Saturday, July 12, 2025

Malwa

ਸੜਕ ਵਿਚਕਾਰ ਪਏ ਡੂੰਘੇ ਟੋਇਆਂ ਕਾਰਨ ਰੋਜ਼ਾਨਾ ਲੋਕ ਵਾਹਨ ਚਾਲਕ ਹੁੰਦੇ ਨੇ ਹਾਦਸਿਆਂ ਦਾ ਸ਼ਿਕਾਰ

July 12, 2025 01:23 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਮਾਲੇਰਕੋਟਲਾ ਸ਼ਹਿਰ ਤੋਂ ਰਾਏਕੋਟ ਰੋਡ 'ਤੇ ਕੈਂਚੀਆਂ ਨੇੜੇ ਹਲਵਾਈ ਦੀ ਦੁਕਾਨ ਦੇ ਸਾਹਮਣੇ ਪੀ. ਡਬਲਯੂ. ਡੀ.ਵਿਭਾਗ ਅਧੀਨ ਆਉਂਦੀ ਸੜਕ ਦੇ ਵਿਚਕਾਰ ਪਏ ਕਈ ਡੂੰਘੇ ਟੋਏ ਰੋਜ਼ਾਨਾ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਕਾਰਨ ਕਈ ਸਾਲ ਪਹਿਲਾਂ ਸੀਵਰੇਜ ਪਾਉਣ ਵਾਲੇ ਠੇਕੇਦਾਰ ਨੇ ਸੜਕ ਤੇ ਟੋਏ ਪੱਟੇ ਸਨ ਤਾਂ ਕਿ ਠੇਕੇਦਾਰ ਉਸੇ ਤਾਰਾਂ ਹੀ ਸ਼ੱਡ ਦਿੱਤੇ ਹਨ। ਤਾ ਕੇ ਆਸ-ਪਾਸ ਦੇ ਲੋਕਾਂ ਸਮੇਤ ਇਸ ਸੜਕ ਤੋਂ ਰੋਜ਼ਾਨਾ ਆਉਣ-ਜਾਣ ਵਾਲੇ ਦੋਪਹੀਆ ਤੇ ਚਾਰ-ਪਹੀਆ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਥੇ ਕਦੇ ਵੀ ਕੋਈ ਤੇਜ਼ ਰਫਤਾਰ ਦੋ-ਪਹੀਆ ਜਾਂ ਚਾਰ ਪਹੀਆ ਵਾਹਨ ਟੋਏ 'ਚ ਡਿੱਗਣ ਨਾਲ ਗੰਭੀਰ ਹਾਦਸਾ ਹੋ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਪ੍ਰਸ਼ਾਸਨ ਤੇ ਸਬੰਧਤ ਅਧਿਕਾਰੀ ਗੁੜ੍ਹੀ ਨੀਂਦ ਕੁਭ ਕਰਨ ਵਾਲੀ ਸੌ ਰਹੇ ਹਨ ਜਾਂ ਫਿਰ ਕੋਈ ਵੱਡਾ ਹਾਦਸਾ ਵਾਪਰਨ ਦੀ ਉਡੀਕ ਕਰ ਰਹੇ ਹਨ ਜਦ ਕਿ ਇਨ੍ਹਾਂ ਟੋਇਆਂ ਕਾਰਨ ਇਥੇ ਰੋਜ਼ਾਨਾ ਦੋ ਜਾਂ ਤਿੰਨ ਸੜਕ ਹਾਦਸੇ ਲਾਜ਼ਮੀ ਵਾਪਰਨ ਕਾਰਨ ਲੋਕ ਜ਼ਖਮੀ ਹੁੰਦੇ ਰਹਿੰਦੇ ਹਨ।
ਲੋਕਾਂ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ 'ਚ ਤਾਂ ਇਥੇ ਹੋਰ ਵੀ ਬੂਰਾ ਹਾਲ ਹੋ ਜਾਂਦਾ ਹੈ ਕਿਉਂਕਿ ਬਾਰਿਸ਼ ਹੋਣ 'ਤੇ ਆਲੇ-ਦੁਆਲੇ ਦਾ ਸਾਰਾ ਮੀਂਹ ਦਾ ਪਾਣੀ ਇਨ੍ਹਾਂ ਟੋਇਆਂ 'ਚ ਆ ਖੜ੍ਹਾ ਹੁੰਦਾ ਹੈ ਅਤੇ ਇਨ੍ਹਾਂ ਟੋਇਆਂ 'ਚੋਂ ਦੀ ਲੰਘਣ ਵਾਲੇ ਵਾਹਨ ਆਲੇ-ਦੁਆਲੇ ਲੰਘਦੇ ਲੋਕਾਂ ਦੇ ਛਿੱਟੇ ਪਾ ਕੇ ਕੱਪੜੇ ਖਰਾਬ ਕਰ ਦਿੰਦੇ ਹਨ। ਰੋਜ਼ਾਨਾ ਦੇ ਰਾਹਗੀਰ ਤਾਂ ਭਾਵੇਂ ਆਪਣਾ ਬਚਾਓ ਕਰ ਕੇ ਲੰਘ ਜਾਂਦੇ ਹਨ ਪਰ ਇਹ ਹਾਈਵੇ ਰੋਡ ਹੋਣ ਕਾਰਨ ਤੇਜ਼ੀ ਨਾਲ ਆਉਂਦੇ ਆਮ ਵਾਹਨ ਚਾਲਕਾਂ ਨੂੰ ਇਨ੍ਹਾਂ ਟੋਇਆਂ ਦੀ ਡੂੰਘਾਈ ਦਾ ਅੰਦਾਜ਼ਾ ਨਾ ਹੋਣ ਕਾਰਨ ਉਹ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਆਲੇ-ਦੁਆਲੇ ਦੇ ਵਸਨੀਕਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਰਾਤ ਸਮੇਂ ਹਨੇਰੇ 'ਚ ਟੋਏ ਦਿਖਾਈ ਨਾ ਦੇਣ ਕਾਰਨ ਕਈ ਵਾਹਨ ਹਾਦਸਾਗ੍ਰਸਤ ਹੋ ਚੁੱਕੇ ਹਨ। ਇਨ੍ਹਾਂ ਹਾਦਸਿਆਂ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਅਧਿਕਾਰੀਆਂ ਕੋਲ ਕਈ ਵਾਰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪਰ ਕਿਸੇ ਵੀ ਅਧਿਕਾਰੀ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਟੋਏ ਦੀ ਮੁਰੰਮਤ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਇਸ ਸਬੰਧੀ ਜਦੋਂ ਪੀ.ਡਬਲਯੂ. ਡੀ.ਵਿਭਾਗ ਦੇ ਐੱਸ. ਡੀ. ਓ. ਯਾਦਵੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜਲਦੀ ਹੀ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਦਾ ਭਰੋਸਾ ਦਿੰਦਿਆਂ ਦੱਸਿਆ ਕਿ ਇਸ ਰੋਡ 'ਤੇ ਜਿਥੇ ਕਰੀਬ 20 ਕਿਲੋਮੀਟਰ ਸੜਕ ਦਾ ਕੰਮ ਹੋਣਾ ਹੈ ਉਥੇ ਰਾਏਕੋਟ ਰੋਡ ਕੈਂਚੀਆਂ ਵਾਲੀ ਜਗ੍ਹਾ ਜਿਥੇ ਇਹ ਟੋਏ ਪਏ ਹਨ ਇਨ੍ਹਾਂ ਨੂੰ ਭਰਨ ਲਈ ਇਸ ਜਗ੍ਹਾ 'ਤੇ ਇੰਟਰਲਾਕ ਟਾਈਲਾਂ ਦਾ ਫਰਸ਼ ਲਗਾਇਆ ਜਾਵੇਗਾ। ਅੱਜ-ਕੱਲ ਬਰਸਾਤਾਂ ਦਾ ਸਮਾਂ ਚੱਲਦਾ ਹੈ ਇਸ ਲਈ ਹਾਲੇ ਸੜਕਾਂ ਬਣਾਉਣ ਦਾ ਕੰਮ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਲੰਘਦਿਆਂ ਹੀ ਇਥੇ ਫਰਸ਼ ਲਗਾ ਕੇ ਇਨ੍ਹਾਂ ਟੋਇਆਂ ਨੂੰ ਬੰਦ ਕਰ ਦਿੱਤਾ ਜਾਵੇਗਾ।

Have something to say? Post your comment

 

More in Malwa

ਕੈਮਿਸਟਾਂ ਦਾ ਸਾਲਾਨਾ ਸਮਾਗਮ ਸੁਨਾਮ ਚ, 27 ਨੂੰ 

ਭਾਜਪਾ ਆਗੂਆਂ ਨੇ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ 

ਕਿਸਾਨ ਆਗੂ ਰਾਮ ਸ਼ਰਨ ਉਗਰਾਹਾਂ ਦੀ ਪਤਨੀ ਦਾ ਦਿਹਾਂਤ 

ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾਗਰੂਕ

ਬਲਾਕ ਪੰਜਗਰਾਈਆਂ ਵਿਖ਼ੇ ਵਿਸ਼ਵ ਆਬਾਦੀ ਦਿਵਸ ਮਨਾਇਆ

ਡਿਪਟੀ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ, ਏ.ਡੀ.ਸੀਜ, ਸਿਵਲ ਸਰਜਨ ਤੇ ਹੋਰ ਅਧਿਕਾਰੀਆਂ ਵੱਲੋਂ ਅਲੀਪੁਰ ਅਰਾਈਆਂ ਦਾ ਦੌਰਾ

ਸੁਨਾਮ 'ਚ ਬਰਸਾਤੀ ਨਾਲਿਆਂ ਦੀ ਸਫ਼ਾਈ ਨੂੰ ਲੈਕੇ ਪ੍ਰਸ਼ਾਸਨ ਹੋਇਆ ਪੱਬਾਂ ਭਾਰ 

ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ 

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਦਾ ਕਰੀਬੀ ਹੋਣ ਦਾ ਭੁਲੇਖਾ ਪਾਉਣ ਲਈ ਪੁਰਾਣੇ ਮੋਬਾਇਲ ਨੰਬਰ ਨੂੰ ਵਰਤਣ ਵਾਲਾ ਠੱਗ ਗਿਰੋਹ ਦਾ ਸਰਗਨਾ ਪਟਿਆਲਾ ਪੁਲਿਸ ਵੱਲੋਂ ਕਾਬੂ : ਵਰੁਣ ਸ਼ਰਮਾ

ਪੰਜਾਬੀ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ  ਦੋ ਅਕਾਦਮਿਕ ਪ੍ਰੋਗਰਾਮ ਸ਼ੁਰੂ