Saturday, October 25, 2025

Haryana

ਗੁਰੂਗ੍ਰਾਮ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦਾ ਹੋਇਆ ਉਦਘਾਟਨ

June 18, 2025 01:44 PM
SehajTimes

ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ, ਸੋਨੀਪਤ ਦੇ ਰੇਲ ਕਾਰਖਾਨੇ ਦਾ ਹੋਵੇਗਾ ਆਧੁਨਿਕੀਕਰਨ, 11 ਸਾਲਾਂ ਵਿੱਚ ਯੂਈਏ ਤੋਂ ਵੱਡਾ ਹਰਿਆਣਾ ਰੇਲ ਇੰਫ੍ਰਾਸਟ੍ਰਕਚਰ, ਦੇਸ਼ ਨੂੰ ਜਲਦ ਮਿਲੇਗੀ 100 ਨਵੀਂ ਮੇਮੂ ਅਤੇ 50 ਨਮੋ ਭਾਰਤ ਪੈਸੇਂਜਰ ਟ੍ਰੇਨ

ਮੁੱਖ ਮੰਤਰੀ ਨਾਇਬ ਸਿੰੰਘ ਸੈਣੀ ਨੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦੇ ਸ਼ੁਰੂ ਹੋਣ ਨਾਲ ਸੂਬੇ ਵਿੱਚ ਵਿਕਾਸ ਗਾਥਾ ਦੇ ਨਵੇਂ ਅਧਿਆਇ ਦੀ ਹੋਈ ਸ਼ੁਰੂਆਤ, ਪੀਐਮ ਮੋਦੀ ਦੇ ਵਿਕਸਿਤ ਭਾਰਤ ਦੇ ਵਿਜਨ ਨੂੰ ਸਾਕਾਰ ਕਰਨ ਵਿੱਚ ਇਹ ਯੋਜਨਾ ਮੀਲ ਦਾ ਪੱਥਰ

ਚੰਡੀਗੜ੍ਹ :  ਹਰਿਆਣਾ ਨੇ ਲਾਜਿਸਟਿਕਸ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਇੱਕ ਇਤਿਹਾਸਕ ਉਪਰਬਧੀ ਹਾਸਲ ਕੀਤੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰੰਘ ਸੈਣੀ ਨੇ ਮੰਗਲਵਾਰ ਨੂੰ ਭਾਰਤ ਸਰਕਾਰ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਗੁਰੂਗ੍ਰਾਮ ਦੇ ਮਾਣੇਸਰ ਵਿੱਚ ਮਾਰੂਤੀ ਪਲਾਂਟ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦਾ ਸਾਂਝੇ ਰੂਪ ਨਾਲ ਉਦਘਾਟਨ ਕੀਤਾ। ਆਈਐਮਟੀ ਮਾਣੇਸਰ ਵਿੱਚ ਮਾਰੂਤੀ ਸੁਜੁਕੀ ਪਲਾਂਟ ਵਿੱਚ ਸਥਾਪਿਤ ਇਹ ਟਰਮਿਨਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਤਹਿਤ ਤਿਆਰ ਕੀਤਾ ਗਿਆ ਹੈ ਜੋ ਭਾਰਤ ਦੇ ਗਲੋਬਲ ਪੱਧਰ ਲਾਜਿਸਟਿਕਸ ਨੇਟਵਰਕ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੰਕ ਵੱਡੀ ਯੋਜਨਾ ਹੈ।

ਇਸ ਪੂਰੇ ਪੋ੍ਰਜੈਕਟ 'ਤੇ 1 ਲੱਖ 17 ਹਜ਼ਾਰ 91 ਮਿਲਿਅਨ ਰੁਪਏ ਦੀ ਲਾਗਤ ਆਈ ਹੈ। ਇਸ ਵਿੱਚ ਹਰਿਆਣਾ ਰੇਲ ਇੰਫ੍ਰਾਸਟ੍ਰਕਚਰ ਡੇਵਲਪਮੈਂਟ ਕਾਰਪੋਰੇਸ਼ਨ ਲਿਮਿਟੇਡ ਦੀ 55.4 ਫੀਸਦੀ, ਐਚਐਸਆਈਆਈਡੀਸੀ ਦੀ 19 ਫੀਸਦੀ ਅਤੇ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੀ 5 ਫੀਸਦੀ ਦੀ ਹਿੱਸੇਦਾਰੀ ਹੈ।

ਦੇਸ਼ ਦੇ 380 ਸ਼ਹਿਰਾਂ ਅਤੇ ਦੋ ਬੰਦਰਗਾਹਾਂ ਨਾਲ ਹੋਈ ਕਨੇਕਟਿਵੀਟੀ - ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰੰਘ ਸੈਣੀ ਨੇ ਦੇਸ਼ ਦੇ ਦੂਜੇ ਅਤੇ ਹਰਿਆਣਾ ਦੇ ਪਹਿਲੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦੇ ਉਦਘਾਟਨ ਪ੍ਰੋਗਰਾਮ ਵਿੱਚ ਪਹੁੰਚਣ 'ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦਾ ਸੁਆਗਤ ਕੀਤਾ। ਉਨ੍ਹਾਂ ਨੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗੁਰੂਗ੍ਰਾਮ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦੀ ਸ਼ੁਰੂਆਤ ਹਰਿਆਣਾ ਦੇ ਵਿਕਾਸ ਗਾਥਾ ਵਿੱਚ ਇੱਕ ਨਵੇਂ ਸੁਨਹਿਰੀ ਅਧਿਆਏ ਦੀ ਸ਼ੁਰੂਆਤ ਹੈ। ਇਹ ਸਿਰਫ਼ ਲੋਹ-ਇਸਪਾਤ ਦਾ ਢਾਂਚਾ ਨਹੀਂ, ਸਗੋਂ ਪ੍ਰਧਾਨ ਮੰਤਰੀ ਮੋਦੀ ਦੇ ਵਿਕਸਿਤ ਭਾਰਤ ਦੇ ਵਿਜਨ ਨੂੰ ਸਾਕਾਰ ਕਰਨ ਵਿੱਚ ਮੀਲ ਦਾ ਪੱਥਰ ਹੈ। ਮੁੱਖ ਮੰਤਰੀ ਨੇ ਕਿਹ ਕਿਹਾ ਕਿ ਇਸ ਕਾਰਗੋ ਟਰਮਿਨਲ ਨਾਲ ਨਾ ਸਿਰਫ਼ ਮਾਣੇਸਰ ਅਤੇ ਗੁਰੂਗ੍ਰਾਮ ਪਲਾਂਟ ਵਿੱਚ ਬਣੀ ਗੱਡੀਆਂ ਦੇਸ਼ ਦੇ 17 ਹਬ ਅਤੇ 380 ਸ਼ਹਿਰਾਂ ਤੱਕ ਪਹੁੰਚੇਗੀ, ਸਗੋਂ ਪੀਪਾਵਾਵ ਅਤੇ ਮੁੰਦ੍ਰਾ ਜਿਹੀ ਬੰਦਰਗਾਹਾਂ ਤੱਕ ਨਿਰਯਾਤ ਹੋਣ ਵਾਲੇ ਵਾਹਨ ਵੀ ਭੇਜੇ ਜਾਣਗੇ। ਇਹ ਹਰਿਆਣਾ ਨੂੰ ਵੈਸ਼ਵਿਕ ਸਪਲਾਈ ਚੇਨ ਨਾਲ ਸੀਧੇ ਤੌਰ 'ਤੇ ਜੁੜੇਗਾ।

ਦੇਸ਼ ਦਾ ਇੱਕ ਪੁਮੁੱਖ ਆਟੋਮੋਬਾਇਲ ਮੈਨੁਫੈਕਚਰਿੰਗ ਹਬ ਬਣਿਆ ਹਰਿਆਣਾ

ਮੁੱਖ ਮੰਤਰੀ ਨੇ ਕਿਹ ਕਿਹਾ ਕਿ ਅੱਜ ਹਰਿਆਣਾ ਦੇਸ਼ ਦਾ ਇੱਕ ਪੁਮੁੱਖ ਆਟੋਮੋਬਾਇਲ ਮੈਨੂਫੈਕਚਰਿੰਗ ਹੱਬ ਬਣ ਚੁੱਕਾ ਹੈ। ਇਸ ਸਮੇਂ ਭਾਰਤ ਵਿੱਚ ਬਨਣ ਵਾਲੀ ਕਾਰਾਂ ਦਾ ਲਗਭਗ 50 ਫੀਸਦੀ ਉਤਪਾਦਨ ਹਰਿਆਣਾ ਵਿੱਚ ਕੀਤਾ ਜਾ ਰਿਹਾ ਹੈ। ਹਰਿਆਣਾ ਰੇਲ ਇੰਫ੍ਰਾਸਟਕਚਰ ਡਿਵੇਲਪਮੈਂਟ ਕਾਰਪੋਰੇਸ਼ਨ ਲਿਮੀਟੇਡ ਵੱਲੋਂ ਮਾਰੂਤੀ ਦੇ ਅੰਦੂਰਣੀ ਰੇਵਲੇ ਯਾਰਡ ਦਾ ਵਿਕਾਸ ਕੀਤਾ ਜਾਣਾ, ਸਾਡਾ ਈਜ ਆਫ ਡੂਇੰਗ ਬਿਜਨੈਸ ਅਤੇ ਇੰਫ੍ਰਾਸਟਕਚਰ ਵਿਕਾਸ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ। ਰਾਜ ਨੇ ਲਾਜਿਸਟਿਕਸ ਹੱਬ ਬਨਣ ਦੀ ਆਪਣੀ ਪ੍ਰਤੀਬੱਧਤਾ ਨੂੰ ਪੁਸ਼ਟ ਕਰਦੇ ਹੋਏ ਪੂਰੇ ਹਰਿਆਣਾ ਵਿੱਚ ਸਕਿਲ ਵਧਾਉਣ ਲਈ ਵੱਖ-ਵੱਖ ਉਦਯੋਗ ਨਿਗਮਾਂ ਅਤੇ ਵਿਦਿਅਕ ਅਦਾਰਿਆਂ ਦੇ ਨਾਲ ਵੀ ਸਾਝੇਦਾਰੀ ਕੀਤੀ ਹੈ।

ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਸੋਚ ਪੀਐਮ ਗਤੀਸ਼ਕਤੀ ਦਾ ਇੱਕ ਵਿਸ਼ੇਸ਼ ਉਦਾਹਰਣ ਕਾਰਗੋ ਟਰਮੀਨਲ

ਮੁੱਖ ਮੰਤਰੀ ਨੇ ਕਿਹਾ ਕਿ ਇਹ ਪਰਿਯੋਜਨਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਸੋਚ ਪੀ.ਐਮਤ ਗਤੀਸ਼ਕਤੀ ਦਾ ਇੱਕ ਵਧੀਆ ਉਦਾਹਰਣ ਹੈ। ਇਹ ਸਿਰਫ ਇੱਕ ਯੋਜਨਾ ਨਹੀਂ, ਸਗੋ ਇੱਕ ਕ੍ਰਾਂਤੀ ਹੈ। ਜਿਸ ਵਿੱਚ ਦੇਸ਼ ਦੇ ਇੰਫ੍ਰਾਸਟਕਚਰ ਦੇ ਨਿਰਮਾਣ ਦੇ ਢੰਗ ਨੂੰ ਬਦਲਣ ਦਾ ਇੱਕ ਸੰਕਲਪ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੂਰਦਰਸ਼ਿਤਾ ਨੇ ਪੂਰਵ ਨਿਰਧਾਰਿਤ ਕਾਰਜ ਮੰਜੂਰੀ ਨੂੰ ਬਦਲਦੇ ਹੋਏ ਹਾਲ ਆਫ ਦੇ ਗਵਰਨਮੈਂਟ ਏਪ੍ਰੋਚ ਯਾਨੀ ਸੰਪੂਰਣ ਸਰਕਾਰ ਦੀ ਸਾਂਝੀ ਸੋਚ ਨੂੰ ਜਨਮ ਦਿੱਤਾ ਹੈ। ਸ੍ਰੀ ਸੈਣੀ ਨੇ ਕਿਹਾ ਕਿ ਪੀਐਮ ਗਤੀਸ਼ਕਤੀ ਇੱਕ ਅਜਿਹਾ ਪਲੇਟਫਾਰਮ ਹੈ, ਜੋ ਰੇਲ , ਸੜਕ, ਬੰਦਰਗਾਹ, ਹਵਾਈ ਅੱਡੇ, ਜਨਮਾਰਗ ਅਤੇ ਲਾਜਿਸਟਿਕਸ ਵਰਗੇ ਸਾਰੇ ਮਹਤੱਵਪੂਰਣ ਵਿਭਾਗਾਂ ਨੂੰ ਇੱਕਠੇ ਲਿਆਉਂਦਾ ਹੈ। ਮਾਰੂਤੀ ਸੁਜੂਕੀ ਦੀ ਰੇਲਵੇ ਸਾਈਡਿੰਗ ਇਸੀ ਵਿਜਨ ਦਾ ਜਿੰਤਾ ਜਾਗਦਾ ਪ੍ਰਮਾਣ ਹੈ। ਇੱਥੇ ਮਾਰੂਤੀ ਪਲਾਂਟ ਦੇ ਅੰਦਰ ਬਣੀ ਕਾਰਾਂ ਸਿੱਧੇ ਕਾਰਗੋ ਟ੍ਰੇਨ ਵਿੱਚ ਲੋਕ ਹੋਵੇਗੀ ਅਤੇ ਦੇਸ਼ ਦੇ ਕੌਨੇ-ਕੌਨ ਤੱਕ ਪਹੁੰਚੇਗੀ।

ਢਾਈ ਲੱਖ ਕਰੋੜ ਰੁਪਏ ਹੋਇਆ ਰੇਲਵੇ ਦਾ ਸਾਲਾਨਾ ਬਜਟ - ਰੇਲ ਮੰਤਰੀ

ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਨੇ ਗਤੀ ਸ਼ਕਤੀ ਮਲਟੀ ਮਾਡਲ ਕਾਰਗੋ ਟਰਮੀਨਲ ਦੇ ਉਦਘਾਟਨ ਸਮਾਰੋਹ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ 11 ਸਾਲਾਂ ਦੌਰਾਨ ਰੇਲਵੇ ਇੰਫ੍ਰਾਸਟਕਚਰ ਵਿੰਚ ਵੱਡਾ ਕ੍ਰਾਂਤੀਕਾਰੀ ਬਦਲਾਅ ਆਇਆ ਹੈ। ਅੱਜ ਰੇਲਵੇ ਦਾ ਸਾਲਾਨਾ ਬਜਟ 2.50 ਲੱਖ ਕਰੋੜ ਰੁਪਏ ਹੈ ਜਦੋਂ ਕਿ ਪਹਿਲਾਂ ਇਹ 24 ਤੋਂ 25 ਹਜਾਰ ਕਰੋੜ ਸਾਲਾਨਾ ਸੀ। ਉਨ੍ਹਾਂ ਨੇ ਦਸਿਆ ਕਿ ਪਿਛਲੇ ਢਾਈ ਸਾਲ ਦੌਰਾਨ ਹੀ 1200 ਤੋਂ ਵੱਧ ਜਨਰਲ ਕੋਚ ਰੇਲਵੇ ਨੂੰ ਮਿਲੇ ਹਨ। ਇੱਥੇ ਪੈਸੇਂਜਰ ਟ੍ਰੇਨਾਂ ਦੇ ਅੱਪਗ੍ਰੇਡੇਸ਼ਨ ਦੀ ਗੱਲ ਕਰਨ ਤਾਂ ਦੇਸ਼ ਨੂੰ ਜਲਦੀ ਹੀ 100 ਨਵੀ ਮੇਨ ਲਾਇਨ ਈਐਮਯੂ (ਮੇਮੂ) ਗੱਡੀਆਂ ਮਿਲਣਗੀਆਂ। ਘੱਟ ਦੂਰੀ ਦੀ ਯਾਤਰਾਵਾਂ ਲਈ ਨਵੀਂ ਮੇਮੂ ਵਿੱਚ 16 ਅਤੇ 20 ਕੋਚ ਹੋਣਗੇ ਜੋ ਕਿ ਪੁਰਾਣੀ ਮੇਮੂ ਵਿੱਚ 8 ਅਤੇ 12 ਹੋਣਗੇ। ਇਸੀ ਤਰ੍ਹਾ 50 ਨਵੀਂ ਨਮੋ ਭਾਰਤ ਪੈਸੇਂਜਰ ਗੱਡੀਆਂ ਵੀ ਰੇਲ ਨੈਟਵਰਕ ਵਿੱਚ ਸ਼ਾਮਿਲ ਹੋਣਗੀਆਂ।

ਹਰਿਆਣਾ ਵਿੱਚ ਰੇਲ ਦੀ ਸੌ-ਫੀਸਦੀ ਲਾਇਨਾਂ ਦਾ ਹੋਇਆ ਬਿਜਲੀਕਰਣ

ਉਨ੍ਹਾਂ ਨੇ ਹਰਿਆਣਾਂ ਦੇ ਸੋਨੀਪਤ ਵਿੱਚ ਸਥਿਤ ਰੇਲ ਕਾਰਖਾਨੇ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਸ ਕਾਰਖਾਨੇ ਦੇ ਆਧੁਨੀਕੀਕਰਣ ਦੀ ਪਰਿਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ। ਜਲਦੀ ਹੀ ਇਸ ਪਰਿਯੋਜਨਾ ਦਾ ਕੰਮ ਵੀ ਸ਼ੁਰੂ ਹੋਵੇਗਾ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਪ੍ਰਸੰਸਾਂ ਕਰਦੇ ਹੋਏ ਉਨ੍ਹਾਂ ਨੈ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਅੱਜ ਸੂਬੇ ਵਿੱਚ ਰੇਲ ਨੈਟਵਰਕ ਦਾ ਤੇਜੀ ਨਾਲ ਵਿਸਤਾਰ ਹੋ ਰਿਹਾ ਹੈ। ਬੀਤੇ 11 ਸਾਲਾਂ ਵਿੱਚ ਹਰਿਆਣਾ ਵਿੱਚ ਰੇਲ ਨੈਟਵਰਕ ਦੇ ਵਿਸਤਾਰ 'ਤੇ ਬੋਲਦੇ ਹੋਏ ਰੇਲ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਹਰਿਆਣਾ 315 ਕਰੋੜ ਰੁਪਏ ਦਾ ਬਜਟ ਮਿਲਿਆ ਸੀ ਜਦੋਂ ਕਿ 2014 ਤੋਂ ਹੁਣ ਤੱਕ 3416 ਕਰੋੜ ਰੁਪਏ ਸੂਬੇ ਨੂੰ ਅਲਾਟ ਹੋਏ ਹਨ। ਸਾਲ 2014 ਦੇ ਬਾਅਦ ਹਰਿਆਣਾ ਵਿੱਚ ਰੇਲ ਨੈਟਵਰਕ ਦਾ ਸੌ-ਫੀਸਦੀ ਬਿਜਲੀਕਰਣ ਹੋਇਆ। ਨਾਂਲ ਹੀ 823 ਕਿਲੋਮੀਟਰ ਲੰਬਾਈ ਵਾਲੇ ਟ੍ਰੈਕ ਵਿਛਾਏ ਗਏ ਜੋ ਕਿ ਸੰਯੁਕਤ ਅਰਬ ਅਮੀਰਾਤ ਦੇ ਰੇਲ ਨੈਟਵਰਕ ਨਾਲ ਵੀ ਵੱਡਾ ਇੰਫ੍ਰਾਸਟਕਚਰ ਹੈ। ਹਰਿਆਣਾ ਵਿੱਚ 34 ਅੰਮ੍ਰਿਤ ਭਾਰਤ ਸਟੇਸ਼ਨ ਬਨਾਉਣ ਦਾ ਕੰਮ ੧ਾਰੀ ਹੈ। ਇਸ ਦੌਰਾਨ 540 ਰੇਲਵੇ ਓਵਰ ਬ੍ਰਿਜ ਤੇ ਅੰਡਰ ਪਾਸ ਬਣਾਏ ਗਏ ਹਨ।

ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗਤੀ ਸ਼ਕਤੀ ਮਲਟੀ ਮਾਡਲ ਕਾਰਗੋ ਟਰਮੀਨਲ ਤੋਂ ਪਹਿਲੀ ਕਾਰਗੋ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਮਾਰੋਹ ਵਿੱਚ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ ਦੇ ਸੀਈਓ ਹਿਸਾਸ਼ੀ ਤਾਕੇਓਚੀ ਨੇ ਕੇਂਦਰੀ ਰੇਲ ਮੰਤਰੀ ਅਤੇ ਮੁੱਖ ਮੰਤਰੀ ਦਾ ਉਦਘਾਟਨ ਸਮਾਰੋਹ ਵਿੱਚ ਪਹੁੰਚਣ 'ਤੇ ਸਵਾਗਤ ਕੀਤਾ।

ਇਸ ਮੌਕੇ 'ਤੇ ਹਰਿਆਣਾਂ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ, ਲੋਕ ਨਿਰਮਾਣ ਵਿਭਾਗ (ਭਵਨ ਅਤੇ ਮਾਰਗ) ਦੇ ਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰ, ਉੱਤਰ ਰੇਲਵੇ ਦੇ ਜੀਐਮ ਆਸ਼ੋਕ ਕੁਮਾਰ ਵਰਮਾ, ਐਚਆਰਆਈਡੀਸੀ ਦੇ ਐਮਡੀ ਨਰੇਂਦਰ ਡੀ ਚੰਬੂਰ, ਮਾਰੂਤੀ ਸੁਜੂਕੀ ਤੋਂ ਸੁਨੀਲ ਕੱਕੜ, ਰਾਹੁਲ ਭਾਰਤੀ, ਐਮਡੀ ਛਾਵੜਾ, ਚੀਫ ਕੁਆਰਡੀਨੈਟਰ ਇੰਡਸਟਰੀ ਸੁਨੀਲ ਸ਼ਰਮਾ ਸਮੇਤ ਹੋਰ ਮਾਣੌਗੋ ਵਿਅਕਤੀ ਮੌਜੂਦ ਰਹੇ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ