Friday, May 01, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Health

ਆਮ ਆਦਮੀ ਕਲੀਨਿਕ 'ਚ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਹੈਲਥ ਕੇਅਰ ਸੇਵਾਵਾਂ ਪਹਿਲ ਦੇ ਆਧਾਰ ਤੇ ਮਿਲਣਗੀਆਂ : ਡਾ. ਪ੍ਰੀਤੀ ਯਾਦਵ

June 16, 2025 11:33 AM
SehajTimes

ਜ਼ਿਲ੍ਹੇ 'ਚ ਮਾਤਰੀ ਮੌਤ ਦਰ ਨੂੰ ਹੋਰ ਘਟਾਉਣ ਕੀਤੇ ਜਾ ਰਹੇ ਨੇ ਯਤਨ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ

ਪਟਿਆਲਾ : ਪਟਿਆਲਾ ਵਿਖੇ ਸਿਹਤ ਵਿਭਾਗ ਪਟਿਆਲਾ ਵੱਲੋਂ ਸਿਵਲ ਸਰਜਨ ਪਟਿਆਲਾ ਦੀ ਅਗਵਾਈ ਹੇਠ ਇੰਟੀਗ੍ਰੇਸ਼ਨ ਆਫ਼ ਪ੍ਰੈਗਨੈਂਸੀ ਕੇਅਰ ਸਰਵਿਸ ਐਟ ਆਮ ਆਦਮੀ ਕਲੀਨਿਕ ਸਬੰਧੀ ਟ੍ਰੇਨਿੰਗ ਸੈਸ਼ਨ ਲਗਾਇਆ ਗਿਆ, ਜਿਸ ਵਿੱਚ ਵੱਖ-ਵੱਖ ਬਲਾਕਾਂ ਤੋਂ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫ਼ਸਰ ਸ਼ਾਮਲ ਹੋਏ।

              ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਉਹਨਾਂ ਕਿਹਾ ਕਿ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨੂੰ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਹੈਲਥ ਕੇਅਰ ਸਰਵਿਸਿਜ਼ ਪਹਿਲ ਦੇ ਆਧਾਰ ਤੇ ਦੇਣੀਆਂ ਪੈਣਗੀਆਂ ਕਿਉਂਕਿ ਸਰਕਾਰ ਦਾ ਟੀਚਾ ਹੈ ਕਿ ਮਾਵਾਂ ਦੀ ਮੌਤ ਦਰ ਨੂੰ ਘਟਾਇਆ ਜਾਵੇ, ਮਾਂ ਤੇ ਬੱਚੇ ਦੀਆਂ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ ਸਾਨੂੰ ਐਂਟੀਨੇਟਲ ਕੇਅਰ ਸਰਵਿਸ ਬਹੁਤ ਉੱਚ ਦਰਜੇ ਦੀਆਂ ਮੁਹੱਈਆ ਕਰਵਾਉਣੀਆਂ ਪੈਣਗੀਆਂ ਤਾਂ ਕਿ ਮਾਂ ਅਤੇ ਬੱਚਾ ਤੰਦਰੁਸਤ ਹੋਵੇ।

              ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਬਲਕਾਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ 23 ਜੂਨ ਤੋ ਗਰਭਵਤੀ ਮਾਵਾਂ ਦਾ ਚੈੱਕਅਪ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮਾਤਰੀ ਮੌਤ ਦੇ ਕਈ ਕਾਰਨ ਜਿਵੇਂ ਗਰਭਵਤੀ ਮਾਵਾਂ ਨੂੰ ਗੁੰਝਲਦਾਰ ਡਲਿਵਰੀ ਹੋਣ ਤੇ ਉਚੇਰੇ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਰੈਫ਼ਰ ਕਰਨ ਤੇ ਔਰਤ ਵੱਲੋਂ ਹਸਪਤਾਲ ਨਾ ਜਾਣਾ, ਗਰਭਵਤੀ  ਔਰਤ ਵੱਲੋਂ ਕੋਈ ਪੁਰਾਣੀ ਬਿਮਾਰੀ ਹੋਣ ਤੇ ਉਸ ਦੀ ਜਾਣਕਾਰੀ ਨਾ ਦੇਣਾ, ਡਲਿਵਰੀ ਤੋਂ ਬਾਦ ਜ਼ਿਆਦਾ ਖ਼ੂਨ ਪੈਣਾ, ਇਨਫੈਕਸ਼ਨ ਹੋਣਾ, ਜ਼ਿਆਦਾ ਬਲੱਡ ਪ੍ਰੈਸ਼ਰ ਹੋਣਾ, ਅਸੁਰੱਖਿਅਤ ਆਬਰਸ਼ਨ ਆਦਿ ਹੋ ਸਕਦੇ ਹਨ।

              ਇਸ ਮੌਕੇ ਉਹਨਾਂ ਸਬੰਧਤ ਸਟਾਫ਼ ਨੂੰ ਗਰਭਵਤੀ ਔਰਤਾਂ ਦੇ ਚਾਰ ਐਂਟੀ ਨੇਟਲ ਚੈੱਕਅਪ ਨੂੰ ਯਕੀਨੀ ਬਣਾਉਣ ਅਤੇ ਹਾਈ ਰਿਸਕ ਗਰਭਵਤੀ ਔਰਤਾਂ ਦਾ ਖ਼ਾਸ ਧਿਆਨ ਰੱਖਣ ਲਈ ਕਿਹਾ।ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਮਾਤਰੀ ਮੌਤ ਤੋਂ ਭਾਵ ਇੱਕ ਲੱਖ ਜਿੰਦਾ ਜਨਮ ਹੋਣ ਤੇ ਹੋਣ ਵਾਲੀਆਂ ਮਾਵਾਂ ਦੀ ਮੌਤਾਂ ਦੀ ਗਿਣਤੀ ਤੋਂ ਹੈ ਅਤੇ ਜ਼ਿਲ੍ਹੇ ਦਾ ਮਾਤਰੀ ਮੌਤ ਦਰ ਨੂੰ ਹੋਰ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ । ਇਥੇ ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਕਲੀਨਿਕਾਂ ਵਿਚ ਪੋਸਟ ਨੇਟਲ ਕੇਅਰ ਅਤੇ ਫੈਮਲੀ ਪਲਾਨਿੰਗ ਸਬੰਧੀ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ। 

      ਇਸ ਮੌਕੇ ਟਰੇਨਰ ਦੇ ਤੌਰ ਤੇ ਡਾ. ਮਨਦੀਪ ਕੌਰ ਗਾਇਨਾਕੋਲੋਜਿਸਟ ,ਜ਼ਿਲ੍ਹਾ ਪ੍ਰੋਗਰਾਮ ਮੈਨੇਜਰ  ਰਿਤਿਕਾ ਗਰੋਵਰ ਵੱਲੋਂ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ।ਇਸ ਮੌਕੇ ਮੀਡੀਆ ਵਿਭਾਗ ਤੋਂ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੀਰ ਕੌਰ ਅਤੇ ਅਰਬਨ ਕੋਆਰਡੀਨੇਟਰ ਹਰਸ਼ ਬਾਂਸਲ ਅਤੇ ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਜਸਵੀਰ ਕੌਰ ਹਾਜ਼ਰ ਰਹੇ।

 

Have something to say? Post your comment

 

More in Health

ਮਲੇਰੀਆ ਤੇ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾਗਰੂਕ 

ਦਵਾਈਆਂ ਦੀ ਆਨਲਾਈਨ ਵਿਕਰੀ ਖਿਲਾਫ ਕੈਮਿਸਟਾਂ ਨੇ ਖੋਲਿਆ ਮੋਰਚਾ 

ਛਾਜਲੀ ਵਿਖੇ ਅੱਖਾਂ ਦਾ ਚੈੱਕਅਪ ਕੈਂਪ 21 ਨੂੰ 

ਸਿਹਤ ਵਿਭਾਗ ਵਲੋਂ ਸੰਭਾਵੀ ਲੂ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ

ਪਟਿਆਲਾ ਦੇ ਡਰਾਈਵਰ ਦੀ ਮਾਂ ਨੇ ਕੈਂਸਰ ਨੂੰ ਹਰਾਇਆ ; ਮੁੱਖ ਮੰਤਰੀ ਸਿਹਤ ਯੋਜਨਾ ਬਣੀ ਔਖੇ ਸਮੇਂ ਦਾ ਸਹਾਰਾ

ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾ

ਜੇਕਰ ਭਗਤ ਸਿੰਘ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦਾ ਨਕਸ਼ਾ ਕੁਝ ਹੋਰ ਹੁੰਦਾ-ਭਗਵੰਤ ਸਿੰਘ ਮਾਨ

ਧੂਰੀ ਵਿਖੇ 21.65 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਬ-ਡਿਵੀਜ਼ਨਲ ਹਸਪਤਾਲ ਅਤੇ ਜੱਚਾ-ਬੱਚਾ ਸਿਹਤ ਸੰਭਾਲ ਕੇਂਦਰ ਨਾਲ ਸੰਗਰੂਰ ਦਾ ਸਿਹਤ ਢਾਂਚਾ ਹੋਰ ਮਜ਼ਬੂਤ ਹੋਇਆ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਵੇਂ ਹਸਪਤਾਲ ਨਾਲ ਧੂਰੀ ਸ਼ਹਿਰ ਅਤੇ 70 ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਮਿਲਣਗੀਆਂ ਮਿਆਰੀ ਸਿਹਤ ਸਹੂਲਤਾਂ-ਭਗਵੰਤ ਸਿੰਘ ਮਾਨ ਮੁਫਤ ਇਲਾਜ ਅਤੇ 10 ਲੱਖ ਦੀ ਸਿਹਤ ਯੋਜਨਾ ਨਾਲ ‘ਆਪ’ ਸਰਕਾਰ ਕਿਸੇ ਵੀ ਪਰਿਵਾਰ ਨੂੰ ਚੰਗੀਆਂ ਸਿਹਤ ਸਹੂਲਤਾਂ ਲੈਣ ਤੋਂ ਵਾਂਝਾ ਨਹੀਂ ਰਹਿਣ ਦੇਵੇਗੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕੈਮਿਸਟਾਂ ਨੇ ਦਵਾਈ ਦੀ ਆਨਲਾਈਨ ਵਿਕਰੀ ਤੇ ਕੀਤੀ ਚਰਚਾ 

ਪੰਜਾਬ ਸਰਕਾਰ ਨੇ ਸਿਹਤ ਬਜਟ ਵਿੱਚ 23 ਫ਼ੀਸਦੀ ਦਾ ਇਤਿਹਾਸਕ ਵਾਧਾ ਕੀਤਾ : ਚੇਅਰਮੈਨ ਗੁਰਸ਼ਰਨ ਸਿੰਘ ਛੀਨਾ