚ ਜਮੀਨਾਂ ਦਾ ਉਜਾੜਾ ਅਤੇ ਪੰਜਾਬੀਅਤ ਪੰਜਾਬ ਤੇ ਪੰਜਾਬ ਦੀ ਪੱਗ ਅਤੇ ਸਰਦਾਰੀ ਤੇ ਸਿੱਧਾ ਵੱਡਾ ਡਾਕਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੀ ਹਜ਼ਾਰਾਂ ਏਕੜ ਜਮੀਨ ਭਾਰਤ ਮਾਲਾ ਪ੍ਰੋਜੈਕਟ ਵਿੱਚ ਉਜਾੜ ਦਿੱਤੀ ਹੈ ਅਤੇ ਹੁਣ ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਭਿਖਾਰੀ ਬਣਾਉਣ ਦੀਆਂ ਤਿਆਰੀਆਂ ਫਰਜੀ ਇਨਕਲਾਬੀਆਂ ਨੇ ਖਿੱਚ ਲਈਆਂ ਹਨ ਅਤੇ ਇਸ ਦਾ ਸਖਤ ਤੋਂ ਸਖਤ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਖ਼ਿਲਾਫ਼ ਵਿੱਢਿਆ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦ ਤੱਕ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਜਾਵੇਗਾ। ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਜਿਲਾ ਪ੍ਰਧਾਨ ਰੋਪੜ ਮਲਕੀਤ ਸਿੰਘ ਸੇਖੋ ਕਕਰਾਲੀ ,ਅਮਨਦੀਪ ਸਿੰਘ ਗੋਲਡੀ ਅਕਾਲਗੜ੍ਹ, ਮਲਕੀਤ ਸਿੰਘ ਢਕੋਰਾ, ਮੇਜਰ ਸਿੰਘ ਸੰਗਤਪੁਰਾ, ਰਣਧੀਰ ਸਿੰਘ ਕਾਦੀਮਾਜਰਾ, ਸਰਬਜੀਤ ਸਿੰਘ ਕਾਦੀਮਾਜਰਾ, ਸੁਪਿੰਦਰ ਸਿੰਘ ਬਲਾਕ ਪ੍ਰਧਾਨ, ਬਲਜੀਤ ਸਿੰਘ ਧਕਤਾਣਾ, ਦੀਪਾ ਪੜੌਲ , ਗੁਰਪਾਲ ਸਿੰਘ, ਜੱਗਾ ਸਿੰਘ ਮੁੰਧੋ, ਗੁਰਜੀਤ ਸਿੰਘ ਕਰਤਾਰਪੁਰ, ਸੋਹਣ ਸਿੰਘ ਸ਼ਿੰਗਾਰੀਵਾਲ , ਗੁਰਦੀਪ ਸਿੰਘ ਧਕਤਾਣਾ , ਪ੍ਰਦੀਪ ਸਿੰਘ ਮੁੰਧੋਂ, ਬਿੰਦਾ ਫਾਟਵਾਂ, ਰਵਿੰਦਰ ਸਿੰਘ ਬੜੋਦੀ ਅਮਨਜੋਤ ਗੁਨੋਮਾਜਰਾ, ਸਹਿਜ ਫਾਟਵਾਂ ਸਮੇਤ ਜਥੇਬੰਦੀ ਦੇ ਵਰਕਰ ਅਤੇ ਕਿਸਾਨ ਹਾਜਰ ਸਨ।