Sunday, November 02, 2025

Haryana

ਤੰਜਾਨਿਆਈ ਪ੍ਰਤੀਨਿਧੀ ਮੰਡਲ ਨਾਲ ਵਿਤੀ ਗੱਲਬਾਤ

June 27, 2025 03:10 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਤੰਜਾਨਿਆ ਗਣਰਾਜ ਦੇ ਸਯੁੰਕਤ ਵਿਤੀ ਕਮੀਸ਼ਨ (ਜੇਐਫਸੀ) ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਦੌਰਾਨ ਸ੍ਰੀ ਰਸਤੋਗੀ ਨੇ ਭਾਰਤ ਦੇ ਰਾਜਕੋਸ਼ੀ ਢਾਂਚੇ ਨੂੰ ਰੇਖਾਂਕਿਤ ਕਰਦੇ ਹੋਏ ਕੇਂਦਰ ਅਤੇ ਰਾਜ ਸਰਕਾਰਾਂ ਵਿੱਚਕਾਰ ਟੈਕਸ ਸੰਗ੍ਰਹਿ ਜਿੰਮੇਦਾਰੀਆਂ, ਰਾਜਸਵ ਸਰੋਤਾਂ, ਕਰਜਾ ਵਿਤਪੋਸ਼ਣ ਤੰਤਰ, ਕਰਜਾ ਅਤੇ ਧੰਨ ਦੇ ਵੰਡ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰਾਜਕੋਸ਼ੀ ਅਨੁਸ਼ਾਸਨ ਲਈ ਹਰਿਆਣਾ ਦੀ ਪ੍ਰਤੀਬੱਧਤਾ ਦੋਹਰਾਂਉਂਦੇ ਹੋਏ ਕਿਹਾ ਕਿ ਰਾਜ ਬਜਟ ਤੋਂ ਬਾਹਰ ਉਧਾਰ ਲੈਅ ਸਕਦੇ ਹਨ।

ਸ੍ਰੀ ਰਸਤੋਗੀ ਨੇ ਭਾਰਤ ਵਿੱਚ ਰਾਜ ਖਜਾਨਾ ਸੰਘਵਾਦ ਦੇ ਸਿਧਾਂਤਾ ਦੀ ਵਿਆਖਿਆ ਕਰਦੇ ਹੋਏ ਦੱਸਿਆ ਕਿ ਰਾਜ਼ਿਆਂ ਨੂੰ ਵਿਤੀ ਕਮੀਸ਼ਨ ਦੀ ਸਿਫਾਰਿਸ਼ਾਂ ਦੇ ਅਧਾਰ 'ਤੇ ਕੇਂਦਰੀ ਟੈਕਸ ਰਾਜਸਵ ਦਾ ਹਿੱਸਾ ਮਿਲਦਾ ਹੈ। ਉਨ੍ਹਾਂ ਨੇ ਦੱਸਿਆ ਕਿ 16ਵੇਂ ਵਿਤੀ ਕਮੀਸ਼ਨ ਵੱਲੋਂ 31 ਅਕਤੂਬਰ, 2025 ਤੱਕ ਆਪਣੀ ਰਿਪੋਰਟ ਪੇਸ਼ ਕਰਨ ਦੀ ਉੱਮੀਦ ਹੈ।

ਉਨ੍ਹਾਂ ਨੇ ਨਾਬਾਰਡ ਅਤੇ ਐਨਸੀਆਰ ਯੋਜਨਾ ਬੋਰਡ ਜਿਹੀ ਪ੍ਰਮੁੱਖ ਸੰਸਥਾਵਾਂ ਦੀ ਭੂਮਿਕਾਵਾਂ 'ਤੇ ਵੀ ਚਰਚਾ ਕੀਤੀ। ਜਾਣਕਾਰੀ ਹੈ ਕਿ ਨਾਬਾਰਡ ਖੇਤੀ ਅਤੇ ਗ੍ਰਾਮੀਣ ਵਿਕਾਸ ਪਰਿਯੋਜਨਾਵਾਂ ਨੂੰ ਗਤੀ ਦੇਣ ਦਾ ਕੰਮ ਦਰਦਾ ਹੈ। ਇਸੇ ਤਰ੍ਹਾਂ ਐਨਸੀਆਰ ਯੋਜਨਾ ਬੋਰਡ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਰਾਜ਼ਿਆਂ ਨੂੰ ਵਿਤੀ ਮਦਦ ਪ੍ਰਦਾਨ ਕਰਦਾ ਹੈ।

ਮੁੱਖ ਸਕੱਤਰ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਰਾਜ ਵਿਕਾਸ ਕਰਜਾ ਜਾਂ ਰਾਜ ਸਰਕਾਰ ਦੀ ਪ੍ਰਤੀਭੂਤਿਆਂ ਦੀ ਸਹੂਲਤ ਪ੍ਰਦਾਨ ਕਰਦਾ ਹੈ। ਵਿਦੇਸ਼ੀ ਸੰਸਥਾਵਾਂ ਅਤੇ ਕੌਮਾਂਤਰੀ ਬੈਂਕਾਂ ਦਾ ਪ੍ਰਬੰਧਨ ਕੇਂਦਰੀ ਵਿਤੀ ਮੰਤਰਾਲਾ ਵੱਲੋਂ ਕੀਤਾ ਜਾਂਦਾ ਹੈ। ਸ੍ਰੀ ਰਸਤੋਗੀ ਨੇ ਵਿਤੀ ਪ੍ਰਬੰਧਨ, ਕਰਜਾ ਸੇਵਾ ਅਤੇ ਬਿਆਜ ਦਰਾਂ 'ਤੇ ਪ੍ਰਤੀਨਿਧੀਮੰਡਲ ਦੇ ਸੁਆਲਾਂ ਦਾ ਵੀ ਜੁਆਬ ਦਿੱਤਾ।

ਸੰਯੁਕਤ ਵਿਤੀ ਕਮੀਸ਼ਨ ਸਕੱਤਰੇਤ ਦੇ ਚੇਅਰਮੈਨ ਅਹਿਮਦ ਸਆਦਤ ਨੇ ਵਿਵਹਾਰਿਕ ਸ਼ੈਸਨ ਲਈ ਹਰਿਆਣਾ ਸਰਕਾਰ ਦਾ ਧੰਨਵਾਦ ਕੀਤਾ।

ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ, ਵਿਦੇਸ਼ ਮਦਦ ਵਿਭਾਗ ਦੀ ਕਮੀਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਹਰਿਆਣਾ ਰਾਜ ਵੇਅਰਹਾਉਸਿੰਗ ਕਾਰਪੋਰੇਸ਼ਨ ਦੇ ਪ੍ਰਬੰਧ ਨਿਦੇਸ਼ਕ ਡਾ. ਸ਼ਾਲੀਨ, ਮੁੱਖ ਮੰਤਰੀ ਦੇ ਵਿਦੇਸ਼ ਮਦਦ ਸਲਾਹਕਾਰ ਸ੍ਰੀ ਪਵਨ ਕੁਮਾਰ ਚੌਧਰੀ ਅਤੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜ਼ੂਦ ਸਨ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ