Sunday, November 02, 2025

Majha

6 ਜੂਨ 1984 : ਸਾਕਾ ਨੀਲਾ ਤਾਰਾ, ਇੰਜ ਹਾਰੀ ਭਾਰਤ ਸਰਕਾਰ

June 06, 2021 08:15 AM
SehajTimes

ਅੱਜ ਸਿੱਖ ਸੰਗਠਨਾਂ ਨੇ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਕਈ ਪ੍ਰੋਗਰਾਮ ਉਲੀਕੇ ਹਨ ਜਿਸ ਕਰਕੇ ਸਰਕਾਰ ਨੇ ਅੰਮ੍ਰਿਤਸਰ ਸ਼ਹਿਰ ਸਮੇਤ ਪੰਜਾਬ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਿਹਾ ਹੈ ਕਿ 6,000 ਤੋਂ ਵੱਖ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। 

ਜੂਨ 1984 ਵਿਚ ਜੋ ਵੀ ਹੋਇਆ ਸਾਰਿਆਂ ਨੂੰ ਪਤਾ ਹੀ ਹੈ। ਫਿਰ ਵੀ ਅੱਜ ਦੇ ਦਿਨ ਇਸ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਕਰਨਾ ਵੀ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਹੀ ਭਾਰਤ ਦੀ ਸਰਕਾਰ ਨੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਉਤੇ ਹਮਲਾ ਕਰ ਦਿਤਾ ਸੀ ਜੋ ਕਿ ਮੰਦਭਾਗਾ ਸੀ। ਸਰਕਾਰ ਕਾਰਨ ਜੋ ਵੀ ਦਸੇ ਪਰ ਇਹ ਸਰਾਸਰ ਗ਼ਲਤ ਹੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ 444 ਵਰਗ ਫ਼ੁੱਟ ਜਗ੍ਹਾ ’ਤੇ ਕਬਜ਼ਾ ਕਰਨ ਲਈ ਕਿਸੇ ਦੇਸ਼ ਵਲੋਂ ਪੂਰੀ ਫ਼ੌਜੀ ਤਾਕਤ ਲਗਾ ਦੇਣ ਦੀ ਸ਼ਾਇਦ ਸੰਸਾਰ ਵਿਚ ਇਹ ਪਹਿਲੀ ਮਿਸਾਲ ਹੋਵੇ ਅਤੇ ਜੇਕਰ ਦੂਸਰੇ ਸ਼ਬਦਾਂ ਵਿਚ ਇਹ ਕਹਿ ਦਈਏ ਕਿ ਇੰਦਰਾ ਗਾਂਧੀ ਤਾਂ ਇਹ ਲੜਾਈ ਪੰਜ ਜੂਨ ਦੀ ਰਾਤ 2-30 ਵਜੇ ਤਕ ਹਾਰ ਗਈ ਸੀ ਅਤੇ ਸਰਕਾਰੀਤੰਤਰ ਵਲੋਂ ਦੱਸੀ ਜਾਂਦੀ  200 ਦੇ ਕਰੀਬ ਸਿੰਘਾਂ ਦੀ ਫ਼ੌਜ  ਨੇ ਵਿਦੇਸ਼ੀ ਅਸਲੇ ਨਾਲ ਲੈਸ ਭਾਰਤੀ ਫ਼ੌਜ ਦੇ ਦੰਦ ਖੱਟੇ ਕਰ ਦਿਤੇ ਸਨ ਤਾਂ ਇਹ ਕੋਈ ਅਤਿਕਥਨੀ ਨਹੀਂ ਹੈ। ਕਿਹਾ ਜਾਂਦਾ ਹੈ ਕਿ ਜੰਗ ਵਿਚ ਸੱਭ ਕੱੁਝ ਜ਼ਾਇਜ਼ ਹੁੰਦਾ ਹੈ ਅਤੇ ਇਹੀ ਫ਼ਾਰਮੂਲਾ ਵਰਤ ਕੇ ਭਾਰਤੀ ਫ਼ੌਜ ਨੇ ਅਣਮਨੁੱਖੀ ਤਰੀਕਾ ਅਪਣਾ ਕੇ ਇਹ ਜੰਗ ਜੋ ਕਿ ਉਹ 5 ਅਤੇ 6 ਜੂਨ ਦੀ ਦਰਮਿਆਨੀ ਰਾਤ ਵਿੱਚ ਆਪ ਹੀ ਹਾਰੀ ਮੰਨ ਰਹੇ ਸਨ, ਨੂੰ ਭਾਰੀ ਟੈਕਾਂ ਨਾਲ ਜਿੱਤ ਲਿਆ ਪਰ ਇਹ ‘ਜਿੱਤ’ ਹਾਰ ਨਾਲੋਂ ਵੀ ਮਾੜੀ ਸੀ।
ਜੇਕਰ ਪੰਜ ਅਤੇ ਛੇ ਜੂਨ ਨੂੰ ਹੋਈ ਦਰਮਿਆਨੀ ਰਾਤ ਦੀ ਜੰਗ ਅਤੇ ਵਰਤੇ ਗਏ ਫ਼ੌਜੀ ਤਾਕਤ ਅਸਲੇ ’ਤੇ ਨਿਗ੍ਹਾ ਮਾਰੀਏ ਤਾਂ ਇਹ ਬਹੁਤੀ ਹੈਰਾਨੀਕੁਨ ਹੈ ਕਿ 200 ਵਿਅਕਤੀਆਂ ਲਈ ਇੰਨੀ ਤਾਕਤ ਵਰਤੀ ਜਾ ਸਕਦੀ ਹੈ ਅਤੇ ਤਾਕਤ ਵਰਤ ਕੇ ਵੀ ਕਾਮਯਾਬੀ ਨਾ ਮਿਲੀ ਤਾਂ ਇਸ ਤੋਂ ਵੱਡੀ ਨਮੋਸ਼ੀ ਕੀ ਹੋ ਸਕਦੀ ਹੈ?
ਇਸ ਜੰਗ ਵਿਚ ਆਰਮੀ, ਨੇਵੀ ਤੇ ਏਅਰਫ਼ੋਰਸ ਦੇ ਲਗਭਗ 1 ਲੱਖ ਦੇ ਕਰੀਬ ਜਵਾਨ ਸਿੱਧੇ ਜਾਂ ਅਸਿੱਧੇ ਤੌਰ ’ਤੇ ਸ਼ਾਮਲ ਕੀਤੇ ਗਏ ਸਨ ਅਤੇ ਜਨਰਲ ਕੇ ਸੁੰਦਰਜੀ, ਲੈਫ਼ਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਅਤੇ ਰਣਜੀਤ ਸਿੰਘ ਦਿਆਲ ਵਲੋਂ ਇੰਦਰਾ ਗਾਂਧੀ ਨੂੰ ਫੜ ਮਾਰੀ ਗਈ ਸੀ ਕਿ ਭਿੰਡਰਾਂਵਾਲੇ ਨੂੰ ਜ਼ਿੰਦਾ ਜਾਂ ਮੁਰਦਾ 2 ਘੰਟੇ ਵਿਚ ਲੈ ਆਵਾਂਗੇ। ਇਸ ਫੜ ਨੂੰ ਸਿੱਧ ਕਰਨ ਲਈ ਫ਼ੌਜ ਵਲੋਂ 105 ਐਮ.ਐਮ. ਦੀਆਂ ਭਾਰੀ ਤੋਪਾਂ, ਬੀੜੇ ਹੋਏ 38 ਟਨ ਵਿਜਯੰਤਾ ਟੈਂਕ, ਭਾਰੀ ਤੋਪਖ਼ਾਨਾ ਜਿਸ ਵਿਚ 25 ਪਾਊਡਰ ਤੋਪਾਂ, ਹੌਵਿਜਟਰ ਗੰਨਾ, ਮਾਰਟਰ ਗੰਨਾ ਅਤੇ 3.7 ਹਾਵਲ ਗੰਨਾ ਸ਼ਾਮਲ ਸਨ। ਇਸ ਤੋਂ ਇਲਾਵਾ ਪੋਲੈਂਡ ਦੀਆਂ ਬਣੀਆਂ 8 ਪਹੀਆ ਓ.ਟੀ. 64 ਬਖ਼ਤਰਬੰਦ ਗੱਡੀਆਂ ਅਤੇ 8 ਰੂਸੀ ਹੈਲੀਕਾਪਟਰ ਵੀ ਸ਼ਾਮਲ ਸਨ  ।
ਇਸ ਅਪਰੇਸ਼ਨ ਨੂੰ ਤਿੰਨ ਪੜਾਵਾਂ ਵਿਚ ਖ਼ਤਮ ਕਰਨ ਲਈ 26 ਮਦਰਾਸ, ਕਮਾਊ, ਪੈਰਾ ਕਮਾਂਡੋ ਤੋਂ ਇਲਾਵਾ ਅਰਧ ਸੈਨਿਕ ਬਲ ਬੀ.ਐਸ.ਐਫ਼. ਤੇ ਸੀ.ਆਰ.ਪੀ. ਦੀ ਮਦਦ ਵੀ ਲਈ ਗਈ ਸੀ। ਇਥੇ ਹੀ ਬਸ ਨਹੀਂ60 ਇੰਜਨੀਅਰਿੰਗ ਰੈਜੀਮੈਂਟ ਦੀਆਂ ਚਾਰ ਟੋਲੀਆਂ ਨੂੰ ਅੱਗ ਬੁਝਾਉਣ ਦੇ ਅਪਰੇਸ਼ਨ ਤੋਂ ਬਾਅਦ ਸਫ਼ਾਈ ਕਰਨ ਦਾ ਕੰਮ ਵੀ ਦਿਤਾ ਗਿਆ ਸੀ। ਇਸ ਇਕ ਟੋਲੀ ਵਿਚ ਇਕ ਅਫ਼ਸਰ ਤੋਂ ਇਲਾਵਾ 15 ਜਵਾਨ ਸ਼ਾਮਲ ਸਨ  ।
5 ਜੂਨ ਦੀ ਰਾਤ 9 ਵਜੇ ਕਾਰਵਾਈ ਕਰਨ ਦੀ ਵਿਉਂਤ ਬਣਾਈ ਜੋ ਕਿ 6 ਜੂਨ ਨੂੰ ਸਵੇਰੇ ਜਾਂ ਦੁਪਹਿਰ ਤਕ ਖ਼ਤਮ ਹੋ ਜਾਣ ਦੀ ਆਸ ਸੀ ਪਰ ਹਮਲਾਵਰ ਬਰਾੜ ਆਪ ਮੰਨਦਾ ਹੈ ਕਿ  ਪੰਜ ਜੂਨ ਰਾਤ ਤੱਕ ਅਸੀਂ ਅਪਣੇ ਮਿੱਥੇ ਨਿਸ਼ਾਨੇ ’ਤੇ ਨਹੀਂ ਪੁੱਜ ਸਕੇ ਸੀ ਅਤੇ 2-30 ਵਜੇ ਤਕ ਪਿਆਦਾ ਸੈਨਿਕ ਤੇ ਕਮਾਂਡੋ ਦਬਾਅ ਵਿਚ ਆ ਚੁੱਕੇ ਸਨ ਜਿਨ੍ਹਾਂ ’ਤੇ ਦਬਾਅ  ਘਟਾਉਣ ਲਈ ਕਰਨਲ ਸੁੰਦਰ ਜੀ ਤੋਂ ਟੈਂਕ ਵਾੜਨ ਦਾ ਹੁਕਮ ਲੈਣ ਦਾ ਯਤਨ ਕੀਤਾ ਗਿਆ, ਕਿਉਂਕਿ ਹੁਣ ਬਕਤਰਬੰਦ ਸੈਨਾ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਗਿਆ ਸੀ। ਸਵੇਰੇ 4-30 ਵਜੇ ਬਕਤਰਬੰਦ ਗੱਡੀ ਅੰਦਰ ਵਾੜੀ ਗਈ ਤਾਂ ਜੁਝਾਰੂ ਸਿੰਘਾਂ ਵਲੋਂ ਉਹ ਉਡਾ ਦਿਤੀ ਗਈ ਅਤੇ ਫ਼ੌਜ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਨ੍ਹਾਂ ਜੁਝਾਰੂ ਸਿੰਘਾਂ ਕੋਲ ਟੈਂਕ ਮਾਰੂ ਹਥਿਆਰ ਵੀ ਹਨ  ਅਤੇ ਆਖ਼ਰਕਾਰ ਛੇ ਜੂਨ ਨੂੰ ਸਵੇਰੇ 5:10 ਮਿੰਟ ’ਤੇ ਤਿੰਨ ਟੈਂਕ ਅੰਦਰ ਵਾੜ ਦਿਤੇ ਗਏ ਅਤੇ ਪਹਿਲਾਂ 150 ਸਾਲ ਪੁਰਾਣੇ ਬੁੰਗਿਆਂ ਨੂੰ ਢਾਹ ਦਿਤਾ ਗਿਆ। ਹਮਲਾਵਰ ਬਰਾੜ ਅਨੁਸਾਰ ਸਵੇਰੇ 6 ਜੂਨ ਸਾਢੇ ਸੱਤ ਵੱਜ ਚੁੱਕੇ ਸਨ ਅਤੇ ਧੁੱਪ ਚੜ੍ਹ ਚੁੱਕੀ ਸੀ। ਇਸ ਲਈ ਤੋਪਾਂ ਨੂੰ ਮੋਰਚੇ ਉਡਾਉਣ ਦੇ ਹੁਕਮ ਦੇ ਦਿਤੇ ਗਏ। ਦੂਸਰੇ ਪਾਸੇ ਸਿੱਖ ਇਤਿਹਾਸ ਕੌਮ ਦੇ ਸ਼ਹੀਦੀ ਦੇ ਕਾਰਨਾਮਿਆਂ ਦੀ ਇਬਾਰਤ ਵਿਚ ਇਕ ਹੋਰ ਅਸਾਵੀਂ ਜੰਗ ਦਾ ਇਤਿਹਾਸ ਲਿਖਿਆ ਜਾ ਚੁੱਕਾ ਸੀ  ।
ਭਾਵੇਂ ਕਿ ਇਸ ਜੰਗ ਦਾ ਹਰ ਇਕ ਸ਼ਹੀਦ ਨਾਇਕ ਹੈ ਜਿਸ ਨੇ ਇਕ ਵਾਰ ਤਾਂ ਭਾਰਤੀ ਫ਼ੌਜ ਦੇ ਵਿਦੇਸ਼ੀ ਹਥਿਆਰਾਂ ਨਾਲ ਹਮਲਾ ਕਰਨ ਦੇ ਬਾਵਜੂਦ ਵੀ ਦੰਦ ਖੱਟੇ ਕਰ ਦਿਤੇ ਪਰ ਜੇ ਇਸ ਮੌਕੇ ’ਤੇ ਜਰਨਲ ਸੁਬੇਗ ਸਿੰਘ ਵਲੋਂ ਕੀਤੀ ਗਈ ਮੋਰਚਾਬੰਦੀ ਦੀ ਤਾਰੀਫ਼ ਨਾ ਕਰੀਏ ਤਾਂ ਇਹ ਬਹੁਤ ਬੇਇਨਸਾਫ਼ੀ ਹੋਵੇਗੀ।
ਉਂਜ ਤਾਰੀਫ਼ ਉਹ ਹੁੰਦੀ ਹੈ ਜੋ ਆਪ ਨਾ ਕੀਤੀ ਜਾਵੇ ਸਗੋਂ ਦੁਸ਼ਮਣ ਕਰੇ। ਫ਼ੌਜ ਦੇ ਇਸ ਅਪਰੇਸ਼ਨ ਦਾ ਜਰਨੈਲ ਬਰਾੜ ਅਪਣੀ ਕਿਤਾਬ ਦੇ ਪੰਨਾ ਨੰਬਰ 148 ’ਤੇ ਲਿਖਦਾ ਹੈ ‘‘ਜਿਸ ਦ੍ਰਿੜ੍ਹਤਾ ਨਾਲ ਖਾੜਕੂ ਮੁਕਾਬਲੇ ਵਿਚ ਡਟੇ ਜਿਸ ਸਿਰੜੀ ਸੂਰਬੀਰਤਾ ਨਾਲ ਉਨ੍ਹਾਂ ਨੇ ਲੜਾਈ ਲੜੀ ਅਤੇ ਜਿਸ ਉੱਚ ਦਰਜੇ ਦਾ ਵਿਸ਼ਵਾਸ ਉਨ੍ਹਾਂ ਨੇ ਦਿਖਾਇਆ, ਉਹ ਪ੍ਰਸੰਨਤਾ ਅਤੇ ਮਾਨਤਾ ਦਾ  ਹੱਕਦਾਰ ਹੈ ਅਤੇ ਸਿੱਟੇ ਵਜੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਰਾਤੋ-ਰਾਤ ਇਕ ਨਾਇਕ ਬਣ ਗਿਆ ਅਤੇ ਬਰਾੜ ਇਹ ਗੱਲ ਵੀ ਮੰਨਦਾ ਹੈ ਕਿ ਸ਼ਾਇਦ ਹਾਲ ਦੇ ਇਤਿਹਾਸ ਦੀਆਂ ਸੱਭ ਤੋਂ ਜ਼ੋਰਦਾਰ ਲੜਾਈਆਂ ਵਿਚੋਂ ਇਕ ਲੜਾਈ ਲੜੀ ਗਈ ਹੈ ਅਤੇ ਜਿਸ ਤਰ੍ਹਾਂ ਨਾਕਾਬੰਦੀ  ਕੀਤੀ ਗਈ ਸੀ, ਜੇਕਰ ਫ਼ੌਜ ਆਧੁਨਿਕ ਹਥਿਆਰਾਂ ਨਾਲ ਲੜਾਈ ਨਾਲ ਲੜਦੀ ਤਾਂ ਸ਼ਾਇਦ ਫ਼ੌਜ ਦਾ ਦਸ ਗੁਣਾ ਨੁਕਸਾਨ ਹੁੰਦਾ।’’ ਇਹ ਜੋ ਵੀ ਹੋਇਆ ਸੀ ਬੱਸ ਇਤਿਹਾਸ ਦੇ ਪੰਨਿਆਂ ਉਤੇ ਅਜਿਹਾ ਉਕਰਿਆ ਗਿਆ ਜਿਸ ਨੂੰ ਮਿਟਾ ਪਾਉਣਾ ਅਸੰਭਵ ਹੈ।

Have something to say? Post your comment

 

More in Majha

ਅੰਮ੍ਰਿਤਸਰ ਵਿੱਚ ਇੱਕ ਨਾਬਾਲਗ ਸਮੇਤ ਸੱਤ ਵਿਅਕਤੀ 15 ਆਧੁਨਿਕ ਪਿਸਤੌਲਾਂ ਨਾਲ ਗ੍ਰਿਫ਼ਤਾਰ

ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; ਨੌਂ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਹੁਨਰ ਵਿੱਚ ਹੋਰ ਨਿਖਾਰ ਲਿਆਉਣ ਲਈ "ਦਿ ਇੰਗਲਿਸ਼ ਐੱਜ" ਪ੍ਰੋਗਰਾਮ ਸ਼ੁਰੂ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਡਰੱਗ ਸਰਗਨਾ ਕਾਬੂ

ਤਸਕਰੀ ਮਾਡਿਊਲ ਨਾਲ ਜੁੜੇ ਚਾਰ ਵਿਅਕਤੀ 4 ਅਤਿ-ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਸੰਭਾਵੀ ਅੱਤਵਾਦੀ ਹਮਲਾ ਟਲਿ਼ਆ; ਅੰਮ੍ਰਿਤਸਰ ਵਿੱਚ ਆਰ.ਪੀ.ਜੀ. ਅਤੇ ਲਾਂਚਰ ਸਮੇਤ ਦੋ ਗ੍ਰਿਫ਼ਤਾਰ

ਤਸਕਰੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਚਾਰ ਗਲੋਕ ਪਿਸਤੌਲਾਂ, 2 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ

ਅੰਮ੍ਰਿਤਸਰ ਵਿੱਚ ਸੰਖੇਪ ਮੁਕਾਬਲੇ ਉਪਰੰਤ ਗੈਂਗਸਟਰ ਜਸਵੀਰ ਸਿੰਘ ਉਰਫ ਲੱਲਾ ਕਾਬੂ; ਪਿਸਤੌਲ ਬਰਾਮਦ

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਹਥਿਆਰ ਅਤੇ ਨਾਰਕੋ ਤਸਕਰੀ ਮਾਡਿਊਲ ਦਾ ਪਰਦਾਫਾਸ਼; 10 ਪਿਸਤੌਲਾਂ, 500 ਗ੍ਰਾਮ ਅਫੀਮ ਸਮੇਤ ਤਿੰਨ ਕਾਬੂ

ਦੀਵਾਲੀ ਦੇ ਮੱਦੇਨਜ਼ਰ ਡੀਜੀਪੀ ਗੌਰਵ ਯਾਦਵ ਵੱਲੋਂ ਸੂਬੇ ਭਰ ਵਿੱਚ ਪੁਲਿਸ ਦੀ ਵੱਧ ਤੋਂ ਵੱਧ ਤਾਇਨਾਤੀ ਅਤੇ ਹਾਈ ਅਲਰਟ ਵਧਾਉਣ ਦੇ ਹੁਕਮ