ਚੰਡੀਗੜ੍ਹ : ਹਰਿਆਣਾ ਦੇ ਸ਼ਹਿਰੀ ਸਥਾਨਕ ਨਿਗਮ, ਮਾਲ ਅਤੇ ਆਪਦਾ ਪ੍ਰਬੰਧਨ ਅਤੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਨੈ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸ਼ਹਿਰੀ ਸਥਾਨਕ ਨਿਗਮ ਵੱਲੋਂ ਜਿਨ੍ਹਾਂ 31 ਸੇਵਾਵਾਂ ਨੂੰ ਆਨਲਾਇਨ ਕੀਤਾ ਗਿਆ ਹੈ ਉਨ੍ਹਾਂ ਸੇਵਾਵਾਂ ਨੂੰ ਹੋਰ ਵੀ ਪ੍ਰਭਾਵੀ ਬਣਾਇਆ ਜਾਵੇਗਾ।
ਉਨ੍ਹਾਂ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਕਿ ਵਿਭਾਗ ਦੀ ਸਾਰੀ ਆਨਲਾਇਨ ਸੇਵਾਵਾ ਹਰ ਵਿਅਕਤੀ ਦੇ ਪਹੁੰਚ ਵਿੱਚ ਹੋਣ ਅਤੇ ਇਸ ਦੇ ਪ੍ਰਬੰਧਨ ਵਿੱਚ ਕੋਈ ਗਲਤੀ ਨਾ ਆਵੇ।
ਇੱਕ ਮਹੀਨੇ ਬਾਅਦ ਕਰਣਗੇ ਮੁੜ ਸਮੀਖਿਆ
ਮੰਤਰੀ ਸ੍ਰੀ ਵਿਪੁਲ ਗੋਇਲ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸਕੱਤਰੇਤ ਵਿੱਚ ਸ਼ਹਿਰੀ ਸਥਾਨਕ ਨਿਗਮ ਵਿਭਾਗ ਦੀ ਆਈਟੀ ਐਕਟੀਵਿਟੀ ਨੂੰ ਲੈ ਕੇ ਆਯੋਜਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਸਥਾਨਕ ਨਿਗਮ ਵਿਭਾਗ ਵੱਲੋਂ ਦਿੱਤੀ ਜਾਣ ਵਾਲੀ ਸਾਰੇ ਸੇਵਾਵਾਂ ਦੀ ਲਗਾਤਾਰ ਮਾਨੀਟਰਿੰਗ ਹੁੰਦੀ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਵਿਸ਼ੇਸ਼ ਜੋਰ ਦੇ ਕੇ ਕਿਹਾ ਕਿ ਵਿਭਾਗ ਵੱਲੋਂ ਆਗਜਨੀ ਵੱਲੋਂ ਦਰਜ ਕੀਤੀ ਗਈ ਸਮਸਿਆਵਾਂ ਨੂੰ ਤੁਰੰਤ ਅਤੇ ਪ੍ਰਭਾਵੀ ਹੱਲ ਯਕੀਨੀ ਕੀਤਾ ਜਾਵੇ, ਤਾਂ ਜੋ ਸਾਰਿਆਂ ਨੂੰ ਸੁਗਮਤਾ ਨਾਲ ਸਹੂਲਤਾਂ ਉਪਲਬਧ ਹੋ ਸਕਣ। ਸਮੇਂਬੱਧ ਰੂਪ ਨਾਲ ਸਾਰੇ ਨਿਰਦੇਸ਼ਾਂ 'ਤੇ ਕਾਰਜ ਕਰਨ ਦੀ ਅਪੀਲ ਕਰਦੇ ਹੋਏ ਮੰਤਰੀ ਵਿਪੁਲ ਗੋਇਲ ਨੇ ਕਿਹਾ ਕਿ ਮੀਟਿੰਗ ਵਿੱਚ ਰੱਖੇ ਗਏ ਬਿੰਦੂਆਂ ਅਤੇ ਪੂਰੀ ਪ੍ਰਕ੍ਰਿਆ ਦੀ ਇੱਕ ਮਹੀਨੇ ਬਾਅਦ ਉਹ ਖੁਦ ਮੁੜ ਸਮੀਖਿਆ ਕਰਣਗੇ।
ਪ੍ਰੋਪਰਟੀ ਆਈਡੀ ਅਤੇ ਪ੍ਰੋਪਰਟੀ ਟੈਕਸ 'ਤੇ ਵਿਸ਼ੇਸ਼ ਧਿਆਨ
ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਿਪ੍ਰੋਪਰਟੀ ਆਈਡੀ ਬਨਵਾਉਣ ਵਿੱਚ ਲੋਕਾਂ ਨੂੰ ਮੁਸ਼ਕਲ ਨਾ ਆਵੇ ਅਤੇ ਇਸ ਦੇ ਪੋਰਟਲ ਨੂੰ ਹੋਰ ਵੀ ਵੱਧ ਪ੍ਰਭਾਵੀ ਬਣਾਇਆ ਜਾਵੇ। ਸਥਾਨਕ ਨਿਗਮ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰੋਪਰਟੀ ਆਈਡੀ ਨਾਲ ਜੁੜੇ ਵਿਸ਼ਿਆਂ ਦੀ ਉਹ ਖੁਦ ਮਾਨੀਟਰਿੰਗ ਕਰਨ ਅਤੇ ਹਫਤਾਵਾਰ ਸਮੀਖਿਆ ਮੀਟਿੰਗ ਵੀ ਜਰੂਰ ਲੈਣ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਪ੍ਰੋਪਰਟੀ ਟੈਕਸ ਭਰਨ ਵਾਲੇ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ ਅਤੇ ਟੈਕਸ ਨਾ ਭਰਨ ਵਾਲੇ ਲੋਕਾਂ ਨੂੰ ਵੀ ਟੈਕਸ ਭਰਨ ਲਈ ਜਾਗਰੁਕ ਕੀਤਾ ਜਾਵੇ।
ਡਿਜੀਟਲ ਗਵਰਨੈਂਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪ੍ਰਭਾਵੀ ਮਾਡਲ
ਡਿਜੀਟਲ ਗਰਵਨੈਂਸ ਨੂੰ ਮਜਬੂਤੀ ਦਿੰਦੇ ਹੋਏ ਵਿਪੁਲ ਗੋਇਲ ਨੇ ਕਿਹਾ ਕਿ ਸ਼ਹਿਰੀ ਸਥਾਨਕ ਨਿਗਮ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਹੋਰ ਸਰਗਰਮ ਤੇ ਮਜਬੂਤ ਬਣਾਇਆ ਜਾਵੇ ਅਤੇ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੁਕ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਸੋਸ਼ਲ ਮੀਡੀਆ ਦੀ ਵਰਤੋ ਨਾਲ ਜਨਸਾਧਾਰਣ ਦੇ ਨੇੜੇ ਪਹੁੰਚ ਕੇ ਉਨ੍ਹਾਂ ਤੋਂ ਨਿਜੀ ਪੱਧਰ 'ਤੇ ਸੰਵਾਦ ਸਥਾਪਿਤ ਕਰਨਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿਖਾਇਆ ਗਿਆ ਪ੍ਰਭਾਵੀ ਮਾਡਲ ਹੈ ਅਤੇ ਸਾਨੂੰ ਇਸ ਦਾ ਅਨੁਸਰਣ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਸਰਲਤਾ ਨਾਲ ਮਹੁਇਆ ਹੋ ਸਕਣ ਜਿਸ ਦੇ ਲਈ ਸ਼ਹਿਰੀ ਸਥਾਨਕ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਮੇਂ ਬੱਧ ਢੰਗ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਲਗਾਤਾਰ ਕੰਮਾਂ ਦੀ ਵੀ ਮਾਨੀਟਰਿੰਗ ਕਰਨ 'ਤੇ ਜੋਰ ਦਿੱਤਾ ਅਤੇ ਲਾਪ੍ਰਵਾਹੀ ਵਰਤਣ ਵਾਲਿਆਂ 'ਤੇ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ।
ਹਰਿਆਣਾ ਸਰਕਾਰ ਦੀ ਨੌਨ ਸਟਾਪ ਨੀਤੀ
ਹਰਿਆਣਾ ਸੂਬਾ ਸਰਕਾਰ ਨੌਨ ਸਟਾਪ ਕੰਮ, ਟਾਪ ਨਤੀਜੇ ਦੀ ਨੀਤੀ ਨਾਲ ਚਲਦੇ ਹੋਏ ਨਿੱਤ ਨਵੇਂ ਕੰਮ ਕਰਨ ਦੇ ਵੱਲ ਵੱਧ ਰਹੀ ਹੈ ਅਤੇ ਇਸੀ ਨੀਤੀ ਤਹਿਤ ਕੈਬੀਨੇਟ ਮੰਤਰੀ ਸ੍ਰੀ ਵਿਪੁਲ ਗੋਇਲ ਨੈ ਸ਼ਹਿਰੀ ਸਥਾਨ ਨਿਗਮ ਵਿਭਾਗ ਦੀ ਮੀਟਿੰਗ ਵਿੱਚ ਹਰਿਆਣਾ ਦੀ ਜਨਤਾ ਦੀ ਸਹੂਲਤ ਲਈ ਕਈ ਕਦਮ ਚੁੱਕੇ ਅਤੇ ਉਸ ਦੀ ਲਗਾਤਾਰ ਸਮੀਖਿਆ ਕਰਨ ਤਹਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ 'ਤੇ ਵਿਭਾਗ ਦੇ ਡਾਇਰੈਕਟਰ ਸ੍ਰੀ ਪੰਕਜ ਵੀ ਮੌਜੂਦ ਰਹੇ।