ਚੰਡੀਗੜ੍ਹ : ਹਰਿਆਣਾ ਦੀ ਜਨਸੰਖਿਆ ਦੀ ਅਗਲੀ ਜਨਗਣਨਾ ਸਾਲ 2027 ਵਿੱਚ ਕੀਤੀ ਜਾਵੇਗੀ। ਜਨਗਣਨਾ ਲਈ ਮਿਤੀ 1 ਮਾਰਚ,2027 ਨੂੰ 00.00 ਬਜੇ ਨਿਰਧਾਰਿਤ ਕੀਤੀ ਗਈ ਹੈ। ਹਰਿਆਣਾ ਸਰਕਾਰ ਨੇ ਨੋਟੀਫਾਈ ਕੀਤਾ ਹੈ ਕਿ ਮਾਲ ਅਤੇ ਆਪਦਾ ਪ੍ਰਬੰਧਨ ਅਤੇ ਚਕਬੰਦੀ ਵਿਭਾਗ ਦੀ ਵਧੀਕ ਮੁੱਖ ਸਕੱਤਰ ਅਤੇ ਵਿਤ ਕਮੀਸ਼ਨਰ ਡਾ. ਸੁਮਿਤਾ ਮਿਸ਼ਰਾ ਨੂੰ ਜਨਗਣਨਾ 2027 ਨਾਲ ਸਬੰਧਿਤ ਸਾਰੀ ਗਤੀਵਿਧੀਆਂ ਦੀ ਦੇਖਰੇਖ ਲਈ ਨੋਡਲ ਅਧਿਕਾਰੀ ਨਾਮਿਤ ਕੀਤਾ ਹੈ। ਉਹ ਰਾਜ ਸਰਕਾਰ, ਜਨਗਣਨਾ ਵਿਭਾਗ ਅਤੇ ਭਾਰਤ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚਕਾਰ ਪ੍ਰਭਾਵੀ ਤਾਲਮੇਲ ਯਕੀਨੀ ਕਰੇਗੀ।