ਲਾਡਵਾ ਦੇ 5 ਸੋਰਕਾਰੀ ਸਕੂਲਾਂ ਨੂੰ ਮੁੱਖ ਮੰਤਰੀ ਨੇ ਵੰਡੇ ਕੀਤੇ ਸਮਾਰਟ ਟੀਵੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਲਈ ਬੱਚਿਆਂ ਨੂੰ ਤਕਨੀਕੀ ਸਿਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਅਤੇ ਨੈਤਿਕ ਮੁੱਲਾਂ ਦੀ ਸਿਖਿਆ ਦੇਣਾ ਬੇਹੱਦ ਜਰੂਰੀ ਹੈ, ਇਸ ਲਈ ਡਿਜੀਟਲ ਸਿਖਿਆ ਨੂੰ ਪ੍ਰੋਤਸਾਹਨ ਦੇਣ ਲਈ 10ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ 5 ਲੱਖ ਟੈਬਲੇਟ, ਲਗਭਗ 40 ਹਜਾਰ ਕਲਾਸਾਂ ਵਿੱਚ ਡਿਜੀਟਲ ਬੋਡਰ ਅਤੇ 1201 ਆਈਸੀਟੀ ਲੈਬ ਸਥਾਪਿਤ ਕੀਤੀ ਗਈ ਹੈ। ਇੰਨ੍ਹਾ ਹੀ ਨਹੀਂ ਵਿਦਿਆਰਥੀਆਂ ਨੂੰ ਚੰਗੇ ਸੰਸਕਾਰ ਅਤੇ ਨੈਤਿਕ ਮੁੱਲਾਂ ਦੀ ਸਿਖਿਆ ਦੇਣ ਲਈ ਸੂਬੇ ਵਿੱਚ ਕੌਮੀ ਸਿਖਿਆ ਨੀਤੀ ਨੂੰ ਵੀ ਪ੍ਰਾਥਮਿਕਤਾ ਆਧਾਰ 'ਤੇ ਲਾਗੂ ਕੀਤਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਦੇਰ ਸ਼ਾਮ ਕੁਰੂਕਸ਼ੇਤਰ ਜਿਲ੍ਹਾ ਦੇ ਲਾਡਵਾ ਵਿੱਚ ਸੰਪਰਕ ਫਾਊਂਡੇਸ਼ਨ ਤੇ ਸਿਖਿਆ ਵਿਭਾਗ ਦੇ ਸਰਪ੍ਰਸਤੀ ਹੇਠ ਆਯੋਜਿਤ ਸਮਾਰਟ ਕਲਾਸ ਵਿਸਤਾਰ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਪ੍ਰੋਗਰਾਮ ਬ੍ਰੋਸ਼ਰ ਦੀ ਘੁੰਡ ਚੁਕਾਈ ਕੀਤੀ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਲਾਡਵਾ ਤੋਂ ਸੂਬਾ ਵਿਆਪੀ ਸਮਾਰਟ ਟੀਵੀ ਸਿਖਿਆ ਪਰਿਯੋਜਨਾ ਦੀ ਸ਼ੁਰੂਆਤ ਵੀ ਕੀਤੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੰਪਰਕ ਫਾਊਂਡੇਸ਼ਨ ਦੇ ਸੰਸਥਾਪਕ ਵਿਨੀਤ ਨਾਇਰ ਤੇ ਅਨੁਪਮਾ ਨਾਇਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਬੱਚਿਆਂ ਨੂੰ ਡਿਜੀਟਲ ਰੂਪ ਨਾਲ ਸਿਖਿਆ ਲੈਣ ਦੀ ਦਿਸ਼ਾ ਵਿੱਚ ਇੱਕ ਨਵੀਂ ਪਹਿਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੰਪਰਕ ਫਾਊਂਡੇਸ਼ਨ ਨੇ ਸੂਬੇ ਦੇ 7 ਹਜਾਰ ਸਕੂਲਾਂ ਵਿੱਚ ਸੰਪਰਕ ਟੀ.ਵੀ. ਬਾਕਸ ਦਿੱਤੇ ਹਨ, ਜਿਸ ਵਿੱਚ ਹਰਿਆਣਾ ਦੀ ਕੋਰਸ ਕਿਤਾਬਾਂ ਦੇ ਸਿਲੇਬਸ ਨੂੰ ਡਿਜੀਟਲ ਢੰਗ ਨਾਲ ਵੀਡੀਓ, ਵਰਕਸ਼ੀਟ ਅਤੇ ਅਸੈਸਮੈਂਟ ਦੀ ਪ੍ਰਕ੍ਰਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ, 1485 ਵਿਦਿਆਰਥੀਆਂ ਨੂੰ ਐਲਈਡੀ ਟੀ.ਵੀ ਦੇ ਕੇ ਸਮਾਰਟ ਕਲਾਸ ਵਜੋ ਵਿਕਸਿਤ ਕੀਤਾ ਗਿਆ ਹੈ। ਇੰਨ੍ਹਾਂ ਨਾਲ ਬੱਚਿਆਂ ਦੇ ਪੜਨ ਦੀ ਪ੍ਰਕ੍ਰਿਆ ਸਰਲ ਅਤੇ ਦਿਲਚਸਪ ਬਣੇਗੀ। ਇਸ ਦੇ ਨਾਲ ਹੀ ਲਾਡਵਾ ਤੇ ਬਾਬੇਨ ਬਲਾਕ ਦੇ 132 ਸਕੂਲਾਂ ਨੂੰ ਐਲਈਡੀ ਟੀ.ਵੀ. ਦੇ ਕੇ ਸਮਾਰਟ ਕਲਾਸ ਵਜੋ ਵਿਕਸਿਤ ਕੀਤਾ ਗਿਆ ਹੈ। ਸ੍ਰੀ ਸੈਣੀ ਨੇ ਕਿਹਾ ਕਿ ਸਿਖਿਆ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੈ, ਸੋਗ ਇਹ ਇੱਕ ਅਜਿਹੀ ਸ਼ਕਤੀਸ਼ਾਲੀ ਸਰੋਤ ਹੈ, ਜੋ ਵਿਅਕਤੀ, ਸਮਾਜ ਅਤੇ ਰਾਸ਼ਟਰ ਦੇ ਭਵਿੱਖ ਨੂੰ ਆਕਾਰ ਦਿੰਦਾ ਹੈ। ਜਿਵੇਂ-ਜਿਵੇਂ ਦੁਨੀਆ ਡਿਜੀਟਲ ਹੋ ਰਹੀ ਹੈ, ਉਦਾ-ਉਦਾਂ ਸਿਖਿਆ ਦੇ ਸਵਰੂਪ ਵਿੱਚ ਵੀ ਬਦਲਾਅ ਆਉਣਾ ਸੁਭਾਵਿਕ ਹੈ। ਅਜਿਹੇ ਵਿੱਚ ਇਹ ਬਹੁਤ ਜਰੂਰੀ ਹੋ ਗਿਆ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਣਵੱਤਾਪੂਰਣ ਡਿਜੀਟਲ ਸਿਖਿਆ ਨਾਲ ਜੋੜਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਵੀ ਸੋਚ ਹਮੇਸ਼ਾ ਤੋਂ ਇਹ ਰਹੀ ਹੈ ਕਿ ਹਰ ਬੱਚਾ ਸਿਖਿਅਤ ਹੋਵੇ, ਤਕਨੀਕ ਨਾਲ ਜੁੜਿਆ ਹੋਵੇ ਤਾਂ ਜੋ ਉਹ ਵਿਸ਼ਵ ਪੱਧਰ 'ਤੇ ਮੁਕਾਬਲਾ ਕਰਨ ਵਿੱਚ ਸਮਰੱਥ ਬਣ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਮਿਸ਼ਨ ਤੋਂ ਪ੍ਰੇਰਿਤ ਹੋ ਕੇ ਹਰਿਆਣਾ ਸਰਕਾਰ ਨੈ ਸਿਖਿਆ ਦੇ ਖੇਤਰ ਵਿੱਚ ਕਈ ਵਿਲੱਖਣ ਪਹਿਲਾਂ ਕੀਤੀਆਂ ਹਨ। ਸੂਬੇ ਦੇ ਸਾਰੇ 22 ਜਿਲ੍ਹਿਆਂ ਵਿੱਚ ਅਟੱਲ ਟਿਕਰਿੰਗ ਲੈਬਸ ਸਥਾਪਿਤ ਕੀਤੀ ਗਈਆਂ ਹਨ, 5 ਹਜਾਰ ਤੋਂ ਵੱਧ ਸਕੂਲਾਂ ਨੂੰ ਵਾਈ-ਫਾਈ ਕਨੈਕਟੀਵਿਟੀ ਦਿੱਤੀ ਗਈ ਹੈ।
ਸੰਪਰਕ ਫਾਊਂਡੇਸ਼ਨ ਦੇ ਸੰਸਥਾਪਕ ਵਿਨੀਤ ਨਾਇਰ ਨੈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਫਾਊਂਡੇਸ਼ਨ ਬੱਚਿਆਂ ਨੂੰ ਤਕਨੀਕੀ ਰੂਪ ਨਾਲ ਸਮਰੱਥ ਬਨਾਉਣ ਦਾ ਕੰਮ ਕਰ ਰਹੀ ਹੈ। ਇਸ ਸੰਸਥਾ ਦਾ ਯਤਨ ਹੈ ਕਿ ਬੱਚਿਆਂ ਵਿੱਚ ਸਿੱਖਣ ਦੀ ਉਤਸੁਕਤਾ ਪੈਦਾ ਕੀਤੀ ਜਾਵੇ ਅਤੇ ਐਪਲੀਕੇਸ਼ਨ ਆਫ ਨਾਲੇਜ 'ਤੇ ਫੋਕਸ ਰੱਖ ਕੇ ਸਿਖਿਆ ਦਿੱਤੀ ਜਾਵੇ। ਇਸ ਦੇ ਲਈ ਲਗਭਗ 7 ਹਜਾਰ ਸਕੂਲਾ ਨੂੰ ਸਮਾਰਟ ਸਕੂਲ ਬਣਾਇਆ ਜਾ ਚੁੱਕਾ ਹੈ। ਇਸ ਮੌਕੇ 'ਤੇ ਜਿਲ੍ਹਾ ਸਿਖਿਆ ਅਧਿਕਾਰੀ ਸ੍ਰੀ ਵਿਨੋਦ ਕੌਸ਼ਿਕ ਨੈ ਮਹਿਮਾਨਾਂ ਦਾ ਧੰਨਵਾਦ ਕੀਤਾ।