Friday, September 05, 2025

Chandigarh

ਰੂਪਨਗਰ ਦੇ ਸੀਮਨ ਸਟੇਸ਼ਨ ਨੂੰ ਮਿਲੀ ਆਈ.ਐਸ.ਓ. ਸਰਟੀਫਿਕੇਸ਼ਨ

July 17, 2025 11:25 AM
SehajTimes

ਚੰਡੀਗੜ੍ਹ : ਰੂਪਨਗਰ ਦੇ ਸੀਮਨ ਸਟੇਸ਼ਨ ਨੂੰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਸਟੈਂਡਰਡਾਈਜ਼ੇਸ਼ਨ (ਆਈਐਸਓ) ਦੀ ਸਰਟੀਫਿਕੇਸ਼ਨ ਮਿਲਣ ਦੇ ਨਾਲ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਇੱਕ ਅਹਿਮ ਮੀਲ ਪੱਥਰ ਹਾਸਲ ਕੀਤਾ ਹੈ। ਇਹ ਸਰਟੀਫਿਕੇਸ਼ਨ ਪਸ਼ੂ ਪਾਲਣ ਸੇਵਾਵਾਂ ਵਿੱਚ ਗੁਣਵੱਤਾ ਦੇ ਮਿਆਰਾਂ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਦੋ ਸੀਮਨ ਬੈਂਕਾਂ ਨੇ ਆਈ.ਐਸ.ਓ. ਸਰਟੀਫੀਕੇਸ਼ਨ ਹਾਸਲ ਕੀਤੀ ਹੈ, ਜੋ ਕਿ ਸੂਬਾ ਸਰਕਾਰ ਦੇ ਦ੍ਰਿੜ੍ਹ ਸਮਰਪਣ ਨੂੰ ਦਰਸਾਉਂਦਾ ਹੈ। ਸੀਮਨ ਸਟੇਸ਼ਨ ਰੂਪਨਗਰ ਨੇ ਵਿੱਤੀ ਸਾਲ 2025-26 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 1.06 ਲੱਖ ਸੀਮਨ ਸਟ੍ਰਾਅ ਤਿਆਰ ਕੀਤੇ ਹਨ, ਜਿਸ ਵੱਲੋਂ ਇੱਕ ਸਾਲ ਅੰਦਰ 5.20 ਲੱਖ ਸੀਮਨ ਸਟ੍ਰਾਅ ਪੈਦਾ ਕਰਨ ਦਾ ਟੀਚਾ ਹੈ।

ਇਸ ਪ੍ਰਾਪਤੀ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਵਿਭਾਗ ਦੇ ਆਧੁਨਿਕੀਕਰਨ ਨਾਲ ਕਿਸਾਨਾਂ ਨੂੰ ਡੇਅਰੀ ਅਤੇ ਪਸ਼ੂ ਪਾਲਣ ਵਰਗੇ ਸਹਾਇਕ ਖੇਤੀ ਧੰਦਿਆਂ ਰਾਹੀਂ ਆਪਣੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ। ਸ. ਖੁੱਡੀਆਂ ਨੇ ਦੱਸਿਆ ਕਿ ਨਾਭਾ ਦੇ ਸੀਮਨ ਸਟੇਸ਼ਨ ਨੂੰ ਭਾਰਤ ਸਰਕਾਰ ਦੁਆਰਾ ਆਈਐਸਓ 9001:2015 ਪ੍ਰਾਪਤ ਹੈ ਅਤੇ ਇਸਨੂੰ ਗ੍ਰੇਡ ‘ਏ’ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਭਾ ਦੇ ਸੀਮਨ ਸਟੇਸ਼ਨ ਨੇ ਵਿੱਤੀ ਸਾਲ 2025-26 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 3,11,000 ਸੀਮਨ ਸਟ੍ਰਾਅ ਪੈਦਾ ਕੀਤੇ ਹਨ, ਜਿਸ ਵੱਲੋਂ ਇੱਕ ਸਾਲ ਅੰਦਰ 16.39 ਲੱਖ ਸੀਮਨ ਸਟ੍ਰਾਅ ਪੈਦਾ ਕਰਨ ਦਾ ਟੀਚਾ ਹੈ, ਜੋ ਕਿ ਪਿਛਲੇ ਸਾਲ ਨਾਲੋਂ ਵੱਧ ਹੈ। ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਹਰ ਕੋਨੇ ਤੱਕ ਚੰਗੀ ਨਸਲ ਦੇ ਸੀਮਨ ਸਟ੍ਰਾਅ ਪਹੁੰਚਾ ਕੇ ਪਸ਼ੂ ਪਾਲਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟ੍ਰਾਅਜ਼ ਦੀ ਵਰਤੋਂ ਨਾਲ ਚੰਗੀ ਨਸਲ ਦੀਆਂ ਕੱਟੀਆਂ/ਵੱਛੀਆਂ ਪੈਦਾ ਕਰਨ ਲਈ ਕੀਤੀ ਜਾਂਦੀ ਹੈ, ਜਿਸ ਨਾਲ ਦੁੱਧ ਉਤਪਾਦਨ ਨੂੰ ਰਿਕਾਰਡ ਪੱਧਰ ਤੱਕ ਵਧਾਉਣ ਵਿੱਚ ਮਦਦ ਮਿਲਦੀ ਹੈ।

Have something to say? Post your comment

 

More in Chandigarh

ਮੋਹਿੰਦਰ ਭਗਤ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਆਪਣੀ ਇੱਕ ਦਿਨ ਦੀ ਤਨਖਾਹ ਦਾ ਯੋਗਦਾਨ ਪਾਉਣ ਲਈ ਪੈਸਕੋ ਦੇ ਕਰਮਚਾਰੀਆਂ ਦੀ ਸ਼ਲਾਘਾ

ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਡਾ. ਐਸ. ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ

ਹਰਜੋਤ ਬੈਂਸ ਨੇ ਨੰਗਲ ਵਿੱਚ ਪ੍ਰਾਚੀਨ ਮੰਦਰ ਨੂੰ ਹੜ੍ਹ ਤੋਂ ਬਚਾਉਣ ਲਈ ਨਿਭਾਈ ਮੋਹਰੀ ਭੂਮਿਕਾ

ਕੈਬਨਿਟ ਮੰਤਰੀ ਹੜ੍ਹਾਂ ਦੌਰਾਨ ਬਣੇ ਜਾਨ-ਮਾਲ ਦੇ ਰਾਖੇ: ਸਤਲੁਜ ਦੇ ਕੰਢੇ ਪੱਕੇ ਕਰਨ ਲਈ ਮੋਹਰੀ ਹੋ ਕੇ ਸਾਂਭੀ ਕਮਾਂਡ

ਰਾਜ ਸਭਾ ਮੈਂਬਰ ਤੇ ਕੈਬਨਿਟ ਮੰਤਰੀਆਂ ਨੇ ਡੇਰਾ ਬਾਬਾ ਨਾਨਕ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜੀ

ਹੜ੍ਹਾਂ ਦੇ ਮੱਦੇਨਜ਼ਰ ਐਮਰਜੈਂਸੀ ਲੋੜਾਂ ਨੂੰ ਪੂਰਾ ਕਰਨ ਲਈ 33000 ਲੀਟਰ ਪੈਟਰੋਲ ਅਤੇ 46500 ਲੀਟਰ ਡੀਜ਼ਲ ਦਾ ਭੰਡਾਰ ਅਲਾਟ

ਹੜ੍ਹਾਂ 'ਚ ਬਜ਼ੁਰਗਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਖਾਸ ਉਪਰਾਲੇ: ਡਾ ਬਲਜੀਤ ਕੌਰ

ਸਮਾਜ ਸੇਵੀ ਸੰਸਥਾਵਾਂ ਵੱਲੋਂ ਬਲਾਕ ਮਾਜਰੀ ਸਥਾਪਿਤ ਕੈਂਪ 'ਚ ਭਾਜਪਾ ਆਗੂ ਰਣਜੀਤ ਗਿੱਲ ਵੱਲੋਂ ਸ਼ਿਰਕਤ

ਕਿਸਾਨਾਂ ਤੇ ਮਜ਼ਦੂਰਾਂ ਦੀ ਰੱਖਿਆ ਲਈ ਭਾਜਪਾ ਵੱਲੋਂ ਕਈ ਸਕੀਮਾਂ ਤਿਆਰ

ਨਗਰ ਯੋਜਨਾਕਾਰ ਅਧਿਕਾਰੀਆਂ ਤੇ ਏਜੰਟਾਂ ਨਾਲ ਮਿਲੀਭੁਗਤ ਰਾਹੀਂ ਇਮਾਰਤੀ ਯੋਜਨਾ ਮਨਜ਼ੂਰੀਆਂ ਤੇ ਐਨਓਸੀ ਦੇਣ ਚ ਨਾਪਾਕ ਗੱਠਜੋੜ ਦਾ ਵਿਜੀਲੈਂਸ ਬਿਊਰੋ ਨੇ ਕੀਤਾ ਪਰਦਾਫਾਸ਼