Friday, October 24, 2025

Haryana

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

June 19, 2025 03:54 PM
SehajTimes

ਮੀਟਿੰਗ ਵਿੱਚ ਐਮਪੀਲੈਂਡ ਅਤੇ ਹੋਰ 8 ਯੌਜਨਾਵਾਂ 'ਤੇ ਹੋਏ ਵਿਸਤਾਰ ਨਾਲ ਚਰਚਾ

ਚੰਡੀਗੜ੍ਹ : ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਬੁੱਧਵਾਰ ਨੂੰ ਪਾਣੀਪਤ ਵਿੱਚ ਜਿਲ੍ਹਾ ਸਕੱਤਰੇਤ ਵਿੱਚ ਇਸਰਾਨਾ ਵਿਧਾਨਸਭਾ ਖੇਤਰ ਦੇ ਵਿਕਾਸ ਕੰਮਾਂ ਨੂੰ ਲੈ ਕੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ ਅਤੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ੧ੋ ਕੰਮ ਅਧੂਰੇ ਹਨ, ਉਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾਵੇ ਅਤੇ ਹੋਰ ਕੰਮਾਂ ਨੂੰ ਵੀ ਤੇਜੀ ਨਾਲ ਸ਼ੁਰੂ ਕੀਤਾ ਜਾਵੇ।

ਕੈਬੀਨੇਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਮਾਨਤਾ ਨਾਲ ਵਿਕਾਸ ਕੰਮਾਂ ਨੂੰ ਕੀਤਾ ਜਾ ਰਿਹਾ ਹੈ। ਨੈਲਥਾ ਪਿੰਡ ਵਿੱਚ ਬਣ ਰਹੇ ਕਬੱਡੀ ਸਟੇਡੀਅਮ ਦੇ ਨਿਰਮਾਣ ਕੰਮ ਨੂੰ ਲੈ ਕੇ ਤੇਜੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਦਸਿਆ ਕਿ ਸਟੇਡੀਅਮ ਦਾ 60 ਫੀਸਦੀ ਨਿਰਮਾਣ ਕੰਮ ਪੂਰਾ ਹੋ ਚੁੱਕਾ ਹੈ। ਉਨ੍ਹਾਂ ਨੇ ਵੈਸਰ ਤੇ ਖੰਡਰਾ ਦੇ ਸਟੇਡੀਅਮ ਦੇ ਸਬੰਧ ਵਿੱਚ ਵੀ ਅਧਿਕਾਰੀਆਂ ਤੋਂ ਜਾਣਕਾਰੀ ਲਈ।

ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਸੌਦਾਪੁਰ ਵਿੱਚ ਹਰਿਜਨ ਚੌਪਾਲ, ਸਟੇਡੀਅਮ ਵਿੱਚ ਹਾਲ ਅਤੇ ਪਖਾਨੇ ਦਾ ਨਿਰਮਾਣ ਅਤੇ ਅਲੂਪੁਰ ਵਿੱਚ ਕੱਚੀ ਫਿਰਨੀ ਦੇ ਨਿਰਮਾਣ ਕੰਮਾਂ ਦੀ ਹੌਲੀ ਪ੍ਰਗਤੀ 'ਤੇ ਚਿੰਤਾ ਜਤਾਉਂਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਸਮੇਂਬੱਧ ਅਤੇ ਗੁਣਵੱਤਾਪੂਰਣ ਢੰਗ ਨਾਲ ਪੂਰੇ ਕੀਤੇ ਜਾਣ। ਉਨ੍ਹਾਂ ਨੇ ਹਰ ਸਥਾਨ 'ਤੇ ਤੁਰੰਤ ਅਤੇ ਜਿਮੇਵਾਰੀ ਨਾਲ ਕੰਮ ਕਰਨ ਦੇ ਜਰੂਰਤ 'ਤੇ ਜੋਰ ਦਿੱਤਾ।

ਮੀਟਿੰਗ ਵਿੱਚ ਦਸਿਆ ਗਿਆ ਕਿ ਉਰਲਾਨਾ ਕਲਾਂ ਵਿੱਚ ਹਰੀਜਨ ਚੌਪਾਲ ਵਿੱਚ ਮਹਿਲਾ ਚੌਪਾਲ ਨਿਰਮਾਣ ਕੰਮ ਦਾ ਟੈਂਡਰ ਹੋ ਚੁੱਕਾ ਹੈ, ਜਲਦੀ ਹੀ ਇਸ 'ਤੇ ਕੰਮ ਸ਼ੁਰੂ ਹੋ ਜਾਵੇਗਾ। ਕਵੀ ਪਿੰਡ ਅਤੇ ਬੈਨੀਵਾਲ ਪਾਨੇ ਵਿੱਚ ਸ਼ਾਮਲਾਟ ਘਾਟ ਦੀ ਚਾਰ ਦੀਵਾਰੀ ਦਾ ਕੰਮ ਪੂਰ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਕਵੀ ਪਿੰਡ ਵਿੱਚ ਰਸਤੇ ਤੇ ਖੇਡ ਤੱਕ ਦੇ ਰਸਤਿਆਂ ਦਾ ਨਿਰਮਾਣ ਕੰਮ ਪੂਰਾ ਹੋ ਚੁੱਕਾ ਹੈ। ਜਿਲ੍ਹੇ ਵਿੱਚ ਹੁਣ ਤੱਕ 30 ਲਾਇਬ੍ਰੇਰੀਆਂ ਦੀ ਸਥਾਪਨਾ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਫਰਨੀਚਰ ਉਪਲਬਧ ਕਰਵਾ ਦਿੱਤਾ ਗਿਆ ਹੈ। ਲਾਇਬ੍ਰੇਰੀ ਵਿੱਓ ਕਿਤਾਬਾਂ ਦੀ ਖਰੀਦ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸਰਾਨਾ ਵਿਧਾਨਸਭਾ ਖੇਤਰ ਵਿੱਚ ਕੁੱਲ ਸੱਤ ਲਾਇਬ੍ਰੇਰੀਆਂ ਬਣੀਆਂ ਹਨ ਜਿਨ੍ਹਾਂ ਵਿੱਚ ਇਸਰਾਨਾ, ਧਰਮਗੜ੍ਹ, ਕਵੀ, ਨੇਨ, ਓਂਟਲੀ, ਵੈਸਰ, ਉਰਲਾਨਾ ਕਲਾਂ ਦੇ ਨਾਮ ਪ੍ਰਮੁੱਖ ਹਨ।

ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਜਿਲ੍ਹੇ ਵਿੱਚ 45 ਮਹਿਲਾ ਸਭਿਆਚਾਰਕ ਕੇਂਦਰਾਂ ਦੀ ਸਥਾਪਨਾ ਕੀਤੀ ਜਾਣੀ ਪ੍ਰਸਤਾਵਿਤ ਹੈ, ਜਿਨ੍ਹਾਂ ਵਿੱਚ 15 ਮਹਿਲਾ ਸਭਿਆਚਾਰਕ ਕੇਂਦਰਾਂ ਦੀ ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ। 8 ਮਹਿਲਾ ਸਭਿਆਚਾਰਕ ਕੇਂਦਰਾਂ ਦੀ ਸਥਿਤੀ ਚੰਗੀ ਹੈ ਅਤੇ ਵਿਭਾਗ ਵੱਲੋਂ ਮਹਿਲਾ ਸਭਿਆਚਾਰਕ ਕੇਂਦਰਾਂ ਦੀ ਸਥਾਪਨਾ ਤਹਿਤ ਮੁਰੰਮਤ ਆਦਿ ਕੰਮਾਂ ਦਾ ਬਜਟ ਪਿੰਡ ਪੰਚਾਇਤਾਂ ਨੂੰ ਅਲਾਟ ਕਰ ਦਿੱਤਾ ਗਿਆ ਹੈ। 15 ਮਹਿਲਾ ਸਭਿਆਚਾਰਕ ਕੇਂਦਰਾਂ ਵਿੱਚ ਸਮੱਗਰੀ ਰੱਖਣ ਤਹਿਤ ਨਿਰਦੇਸ਼ ਦੇ ਦਿੱਤੇ ਗਏ ਹਨ। ਜਿਲ੍ਹੇ ਵਿੱਚ 14 ਇੰਡੌਰ ਸਟੇਡੀਅਮ ਸਥਾਪਿਤ ਕੀਤੇ ਗਏ ਹਨ।

ਮੰਤਰੀ ਨੇ ਮੀਟਿੰਗ ਵਿੱਚ ਸੀਐਮ ਐਲਾਨਾਂ, ਐਫਆਰਡੀਐਫ, ਈ-ਲਾਇਬ੍ਰੇਰੀ, ਜੀਮ, ਵਿਯਾਮਸ਼ਾਲਾ ਨਿਰਮਾਣ, ਜਿਲ੍ਹਾ ਪਰਿਸ਼ਦ, ਪੰਚਾਇਤ ਕਮੇਟੀ ਅਤੇ ਪਿੰਡ ਪੰਚਾਇਤ ਵੱਲੋਂ ਕੀਤੇ ਜਾਣ ਵਾਲੇ ਕੰਮ, ਵੀਏਐਨਜੀਵਾਈ, ਐਸਏਜੀਵਾਈ, ਪੀਐਮਏਜੀਵਾਈ ਅਤੇ ਐਮਪੀਲੈਡ ਦੇ ਕੰਮਾਂ ਦੀ ਵੀ ਸਮੀਖਿਆ ਕੀਤੀ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ