Saturday, November 01, 2025

Haryana

ਹਰਿਆਣਾ ਵਿੱਚ ਪੰਚਾਇਤਾਂ ਨੂੰ ਮਿਲੇਗਾ ਹੁਣ ਸਟਾਮਪ ਡਿਯੂਟੀ ਦਾ ਸਿੱਧਾ ਲਾਭ : ਕ੍ਰਿਸ਼ਣ ਲਾਲ ਪੰਵਾਰ

June 16, 2025 04:23 PM
SehajTimes

ਚੰਡੀਗੜ੍ਹ : ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਚਾਇਤਾਂ ਨੂੰ ਆਰਥਿਕ ਰੂਪ ਨਾਲ ਸਸ਼ਕਤ ਅਤੇ ਸਵੈ-ਨਿਰਭਰ ਬਨਾਉਣ ਦੀ ਦਿਸ਼ਾ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਚੁੱਕਦੇ ਹੋਏ ਸਟਾਮਪ ਡਿਯੂਟੀ ਤੋਂ ਪ੍ਰਾਪਤ ਕੁਲ੍ਹ ਆਮਦਨ ਦਾ ਇੱਕ ਫੀਸਦੀ ਪੰਚਾਇਤ ਰਾਜ ਸੰਸਥਾਵਾਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਇਸ ਫੈਸਲ ਤੋਂ ਰਾਜ ਦੀ ਪੰਚਾਇਤ ਵਿਵਸਥਾ ਦੇ ਮੱਦੇਨਜਰ ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਾਰਸ਼ਦ ਨੂੰ ਵਿਤੀ ਰੂਪ ਨਾਲ ਮਜਬੂਤ ਬਣਾ ਕੇ ਉਨ੍ਹਾਂ ਨੂੰ ਆਪਣੇ ਪੱਧਰ 'ਤੇ ਵਿਕਾਸ ਕੰਮਾਂ ਦੇ ਸੰਚਾਲਨ ਵਿੱਚ ਹੋਰ ਵੱਧ ਸਵਤੰਤਰਤਾ ਦੇਵੇਗਾ।

ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਪੇਂਡੂ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਠੋਸ ਰਣਨੀਤੀ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਟਾਮਪ ਡਿਯੂਟੀ ਵਿੱਚੋਂ ਗ੍ਰਾਮ ਪੰਚਾਇਤ ਨੂੰ 0.5 ਫੀਸਦੀ, ਪੰਚਾਇਤ ਸਮਿਤੀ ਨੂੰ 0.25 ਫੀਸਦੀ ਅਤੇ ਜ਼ਿਲ੍ਹਾ ਪਾਰਸ਼ਦ ਨੂੰ 0.25 ਫੀਸਦੀ ਟ੍ਰਾਂਸਫਰ ਕੀਤੀ ਗਈ ਹੈ। ਇਨ੍ਹਾਂ ਵਿੱਚ ਸੂਬੇ ਦੀ 5388 ਗ੍ਰਾਮ ਪੰਚਾਇਤਾਂ ਨੂੰ 288.16 ਕਰੋੜ ਰੁਪਏ, 142 ਪੰਚਾਇਤ ਸਮਿਤੀਆਂ ਨੂੰ 144.08 ਕਰੋੜ ਰੁਪਏ ਅਤੇ 22 ਜ਼ਿਲ੍ਹਾ ਪਾਰਸ਼ਦਾਂ ਨੂੰ 140.18 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ।

ਵਿਕਾਸ ਕੰਮਾਂ ਵਿੱਚ ਮਿਲੇਗਾ ਪੰਚਾਇਤਾਂ ਨੂੰ ਹੋਰ ਵੱਧ ਅਧਿਕਾਰ

ਪੰਚਾਇਤ ਮੰਤਰੀ ਨੇ ਦੱਸਿਆ ਕਿ ਇਸ ਨਾਲ ਪੰਚਾਇਤੀ ਰਾਜ ਸੰਸਥਾਵਾਂ ਨੂੰ ਵਿਕਾਸ ਕੰਮਾਂ ਦੀ ਯੋਜਨਾ ਬਨਾਉਣ, ਉਨ੍ਹਾਂ ਨੂੰ ਲਾਗੂ ਕਰਨ ਅਤੇ ਪ੍ਰਾਥਮਿਕਤਾ ਅਨੁਸਾਰ ਸਰੋਤਾਂ ਦਾ ਉਪਯੋਗ ਕਰਨ ਵਿੱਚ ਹੋਰ ਵੱਧ ਸਵਤੰਤਰਤਾ ਅਤੇ ਗਤੀ ਮਿਲੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਅੰਤਰ ਜ਼ਿਲ੍ਹਾ ਪਾਰਸ਼ਦਾਂ ਦਾ ਗਠਨ ਕਰ ਪੰਚਾਇਤਾਂ ਨੂੰ ਫੰਡ ਟ੍ਰਾਂਸਫਰ ਦੀ ਸਹੁਲਤ ਦਿੱਤੀ ਸੀ, ਜਿਸ ਨਾਸ ਉਹ ਵੱਖ ਵੱਖ ਵਿਭਾਗਾਂ ਦੇ ਕੰਮਾਂ ਨੂੰ ਸੁਤੰਤਰ ਰੂਪ ਨਾਲ ਸੰਚਾਲਿਤ ਕਰ ਸਕਣ।

ਸਸ਼ਕਤ ਪੰਚਾਇਤਾਂ ਹੀ ਖੁਸ਼ਹਾਲ ਹਰਿਆਣਾ ਦੀ ਆਧਾਰਸ਼ਿਲਾ

ਸ੍ਰੀ ਪੰਵਾਰ ਨੇ ਕਿਹਾ ਕਿ ਇਹ ਯੋਜਨਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਉਸ ਵਿਜਨ ਦਾ ਹਿੱਸਾ ਹੈ, ਜਿਸ ਵਿੱਚ ਪਿੰਡ ਦੀ ਪੰਚਾਇਤਾਂ ਨੂੰ ਸਰਕਾਰ ਦਾ ਮਜਬੂਤ ਥੰਭ ਬਨਾਉਣ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਕੌਮੀ ਪੰਚਾਇਤੀ ਰਾਜ ਦਿਵਸ ਦੇ ਮੌਕੇ 'ਤੇ ਸੂਬੇ ਦੀ ਪੰਚਾਇਤਾਂ ਨੂੰ 368 ਕਰੋੜ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਗਈ ਸੀ। ਸਾਡਾ ਟੀਚਾ ਸਪਸ਼ਟ ਹੈ- ਹਰ ਪੰਚਾਇਤ ਸਸ਼ਕਤ ਹੋਵੇ, ਹਰ ਪਿੰਡ ਵਿਕਸਿਤ ਹੋਵੇ ਅਤੇ ਹਰਿਆਣਾ ਖੁਸ਼ਹਾਲੀ ਦੀ ਨਵੀਂ ਉੱਚਾਈਆਂ ਨੂੰ ਛੋਹੇ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ