ਕਿਸਾਨਾਂ ਨੇ ਪ੍ਰਗਟਾਇਆ ਮੁੱਖ ਮੰਤਰੀ ਦਾ ਧੰਨਵਾਦ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਦਾਦਰੀ ਸਥਿਤ ਰੇਸਟ ਹਾਊਸ ਵਿੱਚ ਖੇਤਰ ਦੇ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਸਕਾਰਾਤਮਕ ਮਾਹੌਲ ਵਿੱਚ ਸਪੰਨ ਹੋਈ। ਕਿਸਾਨਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇੱਥੇ ਜਿਆਦਾਤਰ ਨੇਤਾ ਸਿਰਫ ਰਸਮੀ ਕਾਰਵਾਈਆਂ ਨਿਭਾਉਂਦੇ ਹਨ, ਉੱਥੇ ਹੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਹੁਤ ਸ਼ਾਲੀਨਤਾ ਨਾਲ ਉਨ੍ਹਾਂ ਦੀ ਸਮਸਿਆਵਾਂ ਸੁਣੀਆਂ। ਕਿਸਾਨਾਂ ਨੇ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦੇ ਪ੍ਰਤੀ ਸੰਤੋਸ਼ ਪ੍ਰਗਟ ਕਰਦੇ ਹੋਏੇ ਸਾਰੇ ਪ੍ਰਮੁੱਖ ਮੁੱਦਿਆਂ 'ਤੇ ਸਹਿਮਤੀ ਜਤਾਈ। ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਫਸਲਾਂ ਦੇ ਬਕਾਇਆ ਮੁਆਵਜੇ ਨਾਲ ਸਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ, ਜਿਸ 'ਤੇ ਮੁੱਖ ਮੰਤਰੀ ਭਰੋਸਾ ਦਿੱਤਾ ਕਿ ਇਸ ਸਬੰਧ ਵਿੱਚ ਜਲਦੀ ਹੀ ਸੀਨੀਅਰ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰ ਹੱਲ ਕੱਢਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਬੰਧਿਤ ਸੀਨੀਅਰ ਅਧਿਕਾਰੀ ਖੁਦ ਕਿਸਾਨ ਸੰਗਠਨਾਂ ਨਾਂਲ ਸੰਵਾਦ ਸਥਾਪਿਤ ਕਰਣਗੇ।
ਮੁੱਖ ਮੰਤਰੀ ਨੇ ਇਹ ਵੀ ਸਪਸ਼ਟ ਦਿੱਤਾ ਕਿ ਸੂਬੇ ਵਿੱਚ ਕਿਸਾਨਾਂ ਲਈ ਯੂਰਿਆ ਅਤੇ ਡੀਏਪੀ ਦੀ ਕੋਈ ਕਮੀ ਨਹੀਂ ਹੈ, ਇਸ ਲਈ ਜਰੂਰੀ ਗਿਣਤੀ ਤੋਂ ਵੱਧ ਖਾਦ ਦੀ ਖਰੀਦ ਨਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਕਿਸਾਨ ਜਰੂਰਤ ਤੋਂ ਵੱਧ ਖਾਦ ਦੀ ਵਰਤੋ ਕਰ ਲੈਂਦੇ ਹਨ, ਜਿਸ ਨਾਲ ਖੇਤ ਦੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਅਤੇ ਇਸ ਦਾ ਅਸਰ ਸਾਰਿਆਂ 'ਤੇ ਪਂੈਦਾ ਹੈ।
ਖਾਪ ਪ੍ਰਤੀਨਿਧੀਆਂ ਨਾਲ ਵੀ ਮੁੱਖ ਮੰਤਰੀ ਨੇ ਕੀਤੀ ਗੱਲਬਾਤ
ਸਾਂਗਵਾਨ, ਫੌਗਾਟ ਸਮੇਤ ਜਿਲ੍ਹੇ ਦੀ ਪ੍ਰਮੁੱਖ ਖਾਪਾਂ ਦੇ ਪ੍ਰਤੀਨਿਧੀਆਂ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਸਮਾਜਿਕ ਮੁੱਦਿਆਂ 'ਤੇ ਚਰਚਾ ਕੀਤੀ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਜੀਂਦ ਵਿੱਚ ਆਯੋਜਿਤ ਮੀਟਿੰਗ ਵਿੱਚ ਸੂਬੇ ਦੀ ਸਾਰੀ ਖਾਪਾਂ ਨੇ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਅਤੇ ਸਮਰਥਨ ਦੇਣ 'ਤੇ ਸਹਿਮਤੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਖਾਪ ਪ੍ਰਤੀਨਿਧੀਆਂ ਨੂੰ ਅਪੀਲ ਹੈ ਕਿ ਸਮਾਜ ਵਿੱਚ ਮਾਤਾ-ਪਿਤਾ ਨੂੰ ਇਹ ਪੇ੍ਰਰਿਤ ਕਰਨ ਕਿ ਉਹ ਆਪਣੇ ਬੱਚਿਆਂ ਦੇ ਨਾਲ ਵੱਧ ਸਮੇਂ ਬਤਾਉਣ, ਇਹ ਜਾਨਣ ਦਾ ਯਤਨ ਕਰਨ ਕਿ ਉਨ੍ਹਾਂ ਦੇ ਬੱਚੇ ਕਿੱਥੇ ਜਾ ਰਹੇ ਹਨ, ਕੀ ਕਰ ਰਹੇ ਹਨ ਅਤੇ ਕਿਸ ਸੰਗਤ ਵਿੱਚ ਹਨ। ਜੇਕਰ ਸਮੇਂ ਰਹਿੰਦੇ ਬੱਚਿਆਂ 'ਤੇ ਧਿਆਨ ਨਾ ਦਿੱਤਾ ਜਾਵੇ ਤਾਂ ਉਹ ਗਲਤ ਸੰਗਤ ਵਿੱਚ ਪੈ ਸਕਦੇ ਹਨ ਅਤੇ ਨਸ਼ੇ ਵਰਗੀ ਗੰਭੀਰ ਸਮਸਿਆਵਾਂ ਦਾ ਸ਼ਿਕਾਰ ਹੋ ਸਕਦੇ ਹਨ। ਅੰਤ ਜਰੂਰੀ ਹੈ ਕਿ ਮਾਤਾ-ਪਿਤਾ ਸਮੇਂ ਰਹਿੰਦੇ ਬੱਚਿਆਂ ਨੂੰ ਮਾਰਗਦਰਸ਼ਨ ਦੇਣ।
ਇਸ ਮੌਕੇ 'ਤੇ ਵਿਧਾਇਕ ਸੁਨੀਲ ਸਤਪਾਲ ਸਾਂਗਵਾਨ ਤੇ ਉਮੇਦ ਪਾਤੂਵਾਸ ਵੀ ਮੌਜੂਦ ਰਹੇ।