ਗੰਧਰਵ ਵਾਦਯ ਸੰਗੀਤ, ਹਰਿਆਣਵੀ ਲੋਕ ਡਾਂਸ ਅਤੇ ਭਾਰਤ ਦੇ ਰੰਗ ਵਿਸ਼ੇ 'ਤੇ ਪ੍ਰਬੰਧਿਤ ਹੋਈ ਸੱਭਿਆਚਾਰਕ ਪੇਸ਼ਕਾਰੀਆਂ
ਚੰਡੀਗੜ੍ਹ : ਗੁਰੂਗ੍ਰਾਮ ਦੇ ਮਾਣੇਸਰ ਵਿੱਚ ਪ੍ਰਬੰਧਿਤ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਪ੍ਰਧਾਨਾਂ ਦੇ ਕੌਮੀ ਸੰਮੇਲਨ ਵਿੱਚ ਵੀਰਵਾਰ ਦੇਰ ਸ਼ਾਮ ਸ਼ਾਨਦਾਰ ਸੱਭਿਆਚਾਰਕ ਸ਼ਾਮ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਲੋਕਸਭਾ ਸਪੀਕਰ ਓਮ ਬਿਰਲਾ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਹਰਿਆਣਾ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ, ਮੰਤਰੀ ਡਾ. ਅਰਵਿੰਦ ਸ਼ਰਮਾ, ਆਰਤੀ ਸਿੰਘ ਰਾਓ ਸਮੇਤ ਹੋਰ ਮਾਣਯੋਗ ਵੀ ਮੌਜ਼ੂਦ ਰਹੇ।
ਪ੍ਰੋਗਰਾਮ ਵਿੱਚ ਵੱਖ ਵੱਖ ਖੇਤਰਾਂ ਤੋਂ ਆਏ ਕਲਾਕਾਰਾਂ ਨੇ ਕਲਾ ਅਤੇ ਸੱਭਿਆਚਾਰ ਦੇ ਰੰਗ ਬਖੇਰੇ। ਸਭ ਤੋਂ ਪਹਿਲਾਂ ਗੰਧਰਵ ਵਾਦਯ ਸੰਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਹ ਪੇਸ਼ਕਾਰੀ ਪੰਡਿਤ ਚੇਤਨ ਜੋਸ਼ੀ ਵੱਲੋਂ ਨਿਰਦੇਸ਼ਿਤ ਕੀਤੀ ਗਈ। ਇਸ ਵਿੱਚ ਉਨ੍ਹਾਂ ਦਾ ਸਾਥ ਹੋਰ ਕਲਾਕਾਰਾਂ ਨੇ ਦਿੱਤਾ। ਇਹ ਪੇਸ਼ਕਾਰੀ ਹਰਿਆਣਵੀ ਲੋਕ ਅਤੇ ਭਾਰਤੀ ਵਾਦਯ ਯੰਤਰਾਂ 'ਤੇ ਅਧਾਰਿਤ ਰਹੀ। ਇਸ ਵਿੱਚ ਵਾਦਯ ਯੰਤਰਾਂ ਰਾਹੀਂ ਗੰਧਰਵਾਂ ਵੱਲੋਂ ਬਜਾਇਆ ਜਾਣ ਵਾਲਾ ਸੰਗੀਤ ਪੇਸ਼ ਕੀਤਾ ਗਿਆ। ਹਰਿਆਣਵੀ ਲੋਕ ਸੱਭਿਆਚਾਰ ਨਾਲ ਜਦੋਂ ਹੀ ਗੀਤਾਂ ਦੀ ਗੂੰਜ ਆਡੀਟੋਰਿਅਮ ਵਿੱਚ ਗੂੰਜੀ ਉਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਪ੍ਰੋਗਰਾਮ ਵਿੱਚ ਦੂਜੀ ਪੇਸ਼ਕਾਰੀ ਹਰਿਆਣਵੀ ਲੋਕ ਡਾਂਸ ਦੀ ਰਹੀ। ਇਹ ਪੇਸ਼ਕਾਰੀ ਮੋਂਟੀ ਸ਼ਰਮਾ ਪਾਰਟੀ ਵੱਲੋਂ ਦਿੱਤੀ ਗਈ। ਹਰਿਆਣਵੀ ਕਲਾਕਾਰਾਂ ਨੇ ਦੇਸ਼ਭਰ ਤੋਂ ਆਏ ਲੋਕਾਂ ਨੂੰ ਆਪਣੀ ਪੇਸ਼ਕਾਰੀ ਨਾਲ ਮੋਹ ਲਿਆ। ਆਡੀਟੋਰਿਅ ਵਿੱਚ ਮੌਜ਼ੂਦ ਲੋਕਾਂ ਨੇ ਜੋਰਦਾਰ ਤਾੜੀਆਂ ਨਾਲ ਕਲਾਕਾਰਾਂ ਦਾ ਉਤਸਾਹ ਵਧਾਇਆ।
ਇਸ ਤੋਂ ਬਾਅਦ ਅੰਤਮ ਪੇਸ਼ਕਾਰੀ ਸੰਜੇਯ ਸ਼ਰਮਾ ਦੀ ਪਾਰਟੀ ਨੇ ਦਿੱਤੀ। ਕੋਰਿਯੋਗ੍ਰਾਫੀ ਦੀ ਇਸ ਪੇਸ਼ਕਾਰੀ ਵਿੱਚ ਕਲਾਕਾਰਾਂ ਨੇ ਭਾਰਤ ਦੇ ਰੰਗ ਵਿਖਾਏ। ਆਡੀਟੋਰਿਅ ਵਿੱਚ ਮੌਜ਼ੂਦ ਹਰ ਸ਼ਖ਼ਸ ਨੇ ਤਾੜੀਆਂ ਵਜਾਕੇ ਕਲਾਕਾਰਾਂ ਦਾ ਮਾਣ ਵਧਾਇਆ। ਇਹ ਪੇਸ਼ਕਾਰੀ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਤਹਿਤ ਪ੍ਰਬੰਧਿਤ ਹੋਈ।