ਪੰਚਨਦ ਟਰਸਟ ਵੰਡ ਦੀ ਇਸ ਤਰਾਸਦੀ ਦੇ ਗਵਾਹ ਰਹੇ ਬਜੁਰਗਾਂ ਦੀ ਯਾਦਾਂ ਨੂੰ ਰਿਕਾਰਡ ਕਰ ਇਤਿਹਾਸ ਵਜੋ ਸੁਰੱਖਿਅਤ ਰੱਖਣ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਦੇ ਵੰਡ ਵਿੱਚ ਆਪਣੀ ਜਾਣ ਗਵਾਉਣ ਵਾਲੇ ਜਾਣੇ-ਅਣਜਾਨੇ ਲੋਕਾਂ ਦੀ ਯਾਦ ਵਿੱਚ ਰਾਜ ਪੱਧਰੀ ਵਿਭਾਜਨ ਵਿਭੀਸ਼ਿਕਾ ਯਦਾਗਾਰੀ ਦਿਵਸ ਇਸ ਸਾਲ 14 ਅਗਸਤ ਨੂੰ ਫਰੀਦਾਬਾਦ ਵਿੱਚ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਪੂਰੇ ਸੂਬੇ ਤੋਂ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਭਾਰੀ ਗਿਣਤੀ ਵਿੱਚ ਹਿੱਸਾ ਲੈਣਗੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਦੇ ਆਯੋਜਨ ਨੂੰ ਲੈ ਕੇ ਅੱਜ ਇੱਥੇ ਆਯੋਜਿਤ ਇੱਕ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਰਾਜ ਪੱਧਰੀ ਪ੍ਰੋਗਰਾਮ ਤੋਂ ਪਹਿਲਾਂ, ਇੱਕ ਪਖਵਾੜੇ ਤੱਕ ਪੂਰੇ ਸੂਬੇ ਵਿੱਚ ਵੱਖ-ਵੱਖ ਥਾਵਾਂ 'ਤੇ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਬਜੁਰਗਾਂ ਦੇ ਬਲਿਦਾਨਾਂ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰ ਪੇ੍ਰਰਣਾ ਲੈਣ ਯੁਵਾ
ਉਨ੍ਹਾਂ ਨੇ ਕਿਹਾ ਕਿ ਰਾਜ ਪੱਧਰੀ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਦਾ ਆਯੋਜਨ ਹਰਿਆਣਾ ਸਰਕਾਰ ਅਤੇ ਪੰਚਨਦ ਟਰਸਟ ਦੀ ਸਾਂਝੀ ਸਰਪ੍ਰਸਤੀ ਹੇਠ ਕੀਤਾ ਜਾਵੇਗਾ, ਜਿਸ ਵਿੱਚ ਵੰਡ ਵਿੱਚ ਆਪਣੀ ਜਾਣ ਗਵਾਉਣ ਵਾਲੇ ਪੁਰਖਿਆਂ ਨੂੰ ਭਾਵੁਕ ਸ਼ਬਧਾਂਜਲੀ ਦਿੱਤੀ ਜਾਵੇਗੀ। ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਸਮਾਰੋਹ ਵਿੱਚ ਲੋਕ ਆਪਣੇ ਬੇਟੇ ਅਤੇ ਬੇਟੀਆਂ ਨੂੰ ਜਰੂਰ ਲੈ ਕੇ ਆਉਣ ਤਾਂ ਜੋ ਉਹ ਆਪਣੇ ਪੁਰਖਿਆਂ ਦੇ ਬਲਿਦਾਨਾਂ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਨ ਅਤੇ ਉਨ੍ਹਾਂ ਤੋਂ ਪੇ੍ਰਰਣਾ ਲੈ ਸਕਣ।
ਉਨ੍ਹਾਂ ਨੇ ਪੰਚਨੰਦ ਟਰਸਟ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਟਰਸਟ ਵੰਡ ਦੀ ਇਸ ਤਰਾਸਦੀ ਦੇ ਗਵਾਹ ਰਹੇ ਪੁਰਖਿਆਂ ਦੇ ਯਾਦਾਂ ਨੂੰ ਰਿਕਾਰਡ ਕਰ ਉਨ੍ਹਾਂ ਨੂੰ ਇਤਿਹਾਸ ਵਜੋ ਸੁਰੱਖਿਅਤ ਰੱਖਣ ਤਾਂ ਜੋ ਸਾਡੀ ਯੁਵਾ ਪੀੜੀ ਜਾਨ ਸਕੇ ਕਿ ਵੰਡ ਦੇ ਸਮੇਂ ਕਿਸੇ ਤਰ੍ਹਾ ਸਾਡੇ ਪੁਰਖਿਆਂ ਨੇ ਇਸ ਭਿਆਨਕ ਤਰਾਸਦੀ ਨੂੰ ਕਿਵੇ ਸਹਿਆ ਜਿਸ ਨੂੰ ਸੁਣ ਕੇ ਅੱਜ ਵੀ ਰੁੰਹ ਕੰਭ ਜਾਂਦੀ ਹੈ।
ਪ੍ਰਧਾਨ ਮੰਤਰੀ ਨੇ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਮਨਾਉਣ ਦਾ ਕੀਤਾ ਸੀ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਵੰਡ ਨੁੰ 20ਵੀਂ ਸ਼ਤਾਬਦੀ ਦੀ ਸੱਭ ਤੋਂ ਵੱਡੀ ਤਰਾਸਦੀ ਮੰਨਦੇ ਹੋਏ 15 ਅਗਸਤ, 2021 ਨੁੰ ਸੁਤੰਤਰਤਾ ਦਿਵਸ 'ਤੇ ਆਜਾਦੀ ਦੇ ਅੰਮ੍ਰਿਤ ਮਹੋਤਸਵ ਦਾ ਸ਼ੁਰੂਆਤ ਕਰਦੇ ਹੋਏ ਇਸ ਵੰਡ ਵਿੱਚ ਆਪਣੀ ਜਾਣ ਗਵਾਉਣ ਵਾਲੇ ਲੋਕਾਂ ਦੀ ਯਾਦ ਵਿੱਚ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਹਰ ਸਾਲ 14 ਅਗਸਤ ਨੂੰ ਵਿਭਾਜਨ ਵਿਭੀਸ਼ਿਕਾ ਯਾਦਵਾਰੀ ਦਿਵਸ ਮਨਾਇਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ 1947 ਵਿੱਚ ਭਾਰਤ ਦੀ ਆਜਾਦੀ ਦੀ ਪ੍ਰਕ੍ਰਿਆ ਚੱਲ ਰਹੀ ਸੀ ਤਾਂ ਉਸ ਦਿਨ ਦੇਸ਼ ਦੀ ਵੰਡ ਵੀ ਕੀਤੀ ਗਈ ਸੀ। ਇਸ ਤਰ੍ਹਾ ਸਾਨੂੰ ਆਜਾਦੀ ਦੀ ਭਾਰੀ ਕੀਮਤ ਚੁਕਾਉਣੀ ਪਈ। ਸਾਡਾ ਦੇਸ਼ ਤਾਂ ਵੰਡਿਆ ਗਿਆ, ਦੋਨੋਂ ਪਾਸੇ ਦੇ ਕਰੋੜਾਂ ਲੋਕ ਉਜੜ ਗਏ ਅਤੇ ਲੱਖਾਂ ਦੰਗਿਆਂ ਵਿੱਚ ਮਾਰੇ ਗਏ। ਮਾਤਾਵਾਂ-ਭੈਣਾ 'ਤੇ ਭਾਰਤੀ ਜੁਲਮ ਕੀਤੇ ਗਏ। ਅੱਜ ਵੀ ਉਸ ਸਮੇਂ ਨੂੰ ਯਾਦ ਕਰ ਕੇ ਮਨੁੱਖਤਾ ਦੀ ਰੁੰਹ ਕੰਭ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਖੂਨ-ਖਰਾਬੇ ਵਿੱਚ ਨਾ ਜਾਣੇ ਕਿੰਨੇ ਬੇਕਸੂਰ ਲੋਕ ਮਾਰੇ ਗਏ। ਅਸੀਂ ਉਸ ਤਰਾਸਦੀ ਦੇ ਬਾਰੇ ਵਿੱਚ ਸੋਚਨ ਇੰਨ੍ਹੀ ਪੀੜਾ ਹੋੇ ਰਹੀ ਹੈ, ਤਾਂ ਸੋਚੋਂ ਜਿਨ੍ਹਾਂ ਲੋਕਾਂ ਨੇ ਉਸ ਤਰਾਸਦੀ ਨੂੰ ਸੇਹਿਆ ਹੈ, ਉਨ੍ਹਾਂ 'ਤੇ ਕੀ ਬੀਤੀ ਹੋਵੇਗੀ।
ਵੰਡ ਦੇ ਬਾਅਦ ਜਿੱਥੇ ਗਏ ਉੱਥੇ ਦੀ ਖੁਸ਼ਹਾਲੀ ਲਈ ਦਿੱਤਾ ਵਰਨਣਯੋਗ ਯੋਗਦਾਨ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਯਾਦਗਾਰੀ ਦਿਵਸ ਸਾਨੂੰ ਵੰਡ ਦੇ ਕਾਰਨ ਜਾਣ ਗਵਾਉਣ ਵਾਲੇ ਆਪਣੇ ਪੁਰਖਿਆਂ ਦੀ ਯਾਦ ਦਾਂ ਦਿਵਾਉਂਦਾ ਹੈ। ਪਰ ਉਨ੍ਹਾਂ ਨੂੰ ਮਾਣ ਹੈ ਕਿ ਭਾਰਤ ਮਾਂ ਦੇ ਉਨ੍ਹਾਂ ਸਪੂਤਾਂ ਨੇ ਕਿਸੇ ਦਾ ਡਰ ਨਹੀਂ ਮੰਨਿਆ, ਕਿਸੇ ਲਾਲਚ ਵਿੱਚ ਨਹੀਂ ਆਏ ਅਤੇ ਆਪਣੇ ਦੇਸ਼, ਧਰਮ ਅਤੇ ਸਵਾਭੀਮਾਨ ਲਈ ਅਨੇਕ ਜੁਲਮ ਸਹੇ। ਇਹੀ ਨਈਂ, ਜਿੱਥੇ ਗਏ ਉਨ੍ਹਾਂੇ ਦੀ ਖੁਸ਼ਾਹਾਲੀ ਅਤੇ ਤਰੱਕੀ ਵਿੱਚ ਵਰਨਣਯੋਗ ਯੋਗਦਾਨ ਦਿੱਤਾ। ਆਪਣੀ ਮਿਹਨ ਨਾਲ ਉਸ ਇਲਾਕੇ ਨੂੰ ਆਰਥਕ ਰੂਪ ਨਾਲ ਖੁਸ਼ਹਾਲ ਕਰਨ ਵਿੱਚ ਮਹਤੱਵਿਪੂਰਣ ਭੂਮਿਕਾ ਨਿਭਾਈ।
ਵਿਭਾਜਨ ਵਿਭੀਸ਼ਿਕਾ ਯਾਦਵਾਰੀ ਦਿਵਸ ਦਿੰਦਾ ਹੈ ਭਾਈਚਾਰੇ ਦਾ ਸੰਦੇਸ਼
ਉਨ੍ਹਾਂ ਨੇ ਕਿਹਾ ਕਿ ਇਹ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਸਾਨੂੰ ਭਾਈਚਾਰੇ ਦਾ ਸੰਦੇਸ਼ ਵੀ ਦਿੰਦੇ ਹੈ। ਇਹ ਦਿਨ ਸਾਨੂੰ ਯਾਦ ਦਿਵਾਉਣਾ ਰਹੇਗਾ ਕਿ ਸਮਾਜਿਕ ਏਕਤਾ ਦੇ ਧਾਗੇ ਟੁੱਟਦੇ ਹਨ ਤਾਂ ਦੇਸ਼ ਵੀ ਟੁੱਟ ਜਾਇਆ ਕਰਦੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੈ ਇਸ ਦਿਨ ਨੂੰ ਮਨਾਉਣ ਦਾ ਐਲਾਨ ਇਸੀ ਉਦੇਸ਼ ਨਾਲ ਕੀਤਾ ਸੀ ਕਿ ਹਰ ਭਾਰਤਵਾਸੀ ਆਪਣੇ ਇਤਿਹਾਸ ਤੋਂ ਸਬਕ ਲੈ ਕੇ ਸੁਨਹਿਰੇ ਭਵਿੱਖ ਲਈ ਰਾਸ਼ਟਰ ਦੀ ਏਕਤਾ ਪ੍ਰਤੀ ਸਮਰਪਿਤ ਹੋਣ। ਮੁੱਖ ਮੰਤਰੀ ਨੇ ਇਸ ਮੌਕੇ 'ਤੇ ਅਪੀਲ ਕਰਦੇ ਹੋਏ ਕਿਹਾ ਕਿ ਅੱਜ ਸਾਰੇ ਸਮਾਜ ਦੇ ਪ੍ਰੇਮ, ਪਿਆਰ, ਭਾਈਚਾਰੇ ਨੂੰ ਮਜਬੂਦ ਕਰਨ ਦਾ ਸੰਕਲਪ ਲੈਣ। ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ ਨੇ ਕਿਹਾ ਕਿ ਦੇਸ਼ ਦੇ ਵਿਭਾਜਨ ਵਿਭੀਸ਼ਿਕਾ ਵਿੱਚ ਸਾਡੇ ਪੁਰਖਿਆਂ ਨੇ ਅਜਿਹੀ ਅਨੇਕ ਪੀੜਾਵਾਂ ਸਹੀਆਂ, ਜਿਨ੍ਹਾਂ ਨੂੰ ਬਿਆਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਦੁੱਖ ਦਾ ਵਿਸ਼ਾ ਹੈ ਕਿ ਆਜਾਦੀ ਦੇ ਬਾਅਦ ਤੋਂ ਲੈ ਕੇ 2014 ਤੱਕ ਕਿਸੇ ਨੇ ਉਨ੍ਹਾਂ ਦੀ ਪਰਵਾਹ ਨਹੀਂ ਕੀਤੀ। ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੈ ਵੰਡ ਵਿੱਚ ਆਪਣੀ ਜਾਣ ਗਵਾਉਣ ਵਾਲੇ ਉਨ੍ਹਾਂ ਲੋਕਾਂ ਦੀ ਸੁੱਧ ਲਈ ਅਤੇ ਉਨ੍ਹਾਂ ਦੀ ਯਾਦਵ ਵਿੱਚ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਮਨਾਉਣ ਦਾ ਐਲਾਨ ਕੀਤਾ। ਇਸੀ ਲੜੀ ਵਿੱਚ ਸੂਬਾ ਸਰਕਾਰ ਵੱਲੋਂ ਸਾਲ 2022 ਤੋਂ ਪ੍ਰਤੀਸਾਲ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਮਨਾਇਆ ਜਾ ਰਿਹਾ ਹੈ।
ਬੀਜੇਪੀ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਨੇ ਕਿਹਾ ਕਿ ਵੰਡ ਦੇ ਸਮੇਂ ਅਨੇਕ ਪਰਿਵਾਰਾਂ ਨੂੰ ਇਸ ਤਰਾਸਦੀ ਨੂੰ ਝੇਲਣਾ ਪਿਆ। ਉਨ੍ਹਾਂ ਨੇ ਕਿਹਾ ਕਿ ਸਾਡੇ ਪੁਰਖਿਆਂ ਨੈ ਧਰਮ ਦੀ ਰੱਖਿਆ ਲਈ ਅਨੇਕ ਜੁਲਣ ਸਹੇ ਅਤੇ ਆਪਣੀ ਯੁਵਾ ਪੀੜੀ ਨੂੰ ਇਸ ਤੋਂ ਜਾਣੂ ਕਰਵਾਉਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ। ਮਹਾਮੰਡਲੇਸ਼ਵਰ ਸਵਾਮੀ ਧਰਮਦੇਵ ਜੀ ਮਹਾਰਾਜ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹਰਿਆਣਾ ਦੇ 2.80 ਕਰੋੜ ਲੋਕਾਂ ਦੇ ਉਜਵੱਲ ਭਵਿੱਖ ਲਈ ਸਮਰਪਿਤ ਭਾਵ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 14 ਅਗਸਤ ਨੂੰ ਫਰੀਦਾਬਾਦ ਵਿੱਚ ਆਯੋਜਿਤ ਹੋਣ ਵਾਲਾ ਰਾਜਪੱਧਰੀ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਇਤਿਹਾਸਕ ਹੋਵੇਗਾ। ਸਵਾਮੀ ਧਰਮਦੇਵ ਜੀ ਮਹਾਰਾਜ ਨੇ ਸੁਝਾਅ ਦਿੱਤਾ ਕਿ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਵਿਦਿਅਕ ਅਦਾਰਿਆਂ ਵਿੱਚ ਪੜ੍ਹ ਰਹੇ ਬੱਚਿਆਂ ਤੱਕ ਪਹੁੰਚਾਈ ਜਾਵੇ, ਤਾਂ ਜੋ ਵਿਦਿਆਰਥੀ ਵੀ ਇਤਿਹਾਸ ਦੇ ਇਸ ਪਹਿਲੂ ਨਾਲ ਵਾਕਫ ਹੋ ਸਕਣ।