Friday, August 15, 2025
BREAKING NEWS
ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਨੇ ਲਈ ਵਾਪਸ ਆਕਸੀਜਨ ਸਿਲੰਡਰ ਫਟਣ ਕਾਰਨ ਮੋਹਾਲੀ ਦੇ ਇੰਡਸਟਰੀਅਲ ਏਰੀਆ ‘ਚ ਵਾਪਰਿਆ ਹਾਦਸਾਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਹੀਂ ਰਹੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ

Haryana

ਹਰਿਆਣਾ ਵਿੱਚ ਮਹਿਲਾ ਸੁਰੱਖਿਆ ਲਈ ਪਬਲਿਕ ਟ੍ਰਾਂਸਪੋਰਟ ਵਾਹਨਾਂ ਵਿੱਚ ਲੱਗੇਗਾ ਵਾਹਨ ਸਥਾਨ ਟ੍ਰੈਕਿੰਗ ਡਿਵਾਇਸ

June 24, 2025 01:25 PM
SehajTimes

ਸੜਕ ਸੁਰੱਖਿਆ ਨੂੰ ਲੈ ਕੇ ਮੁੱਖ ਮੰਤਰੀ ਨੇ ਦਿੱਤੇ ਸਖਤ ਨਿਰਦੇਸ਼, ਵਿਗਿਆਨਕ ਅਧਿਐਨ ਕਰ ਦੁਰਘਟਨਾਵਾਂ ਦੇ ਕਾਰਨਾਂ ਦੀ ਹੋਵੇਗੀ ਪਹਿਚਾਣ

ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸੂਬੇ ਵਿੱਚ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਨੂੰ ਮਜਬੂਤ ਬਨਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦੇ ਹੋਏ ਸੂਬੇ ਦੇ ਸਾਰੇ ਪਬਲਿਕ ਟ੍ਰਾਂਸਪੋਰਟ ਵਾਹਨਾਂ ਨੁੰ ਵਾਹਨ ਸਥਾਨ ਟ੍ਰੈਕਿੰਗ ਡਿਵਾਇਸ (ਬੀਐਲਟੀਡੀ) ਨਾਲ ਲੈਸ ਕੀਤਾ ਜਾਵੇਗਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਟ੍ਰਾਂਸਪੋਰਟ ਵਿਭਾਗ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ। ਇਸ ਮੌਕੇ 'ਤੇ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਵੀ ਮੌਜੂਦ ਰਹੇ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਯੋਜਨਾ ਨੂੰ ਸਮੇਂਬੱਧ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਟਾਇਮਲਾਇਨ ਤੈਅ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਵਿਭਾਗਵਾਰ ਜਾਂ ਜਿਲ੍ਹਾਵਾਰ ਟੀਚਾ ਨਿਰਧਾਰਿਤ ਕਰ ਕੇ ਇਸ ਕੰਮ ਨੂੰ ਸਮੇਂਬੱਧ ਢੰਗ ਨਾਲ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਇਸ ਪ੍ਰਣਾਲੀ ਨੂੰ ਐਮਰਜੈਂਸੀ ਪ੍ਰਣਾਲੀ 112 ਸੇਵਾ ਨਾਲ ਏਕੀਕਿਰਣ ਵੀ ਕੀਤਾ ਜਾਵੇ। ਇਹ ਪਹਿਲ ਸੂਬੇ ਵਿੱਚ ਮਹਿਲਾਵਾਂ ਲਈ ਸੁਰੱਖਿਅਤ ਆਵਾਜਾਈ ਵਿਵਸਥਾ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ।

ਮੀਟਿੰਗ ਵਿੱਚ ਦਸਿਆ ਗਿਆ ਕਿ ਬੀਐਡਟੀਡੀ ਪ੍ਰਣਾਲੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ, ਭਾਰਤ ਸਰਕਾਰ ਵੱਲੋਂ ਨਿਰਭਯਾ ਫ੍ਰੇਕਵਰਕ ਦੇ ਤਹਿਤ ਵਿਕਸਿਤ ਕੀਤੀ ਗਈ ਹੈ। ਇਸ ਦਾ ਉਦੇਸ਼ ਪਬਲਿਕ ਟ੍ਰਾਂਸਪੋਰਟ ਪ੍ਰਣਾਲੀ ਨੂੰ ਸੁਰੱਖਿਅਤ, ਪਾਰਦਰਸ਼ੀ ਅਤੇ ਤਕਨੀਕੀ ਰੂਪ ਨਾਲ ਸਮਰੱਥ ਬਨਾਉਣਾ ਹੈ, ਜੋ ਮੌਜੂਦਾ ਸਮੇਂ, ਸਥਾਨ, ਡੇਟਾ ਅਤੇ ਐਮਰਜੈਂਸੀ ਚੇਤਾਵਨੀ ਸਹੂਲਤਾਂ ਪ੍ਰਦਾਨ ਕਰਦੀ ਹੈ। ਮੁੱਖ ਮੰਤਰੀ ਨੇ ਬਜਟ ਐਲਾਨਾਂ ਦੀ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਪ੍ਰਕ੍ਰਿਆਵਾਂ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।

ਸੜਕ ਸੁਰੱਖਿਆ ਨੂੰ ਲੈ ਕੇ ਮੁੱਖ ਮੰਤਰੀ ਨੇ ਦਿੱਤੇ ਸਖਤ ਨਿਰਦੇਸ਼, ਵਿਗਿਆਨਕ ਅਧਿਐਨ ਕਰ ਦੁਰਘਟਨਾਵਾਂ ਦੇ ਕਾਰਣਾਂ ਦੀ ਹੋਵੇਗੀ ਪਹਿਚਾਣ

ਸੜਕ ਦੁਰਘਟਨਾਵਾਂ 'ਤੇ ਚਿੰਤਾ ਵਿਅਕਤ ਕਰਦੇ ਹੋਏ ਮੁੱਖ ਮੰਤਰੀ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਦੁਰਘਟਨਾਵਾਂ ਦੇ ਕਾਰਣਾਂ ਦਾ ਵਿਗਿਆਨਕ ਅਧਿਐਨ ਕਰਾਇਆ ਜਾਵੇ। ਹਰੇਕ ਦੁਰਘਟਨਾ ਦੇ ਪਿੱਛੇ ਸੜਕ ਦੀ ਸਥਿਤੀ, ਓਵਰਸਪੀਡਿੰਗ, ਆਵਾਰਾ ਪਸ਼ੂ ਅਤੇ ਹੋਰ ਸੰਭਾਵਿਤ ਕਾਰਣਾਂ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਉਨਾਂ ਖਾਮੀਆਂ ਨੂੰ ਦੂਰ ਕਰ ਭਵਿੱਖ ਵਿੱਚ ਅਜਿਹੀ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਮੁੱਖ ਮੰਤਰੀ ਨੇ ਵਿਸ਼ੇਸ਼ ਰੂਪ ਨਾਲ ਸਕੂਲੀ ਵਾਹਨਾਂ ਦੀ ਫਿਟਨੈਸ ਦੀ ਵੀ ਨਿਗਰਾਨੀ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸਾਰੇ ਸਕੂਲ ਬੱਸਾਂ ਦੀ ਨਿਯਮਤ ਜਾਂਚ ਹੋਵੇ ਅਤੇ ਉਨ੍ਹਾਂ ਦੀ ਤਕਨੀਕੀ ਸਥਿਤੀ 'ਤੇ ਧਿਆਨ ਦਿੱਤਾ ਜਾਵੇ। ਇਸ ਦੇ ਲਈ ਸਕੂਲ ਸੰਚਾਲਕਾਂ ਦੀ ਇੱਕ ਮੀਟਿੰਗ ਜਲਦੀ ਆਯੋਜਿਤ ਕੀਤੀ ਜਾਵੇ, ਜਿਸ ਵਿੱਚ ਉਨ੍ਹਾਂ ਨੇ ਇਸ ਬਾਰੇ ਸਪਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਜਾਣ ਅਤੇ ਇੱਕ ਤੈਅ ਸਮੇਂ ਦੇ ਬਾਅਦ ਨਿਰਦੇਸ਼ਾਂ ਦਾ ਪਾਲਣ ਨਾ ਕਰਨ 'ਤੇ ਬੱਸਾਂ ਦਾ ਚਾਲਾਨ ਅਤੇ ਜਬਤ ਕੀਤਾ ਜਾਵੇ। ਬੱਚਿਆਂ ਦੀ ਸੁਰੱਖਿਆ ਸਾਡੀ ਜਿਮੇਵਾਰੀ ਹੈ। ਉਨ੍ਹਾਂ ਨੇ ਇਹ ਵੀ ਨਿਰਦੇਸ਼ ੱਿਤੇ ਕਿ ਨਿਯਮਤ ਅੰਤਰਾਲ 'ਤੇ ਰੋਡਵੇਜ਼ ਦੇ ਡਰਾਈਵਰਾਂ ਤੋਂ ਮੈਡੀਕਲ ਸਰਟੀਫਿਕੇਟ ਲਿਆ ਜਾਵੇ। ਇਹ ਕਦਮ ਯਾਤਰੀਆਂ ਦੀ ਸੁਰੱਖਿਆ ਅਤੇ ਡਰਾਈਵਰਾਾਂ ਦੇ ਸਿਹਤ ਨੂੰ ਪ੍ਰਾਥਮਿਕਤਾ ਦੇਣ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਹੈ।

ਮਾਲ ਘਾਟਾ ਘੱਟ ਕਰਨ ਲਈ ਹੋਰ ਵਿਕਲਪਾਂ ਦੀ ਸੰਭਾਵਨਾਵਾਂ ਤਲਾਸ਼ੀ ਜਾਣ

ਮਾਲ ਘਾਟੇ ਦੀ ਚਨੌਤੀ ਨਾਲ ਨਜਿਠਣ ਤਹਿਤ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਵੱਖ-ਵੱਖ ਇਨੋਵੇਸ਼ਨਾਂ ਅਤੇ ਕਾਰੋਬਾਰੀ ਸੰਭਾਵਨਾਂ ਤਲਾਸ਼ਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਹੋਰ ਵਿਕਲਪਾਂ ਜਿਵੇਂ ਬੱਸਾਂ 'ਤੇ ਇਸ਼ਤਿਹਾਰ, ਪਾਰਸਲ ਟ੍ਰਾਂਸਪੋਰਟੇਸ਼ਨ ਜਾਂ ਪੀਪੀਪੀ ਮੋਡ 'ਤੇ ਬੱਸ ਅੱਡੇ ਦੀ ਸਥਾਪਨਾ ਆਦਿ ਦੀ ਸੰਭਾਵਨਾਵਾਂ ਤਲਾਸ਼ੀ ਜਾਵੇ। ਇਸ ਤੋਂ ਇਲਾਵਾ, ਟੂਰਿਸਟ ਸਪਾਟਸ ਲਈ ਬੱਸਾਂ ਦੀ ਆਲਲਾਇਨ ਬੁਕਿੰਗ ਦੀ ਸਹੂਲਤ ਦੇਣ ਦੇ ਵੀ ਵਿਕਲਪ ਤਲਾਸ਼ੀ ਜਾਵੇ। ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਦੀ ਸਹੂਲਤ ਲਈ ਅਜਿਹੀ ਬੱਸਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਰੂਟਸ ਦੀ ਗਿਣਤੀ ਵੀ ਵਧਾਈ ਜਾਵੇ।

ਮੁੱਖ ਮੰਤਰੀ ਨੇ ਸਿਟੀ ਬੱਸ ਸੇਵਾ ਦੀ ਸਮੀਖਿਆ ਕਰਦੇ ਹੋਏ ਇਲੈਕਟ੍ਰਿਕ ਬੱਸਾਂ ਦੀ ਗਿਣਤੀ ਵਧਾਉਣ ਦੇ ਵੀ ਨਿਰਦੇਸ਼ ਦਿੱਤੇ। ਨਾਲ ਹੀ, ਚਾਰਜਿੰਗ ਸਟੇਸ਼ਨਾਂ ਦੀ ਵੀ ਵਿਵਸਥਾ ਕੀਤੀ ਜਾਵੇ। ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਸਿਟੀ ਬੱਸ ਸੇਵਾ ਯੋਜਨਾ ਤਹਿਤ 375 ਈ-ਬੱਸਾਂ ਦੀ ਖਰੀਦ ਪ੍ਰਕ੍ਰਿਆ ਜਾਰੀ ਹੈ। ਇਸ ਤੋਂ ਇਲਾਵਾ, ਪੀਐਮ ਈ-ਬੱਸ ਸੇਵਾ ਯੋਜਨਾ ਦੇ ਤਹਿਤ ਵੀ 250 ਈ-ਬੱਸਾਂ ਦੀ ਖਰੀਦ ਲਈ ਅਗਾਮੀ ਕਾਰਵਾਈ ਵਿੱਚ ਤੇਜੀ ਲਿਆਈ ਜਾ ਰਹੀ ਹੈ। ਮੌਜੂਦਾ ਵਿੱਚ 9 ਸ਼ਹਿਰਾਂ ਵਿੱਚ ਸਿਟੀ ਬੱਸ ਸੇਵਾ ਸੰਚਾਲਿਤ ਕੀਤੀ ਜਾ ਰਹੀ ਹੈ।

ਮੀਟਿੰਗ ਵਿੱਚ ਦਸਿਆ ਗਿਆ ਕਿ ਸੂਬੇ ਵਿੱਚ ਸੜਕ ਸੁਰੱਖਿਆ ਨੂੰ ਮਜਬੂਤ ਕਰਨ ਦੇ ਉਦੇਸ਼ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਡਰਾਈਵਰ ਸਿਖਲਾਈ ਅਤੇ ਖੋਜ ਅਦਾਰੇ (ਆਈਟੀਡੀਆਰ) ਦੀ ਸਥਾਪਨਾ ਅਤੇ ਵਿਸਤਾਰ 'ਤੇ ਜੋਰ ਦਿੱਤਾ ਜਾ ਰਿਹਾ ਹੈ। ਇੰਨ੍ਹਾਂ ਅਦਾਰਿਆਂ ਦਾ ਉਦੇਸ਼ ਸੁਰੱਖਿਅਤ ਡਰਾਈਵਿੰਗ ਪ੍ਰਥਾਵਾਂ ਨੂੰ ਪ੍ਰੋਤਸਾਹਨ ਦੇਣਾ, ਪੇਸ਼ੇਵਰ ਡਰਾਈਵਰਾਾਂ ਨੂੰ ਟ੍ਰੇਨਡ ਕਰਨਾ ਅਤੇ ਆਵਾਜਾਈ ਪ੍ਰਬੰਧਨ ਨਾਲ ਜੁੜੇ ਖੋਜ ਨੂੰ ਪ੍ਰੋਤਸਾਹਨ ਦੇਣਾ ਹੈ।

ਮੌਜੂਦਾ ਵਿੱਚ ਬਹਾਦੁਰਗੜ੍ਹ, ਰੋਹਤਕ, ਕੈਥਲ ਅਤੇ ਕਰਨਾਲ ਵਿੱਚ 4 ਆਈਟੀਡੀਆਰ ਸੰਚਾਲਿਤ ਹਨ। ਇਸ ਤੋਂ ਇਲਾਵਾ, ਨੁੰਹ, ਫਰੀਦਾਬਾਦ ਅਤੇ ਭਿਵਾਨੀ ਵਿੱਚ 3 ਨਵੇਂ ਆਈਟੀਡਆਰ ਦੀ ਸਥਾਪਨਾ ਦੀ ਪ੍ਰਕ੍ਰਿਆ ਜਾਰੀ ਹੈ। ਨਾਲ ਹੀ ਖੇਤਰੀ ਚਾਲਕ ਸਿਖਲਾਈ ਕੇਂਦਰ ਦੇ ਤਤਿਹ ਗੁਰੂਗ੍ਰਾਮ ਵਿੱਚ ਇੱਕ ਖੇਤਰੀ ਡਰਾਈਵਿੰਗ ਸਿਖਲਾਈ ਕੇਂਦਰ ਦੀ ਸਥਾਪਨਾ 'ਤੇ ਵੀ ਤੇਜ ਗਤੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਸੂਬੇ ਵਿੱਚ ਰਜਿਸਟਰਡ ਵਾਹਨ ਸਕ੍ਰੈਪਿੰਗ ਸਹੂਲਤ ਤਹਿਤ ਹੁਣ ਤੱਕ 20 ਲਾਇਸੈਂਸ ਪ੍ਰਦਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 8 ਸਕ੍ਰੈਪਿੰਗ ਸੈਂਟਰ ਸੰਚਾਲਿਤ ਹਨ। ਇਸ ਤੋਂ ਇਲਾਵਾ, ਸਵੈਚਾਲਿਤ ਸਿਖਲਾਈ ਸਟੇਸ਼ਨ (ਆਟੋਮੇਟੇਡ ਟੇਸਟਿੰਗ ਸਟੇਸ਼ਨ) ਦੀ ਸਥਾਪਨਾ ਪ੍ਰਕ੍ਰਿਆ ਜਾਰੀ ਹੈ। 1 ਅਪ੍ਰੈਲ, 2025 ਤੋਂ ਸਾਰੇ ਟ੍ਰਾਂਸਪੋਰਟ ਵਾਹਨਾਂ ਦੀ ਫਿਟਨੈਸ ਦੀ ਜਾਂਚ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਰਫ ਸਵੈਚਾਲਿਤ ਸਿਖਲਾਈ ਸਟੇਸ਼ਨਾਂ ਨਾਲ ਕੀਤੀ ਜਾਵੇਗੀ।ਗੁਰੂਗ੍ਰਾਮ ਵਿੱਚ ਸਥਿਤ ਪਾਸਕੋ ਆਟੋਮੇਟਿਡ ਵਹੀਕਲ ਫਿਟਨੈਸ ਸੈਂਟਰ ਨੁੰ ਰਜਿਸਟ੍ਰੇਸ਼ਣ ਪ੍ਰਮਾਣ ਪੱਤਰ ਜਾਰੀ ਕੀਤਾ ਗਿਆ ਹੈ।

ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਟ੍ਰਾਂਸਪੋਰਟ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਟੀਐਲ ਸਤਿਆਪ੍ਰਕਾਸ਼, ਟ੍ਰਾਂਸਪੋਰਟ ਕਮਿਸ਼ਨਰ ਸ੍ਰੀ ਅਤੁਲ ਕੁਮਾਰ, ਸੂਚਨਾ, ਜਨਸੰਪਕਰ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਕੇ ਮਕਰੰਦ ਪਾਂਡੂਰੰਗ, ਸਟੇਟ ਟ੍ਰਾਂਸਪੋਰਟ ਦੇ ਮਹਾਨਿਦੇਸ਼ਕ ਸ੍ਰੀ ਸੁਜਾਨ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Have something to say? Post your comment

 

More in Haryana

ਫਰੀਦਾਬਾਦ ਵਿੱਚ ਆਯੋਜਿਤ ਹੋਇਆ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ, 1947 ਦੀ ਵੰਡ ਦੀ ਤਰਾਸਦੀ ਵਿੱਚ ਸ਼ਹੀਦ ਪੁਰਖਿਆਂ ਨੂੰ ਦਿੱਤੀ ਗਈ ਸ਼ਰਧਾਂਜਲੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਫਰੀਦਾਬਾਦ ਜਿਲ੍ਹੇ ਨੂੰ 564 ਕਰੋੜ 27 ਲੱਖ ਰੁਪਏ ਦੀ ਲਾਗਤ ਨਾਲ 29 ਵਿਕਾਸ ਪਰਿਯੋਜਨਾਵਾਂ ਦੀ ਦਿੱਤੀ ਯੋਗਾਤ

ਹਰਿਆਣਾ ਵਿੱਚ ਬਾਲ ਭੀਖ ਮੰਗਣ 'ਤੇ ਲਗੇਗੀ ਰੋਕ

ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਹਰਿਆਣਾ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਦਾਂ ਦ੍ਰਿੜਸੰਕਲਪ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਦੇ ਸਕਿਲਡ ਵਰਕਰਸ ਨੂੰ ਗੋ ਗਲੋਬਲ ਮਿਸ਼ਨ ਤਹਿਤ ਮਿਲਣਗੇ ਰੁਜਗਾਰ ਦੇ ਕੌਮਾਂਤਰੀ ਮੌਕੇ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਨੇ ਜਾਰੀ ਕੀਤਾ ਸੁਤੰਤਰਤਾ ਦਿਵਸ ਦਾ ਸੋਧਿਤ ਪ੍ਰੋਗਰਾਮ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਸੰਤ ਕਬੀਰ ਕੁਟੀਰ ਵਿੱਚ ਲਗਾਇਆ ਤਿਰੰਗਾ

ਈਵੀਐਮ 'ਤੇ ਕਾਂਗ੍ਰੇਸ ਦਾ ਭ੍ਰਮ ਫੈਲਾਉਣਾ ਗਲਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵੀਰ ਸ਼ਹੀਦਾਂ ਦੀ ਸ਼ਹਾਦਤ ਦੀ ਬਦੌਲਤ ਅਸੀਂ ਖੁੱਲੀ ਹਵਾ ਵਿੱਚ ਸਾਹ ਲੈ ਰਹੇ : ਮੁੱਖ ਮੰਤਰੀ

ਹਰਿਆਣਾ ਵਿੱਚ ਪ੍ਰਜਾਪਤੀ ਸਮਾਜ ਨੂੰ ਮਿਲੀ ਨਵੀਂ ਪਛਾਣ ਅਤੇ ਕਾਨੂੰਨੀ ਮਜਬੂਤੀ