ਚੰਡੀਗੜ੍ਹ : ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਸੂਬੇ ਵਿੱਚ ਪ੍ਰਦੂਸ਼ਣਮੁਕਤ ਆਵਾਜਾਈ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਤੀਬੱਧ ਹੈ ਅਤੇ ਇਸ ਦੇ ਲਈ ਸੂਬੇ ਵਿੱਚ ਇਲੈਕਟ੍ਰਿਕ ਵਾਹਨਾਂ ਨੁੰ ਪ੍ਰੋਤਸਾਹਨ ਦੇਣਾ ਚਾਹੁੰਦੀ ਹੈ। ਇਸ ਤੋਂ ਇਲਾਵਾ, ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਨੂੰ ਅਪਨਾਉਣ ਲਈ ਆ ਰਹੀ ਮੁਸ਼ਕਲਾਂ ਜਿਵੇਂ ਕਿ ਚਾਰਜਿੰਗ ਆਦਿ ਨੂੰ ਦੂਰ ਕੀਤਾ ਜਾਵੇਗਾ। ਜੇਕਰ ਈਵੀ ਕੰਪਨੀਆਂ ਈਵੀ ਵਾਹਨਾਂ ਦੀ ਵਿਕਰੀ, ਬੁਨਿਆਦੀ ਢਾਂਚਾ ਆਦਿ ਨੂੰ ਸਥਾਪਿਤ ਕਰਨ ਲਈ ਕਿਸੇ ਵੀ ਤਰ੍ਹਾ ਦੀ ਕੋਈ ਯੋਜਨਾ ਜਾਂ ਸਕੀਮ (ਫੁੱਲ ਪੈਕੇਜ ਸਕੀਮ) ਨੂੰ ਬਨਾਉਣ ਦਾ ਸੁਝਾਅ ਦਿੰਦੀ ਹੈ ਤਾਂ ਉਸ 'ਤੇ ਸਰਕਾਰ ਵਿਚਾਰ ਕਰੇਗੀ।
ਸ੍ਰੀ ਵਿਜ ਅੱਜ ਇੱਥੇ ਚੰਡੀਗੜ੍ਹ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਤਾ ਕੰਪਨੀਆਂ ਜਿਵੇਂ ਕਿ ਮਲਹੋਤਰਾ ਐਂਡ ਮਲਹੋਤਰਾ, ਟਾਟਾ ਮੋਟਰਸ, ਹੁੰਡਈ ਮੋਟਰਸ, ਐਮਜੀ ਮੋਟਰਸ ਅਤੇ ਕੀਆ ਮੋਟਰਸ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੀਟਿੰਗ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਟੀਐਲ ਸਤਿਆਪ੍ਰਕਾਸ਼, ਟ੍ਰਾਂਸਪੋਰਟ ਕਮਿਸ਼ਨ ਸ੍ਰੀ ਅਤੁਲ ਦਿਵੇਦੀ ਸਮੇਤ ਟ੍ਰਾਂਸਪੋਰਟ ਵਿਭਾਂਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਈਵੀ ਕੰਪਨੀਆ ਈਵੀ ਵਾਹਨਾਂ ਲਈ ਬੁਨਿਆਦੀ ਢਾਂਚਾ ਜਿਵੇ ਕਿ ਚਾਰਜਿੰਗ ਸਟੇਸ਼ਨ ਆਦਿ ਦੇ ਵਿਸਤਾਰ 'ਤੇ ਜੋਰ ਦੇਣ - ਵਿਜ
ਟ੍ਰਾਂਸਪੋਰਅ ਮੰਤਰੀ ਸ੍ਰੀ ਅਨਿਲ ਵਿਜ ਨੇ ਮੀਟਿੰਗ ਵਿੱਚ ਵਾਹਨ ਨਿਰਮਾਤਾ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਸਰਕਾਰ ਸੂਬੇ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਤਸਾਹਨ ਦੇਣਾ ਚਾਹੁੰਦੀ ਹੈ ਅਤੇ ਇਸ ਲਈ ਉਹ ਚਾਹੁੰਦੇ ਹਨ ਕਿ ਇਲੈਕਟ੍ਰਿਕ ਵਾਹਨਾਂ ਲਈ ਸੜਕਾਂ/ਕੌਮੀ ਰਾਜਮਾਰਗਾਂ/ਰਾਜ ਰਾਜਮਾਰਗਾਂ 'ਤੇ ਕਾਫੀ ਗਿਣਤੀ ਵਿੱਚ ਚਾਰਜਿੰਗ ਸਟੇਸ਼ਨ ਹੋਣੇ ਚਾਹੀਦੇ ਹਨ। ਇਸ ਸਬੰਧ ਵਿੱਚ ਸ੍ਰੀ ਵਿਜ ਨੇ ਪਿਛਲੇ ਦਿਨਾਂ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਵੱਲੋਂ ਲਈ ਗਈ ਮੀਟਿੰਗ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਸ ਮੀਟਿੰਗ ਵਿੱਚ ਉਨ੍ਹਾਂ ਨੇ ਸੁਝਾਅ ਦਿੱਤਾ ਸੀ ਕਿ ਅੱਜ ਕੱਲ ਲੋਕ ਆਪਣੇ ਨਿਜੀ ਵਾਹਨ ਵਿੱਚ ਲੰਬੀ-ਲੰਬੀ ਯਾਤਰਾਵਾਂ ਕਰਦੇ ਹਨ ਅਤੇ ਯਾਤਰਾ ਦੌਰਾਨ ਪਰਿਵਾਰ ਦੇ ਲੋਕਾਂ ਦੀ ਯਾਤਰਾ ਠਹਿਰਾਅ/ਰੁਕਣ ਲਈ ਇੱਕ ਬਿਹਤਰੀਨ ਥਾਂ ਜਿਵੇਂ ਕਿ ਰੇਸਟ ਹਾਊ ਹੋਣਾ ਚਾਹੀਦਾ ਹੈ। ਜਿੱਥੇ ਸਾਰੇ ਤਰ੍ਹਾ ਦੀ ਸਹੂਲਤਾਂ ਜਿਵੇਂ ਕਿ ਪਖਾਨੇ, ਰਿਫ੍ਰੇਸ਼ਮੈਂਟ, ਬੈਠਣ ਦੀ ਥਾਂ ਆਦਿ ਹੋਣੀ ਚਾਹੀਦੀ ਹੈ। ਅੰਤ ਕੰਪਨੀਆਂ ਆਪਣੇ ਪੱਧਰ 'ਤੇ ਈਵੀ ਵਾਹਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਇਸ ਤਰ੍ਹਾ ਦੀ ਸਹੂਲਤਾਂ ਵੀ ਦੇਣਾ ਯਕੀਨੀ ਕਰਨ ਤਾਂ ਜੋ ਲੋਕ ਈਵੀ ਵਾਹਨਾਂ ਦੇ ਵੱਲ ੱਿਖੱਚ ਸਕਣ।
ਸ੍ਰੀ ਵਿਜ ਨੇ ਕਿਹਾ ਕਿ ਊਹ ਸਰਕਾਰ ਵੱਲੋਂ ਦੇਸ਼ ਦੀ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀਆਂ ਨੂੰ ਭਰੋਸਾ ਦਿੰਦੇ ਹਨ ਕਿ ਹਰਿਆਣਾ ਵਿੱਚ ਈਵੀ ਵਾਹਨਾਂ ਨੂੰ ਪ੍ਰੋਤਸਾਹਨ ਦੇਣ ਲਈ ਸੂਬਾ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਲਈ ਜੇਕਰ ਉਹ ਈਵੀ ਕੰਪਨੀਆਂ ਈਵੀ ਵਾਹਨਾਂ ਦੀ ਬੁਨਿਆਦੀ ਢਾਂਚਾ ਨੂੰ ਸਥਾਪਿਤ ਕਰਨ ਦੇ ਨਾਲ-ਨਾਲ ਵਾਹਨਾਂ ਦੀ ਵਿਕਰੀ ਆਦਿ ਲਈ ਕਿਸੇ ਵੀ ਤਰ੍ਹਾ ਦੀ ਕੋਈ ਯੋਜਨਾ ਜਾਂ ਸਕੀਮ ਨੂੰ ਬਨਾਉਣ ਦਾ ਸੁਝਾਅ ਦਿੰਦੀ ਹੈ ਤਾਂ ਉਸ 'ਤੇ ਸਰਕਾਰ ਵਿਚਾਰ ਕਰ ਕੇ ਅਮਲੀਜਾਮਾ ਪਹਿਨਾਉਣ ਦਾ ਕੰਮ ਕਰੇਗੀ।
ਇਲੈਕਟ੍ਰਿਕ ਵਾਹਨਾਂ ਦਾ ਪਰੰਪਰਾਗਤ ਪੈਟਰੋਲ ਅਤੇ ਡੀਜ਼ਲ ਵਾਹਨਾਂ ਨਾਲ ਖਰਚ ਦੀ ਤੁਲਣਾ ਕੀਤੀ ਜਾਵੇ - ਵਿਜ
ਸ੍ਰੀ ਵਿਜ ਨੇ ਮੀਟਿੰਗ ਦੌਰਾਨ ਨੁਮਾਇੰਦਿਆਂ ਨੂੰ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦਾ ਪਰੰਪਰਾਗਤ ਪੈਟਰੋਲ ਤੇ ਡੀਜ਼ਲ ਵਾਹਨਾਂ ਦੇ ਨਾਲ ਖਰਚ ਦੀ ਤੁਲਣਾ ਕੀਤੀ ਜਾਵੇ ਤਾਂ ਜੋ ਇਲੈਕਟ੍ਰਿਕ ਵਾਹਨਾਂ ਨੂੰ ਸੂਬੇ ਵਿੱਚ ਪ੍ਰੋਤਸਾਹਿਤ ਕੀਤਾ ਜਾਵੇ ਅਤੇ ਲੋਕਾਂ ਨੂੰ ਅਰਾਮ ਤੇ ਲਾਭ ਵੀ ਮਿਲ ਸਕਣ। ਇਸ ਤੋਂ ਇਲਾਵਾ, ਸ੍ਰੀ ਵਿਜ ਨੇ ਈਵੀ ਕੰਪਨੀਆਂ ਦੇ ਨੁਮਾਇੰਦਿਆਂ ਨੁੰ ਸੁਝਾਅ ਦਿੰਦੇ ਹੋਏ ਕਿਹਾ ਕਿ ਈਵੀ ਵਾਹਨਾਂ ਦੀ ਬੁਨਿਆਦੀ ਢਾਂਚਾ ਨੂੰ ਸਥਾਪਿਤ ਕਰਨ ਲਈ ਈਵੀ ਕੰਪਨੀਆਂ ਤਕਨੀਕੀ ਰੂਪ ਨਾਲ ਅਧਿਐਨ ਕਰਵਾ ਸਕਦੀ ਹੈ ਅਤੇ ਵਰਤੋ ਦੇ ਤੌਰ 'ਤੇ ਹਰਿਆਣਾ ਨੂੰ ਚੁਣ ਸਕਦੀ ਹੈ ਅਤੇ ਇਸ ਦੇ ਲਈ ਹਰਿਆਣਾ ਸਰਕਾਰ ਪੂਰਾ ਸਹਿਯੋਗ ਕਰੇਗੀ।
ਮੀਟਿੰਗ ਦੇ ਬਾਅਦ ਸ੍ਰੀ ਵਿਜ ਨੇ ਅੱਜ ਮਹੇਂਦਰਾ ਐਂਡ ਮਹੇਂਦਰਾ ਕੰਪਨੀ ਦੀ ਬੀਈ-6, ਟਾਟਾ ਦੀ ਹੈਰਿਅਰ-ਈਵੀ, ਐਮਜੀ ਮੋਟਰਸ ਦੀ ਐਮ-9, ਹੁੰਡਈ ਕੇ੍ਰਅਟਾ ਈਵੀ ਦੀ ਟੇਸਟ ਡਰਾਇਵ ਕੀਤੀ ਅਤੇ ਕੀਆ ਈਵੀ-6 ਕਾਰ ਵਿੱਚ ਬੈਠੇ ਅਤੇ ਇੰਨ੍ਹਾਂ ਕਾਰਾਂ ਦੇ ਫੀਚਰ ਆਦਿ ਦੀ ਜਾਣਕਾਰੀ ਹਾਸਲ ਕੀਤੀ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਆਪਣੀ ਵੱਲੋਂ ਸੁਝਾਅ ਵੀ ਦਿੱਤਾੇ।