ਮੁੱਖ ਮੰਤਰੀ ਨੇ ਬਾਡੜਾ ਵਿਧਾਨਸਭਾ ਖੇਤਰ ਦੇ ਲਈ ਕੀਤਾ ਲਗਭਗ 68 ਕਰੋੜ ਰੁਪਏ ਲਾਗਤ ਦੀ 19 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ
ਸਿਆਸਤ ਨਹੀਂ, ਜਨਸੇਵਾ ਕਰਨ ਲਈ ਨੌਨ-ਸਟਾਪ ਸਰਕਾਰ : ਮੁੱਖ ਮੰਤਰੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਜਲਦੀ ਹੀ ਪੁਲਿਸ ਭਰਤੀ ਕੱਢੀ ਜਾਵੇਗੀ ਅਤੇ ਇਸ ਦੇ ਲਈ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਗਾਮੀ 26-27 ਜੁਲਾਈ ਨੂੰ ਪੂਰੇ ਸੂਬੇ ਵਿੱਚ ਸੀਈਟੀ ਪ੍ਰੀਖਿਆ ਨੂੰ ਲੈ ਕੇ ਸਾਰੇ ਜਰੂਰੀ ਪ੍ਰਬੰਧ ਕੀਤੇ ਗਏ ਹਨ। ਉਮੀਦਵਾਰਾਂ ਦੀ ਸਹੂਲਤ ਲਈ ਬੱਸਾਂ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਉਹ ਪ੍ਰੀਖਿਆ ਕੇਂਦਰਾਂ ਤੱਕ ਸੁਚਾਰੂ ਰੂਪ ਨਾਲ ਪਹੁੰਚ ਸਕਣ। ਕੁੜੀਆਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਵੀ ਬੱਸ ਵਿੱਚ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਗਈ ਹੈ। ਮੁੱਖ ਮੰਤਰੀ ਵੀਰਵਾਰ ਨੁੰ ਜਿਲ੍ਹਾ ਚਰਖੀ ਦਾਦਰੀ ਦੇ ਬਾਡੜਾ ਵਿਧਾਨਸਭਾ ਖੇਤਰ ਦੇ ਝੋਝੂਕਲਾਂ ਵਿੱਚ ਆਯੋਜਿਤ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਲਗਭਗ 68 ਕਰੋੜ ਰੁਪਏ ਲਾਗਤ ਦੀ 19 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇੰਨ੍ਹਾਂ ਵਿੱਚ 54 ਕਰੋੜ 84 ਲੱਖ ਰੁਪਏ ਦੀ ਲਾਗਤ ਦੀ 17 ਪਰਿਯੋਜਨਾਵਾਂ ਦਾ ਨੀਂਹ ਪੱਥਰ ਅਤੇ ਲਗਭਗ 13 ਕਰੋੜ 5 ਲੱਖ ਰੁਪਏ ਲਾਗਤ ਦੀ 2 ਪਰਿਯੋਜਨਾਵਾਂ ਦਾ ਉਦਘਾਟਨ ਸ਼ਾਮਿਲ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚਰਖੀ ਦਾਦਰੀ ਦੀ ਮਿੱਟੀ ਆਪਣੇ ਆਪ ਵਿੱਚ ਇਤਿਹਾਸ ਦੀ ਗਵਾਹੀ ਭਰਦੀ ਹੈ। ਇੱਥੇ ਦੀ ਹਵਾ ਵਿੱਚ ਬਹਾਦਰੀ ਹੈ, ਇੱਥੇ ਦੇ ਕਣ-ਕਣ ਵਿੱਚ ਵੀਰਤਾ ਵੱਸਦੀ ਹੈ। 1857 ਦੀ ਪਹਿਲਾ ਸੁਤੰਤਰਤਾ ਸੰਗ੍ਰਾਮ ਹੋਵੇ, ਆਜਾਦੀ ਦੀ ਲੜਾਈ ਹੋਵੇ ਅਤੇ ਆਜਾਦੀ ਦੇ ਬਾਅਦ ਚੀਨ ਤੇ ਪਾਕੀਸਤਾਨ ਨਾਲ ਹੋਣ ਵਾਲੇ ਯੁੱਧ ਹੋਣ, ਇੱਥੇ ਦੇ ਜਵਾਨਾਂ ਨੇ ਸਦਾ ਬਹਾਦਰੀ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਮਿਹਨਤ, ਸਵਾਭੀਮਾਨ ਅਤੇ ਪਰੰਪਰਾਵਾਂ ਹੀ ਇਸ ਖੇਤਰ ਦੀ ਪਹਿਚਾਣ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਬਾਡੜਾ ਖੇਤਰ ਦਾ ਭਵਿੱਖ ਉੱਜਵਲ ਹੋਵੇਗਾ ਅਤੇ ਇਹ ਵਿਕਾਸ ਦੀ ਰਾਹ 'ਤੇ ਤੇਜੀ ਨਾਲ ਅੱਗੇ ਵਧੇਗਾ। ਸਾਡੀ ਸਰਕਾਰ ਖੇਤਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੇਗੀ।
ਸਾਲ 2014 ਤੋਂ ਹੁਣ ਤੱਕ ਸਰਕਾਰ ਨੇ ਬਾਡੜਾ ਵਿਧਾਨਸਭਾ ਖੇਤਰ ਵਿੱਚ 495 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕੰਮ ਕੀਤੇ
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਹੁਣ ਤੱਕ ਸਾਡੀ ਸਰਕਾਰ ਨੇ ਬਾਡੜਾ ਵਿਧਾਨਸਭਾ ਖੇਤਰ ਵਿੱਚ 495 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕੰਮ ਕਰਵਾਏ ਹਨ, ਜਦੋਂ ਕਿ ਕਾਂਗਰਸ ਸਰਕਾਰ ਦੇ 10 ਸਾਲਾਂ ਵਿੱਚ 175 ਕਰੋੜ ਦੇ ਕੰਮ ਹੋਏ ਸਨ। ਪਿਛਲੇ 10 ਸਾਲਾਂ ਵਿੱਚ ਬਾਡੜਾ ਵਿਧਾਨਸਭਾ ਖੇਤਰ ਲਈ ਕੁੱਲ 203 ਐਲਾਨ ਕੀਤੇ ਗਏ। ਇੰਨ੍ਹਾਂ ਵਿੱਚੋਂ 145 ਐਲਾਨ ਪੂਰੇ ਹੋ ਚੁੱਕੇ ਹਨ ਅਤੇ 29 'ਤੇ ਕੰਮ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਚਰਖੀ ਦਾਦਰੀ ਜਿਲ੍ਹੇ ਦੇ ਲਈ ਕੁੱਲ 474 ਐਲਾਨ ਕੀਤੇ ਗਏ। ਇੰਨ੍ਹਾਂ ਵਿੱਚੋਂ 321 ਐਲਾਨ ਪੂਰੇ ਹੋ ਚੁੱਕੇ ਹਨ ਅਤੇ 90 'ਤੇ ਕੰਮ ਜਾਰੀ ਹਨ। ਸਾਡੀ ਸਰਕਾਰ ਨੇ ਚਰਖੀ ਦਾਦਰੀ ਨੂੰ ਦਸੰਬਰ, 2016 ਵਿੱਚ ਨਵਾਂ ਜਿਲ੍ਹਾ ਬਣਾਇਆ। ਕੌਮੀ ਰਾਜਮਾਰਗ 148-ਬੀ ਦਾ ਸੁਧਾਰ ਕਰਨ ਤੇ ਇਸ ਨੂੰ ਚਾਰ ਮਾਰਗੀ ਬਨਾਉਣ ਦਾ ਕੰਮ 170 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਪਿੰਡ ਰਾਓਲਧੀ ਦੇ ਨੇੜੇ ਦਾਦਰੀ ਦਾ ਨਵੇਂ ਬਾਈਪਾਸ ਦੇ ਆਰਓਬੀ ਦਾ ਨਿਰਮਾਣ 27 ਕਰੌੜ 63 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਦਾਦਰੀ ਦੇ ਪੁਰਾਣੇ ਹਸਪਤਾਲ ਪਰਿਸਰ ਵਿੱਚ ਸ਼ਿਸ਼ੂ ਅਤੇ ਮਾਤਰ ਸਿਹਤ ਕੇਂਦਰ ਭਵਨ ਤੇ ਸਟਾਫ ਕੁਆਟਰ ਦਾ ਨਿਰਮਾਣ 19 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਉਨ੍ਹਾਂ ਨੈ ਕਿਹਾ ਕਿ ਜਿਲ੍ਹੇ ਵਿੱਚ 2 ਲੱਖ 73 ਹਜਾਰ ਆਯੂਸ਼ਮਾਨ-ਚਿਰਾਯੂ ਕਾਰਡ ਬਣਾਂਏ ਗਏ ਹਨ। ਲਗਭਗ 30 ਹਜਾਰ ਲੋਕਾਂ ਦੇ ਮੁਫਤ ਇਲਾਜ ਲਈ 24 ਕਰੋੜ ਰੁਪਏ ਦੀ ਰਕਮ ਦੇ ਕਲੇਮ ਦਿੱਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੈ ਇੱਕ ਨਿਰਨਾਇਕ ਅਤੇ ਪਾਰਦਰਸ਼ੀ ਸਰਕਾਰ ਦਾ ਤਜਰਬਾ ਕੀਤਾ ਹੈ। ਕੰਮ ਸਭਿਆਚਾਰ ਵਿੱਚ ਵਿਲੱਖਣ ਬਦਲਾਅ ਆਇਆ ਹੈ। ਜਦੋਂ ਸਾਲ 2014 ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਪ੍ਰਧਾਨ ਸੇਵਕ ਦਾ ਕਾਰਜਭਾਰ ਸੰਭਾਲਿਆ, ਉਸ ਸਮੇਂ ਸਾਡੀ ਅਰਥਵਿਵਸਥਾ ਪੂਰੇ ਵਿਸ਼ਵ ਵਿੱਚ 11ਵੇਂ ਸਥਾਨ 'ਤੇ ਸੀ ਅਤੇ ਅੱਜ ਪ੍ਰਧਾਨ ਮੰਤਰੀ ਦੀ ਕੁਸ਼ਲ ਅਗਵਾਈ ਅਤੇ ਦੂਰਦਰਸ਼ੀ ਨੀਤੀਆਂ ਦੀ ਵਜ੍ਹਾ ਨਾਲ ਅਸੀਂ ਦੁਨੀਆ ਦੀ ਚੌਥੀ ਵੱਡੀ ਅਰਥਵਿਵਸਥਾ ਬਣ ਗਏ ਹਨ।
ਸਿਆਸਤ ਨਹੀਂ, ਜਨਸੇਵਾ ਕਰਨ ਲਈ ਨੌਨ-ਸਟਾਪ ਸਰਕਾਰ - ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੂਰਦਰਸ਼ੀ ਅਗਵਾਈ, ਉਨ੍ਹਾਂ ਦੀ ਇੱਛਾਸ਼ਕਤੀ ਅਤੇ ਸੱਭਕਾ ਸਾਥ, ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦੇ ਮੂਲਮੰਤਰ ਨੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਅਤੇ ਇੱਕ ਨਵੀਂ ਉਰਜਾ ਪ੍ਰਦਾਨ ਕੀਤੀ ਹੈ। ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦੇ ਸੰਕਲਪ ਨੂੰ ਪੂਰਾ ਕਰਨ ਦੇ ਨਾਲ-ਨਾਲ ਅਸੀਂ ਹਰਿਆਣਾ ਨੂੰ ਵਿਕਸਿਤ ਭਾਰਤ ਦੇ ਵਿਕਾਸ ਦਾ ਇੰਜਨ ਵੀ ਬਣਾਵਾਂਗੇ। ਉਨ੍ਹਾਂ ਨੈ ਕਿਹਾ ਕਿ ਸਾਡਾ ਟੀਚਾ ਹੈ ਕਿ ਪੂਰੇ ਹਰਿਆਣਾ ਦਾ ਸੰਤੁਲਿਤ ਵਿਕਾਸ, ਚਾਹੇ ਉਹ ਸ਼ਹਿਰ ਹੋਵੇ ਜਾਂ ਪਿੰਡ। ਇਹੀ ਸਾਡਾ ਸੰਕਲਪ ਹੈ ਅਤੇ ਇਸ ਮਾਰਗ 'ਤੇ ਅਸੀਂ ਪੂਰੀ ਪ੍ਰਤੀਬੱਧਤਾ ਦੇ ਨਾਲ ਅੱਗੇ ਵੱਧ ਰਹੇ ਹਨ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਬੀਤੇ ਸਾਲਾਂ ਵਿੱਚ ਹਰਿਆਣਾ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੰਕਲਪ ਲਿਆ ਹੈ ਅਤੇ ਅੱਜ ਇੱਥੋਂ ਅਸੀਂ ਸੱਭ ਇਕ ਨਵਾਂ ਸੰਕਲਪ ਲੈਣ ਕਿ ਅਸੀਂ ਹਰਿਆਣਾ ਨੂੰ ਸਿਖਿਆ, ਸਿਹਤ ਅਤੇ ਰੁਜਗਾਰ ਵਿੱਚ ਮੋਹਰੀ ਬਣਾਵਾਂਗੇ। ਕਿਸਾਨ, ਜਵਾਨ, ਨਾਰੀ ਅਤੇ ਨਵਯੁਵਕ ਨੂੰ ਮਜਬੂਤ ਕਰਣਗੇ। ਸਾਡੀ ਸਰਕਾਰ ਸਿਆਸਤ ਨਹੀਂ, ਜਨਸੇਵਾ ਕਰਨ ਦੇ ਲਈ ਨੌਨ-ਸਟਾਪ ਸਰਕਾਰ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਵਿਕਾਸ ਕੰਮਾਂ ਨੂੰ ਦੇ ਰਹੀ ਪ੍ਰਾਥਮਿਕਤਾ ਸ਼ਰੂਤੀ ਚੌਧਰੀ
ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਇਹ ਭੂਮੀ ਵੀਰਾਂ ਦੀ ਹੈ, ਇਹ ਭੂਮੀ ਸੰਘਰਸ਼ ਅਤੇ ਸੇਵਾ ਦੀ ਮਿਸਾਲ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਵਿਕਾਸ ਕੰਮਾਂ ਨੂੰ ਪ੍ਰਾਥਮਿਕਤਾ ਦੇ ਰਹੀ ਹੈ ਅਤੇ ਇਸ ਖੇਤਰ ਵਿੱਚ ਸਿੰਚਾਈ ਯੋਜਨਾਵਾਂ ਨੂੰ ਹੁਣ ਜਮੀਨੀ ਪੱਧਰ 'ਤੇ ਉਤਾਰਿਆ ਜਾ ਰਿਹਾ ਹੈ। ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਸਿੰਚਾਈ ਵਿਭਾਗ ਵੱਲੋਂ ਜਿਲ੍ਹੇ ਦੇ ਲਈ 125 ਕਰੋੜ ਦੀ ਪਰਿਯੋਜਨਾਵਾਂ ਮੰਜੁਰ ਕੀਤੀਆਂ ਗਈਆਂ ਹਨ। ਇੰਨ੍ਹਾ ਵਿੱਚ ਪਾਇਪਲਾਇਨ, ਬੋਰਵੈਲ, ਸੋਲਰ ਸਿਸਟਮ, ਰਿਚਾਰਜ ਵੈਲ, ਨਹਿਰਾਂ ਦਾ ਨਿਰਮਾਣ ਅਤੇ ਜੋਹੜਾਂ ਨੁੰ ਨਹਿਰਾਂ ਨਾਲ ਜੋੜਨ ਵਰਗੇ ਕੰਮ ਸ਼ਾਮਿਲ ਹਨ। ਇਸ ਤੋਂ ਇਲਾਵਾ, 32 ਕਰੋੜ ਰੁਪਏ ਦੀ ਲਾਗਤ ਨਾਲ ਮਕਡਾਨੀ ਪਿੰਡ ਵਿੱਚ ਢਾਈ ਏਕੜ ਖੇਤਰ ਵਿੱਚ ਇੱਕ ਝੀਲ ਦਾ ਨਿਰਮਾਣ ਕੀਤਾ ਜਾਵੇਗਾ, ਜੋ ਨੇੜੇ ਦੇ ਪਿੰਡਾਂ ਵਿੱਚ ਭੂਜਲ ਰਿਚਾਰਜ ਦਾ ਕਾਰਜ ਕਰੇਗੀ। ਇਹ ਪਰਿਯੋਜਨਾ ਖੇਤਰ ਲਈ ਜੀਵਨਰੇਖਾ ਸਾਬਤ ਹੋਵੇਗੀ। ਉਨ੍ਹਾਂ ਨੇ ਦਸਿਆ ਕਿ 40 ਕਰੋੜ ਦੀ ਲਾਗਤ ਨਾਲ ਬਦਲਵਾਨਾ ਮਾਈਨਰ ਦਾ ਮੁੜ ਨਿਰਮਾਣ ਵੀ ਜਲਦੀ ਸ਼ੁਰੂ ਹੋਵੇਗਾ, ਜਿਸ ਨਾਲ ਲਗਭਗ 20 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸੱਭ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸੰਵੇਦਨਸ਼ੀਲ ਸੋਚ ਅਤੇ ਮਜਬੂਤ ਸਿਆਸੀ ਇੱਛਾ ਸ਼ਕਤੀ ਦੇ ਕਾਰਨ ਸੰਭਵ ਹੋਇਆ ਹੈ।
ਸ੍ਰੀਮਤੀ ਸ਼ਰੂਤੀ ਚੌਧਰੀ ਨੇ ਮੁੱਖ ਮੰਤਰੀ ਵੱਲੋਂ ਮਹਿਲਾ ਸ਼ਸ਼ਕਤੀਕਰਣ ਲਈ ਕੀਤੇ ਗਏ ਫੈਸਲਿਆਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਲਦੀ ਹੀ ਲਾਡੋ ਲਕਛਮੀ ਯੋਜਨਾ ਲਾਗੂ ਕੀਤੀ ਜਾਵੇਗੀ ਅਤੇ ਮਹਿਲਾਵਾਂ ਨੂੰ 2100 ਰੁਪਏ ਦਿੱਤੇ ਜਾਣਗੇ। ਨਾਲ ਹੀ ਉਨ੍ਹਾਂ ਨੇ ਦਸਿਆ ਕਿ ਆਂਗਨਵਾੜੀ ਕਰਵਰਸ 'ਤੇ ਪਹਿਲਾਂ ਤੋਂ ਦਰਜ ਮੁਕਦਮਿਆਂ ਨੂੰ ਮੁੱਖ ਮੰਤਰੀ ਦੀ ਮੰਜੂਰੀ ਨਾਲ ਵਾਪਸ ਲਿਆ ਜਾ ਰਿਹਾ ਹੈ।
ਇਸ ਮੌਕੇ 'ਤੇ ਸਾਂਸਦ ਧਰਮਬੀਰ ਸਿੰਘ, ਵਿਧਾਇਕ ਉਮੇਦ ਪਾਤੂਵਾਸ ਵਿਧਾਇਕ ਸੁਨੀਲ ਸਾਂਗਵਾਨ ਨੇ ਵੀ ਸੰਬੋਧਿਤ ਕੀਤਾ।
ਇਸ ਮੌਕੇ 'ਤੇ ਕਈ ਮਾਣਯੋਗ ਮਹਿਮਾਨ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।