Wednesday, September 17, 2025

Haryana

ਹਰਿਆਣਾ ਵਿੱਚ ਹੋਏ ਪੰਚਾਇਤ ਜਿਮਨੀ ਚੋਣ ਵਿੱਚ 73.25 ਫੀਸਦੀ ਰਹੀ ਵੋਟਿੰਗ

June 17, 2025 01:10 PM
SehajTimes

ਚੰਡੀਗੜ੍ਹ : ਹਰਿਆਣਾ ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ ਕਿਹਾ ਕਿ ਕਲ 15 ਜੂਨ ਨੂੰ ਪੰਚਾਇਤਾਂ ਦੇ ਜਿਮਨੀ ਚੋਣ ਤੇ ਕੁੱਝ ਪੰਚਾਇਤਾਂ ਜੋ ਨਗਰਪਾਲਿਕਾ ਤੋਂ ਮੁੜ ਪੰਚਾਇਤ ਬਣੀਆਂ ਹਨ ਦੇ ਆਮ ਚੋਣ ਨੂੰ ਸਪੰਨ ਕਰਵਾਉਣ ਬਾਅਦ ਹੁਣ ਸੂਬਾ ਚੋਣ ਕਮਿਸ਼ਨ ਦੇ ਕੋਲ ਕਿਸੇ ਵੀ ਪੰਚਾਇਤ ਦਾ ਚੋਣ ਪੈਂਡਿੰਗ ਨਹੀਂ ਹੈ। ਇਸ ਤੋਂ ਇਲਾਵਾ, ਕਾਲਾਂਵਾਲੀ, ਸਿਰਸਾ ਦੇ ਲਈ ਆਮ ਚੋਣ ਲਈ ਵੋਟਿੰਗ 29 ਜੂਨ, 2025 ਨੂੰ ਹੋਣੀ ਹੈ। ਉਸ ਦੇ ਲਈ ਅੱਜ ਨਾਮਜਦਗੀ ਦਾਖਲ ਕਰਨ ਦੀ ਆਖੀਰੀ ਮਿੱਤੀ ਸੀ। ਚੋਣ ਗਿਣਤੀ 30 ਜੂਨ ਨੂੰ ਹੋਵੇਗੀ ਇਸ ਦੇ ਨਾਲ ਹੀ ਕਿਸੇ ਵੀ ਸਥਾਨਕ ਨਿਗਮ ਲਈ ਹੋਣ ਵਾਲੇ ਚੋਣ ਕਮਿਸ਼ਨ ਦੇ ਕੋਲ ਪੈਂਡਿੰਗ ਨਹੀਂ ਹੈ। ਕਾਲਾਂਵਾਲੀ ਨਗਰਪਾਲਿਕਾ ਵਿੱਚ 17 ਵਾਰਡਾਂ ਲਈ ਚੋਣ ਹੋਣਾ ਹੈ।

ਸ੍ਰੀ ਧਨਪਤ ਸਿੰਘ ਅੱਜ 15 ਜੂਨ ਨੂੰ ਹੋਏ ਪੰਚਾਇਤਾਂ ਦੇ ਹੋਏ ਜਿਮਨੀ ਚੋਣ ਦੇ ਬਾਅਦ ਆਪਣੇ ਦਫਤਰ ਵਿੱਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਜਿਮਨੀ ਚੋਣ ਦਾ ਫੀਸਦੀ ਗਰਮੀ ਦੇ ਬਾਵਜੂਦ ਵੀ 73.25 ਫੀਸਦੀ ਰਿਹਾ ਜੋ ਦਰਸ਼ਾਉਂਦਾ ਹੈ ਕਿ ਲੋਕਾਂ ਦੀ ਪੰਚਾਇਤੀ ਚੋਣ ਵਿੱਚ ਕਾਫੀ ਦਿਲਚਸਪੀ ਹੈ। ਉਨ੍ਹਾਂ ਨੇ ਦਸਿਆ ਕਿ ਕੋਰਟ ਸਟੇ ਨੂੰ ਛੱਡ ਕੇ ਕਿੰਨੀ ਕਾਰਣਾਂ ਨਾਲ ਜਿਵੇਂ ਕਿ ਚੋਣ ਕੀਤੇ ਜਨ ਪ੍ਰਤੀਨਿਧੀ ਵੱਲੋਂ ਆਪਣੀ ਇੱਛਾ ਨਾਲ ਤਿਆਗ ਪੱਤਰ ਦੇਣਾ, ਮੌਤ ਹੋ ਜਾਣਾ ਜਾਂ ਕਿਸੇ ਜਨਪ੍ਰਤੀਨਿਧੀ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਹੋਣ ਦੇ ਕਾਰਨ ਸੀਟ ਖਾਲੀ ਹੋ ਜਾਂਦੀ ਹੈ ਤਾਂ ਉਸ ਸਥਿਤੀ ਵਿੱਚ ਕਮਿਸ਼ਨ ਨੂੰ 6 ਮਹੀਨੇ ਦੇ ਅੰਦਰ-ਅੰਦਰ ਮੁੜ ਚੋਣ ਕਰਵਾਉਣਾ ਜਰੂ+ੀ ਹੁੰਦਾ ਹੈ।

ਸ੍ਰੀ ਧਨਪਤ ਸਿੰਘ ਨੇ ਦਸਿਆ ਕਿ ਕੁੱਲ ਮਿਲਾ ਕੇ ਪੰਚਾਇਤ ਪੱਧਰ 'ਤੇ ਪੰਚਾਂ ਦੀ 830, ਸਰਪੰਚਾਂ ਦੀ 74, ਪੰਚਾਇਤ ਕਮੇਟੀ ਮੈਂਬਰਾਂ ਦੀ 17 ਅਤੇ ਜਿਲ੍ਹਾ ਪਰਿਸ਼ਦ ਮੈਂਬਰ ਦੀ 1 ਸੀਟ ਲਈ ਜਿਮਨੀ ਚੋਣ ਨਿਰਧਾਰਿਤ ਕੀਤੇ ਗਏ ਸਨ। ਇੰਨ੍ਹਾਂ ਵਿੱਚੋਂ ਪੰਚਾਂ ਤੇ ਸਰਪੰਚਾਂ ਦੇ ਅਹੁਦਿਆਂ 'ਤੇ ਕਈ ਉਮੀਦਵਾਰ ਬਿਨ੍ਹਾ ਵਿਰੋਧ ਚੁਣੇ ਗਏ। ਉਨ੍ਹਾਂ ਨੇ ਦਸਿਆ ਕਿ ਹੁਣ ਚਰਖੀ ਦਾਦਰੀ ਜਿਲ੍ਹੇ ਦੀ ਬਾਡੜਾ ਬਲਾਕ ਦੀ ਪਿੰਡ ਪੰਚਾਇਤ ਹੰਸਾਵਾਸ ਖੁਰਦ ਅਤੇ ਬਾਡੜਾ ਤੇ ਝੱਜਰ ਜਿਲ੍ਹੇ ਦੇ ਬਾਦਲੀ ਬਲਾਕ ਦੀ ਪਿੰਡ ਪੰਚਾਇਤ ਬਾਦਲੀ ਤੇ ਮੁਹਮਦਪੁਰਾ ਮਾਜਰਾ ਅਤੇ ਫੈਜਾਬਾਦ ਪਿੰਡ ਪੰਚਾਇਤ ਦੇ ਪੰਚਾਂ ਤੇ ਸਰਪੰਚਾਂ ਦੇ ਜਿਮਨੀ ਚੋਣ ਦੇ ਨਾਂਲ-ਨਾਲ 23 ਪੰਚਾਂ, 61 ਸਰਪੰਚਾਂ, ਪੰਚਾਇਤ ਕਮੇਟੀ ਮੈਂਬਰਾਂ ਦੇ 8 ਮੈਂਬਰਾਂ ਅਤੇ ਜਿਲ੍ਹਾ ਪਰਿਸ਼ਦ ਮੈਂਬਰ ਦੀ 1 ਸੀਟ ਦੇ ਲਈ ਚੋਣ 15 ਜੂਨ ਨੂੰ ਸਵੇਰੇ 8 ਵਜੇ ਸ਼ਾਮ 6 ਵਜੇ ਤੱਕ ਕਰਵਾਏ ਗਏ। ਚੋਣ ਵਿੱਚ ਈਵੀਐਮ ਦੀ ਵਰਤੋ ਕੀਤੀ ਗਈ।

ਉਨ੍ਹਾਂ ਨੇ ਦਸਿਆ ਕਿ ਚੋਣ ਪ੍ਰਕ੍ਰਿਆ ਪੂਰੀ ਤਰ੍ਹਾ ਨਾਲ ਸ਼ਾਂਤੀਪੂਰਣ ਢੰਗ ਨਾਲ ਸਪੰਨ ਹੋਇਾ। ਕਿਤੋਂ ਵੀ ਕਿਸੇ ਤਰ੍ਹਾ ਦੀ ਘਟਨਾ ਦੀ ਖਬਰ ਨਹੀਂ ਮਿਲੀ। ਫਤਿਹਾਬਾਦ ਜਿਲ੍ਹੇ ਦੀ ਤਮਸਪੁਰਾ ਪੰਚਾਇਤ ਦੇ ਸਰਪੰਚ, ਕਰਨਾਲ, ਜਿਲ੍ਹੇ ਦੀ ਘਰੌਂਡਾ ਬਲਾਕ ਕਮੇਟੀ ਦੇ ਬੋਰਡ ਨੰਬਰ 12 ਦੇ ਮੈਂਬਰ, ਨੁੰਹ ਜਿਲ੍ਹੇ ਦੀ ਦੁਬਾਲੂ, ਕਰਹੇੜਾ, ਅੰਧਾਕੀ, ਬਧਹ, ਡੁੰਗਜਾ ਪੰਚਾਇਤ ਦੇ ਸਰਪੰਚ ਤੇ ਕੋਟਲਾ ਦੇ ਪੰਚ ਤੇ ਅਹੀਰ ਦੇ ਸਰਪੰਚ ਲਈ ਚੋਣ ਕੋਟਰ ਵਿੱਚ ਸਟੇ ਹੋਣ ਕਾਰਨ ਨਹੀਂ ਕਰਵਾਏ ਗਏ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ