ਚੰਡੀਗੜ੍ਹ : ਹਰਿਆਣਾ ਦੇ ਸਿਵਿਲ ਸਿਹਤ ਸੇਵਾ ਢਾਂਚੇ ਨੂੰ ਮਜਬਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ 137 ਨਵੇ ਚੁਣੇ ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਪ੍ਰਾਪਤ ਹੋਏ ਹਨ ਅਤੇ ਉਨ੍ਹਾਂ ਨੂੰ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਨਿਯੁਕਤ ਕੀਤਾ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਸਫਲ ਬਾਯੋਮੈਟ੍ਰਿਕ ਅਤੇ ਡਾਕਉਮੈਂਟਸ ਵੈਰੀਫਿਕੇਸ਼ਨ ਤੋਂ ਬਾਅਦ ਇਹ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ।
ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਨਵੇਂ ਨਿਯੁਕਤ ਡਾਕਟਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਯੋਗ ਅਤੇ ਸਮਰਪਿਤ ਮੈਡੀਕਲ ਅਧਿਕਾਰੀਆਂ ਦੀ ਨਿਯੁਕਤੀ ਨਾਲ ਨਾ ਸਿਤਰਫ਼ ਪਂੇਡੂ ਅਤੇ ਸ਼ਹਿਰੀ ਦੋਹਾਂ ਖੇਤਰਾਂ ਵਿੱਚ ਸਿਹਤ ਸੇਵਾ ਦੀ ਪਹੁੰਚ ਵਿੱਚ ਸੁਧਾਰ ਹੋਵੇਗਾ, ਸਗੋਂ ਮੌਜ਼ੂਦਾ ਮੈਡੀਕਲ ਅਧਿਕਾਰੀਆਂ 'ਤੇ ਲੋਡ ਵੀ ਘੱਟ ਹੋਵੇਗਾ। ਇਹ ਕਦਮ ਹਰੇਕ ਨਾਗਰਿਕ ਨੂੰ ਸਮੇ ਸਿਰ ਸਮਾਨ ਅਤੇ ਗੁਣਵੱਤਾ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ।
ਆਰਤੀ ਸਿੰਘ ਰਾਓ ਨੇ ਕਿਹਾ ਕਿ ਇਹ ਭਰਤੀ ਅਭਿਆਨ ਲੰਬੇ ਸਮੇ ਤੋਂ ਪੈਂਡਿੰਗ ਖਾਲੀ ਆਹੁਦਿਆਂ ਨੂੰ ਭਰਨ ਅਤੇ ਇਹ ਯਕੀਨੀ ਕਰਨ ਦੀ ਸਰਕਾਰ ਦੀ ਵਿਆਪਕ ਯੋਜਨਾ ਦਾ ਹਿੱਸਾ ਹੈ ਕਿ ਕੋਈ ਵੀ ਪ੍ਰਾਥਮਿਕ ਸਿਹਤ ਕੇਂਦਰ , ਸੀਐਚਸੀ ਜਾਂ ਸਿਵਿਲ ਹੱਸਪਤਾਲ ਲੋੜੀਂਦੇ ਕਰਮਚਾਰੀਆਂ ਤੋਂ ਬਿਨਾਂ ਸੰਚਾਲਿਤ ਨਾ ਹੋਵੇ।
ਰਾਜਭਰ ਦੇ ਸਾਰੇ ਸਿਵਿਲ ਸਰਜਨਾਂ ਨੂੰ ਈਮੇਲ ਰਾਹੀਂ ਨਿਯੁਕਤੀ ਪੱਤਰ ਭੇਜੇ ਗਏ ਹਨ ਜਿੱਥੋਂ ਚੋਣ ਉੱਮੀਦਵਾਰ ਇਨ੍ਹਾਂ ਨੂੰ ਪ੍ਰਾਪਤ ਕਰ ਸਕਣ। ਇਨ੍ਹਾਂ ਨਿਯੁਕਤੀਆਂ ਵਿੱਚ ਨਾਰਨੌਲ, ਅੰਬਾਲਾ ਸ਼ਹਿਰ, ਭਿਵਾਨੀ, ਸੋਨੀਪਤ, ਜੀਂਦ, ਚਰਖੀ ਦਾਦਰੀ, ਹਿਸਾਰ, ਪਾਣੀਪਤ, ਕਰਨਾਲ, ਸਿਰਸਾ, ਕੁਰੂਕਸ਼ੇਤਰ, ਕੈਥਲ, ਝੱਜਰ, ਫਤਿਹਾਬਾਦ, ਯਮੁਨਾਨਗਰ ਆਦਿ ਜ਼ਿਲ੍ਹਿਆਂ ਦੇ ਜ਼ਿਲਾ ਨਾਗਰਿਕ ਹੱਸਪਤਾਲਾਂ ਵਿੱਚ ਨਿਯੁਕਤੀਆਂ ਸ਼ਾਮਲ ਹਨ। ਮੰਤਰੀ ਨੇ ਪਾਰਦਰਸ਼ੀ ਅਤੇ ਕੁਸ਼ਲ ਨਿਯੁਕਤੀ ਪ੍ਰਕਿਰਿਆ ਯਕੀਨੀ ਕਰਨ ਲਈ ਸਿਹਤ ਵਿਭਾਗ ਹਰਿਆਣਾ ਦੇ ਲਗਾਤਾਰ ਯਤਨਾਂ ਦੀ ਵੀ ਸਲਾਂਘਾ ਕੀਤੀ। ਵਰਣਯੋਗ ਹੈ ਕਿ ਇਸ ਤੋਂ ਪਹਿਲਾਂ 560 ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 409 ਨੇ ਸੇਵਾ ਸ਼ਾਮਲ ਹੋ ਚੁੱਕੇ ਹਨ।