Wednesday, September 17, 2025

Haryana

ਕੇਂਦਰ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ ਪ੍ਰਦਰਸ਼ਨੀ ਵਿੱਚ ਦਿਖੀ ਵਿਕਸਿਤ ਰਾਸ਼ਟਰ ਦੇ ਵੱਧ ਵੱਧੀ ਭਾਰਤ ਦੀ ਤਸਵੀਰ : ਡਾ. ਅਰਵਿੰਦ ਸ਼ਰਮਾ

June 12, 2025 06:16 PM
SehajTimes

ਕੇਂਦਰ ਸਰਕਾਰ ਨੇ ਸੇਵਾ, ਸੁਸਾਸ਼ਨ ਤੇ ਗਰੀਬ ਭਲਾਈ ਲਈ ਬੀਤੇ 11 ਸਾਲਾਂ ਵਿੱਚ ਲਾਗੂ ਕੀਤੀ ਅਨੇਕ ਯੋਜਨਾਵਾਂ

ਚੰਡੀਗੜ੍ਹ : ਕੇਂਦਰ ਸਰਕਾਰ ਦੇ 11 ਸਫਲ ਸਾਲ ਪੂਰੇ ਹੋਣ ਦੇ ਮੌਕੇ ਵਿੱਚ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਅੱਜ ਸੋਨੀਪਤ ਵਿੱਚ ਤਿੰਨ ਦਿਨਾਂ ਦੇ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਹਰਿਆਣਾ ਸਰਕਾਰ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਫੀਤਾ ਕੱਟ ਕੇ ਕੀਤਾ।

ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵੱਧਦੇ ਹੋਏ ਦੇਸ਼ ਦੀ ਝਲਕ ਪੇਸ਼ ਕਰਦੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਜੋ ਸੰਕਲਪ ਕੀਤਾ ਗਿਆ ਹੈ, ਉਸ ਨੁੰ ਸਾਕਾਰ ਕਰਨ ਤਹਿਤ ਕੇਂਦਰ ਤੇ ਸੂਬਾ ਸਰਕਾਰ ਮਿਲ ਕੇ ਕੰਮ ਕਰ ਰਹੀ ਹੈ। ਇਹ ਪ੍ਰਦਰਸ਼ਨੀ ਸਰਕਾਰ ਦੀ ਨੀਤੀਆਂ ਅਤੇ ਜਨਹਿੱਤ ਵਿੱਚ ਕੀਤੇ ਗਏ ਕੰਮਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਮਜਬੂਤ ਸਰੋਤ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਸੇਵਾ, ਸੁਸਾਸ਼ਨ ਅਤੇ ਗਰੀਬ ਭਲਾਈ ਦੇ ਮੂਲਮੰਤਰ 'ਤੇ ਚੱਲਦੇ ਹੋਏ ਅਨੇਕ ਜਨਭਲਾਈਕਾਰੀ ਯੋਜਨਾਵਾਂ ਲਾਗੂ ਕੀਤੀਆਂ ਹਨ, ਜਿਸ ਦਾ ਲਾਭ ਪਾਰਦਰਸ਼ੀ ਢੰਗ ਨਾਲ ਹਰ ਯੋਗ ਨਾਗਰਿਕ ਤੱਕ ਪਹੁੰਚਿਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ, ਉਜਵਲਾ ਯੋਜਨਾ, ਆਯੂਸ਼ਮਾਨ ਭਾਰਤ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ , ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮੁਹਿੰਮ ਵਰਗੀ ਯੋਜਨਾਵਾਂ ਨੇ ਆਮ ਜਨਤਾ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਏ ਹਨ।

ਡਾ. ਸ਼ਰਮਾ ਨੇ ਕਿਹਾ ਕਿ ਇੰਨ੍ਹਾਂ ਯੋਜਨਾਵਾਂ ਨਾਲ ਨਾਗਰਿਕਾਂ ਨੂੰ ਨਾ ਸਿਰਫ ਸਹੂਲਤ ਮਿਲੀ ਹੈ, ਸੋਗ ਉਹ ਆਤਮਨਿਰਭਰ ਅਤੇ ਮਜਬੂਤ ਵੀ ਬਣੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਵੀ ਕੇਂਦਰ ਸਰਕਾਰ ਨੇ ਇਤਿਹਾਸਕ ਕਦਮ ਚੁੱਕੇ ਹਨ। ਅੱਜ ਭਾਰਤ ਵਿਸ਼ਵ ਮੰਚ 'ਤੇ ਇੱਕ ਮਜਬੂਤ ਅਤੇ ਸਨਮਾਨਿਤ ਰਾਸ਼ਟਰ ਵਜੋ ਉਭਰਿਆ ਹੈ।

ਪ੍ਰਦਰਸ਼ਨੀ ਵਿੱਚ ਕੇਂਦਰ ਸਰਕਾਰ ਦੀ ਬੀਤੇ 11 ਸਾਲਾਂ ਦੀ ਉਪਲਬਧੀਆਂ ਨੂੰ ਫੋਟੋਆਂ, ਗ੍ਰਾਫਿਕਸ ਅਤੇ ਸੂਚਨਾਤਮਕ ਸਮੱਗਰੀ ਰਾਹੀਂ ਦਰਸ਼ਾਇਆ ਗਿਆ ਹੈ। ਆਰਥਕ ਵਿਕਾਸ, ਸਮਾਜਿਕ ਨਿਆਂ, ਬੁਨਿਆਦੀ ਢਾਂਚਾ, ਸਿਹਤ, ਸਿਖਿਆ, ਖੇਤੀਬਾੜ., ਸੁਰੱਖਿਆ ਅਤੇ ਹੋਰ ਭਲਾਈਕਾਰੀ ਯੋਜਨਾਵਾਂ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਪ੍ਰਦਰਸ਼ਨੀ ਅਗਾਮੀ ਤਿੰਨ ਦਨਾਂ ਤੱਕ ਆਮਜਨਤਾ ਲਈ ਖੁੱਲੀ ਰਹੇਗੀ, ਤਾਂ ਜੋ ਵੱਧ ਤੋਂ ਵੱਧ ਲੋਕ ਕੇਂਦਰ ਸਰਕਾਰ ਦੀ ਯੋਜਨਾਵਾਂ ਅਤੇ ਉਪਲਬਧੀਆਂ ਨਾਲ ਜਾਣੂ ਹੋ ਕੇ ਉਨ੍ਹਾਂ ਦਾ ਲਾਭ ਲੈ ਸਕਣ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ