ਝੋਝੂਕਲਾਂ ਨੁੰ ਮਹਾਗ੍ਰਾਮ ਯੋਜਨਾ ਵਿੱਚ ਕੀਤਾ ਜਾਵੇਗਾ ਸ਼ਾਮਿਲ, ਬਾਕੀ ਪਿੰਡਾਂ ਦੀ ਚੱਕਬੰਦੀ ਦਾ ਕੰਮ ਹੋਵੇਗਾ ਪੂਰਾ
ਬਾਡੜਾ ਵਿੱਚ ਨਵੀਂ ਅਨਾਜ ਮੰਡੀ ਤੇ ਹੜੌਦਾ ਵਿੱਚ ਸਬਜੀ ਮੰਡੀ ਕੀਤੀ ਜਾਵੇਗੀ ਸਥਾਪਿਤ
ਸੜਕਾਂ ਦੀ ਵਿਸ਼ੇਸ਼ ਮੁਰੰਮਤ 'ਤੇ ਖਰਚ ਹੋਣਗੇ 21 ਕਰੋੜ ਰੁਪਏ ਤੋਂ ਵੱਧ ਦੀ ਰਕਮ, ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕਾ ਕਰਨ ਲਈ ਵੀ 5 ਕਰੋੜ ਰੁਪਏ ਦਾ ਐਲਾਨ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਾਡੜਾ ਵਿਧਾਨਸਭਾ ਖੇਤਰ ਲਈ ਐਲਾਨਾਂ ਦਾ ਪਿਟਾਰਾ ਖੋਲਦੇ ਹੋਏ ਕਿਹਾ ਕਿ ਬਾਡੜਾ ਵਿਧਾਨਸਭਾ ਖੇਤਰ ਵਿੱਚ ਮਕਾਨਾਂ ਦੇ ਉੱਪਰ ਤੋਂ ਲੰਘ ਰਹੀ ਹਾਈਟੇਸ਼ਨ ਤਾਰਾਂ ਨੂੰ ਬਿਜਲੀ ਵਿਭਾਗ ਵੱਲੋਂ ਹਟਾਇਆ ਜਾਵੇਗਾ ਅਤੇ ਇਸ ਦੇ ਲਈ 3 ਕਰੋੜ ਰੁਪਏ ਦੀ ਰਕਮ ਬਿਜਲੀ ਵਿਭਾਗ ਨੂੰ ਦਿੱਤੀ ਜਾਵੇਗੀ। ਇਹ ਸਾਰਾ ਖਰਚ ਸਰਕਾਰ ਭੁਗਤਾਨ ਕਰੇਗੀ। ਇਸ ਤੋਂ ਇਲਾਵਾ, ਬਾਡੜਾ ਵਿੱਚ ਭੂਮੀ ਉਪਲਬਧ ਹੋਣ 'ਤੇ ਨਵੀਂ ਅਨਾਜ ਮੰਡੀ ਸਥਾਪਿਤ ਕਰਨ, ਪਿੰਡ ਹੜੌਦਾ ਵਿੱਚ ਫਿਜੀਬਿਲਿਟੀ ਚੈਕ ਕਰਵਾ ਕੇ ਸਬਜੀ ਮੰਡੀ ਦਾ ਨਿਰਮਾਣ ਕਰਨ ਅਤੇ ਪਿੰਡ ਝੋਝੂਕਲਾਂ ਨੂੰ ਮਹਾਗ੍ਰਾਮ ਯੋਜਨਾ ਵਿੱਚ ਸ਼ਾਮਿਲ ਕਰਨ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਇਹ ਐਲਾਨ ਵੀਰਵਾਰ ਨੂੰ ਜਿਲ੍ਹਾ ਚਰਖੀ ਦਾਦਰੀ ਦੇ ਬਾਡੜਾ ਵਿਧਾਨਸਭਾ ਖੇਤਰ ਦੇ ਝੋਝੂਕਲਾਂ ਵਿੱਚ ਆਯੋਜਿਤ ਜਨਸਭਾ ਨੂੰ ਸੰਬੋਧਿਤ ਕਰੇਦ ਹੋਏ ਕਹੀ। ਇਸ ਮੌਕੇ 'ਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ, ਸਾਂਸਦ ਚੌਧਰੀ ਧਰਮਬੀਰ ਸਿੰਘ ਸਮੇਤ ਹੋਰ ਮਾਣਯੋਗ ਮੌਜੂਦ ਰਹੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਬਾਡੜਾ ਵਿਧਾਨਸਭਾ ਵਿੱਚ ਕੁੱਝ ਪਿੰਡਾਂ ਦੀ ਚੱਕਬੰਦੀ ਬਕਾਇਆ ਹੈ, ਉਨ੍ਹਾਂ ਪਿੰਡਾਂ ਦੀ ਚੱਕਬੰਦੀ ਦਾ ਕੰਮ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪਿੰਡ ਪਾਤੂਵਾਸ ਵਿੱਚ ਜਮੀਨ ਉਪਲਬਧ ਹੋਣ 'ਤੇ ਪਸ਼ੂ ਹਸਪਤਾਲ ਬਣਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਾਡੜਾ ਨੂੰ ਬਿਜਲੀ ਦਾ ਸਬ-ਡਿਵੀਜਨ ਦਾ ਦਰਜਾ ਦਿੱਤਾ ਜਾਵੇਗਾ ਅਤੇ ਬਿਜਲੀ ਦਫਤਰ ਦਾ ਨਿਰਮਾਣ ਕਰਵਾਇਆ ਜਾਵੇਗਾ, ਇਸ ਦੇ ਲਈ ਉਨ੍ਹਾਂ ਨੇ 3 ਕਰੋੜ ਰੁਪਏ ਦਾ ਐਲਾਨ ਕੀਤਾ। ਨਾਲ ਹੀ, ਫਿਜੀਬਿਲਿਟੀ ਚੈਕ ਕਰਵਾ ਕੇ ਬਾਡੜਾ ਪਬਲਿਕ ਹੈਲਥ ਦੀ ਸਬ-ਡਿਵੀਜਨ ਨੁੰ ਡਿਵੀਜਨ ਦਾ ਦਰਜਾ ਦਿਵਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਲਿਆਨਾ ਤੋਂ ਦਾਦਰੀ ਸੜਕ ਨੂੰ ਚਾਰ-ਲੇਨ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦੀ ਫਿਜੀਬਿਲਿਟੀ ਚੈਕ ਕਰਵਾ ਕੇ ਇਸ ਕੰਮ ਨੂੰ ਕੀਤਾ ਜਾਵੇਗਾ। ਝੋਝੂਕਲਾਂ ਨੂੰ ਉੱਪ ਤਹਿਸੀਲ ਦਾ ਦਰਜਾ ਦੇਣ ਦੀ ਮੰਗ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਸਰਕਾਰ ਵੱਲੋਂ ਗਠਨ ਕਮੇਟੀ ਨੂੰ ਬਿਨੈ ਕੀਤਾ ਜਾਵੇ। ਇਸ ਤੋਂ ਇਲਾਵਾ, ਫਿਜੀਬਿਲਿਟੀ ਚੈਕ ਕਰਵਾ ਕੇ ਬਾਡੜਾ ਵਿੱਚ ਫਾਇਸ ਸਟੇਸ਼ਨ ਸਥਾਪਿਤ ਕੀਤਾ ਜਾਵੇਗਾ। ਮਹਿਰਾਣਾ ਅਤੇ ਢਾਣੀ ਫੌਗਾਟ ਵਿੱਚ ਸਰਕਾਰੀ ਸਕੂਲਾਂ ਨੂੰ ਬਾਹਰਵੀਂ ਤੱਕ ਅਪਗ੍ਰੇਡ ਕਰਨ ਦੇ ਸਬੰਧ ਵਿੱਚ ਫਿਜੀਬਿਲਿਟੀ ਚੈਕ ਕਰਵਾ ਕੇ ਇੰਨ੍ਹਾਂ ਨੂੰ ਅੱਪਗ੍ਰੇਡ ਕਰਨ ਦਾ ਕੰਮ ਕੀਤਾ ਜਾਵੇਗਾ।
ਸੜਕਾਂ ਦੀ ਵਿਸ਼ੇਸ਼ ਮੁਰੰਮਤ 'ਤੇ ਖਰਚ ਹੋਵੇਗੀ 21 ਕਰੋੜ ਰੁਪਏ ਤੋਂ ਵੱਧ ਦੀ ਰਕਮ, ਪਿੰਡਾਂ ਦੇ ਕੱਚੇ ਰਸਤਿਆਂ ਨੂੰ ਪੱਕਾ ਕਰਨ ਲਈ ਵੀ 5 ਕਰੋੜ ਰੁਪਏ ਦਾ ਐਲਾਨ
ਸ੍ਰੀ ਨਾਇਬ ਸਿੰਘ ਸੈਣੀ ਨੇ ਸੜਕ ਸਿਸਟਮ ਨੂੰ ਮਜਬੂਤ ਕਰਨ ਲਈ ਐਲਾਨ ਕਰਦੇ ਹੋਏ ਕਿਹਾ ਕਿ ਬਾਡੜਾ ਵਿਧਾਨਸਭਾ ਵਿੱਚ 311.20 ਕਿਲੋਮੀਟਰ ਦੀ 100 ਸੜਕਾਂ, ਜੋ ਡੀਐਲਪੀ ਸਮੇਂ ਵਿੱਚ ਹੈ, ਉਨ੍ਹਾਂ ਨੂੰ ਸਬੰਧਿਤ ਏਜੰਸੀ ਰਾਹੀਂ ਠੀਕ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਪੀਡਬਲਿਯੂਡੀ ਦੀ 48.31 ਕਿਲੋਮੀਟਰ ਦੀ 12 ਸੜਕਾਂ ਦੀ ਮੁਰੰਮਤ ਲਈ 20.40 ਕਰੋੜ ਰੁਪਏ ਦਾ ਐਲਾਨ ਕੀਤਾ। ਬਾਡੜਾ ਖੇਤਰ ਵਿੱਚ ਮਾਰਕਟਿੰਗ ਬੋਰਡ ਦੀ 13.80 ਕਿਲੋਮੀਟਰ ਦੀ ਪੰਜ ਸੜਕਾਂ ਦੀ ਵੀ ਸਪੈਸ਼ਲ ਰਿਪੇਅਰ ਕਰਵਾਈ ਜਾਵੇਗੀ। ਨਾਲ ਹੀ, 11.70 ਕਿਲੋਮੀਟਰ ਦੀ 3 ਸੜਕਾਂ ਦੀ ਸਪੈਸ਼ਲ ਰਿਪੇਅਰ ਲਈ 1.19 ਕਰੋੜ ਰੁਪਏ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਇਸ ਖੇਤਰ ਵਿੱਚ 63.9 ਕਿਲੋਮੀਟਰ ਦੀ 21 ਸੜਕਾਂ ਜੋ ਡਿਫੇਕਟ ਲਾਇਬਿਲਿਟੀ ਮਿਆਦ ਵਿੱਚ ਹਨ, ਉਨ੍ਹਾਂ ਦੀ ਵੀ ਸਬੰਧਿਤ ਏਜੰਸੀ ਰਾਹੀਂ ਮੁਰੰਮਤ ਕਰਵਾਈ ਜਾਵੇਗੀ।