Saturday, October 04, 2025

Haryana

ਮੁੱਖ ਮੰਤਰੀ ਨੇ ਅਵੈਧ ਖਨਨ ਰੋਕਣ ਲਈ ਦਿੱਤੇ ਸਖਤ ਨਿਰਦੇਸ਼, ਖਨਨ ਖੇਤਰ ਵਿੱਚ ਸੀਸੀਟੀਵੀ ਕੈਮਰਾ ਲਗਾ ਕੇ ਕੀਤੀ ਜਾਵੇ ਮਾਨੀਟਰਿੰਗ

June 24, 2025 01:20 PM
SehajTimes

 

ਵੱਖ-ਵੱਖ ਖਨਨ ਏਜੰਸੀਆਂ 'ਤੇ ਬਕਾਇਆ ਰਕਮ ਦੀ ਰਿਕਵਰੀ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿੱਚ ਅਵੈਧ ਖਨਨ 'ਤੇ ਪੂਰੀ ਤਰ੍ਹਾ ਰੋਕ ਲਗਾਉਣ ਦੇ ਉਦੇਸ਼ ਨਾਲ ਖਨਨ ਅਤੇ ਭੁ-ਵਿਗਿਆਨ ਵਿਭਾਗ ਦੇ ਅਧਿਕਾਰੀਆਂ ਨੁੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਖਨਨ ਖੇਤਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ ਅਤੇ ਨਿਯਮਤ ਮਾਨੀਟਰਿੰਗ ਯਕੀਨੀ ਕੀਤੀ ਜਾਵੇ। ਅਵੈਧ ਖਨਨ ਵਿੱਚ ਸ਼ਾਮਿਲ ਪਾਏ ਜਾਣ 'ਤੇ ਸਬੰਧਿਤ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

ਮੁੱਖ ਮੰਤਰੀ ਨੇ ਇਹ ਨਿਰਦੇਸ਼ ਅੱਜ ਇੱਥੇ ਖਨਨ ਅਤੇ ਭੁਵਿਗਿਆਨ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹੋਈ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਦਿੱਤੇ। ਮੀਟਿੰਗ ਵਿੱਚ ਖਨਨ ਅਤੇ ਭੁ-ਵਿਗਿਆਨ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਵੀ ਮੌਜੂਦ ਰਹੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖਨਨ ਏਜੰਸੀਆਂ ਵੱਲੋਂ ਸੂਬਾ ਸਰਕਾਰ ਨੂੰ ਸਮੇਂ 'ਤੇ ਮਾਲ ਪ੍ਰਾਪਤ ਹੋਵੇ, ਇਸ ਦੇ ਲਈ ਅਗਾਮੀ ਤਿੰਨ ਮਹੀਨਿਆਂ ਵਿੱਚ ਬਕਾਇਆ ਰਕਮ ਦੀ ਪੂਰੀ ਵਸੂਲੀ ਯਕੀਨੀ ਕੀਤੀ ਜਾਵੇ। ਨਾਲ ਹੀ, ਅਵੈਧ ਖਨਨ 'ਤੇ ਪੂਰੀ ਤਰ੍ਹਾ ਰੋਕ ਲਗਾਉਣ ਲਈ ਵੀ ਲਗਾਤਾਰ ਪੈਟਰੋਲਿੰਗ ਦੇ ਨਿਗਰਾਨੀ ਗਤੀਵਿਧੀਆਂ ਨੂੰ ਵਧਾਇਆ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਸਾਲ 2025-26 ਲਈ 1400 ਕਰੋੜ ਰੁਪਏ ਦੇ ਮਾਲ ਟੀਚਾ ਨਿਰਧਾਰਿਤ ਕੀਤਾ ਹੈ, ਇਸ ਟੀਚੇ ਨੂੰ ਹਾਸਲ ਕਰਨ ਲਈ ਸਾਰੇ ਜਰੂਰੀ ਕਦਮ ਚੁੱਕੇ ਜਾਣ। ਉਨ੍ਹਾਂ ਨੇ ਸਖਤ ਨਿਰਦੇਸ਼ ਦਿੱਤੇ ਕਿ ਕਿਸੇ ਵੀ ਖਨਨ ਏਜੰਸੀ ਦਾ ਇੱਕ ਮਹੀਨੇ ਦਾ ਵੀ ਬਕਾਇਆ ਨਹੀਂ ਰਹਿਣਾ ਚਾਹੀਦਾ ਹੈ। ਬੁਕਾਇਆ ਹੋਣ ਦੀ ਸਥਿਤੀ ਵਿੱਚ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਜਾਵੇ, ਜੇਕਰ ਉਸ ਦੇ ਬਾਅਦ ਵੀ ਇਹ ਬਕਾਇਆ ਰਕਮ ਜਮ੍ਹਾ ਨਹੀਂ ਕਰਵਾਉਂਦੇ ਤਾਂ ਨਿਯਮ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਈ ਜਾਵੇ।

ਮੀਟਿੰਗ ਵਿੱਚ ਮੁੱਖ ਮੰਤਰੀ ਨੇ ਇੱਕ ਉੱਚ ਪੱਧਰੀ ਕਮੇਟੀ ਦੇ ਗਠਨ ਦੇ ਨਿਰਦੇਸ਼ ਦਿੱਤੇ ਜੋ ਸਸਪੈਂਡ ਖਾਨਾਂ ਦੇ ਕਾਰਣਾ ਅਤੇ ਅੱਗੇ ਦੀ ਕਾਰਵਾਈ 'ਤੇ ਰਿਪੋਰਟ ਦਵੇਗੀ। ਨਾਲ ਹੀ ਜਿਨ੍ਹਾਂ ਖਾਨਾ ਦੀ ਨੀਲਾਮੀ ਹੋ ਚੁੱਕੀ ਹੈ ਪਰ ਖਨਨ ਕਾਰਜ ਸ਼ੁਰੂ ਨਹੀਂ ਹੋਇਆ, ਉੱਥੇ ਦੀ ਪ੍ਰਕ੍ਰਿਆਵਾਂ ਜਲਦੀ ਪੂਰੀਆਂ ਕਰਨ ਦੇ ਵੀ ਨਿਰਦੇਸ਼ ਦਿੱਤੇ।

ਮੀਟਿੰਗ ਦੌਰਾਨ ਖਨਨ ਅਤੇ ਭੂ-ਵਿਗਿਆਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਟੀ ਐਲ ਸਤਿਅਪ੍ਰਕਾਸ਼ ਨੇ ਵਿਭਾਗ ਦੀ ਕਾਰਜਪ੍ਰਣਾਲੀ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖਨਨ ਵਿਭਾਗ ਵੱਲੋਂ ਅਵੈਧ ਖਨਨ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੇ ਤਹਿਤ 1 ਅਪ੍ਰੈਲ, 2024 ਤੋਂ 11 ਜੂਨ, 2025 ਤੱਕ ਅਵੈਧ ਖਨਨ ਵਿੱਚ ਸ਼ਾਮਿਲ 3274 ਵਾਹਨਾਂ ਨੂੰ ਜਬਤ ਕਰ ਉਨ੍ਹਾਂ ਤੋਂ 13.50 ਕਰੋੜ ਰੁਪਏ ਦੀ ਜੁਰਮਾਨਾ ਰਕਮ ਵਸੂਲ ਕੀਤੀ ਗਈ ਹੈ।

ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Have something to say? Post your comment

 

More in Haryana

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ